ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਿਟੇਡ ਨੇ ਇਬੋਲਾ ਸਿਹਤ ਜਾਂਚ ਲਈ ਏਅਰ ਸੁਵਿਧਾ 2.0 ਪੋਰਟਲ ਲਾਂਚ ਕੀਤਾ


ਸਿਹਤ ਸੇਵਾਵਾਂ ਦੇ ਡਾਇਰੈਕਟੋਰੇਟ ਜਨਰਲ ਦੇ ਸਹਿਯੋਗ ਨਾਲ ਵਿਕਸਿਤ ਏਅਰ ਸੁਵਿਧਾ 2.0 ਸਿਹਤ, ਇਮੀਗ੍ਰੇਸ਼ਨ ਅਤੇ ਨਿਗਰਾਨੀ ਏਜੰਸੀਆਂ ਵਿਚਕਾਰ ਅਸਲ-ਸਮੇਂ ਦੇ ਤਾਲਮੇਲ ਨੂੰ ਸਮਰੱਥ ਬਣਾਇਆ, ਜਿਸ ਨਾਲ ਜੋਖਮ ਵਾਲੇ ਯਾਤਰੀਆਂ ਦਾ ਜਲਦੀ ਪਤਾ ਲਗਾਇਆ ਜਾ ਸਕੇ

ਉੱਨਤ ਏਅਰ ਸੁਵਿਧਾ 2.0 ਨੇ ਪੂਰੀ ਤਰ੍ਹਾਂ ਨਾਲ ਸੰਪਰਕ ਅਤੇ ਕਾਗਜ਼ ਰਹਿਤ ਸਿਹਤ ਸਵੈ-ਘੋਸ਼ਣਾ ਦੀ ਸੁਵਿਧਾ ਪ੍ਰਦਾਨ ਕੀਤੀ

ਅੰਤਰਰਾਸ਼ਟਰੀ ਯਾਤਰੀ ਤੇਜ਼ ਇਮੀਗ੍ਰੇਸ਼ਨ ਕਲੀਅਰੈਂਸ ਲਈ ਏਅਰ ਸੁਵਿਧਾ 2.0 ਰਾਹੀਂ ਆਗਮਨ ਤੋਂ 24 ਘੰਟੇ ਪਹਿਲਾਂ ਤੱਕ ਸਿਹਤ ਸਵੈ-ਘੋਸ਼ਣਾ ਜਮ੍ਹਾਂ ਕਰ ਸਕਦੇ ਹਨ

प्रविष्टि तिथि: 25 JUN 2026 12:38PM by PIB Chandigarh

ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਿਟੇਡ (ਡੀਆਈਏਐੱਲ) ਨੇ ਅੱਜ 'ਏਅਰ ਸੁਵਿਧਾ 2.0' ਲਾਂਚ ਕੀਤਾ ਜੋ ਕਿ ਇੱਕ ਉੱਨਤ ਸੰਪਰਕ ਰਹਿਤ ਯਾਤਰੀ ਸਿਹਤ ਸਵੈ-ਘੋਸ਼ਣਾ ਪੋਰਟਲ ਹੈ ਜਿਸ ਦਾ ਉਦੇਸ਼ ਚੱਲ ਰਹੇ ਇਬੋਲਾ ਬਿਮਾਰੀ ਦੇ ਪ੍ਰਕੋਪ ਦੇ ਜਵਾਬ ਵਿੱਚ ਪ੍ਰਵੇਸ਼ ਕੇਂਦਰਾਂ 'ਤੇ ਜਨਤਕ ਸਿਹਤ ਨਿਗਰਾਨੀ ਨੂੰ ਮਜ਼ਬੂਤ ​​ਕਰਨਾ ਹੈ।

