ਸਹਿਕਾਰਤਾ ਮੰਤਰਾਲਾ
ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਗੁਜਰਾਤ ਵਿੱਚ ਸਹਿਕਾਰਤਾ ਅਧਾਰਿਤ ਟੈਕਸੀ ਸੇਵਾ "ਭਾਰਤ ਟੈਕਸੀ" ਦੀ ਸ਼ੁਰੂਆਤ ਕਰਨਗੇ
'ਸਾਰਥੀ ਹੀ ਮਾਲਕ' ਦੇ ਸਿਧਾਂਤ 'ਤੇ ਅਧਾਰਿਤ, ਭਾਰਤ ਟੈਕਸੀ ਸਮੂਹਿਕ ਮਾਲਕੀ ਰਾਹੀਂ ਸਾਰਥੀ ਨੂੰ ਆਰਥਿਕ ਸਸ਼ਕਤੀਕਰਣ ਪ੍ਰਦਾਨ ਕਰ ਰਹੀ ਹੈ, ਜੋ ਕਿ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ 'ਸਹਕਾਰ ਸੇ ਸਮ੍ਰਿੱਧੀ' ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਦੀ ਹੈ
ਹੁਣ ਤੱਕ, ਗੁਜਰਾਤ ਤੋਂ 1.5 ਲੱਖ ਤੋਂ ਵੱਧ ਸਾਰਥੀ ਅਤੇ 7 ਲੱਖ ਤੋਂ ਵੱਧ ਗਾਹਕ ਭਾਰਤ ਟੈਕਸੀ ਨਾਲ ਜੁੜ੍ਹੇ; ਰੋਜ਼ਾਨਾ 3,500 ਤੋਂ ਵੱਧ ਸਵਾਰੀਆਂ ਰਾਈਡਸ ਪੂਰੀਆਂ ਹੋ ਰਹੀਆਂ ਹਨ
ਰਾਜ ਦੇ 14 ਵੱਡੇ ਸ਼ਹਿਰਾਂ ਵਿੱਚ ਸੇਵਾਵਾਂ ਚਲਾਈਆਂ ਜਾਂਦੀਆਂ ਹਨ; ਅਗਲੇ ਇੱਕ ਮਹੀਨੇ ਵਿੱਚ ਪੂਰੇ ਗੁਜਰਾਤ ਵਿੱਚ ਫੈਲਾਉਣ ਦਾ ਟੀਚਾ ਹੈ
ਗੁਜਰਾਤ ਦੇ 4,000 ਤੋਂ ਵੱਧ ਸਾਰਥੀ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ; ਸਹਿਕਾਰੀ-ਅਧਾਰਿਤ ਗਤੀਸ਼ੀਲਤਾ ਮਾਡਲ ਦੀ ਸਫਲਤਾ ਦੇਖਣਗੇ
ਸਹਿਕਾਰੀ-ਅਧਾਰਿਤ ਮਾਲਕੀ ਮਾਡਲ ਨੂੰ ਸਭ ਤੋਂ ਵਧੀਆ ਸਾਰਥੀ ਨੂੰ ਸ਼ੇਅਰ ਸਰਟੀਫਿਕੇਟ ਪ੍ਰਦਾਨ ਕਰਕੇ ਇੱਕ ਨਵਾਂ ਹੁਲਾਰਾ ਮਿਲੇਗਾ
प्रविष्टि तिथि:
26 JUN 2026 8:31PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ, 27 ਜੂਨ, 2026 ਨੂੰ ਗੁਜਰਾਤ ਵਿੱਚ ਗਾਂਧੀਨਗਰ ਦੇ ਮਹਾਤਮਾ ਮੰਦਿਰ ਕਨਵੈਨਸ਼ਨ ਅਤੇ ਪ੍ਰਦਰਸ਼ਨੀ ਕੇਂਦਰ ਤੋਂ ਦੇਸ਼ ਦੀ ਪਹਿਲੀ ਸਹਿਕਾਰਤਾ -ਅਧਾਰਿਤ ਟੈਕਸੀ ਸੇਵਾ, "ਭਾਰਤ ਟੈਕਸੀ" ਦੀ ਸ਼ੁਰੂਆਤ ਕਰਨਗੇ। ਭਾਰਤ ਟੈਕਸੀ ਨੂੰ ਦਸੰਬਰ 2025 ਵਿੱਚ ਗੁਜਰਾਤ ਵਿੱਚ ਸਾਫਟ-ਲਾਂਚ ਕੀਤਾ ਗਿਆ ਸੀ। ਇਹ ਪਹਿਲਕਦਮੀ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ "ਸਹਕਾਰ ਸੇ ਸਮ੍ਰਿੱਧੀ" ਦੇ ਦ੍ਰਿਸ਼ਟੀਕੋਣ ਨੂੰ ਆਵਾਜਾਈ ਅਤੇ ਗਤੀਸ਼ੀਲਤਾ ਖੇਤਰ ਤੱਕ ਵਧਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਭਾਰਤ ਟੈਕਸੀ ਇੱਕ ਡਿਜੀਟਲ ਗਤੀਸ਼ੀਲਤਾ ਪਲੈਟਫਾਰਮ ਹੈ ਜੋ ਸਹਿਕਾਰੀ ਸਿਧਾਂਤਾਂ 'ਤੇ ਅਧਾਰਿਤ ਹੈ, ਜੋ "ਸਾਰਥੀ ਹੀ ਮਲਿਕ" ਦੀ ਧਾਰਨਾ ਨੂੰ ਦਰਸਾਉਂਦਾ ਹੈ। ਇਸ ਮਾਡਲ ਦੇ ਤਹਿਤ, ਟੈਕਸੀ ਡਰਾਈਵਰ ਨਾ ਸਿਰਫ਼ ਸੇਵਾ ਪ੍ਰਦਾਤਾ ਹਨ, ਸਗੋਂ ਪਲੈਟਫਾਰਮ ਦੇ ਭਾਗੀਦਾਰ ਅਤੇ ਮਾਲਕ ਵੀ ਹਨ, ਉਨ੍ਹਾਂ ਨੂੰ ਆਰਥਿਕ ਸਸ਼ਕਤੀਕਰਣ, ਸਮਾਜਿਕ ਸੁਰੱਖਿਆ ਅਤੇ ਮਾਲਕੀ ਲਾਭ ਪ੍ਰਦਾਨ ਕਰਦੇ ਹਨ।
ਇਸ ਪ੍ਰੋਗਰਾਮ ਵਿੱਚ ਗੁਜਰਾਤ ਦੇ ਮਾਨਯੋਗ ਮੁੱਖ ਮੰਤਰੀ, ਸ਼੍ਰੀ ਭੂਪੇਂਦਰ ਭਾਈ ਪਟੇਲ, ਗੁਜਰਾਤ ਸਰਕਾਰ ਦੇ ਮਾਨਯੋਗ ਉਪ ਮੁੱਖ ਮੰਤਰੀ, ਸ਼੍ਰੀ ਹਰਸ਼ ਸੰਘਵੀ, ਭਾਰਤ ਸਰਕਾਰ ਦੇ ਸਹਿਕਾਰਤਾ ਮੰਤਰਾਲੇ ਦੇ ਸਕੱਤਰ, ਡਾ. ਆਸ਼ੀਸ਼ ਕੁਮਾਰ ਭੂਟਾਨੀ, ਖੇਤੀਬਾੜੀ ਅਤੇ ਕਿਸਾਨ ਭਲਾਈ, ਸਹਿਕਾਰਤਾ, ਪਸ਼ੂ ਪਾਲਣ, ਗਊ ਵਿਕਾਸ, ਮੱਛੀ ਪਾਲਣ ਅਤੇ ਪ੍ਰੋਟੋਕੋਲ ਵਿਭਾਗ ਦੇ ਮਾਨਯੋਗ ਕੈਬਨਿਟ ਮੰਤਰੀ, ਸ਼੍ਰੀ ਜੀਤੂਭਾਈ ਸਾਵਜੀਭਾਈ ਵਾਘਾਨੀ, ਸਹਿਕਾਰੀ ਖੇਤਰ ਦੇ ਸੀਨੀਅਰ ਅਧਿਕਾਰੀਆਂ, ਵੱਖ-ਵੱਖ ਸੰਗਠਨਾਂ ਦੇ ਪ੍ਰਤੀਨਿਧੀਆਂ ਅਤੇ ਭਾਰਤ ਟੈਕਸੀ ਨਾਲ ਜੁੜੇ 4,000 ਤੋਂ ਵੱਧ ਸਾਰਥੀ ਸ਼ਾਮਲ ਹੋਣਗੇ ।