ਇਹ ਐਲਾਨ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੁਆਰਾ 17 ਮਈ 2026 ਨੂੰ ਅੰਤਰਰਾਸ਼ਟਰੀ ਸਿਹਤ ਨਿਯਮਾਂ (ਆਈਐੱਚਆਰ) 2005 ਦੇ ਤਹਿਤ ਡੈਮੋਕ੍ਰੇਟਿਕ ਰੀਪਬਲਿਕ ਆਫ਼ ਦ ਕਾਂਗੋ ਅਤੇ ਯੂਗਾਂਡਾ ਵਿੱਚ ਇਬੋਲਾ/ਬੁੰਡੀਬੁਗਿਓ ਵਾਇਰਸ ਬਿਮਾਰੀ ਦੇ ਪ੍ਰਕੋਪ ਨੂੰ ਅੰਤਰਰਾਸ਼ਟਰੀ ਚਿੰਤਾ ਦੀ ਜਨਤਕ ਸਿਹਤ ਐਮਰਜੈਂਸੀ (ਪੀਐੱਚਈਆਈਸੀ) ਐਲਾਨ ਕਰਨ ਤੋਂ ਬਾਅਦ ਕੀਤਾ ਗਿਆ। ਮੌਜੂਦਾ ਸਮੇਂ ਵਿੱਚ ਪ੍ਰਕੋਪ ਦੀ ਪੁਸ਼ਟੀ ਬੁੰਡੀਬੁਗਿਓ ਵਾਇਰਸ ਬਿਮਾਰੀ (ਬੀਵੀਡੀ) ਵਜੋਂ ਕੀਤੀ ਗਈ ਹੈ ਅਤੇ ਡੈਮੋਕ੍ਰੇਟਿਕ ਰੀਪਬਲਿਕ ਆਫ਼ ਕਾਂਗੋ ਅਤੇ ਯੂਗਾਂਡਾ ਦੀ ਸਰਹੱਦ ਨਾਲ ਲੱਗੇ ਦੇਸ਼ਾਂ- ਜਿਨ੍ਹਾਂ ਵਿੱਚ ਦੱਖਣ ਸੁਡਾਨ ਵੀ ਸ਼ਾਮਲ ਹੈ – ਨੂੰ ਲਾਗ ਦੇ ਸਭ ਤੋਂ ਵੱਧ ਜ਼ੋਖਮ ਵਾਲੇ ਦੇਸ਼ਾਂ ਵਜੋਂ ਮੁਲਾਂਕਣ ਕੀਤਾ ਗਿਆ ਹੈ (ਡਬਲਿਊ ਦੁਆਰਾ ਅੱਪਡੇਟ ਜਾਣਕਾਰੀ ਦੇ ਅਨੁਸਾਰ)।

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਧੀਨ ਸਿਹਤ ਸੇਵਾਵਾਂ ਦੇ ਡਾਇਰੈਕਟੋਰੇਟ ਜਨਰਲ (ਡੀਜੀਐੱਚਐੱਸ) ਦੇ ਸਹਿਯੋਗ ਨਾਲ ਵਿਕਸਿਤ ਇਹ ਪੋਰਟਲ ਆਗਮਨ ਕਰਨ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਦੀ ਇਮੀਗ੍ਰੇਸ਼ਨ ਕਲੀਅਰੈਂਸ ਤੋਂ ਪਹਿਲਾਂ ਇੱਕ ਲਾਜ਼ਮੀ ਔਨਲਾਈਨ ਸਿਹਤ ਸਵੈ-ਘੋਸ਼ਣਾ ਪੱਤਰ ਜਮ੍ਹਾਂ ਕਰਨ, ਜਿਸ ਵਿੱਚ 21 ਦਿਨਾਂ ਦਾ ਯਾਤਰਾ ਦਾ ਇਤਿਹਾਸ, ਸੰਪਰਕ ਇਤਿਹਾਸ ਅਤੇ ਸਬੰਧਿਤ ਲੱਛਣ (ਜੇਕਰ ਕੋਈ ਹੋਵੇ) ਸ਼ਾਮਲ ਹਨ। ਇਹ ਪੋਰਟਲ ਹਵਾਈ ਅੱਡੇ ਦੇ ਸਿਹਤ ਅਧਿਕਾਰੀਆਂ, ਬਿਊਰੋ ਆਫ਼ ਇਮੀਗ੍ਰੇਸ਼ਨ, ਆਈਡੀਐੱਸਪੀ ਅਤੇ ਰਾਜ ਨਿਗਰਾਨੀ ਅਧਿਕਾਰੀਆਂ ਵਿਚਕਾਰ ਅਸਲ-ਸਮੇਂ ਵਿੱਚ ਡੇਟਾ ਸਾਂਝਾ ਕਰਨ ਵਿੱਚ ਸਮਰੱਥ ਬਣਾਉਂਦਾ ਹੈ, ਜਿਸ ਨਾਲ ਜੋਖਮ ਵਾਲੇ ਯਾਤਰੀਆਂ ਦੀ ਤੁਰੰਤ ਪਛਾਣ ਅਤੇ ਰੈਫਰਲ ਸੰਭਵ ਹੋ ਪਾਉਂਦਾ ਹੈ- ਨਾਲ ਹੀ ਆਗਮਨ ਪ੍ਰਕਿਰਿਆ ਨੂੰ ਸਹਿਜ ਅਤੇ ਸੰਪਰਕ ਰਹਿਤ ਬਣਾਏ ਰੱਖਦਾ ਹੈ, ਅਤੇ ਲੈਂਡਿੰਗ ‘ਤੇ ਕੋਈ ਵੱਖਰਾ ਫਾਰਮ ਭਰਨ ਦੀ ਜ਼ਰੂਰਤ ਨਹੀਂ ਹੁੰਦੀ ਹੈ।