ਭਾਰਤ ਟੈਕਸੀ ਭਾਰਤ ਦੀ ਪਹਿਲੀ ਡਰਾਈਵਰ-ਮਾਲਕੀਅਤ ਵਾਲੀ ਰਾਈਡ-ਹੇਲਿੰਗ ਸੇਵਾ ਹੈ, ਜੋ ਕਿ ਸਹਿਕਾਰ ਟੈਕਸੀ ਕੋਆਪਰੇਟਿਵ ਲਿਮਿਟੇਡ ਦੁਆਰਾ ਭਾਰਤ ਦੀਆਂ 8 ਪ੍ਰਮੁੱਖ ਸਹਿਕਾਰੀ ਸੰਸਥਾਵਾਂ- NCDC, GCMMF (ਅਮੂਲ), NDDB, NAFED, IFFCO, KRIBHCO, NABARD ਅਤੇ NCEL ਦੇ ਸਹਿਯੋਗ ਨਾਲ ਸਹਿਯੋਗ ਦੇ ਸਿਧਾਂਤਾਂ 'ਤੇ ਬਣਾਇਆ ਗਿਆ ਇੱਕ ਪਲੈਟਫਾਰਮ ਹੈ - ਜੋ 'ਸਾਰਥੀ ਹੀ ਮਲਿਕ' ਦੀ ਧਾਰਨਾ ਨੂੰ ਸਾਕਾਰ ਕਰਦਾ ਹੈ। ਇਸ ਮਾਡਲ ਦੇ ਤਹਿਤ, ਟੈਕਸੀ ਡਰਾਈਵਰ ਸੇਵਾ ਪ੍ਰਦਾਤਾ, ਭਾਈਵਾਲ ਅਤੇ ਪਲੈਟਫਾਰਮ ਮਾਲਕ ਵੀ ਹਨ, ਇਸ ਤਰ੍ਹਾਂ ਉਨ੍ਹਾਂ ਨੂੰ ਆਰਥਿਕ ਸਸ਼ਕਤੀਕਰਣ, ਸਮਾਜਿਕ ਸੁਰੱਖਿਆ ਅਤੇ ਮਾਲਕੀ ਦੇ ਲਾਭ ਪ੍ਰਦਾਨ ਕਰਦੇ ਹਨ।
ਪ੍ਰੋਗਰਾਮ ਦੌਰਾਨ, ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸਾਰਥੀ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਅਤੇ ਵੱਖ-ਵੱਖ ਸੰਗਠਨਾਂ ਵਿਚਕਾਰ ਸਮਝੌਤਿਆਂ (ਐੱਮਓਯੂ ) ਦਾ ਆਦਾਨ-ਪ੍ਰਦਾਨ ਵੀ ਕੀਤਾ ਜਾਵੇਗਾ।
ਦੇਸ਼ ਵਿੱਚ ਸਹਿਕਾਰੀ ਲਹਿਰ ਦੇ ਮੋਢੀ ਗੁਜਰਾਤ ਨੇ ਭਾਰਤ ਟੈਕਸੀ ਦੇ ਵਿਸਥਾਰ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ। ਦੇਸ਼ ਭਰ ਵਿੱਚ 700,000 ਸਾਰਥੀ ਆਪਰੇਟਰਾਂ ਵਿੱਚੋਂ, 150,000 ਤੋਂ ਵੱਧ ਗੁਜਰਾਤ ਤੋਂ ਹਨ ਅਤੇ ਭਾਰਤ ਭਰ ਵਿੱਚ 3.7 ਮਿਲੀਅਨ ਤੋਂ ਵੱਧ ਗਾਹਕ ਭਾਰਤ ਟੈਕਸੀ ਦੀਆਂ ਸੇਵਾਵਾਂ ਦਾ ਲਾਭ ਉਠਾ ਚੁੱਕੇ ਹਨ ।
ਭਾਰਤ ਟੈਕਸੀ ਗੁਜਰਾਤ ਦੇ 14 ਵੱਡੇ ਸ਼ਹਿਰਾਂ-ਅਹਿਮਦਾਬਾਦ, ਸੂਰਤ, ਦਵਾਰਕਾ, ਵਡੋਦਰਾ, ਰਾਜਕੋਟ, ਸੋਮਨਾਥ, ਵਲਸਾਡ, ਆਨੰਦ, ਜਾਮਨਗਰ, ਭਾਵਨਗਰ, ਨਡਿਆਦ, ਜੂਨਾਗੜ੍ਹ, ਮੇਹਸਾਣਾ ਅਤੇ ਅਮਰੇਲੀ ਵਿੱਚ ਲਾਂਚ ਕੀਤੀ ਜਾਵੇਗੀ । ਅਗਲੇ ਮਹੀਨੇ ਦੇ ਅੰਦਰ ਪੂਰੇ ਗੁਜਰਾਤ ਵਿੱਚ ਇਸ ਸੇਵਾ ਨੂੰ ਉਪਲਬਧ ਕਰਵਾਉਣ ਦਾ ਟੀਚਾ ਹੈ।
ਭਾਰਤ ਟੈਕਸੀ ਮਲਟੀ -ਸਟੇਟ ਕੋਆਪਰੇਟਿਵ ਸੋਸਾਇਟੀਜ਼ ਐਕਟ, 2002 ਦੇ ਤਹਿਤ ਰਜਿਸਟਰਡ ਹੈ ਅਤੇ 6 ਜੂਨ, 2025 ਨੂੰ ਇਸਨੂੰ ਸ਼ਾਮਲ ਕੀਤਾ ਗਿਆ ਸੀ। ਇਹ ਪਲੈਟਫਾਰਮ ਜ਼ੀਰੋ - ਕਮਿਸ਼ਨ ਮਾਡਲ ' ਤੇ ਕੰਮ ਕਰਦਾ ਹੈ, ਇਹ ਯਕੀਨੀ ਬਣਾਉਂਦਾ ਹੈ ਕਿ ਸੇਵਾ ਤੋਂ ਵੱਧ ਤੋਂ ਵੱਧ ਆਮਦਨ ਸਿੱਧੇ ਸਰਥੀਆਂ ਤੱਕ ਪਹੁੰਚਦੀ ਹੈ । ਉਨ੍ਹਾਂ ਨੂੰ ਬੀਮਾ, ਕਰਜ਼ੇ, ਪੈਨਸ਼ਨਾਂ ਅਤੇ ਕਈ ਸਰਕਾਰੀ ਸਮਾਜਿਕ ਲਾਭ ਵੀ ਪ੍ਰਾਪਤ ਹੁੰਦੇ ਹਨ । ਭਾਰਤ ਟੈਕਸੀ ਗਾਹਕਾਂ ਲਈ ਇੱਕ ਸਰਜ-ਫ੍ਰੀ ਪ੍ਰਈਸਿੰਗ ਮਾਡਲ ਦੇ ਨਾਲ-ਨਾਲ ਗੁਜਰਾਤ ਪੁਲਿਸ ਨਾਲ ਸਹਿਯੋਗ ਰਾਹੀਂ ਸੁਰੱਖਿਅਤ ਅਤੇ ਭਰੋਸੇਮੰਦ ਯਾਤਰਾ ਯਕੀਨੀ ਬਣਾਉਂਦੀ ਹੈ। ਯਾਤਰੀ ਆਪਣੀ ਸਹੂਲਤ ਅਨੁਸਾਰ ਬਾਈਕ, ਆਟੋ ਅਤੇ ਕੈਬ ਸਮੇਤ ਕਈ ਤਰ੍ਹਾਂ ਦੇ ਆਵਾਜਾਈ ਵਿਕਲਪਾਂ ਵਿੱਚੋਂ ਚੋਣ ਕਰ ਸਕਦੇ ਹਨ ।
ਭਾਰਤ ਟੈਕਸੀ ਗਤੀਸ਼ੀਲਤਾ ਖੇਤਰ ਵਿੱਚ ਸਹਿਕਾਰੀ ਵਿਕਾਸ, ਆਰਥਿਕ ਸਸ਼ਕਤੀਕਰਣ ਅਤੇ ਸਮਾਜਿਕ ਸੁਰੱਖਿਆ ਦੇ ਇੱਕ ਨਵੇਂ ਮਾਡਲ ਨੂੰ ਉਤਸ਼ਾਹਿਤ ਕਰ ਰਹੀ ਹੈ, ਆਵਾਜਾਈ ਖੇਤਰ ਵਿੱਚ ਸਮਾਵੇਸ਼ੀ ਅਤੇ ਸਵੈ-ਨਿਰਭਰ ਵਿਕਾਸ ਦਾ ਇੱਕ ਨਵਾਂ ਅਧਿਆਇ ਲਿਖ ਰਹੀ ਹੈ। ਆਉਣ ਵਾਲੇ ਵਰ੍ਹਿਆਂ ਵਿੱਚ ਭਾਰਤ ਟੈਕਸੀ ਦਾ ਉਦੇਸ਼ ਦੇਸ਼ ਦੇ ਸਾਰੇ ਰਾਜਾਂ ਅਤੇ ਵੱਡੇ ਸ਼ਹਿਰਾਂ ਵਿੱਚ ਵਿਸਤਾਰ ਕਰਨਾ ਅਤੇ ਹਰੇਕ ਰਾਜ ਵਿੱਚ ਸਮਰਪਿਤ ਸਹਾਇਤਾ ਕੇਂਦਰ ਸਥਾਪਤ ਕਰਨਾ, ਸਵਾਰੀਆਂ ਦੀ ਸਮਾਜਿਕ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨਾਅਤੇਰਾਸ਼ਟਰੀਡਿਜੀਟਲਜਨਤਕਬੁਨਿਆਦੀਢਾਂਚੇਨਾਲਏਕੀਕਰਣਦੁਆਰਾਇੱਕਸਮਾਵੇਸ਼ੀਅਤੇਸਹਿਕਾਰੀ-ਅਧਾਰਿਤਗਤੀਸ਼ੀਲਤਾਈਕੋਸਿਸਟਮਬਣਾਉਣਾਹੈ।
*********
ਏ.ਕੇ.- ਅਹਿਮਦ ਖਾਨ
(रिलीज़ आईडी: 2278512)
आगंतुक पटल : 3