ਏਅਰ ਸੁਵਿਧਾ ਸਵੈ-ਘੋਸ਼ਣਾ ਪੱਤਰ (ਐੱਸਡੀਐੱਫ) ਭਾਰਤ ਪਹੁੰਚਣ ਤੋਂ 24 ਘੰਟੇ ਪਹਿਲਾਂ ਭਰਿਆ ਜਾ ਸਕਦਾ ਹੈ। ਯਾਤਰੀਆਂ ਤੋਂ ਅਪੀਲ ਹੈ ਕਿ ਉਹ ਉਡਾਣ ਵਿੱਚ ਚੜ੍ਹਨ ਤੋਂ ਪਹਿਲਾਂ, ਵੈਬ ਚੇਕ-ਇਨ ਦੌਰਾਨ ਫਾਰਮ ਭਰਨ ਤਾਂ ਜੋ ਪਹੁੰਚਣ ‘ਤੇ ਜਲਦੀ ਨਿਕਾਸੀ ਹੋ ਸਕੇ। ਅੰਤਰਰਾਸ਼ਟਰੀ ਯਾਤਰਾ ਸਿਹਤ ਡੇਸਕ ਜਾਂ ਇਮੀਗ੍ਰੇਸ਼ਨ ਕਾਉਂਟਰ ‘ਤੇ ਸਿਰਫ ਡਾਉਨਲੋਡ ਕੀਤਾ ਗਿਆ ਐੱਸਡੀਐੱਫ ਦਿਖਾਉਣਾ ਜ਼ਰੂਰੀ ਹੈ। 

ਸਾਰੇ ਅੰਤਰਰਾਸ਼ਟਰੀ ਯਾਤਰੀਆਂ ਤੋਂ ਅਪੀਲ ਹੈ ਕਿ ਉਹ ਯਾਤਰੀ ਸੁਰੱਖਿਆ ਅਤੇ ਜਨਤਕ ਸਿਹਤ ਦੇ ਹਿਤ ਵਿੱਚ, ਆਪਣੀ ਸਵੈ-ਘੋਸ਼ਣਾ ਨੂੰ ਸਹੀ-ਸਹੀ ਅਤੇ ਪਹਿਲਾਂ ਹੀ ਪੂਰਾ ਕਰ ਲੈਣ।

ਇਸ ਪੋਰਟਲ ਨੂੰ https://airsuvidha.civilaviation.gov.in/   ‘ਤੇ ਐਕਸੈ ਸ ਕੀਤਾ ਜਾ ਸਕਦਾ ਹੈ। 

****

ਐੱਸਆਰ/ਸਪਨਾ


(रिलीज़ आईडी: 2277816) आगंतुक पटल : 9
इस विज्ञप्ति को इन भाषाओं में पढ़ें: English , Urdu , हिन्दी , Tamil , Malayalam