ਰੱਖਿਆ ਮੰਤਰਾਲਾ
ਭਾਰਤੀ ਜਲ ਸੈਨਾ ਦੇ ਪੂਰਬੀ ਬੇੜੇ ਦੇ ਜਹਾਜ਼ ਉਦੈਗਿਰੀ ਅਤੇ ਕਵਰੱਤੀ ਵੀਅਤਨਾਮ ਦੇ ਹੋ ਚੀ ਮਿਨਹ ਸਿਟੀ ਪਹੁੰਚੇ
Posted On:
23 JUN 2026 4:08PM by PIB Chandigarh
ਭਾਰਤੀ ਜਲ ਸੈਨਾ ਦੇ ਸਵਦੇਸ਼ੀ ਤੌਰ ‘ਤੇ ਡਿਜਾਈਨ ਕੀਤੇ ਅਤੇ ਬਣਾਏ ਗਏ ਜੰਗੀ ਜਹਾਜ਼ ਆਈਐੱਨਐੱਸ ਉਦੈਗਿਰੀ, ਜੋ ਇੱਕ ਸਟੀਲਥ ਫ੍ਰੀਗੇਟ ਹੈ, ਅਤੇ ਆਈਐੱਨਐੱਸ ਕਵਰੱਤੀ, ਜੋ ਇੱਕ ਐਂਟੀ-ਸਬਮਰੀਨ ਵਾਰਫੇਅਰ ਕਾਰਵੇਟ ਹੈ, ਦੱਖਣ-ਪੂਰਬੀ ਏਸ਼ੀਆ ਖੇਤਰ ਵਿੱਚ ਆਪਣੀ ਕਾਰਜਸ਼ੀਲ ਤਾਇਨਾਤੀ ਦੌਰਾਨ 22 ਜੂਨ, 2026 ਨੂੰ ਵੀਅਤਨਾਮ ਦੇ ਹੋ ਚੀ ਮਿਨਹ ਸਿਟੀ ਸਥਿਤ ਨਹਾ ਰੋਂਗ ਬੰਦਰਗਾਹ 'ਤੇ ਪਹੁੰਚੇ।
ਰੀਅਰ ਐਡਮਿਰਲ ਆਲੋਕ ਆਨੰਦ- ਫਲੈਗ ਅਫਸਰ ਕਮਾਂਡਿੰਗ ਈਸਟਰਨ ਫਲੀਟ- ਦੀ ਅਗਵਾਈ ਵਿੱਚ ਪਹੁੰਚੇ ਇਨ੍ਹਾਂ ਜਹਾਜ਼ਾਂ ਦਾ ਵੀਅਤਨਾਮ ਪੀਪੁਲਜ਼ ਨੇਵੀ ਦੇ ਕਰਮਚਾਰੀਆਂ, ਹੋ ਚੀ ਮਿਨਹ ਸਿਟੀ ਪੀਪੁਲਜ਼ ਕਮੇਟੀ ਦੇ ਪ੍ਰਤੀਨਿਧੀਆਂ ਅਤੇ ਬੰਦਰਗਾਹ ਅਧਿਕਾਰੀਆਂ ਵੱਲੋਂ ਨਿੱਘਾ ਅਤੇ ਰਸਮੀ ਸਵਾਗਤ ਕੀਤਾ ਗਿਆ। ਇਹ ਸਵਾਗਤ ਦੋਵਾਂ ਜਲ ਸੈਨਾਵਾਂ ਵਿਚਕਾਰ ਡੂੰਘੇ, ਲੰਬੇ ਸਮੇਂ ਤੋਂ ਚੱਲ ਰਹੇ ਸਬੰਧਾਂ ਅਤੇ ਭਾਰਤ ਅਤੇ ਵੀਅਤਨਾਮ ਵਿਚਕਾਰ ਵਧ ਰਹੀ ਸਮੁੰਦਰੀ ਸਾਂਝੇਦਾਰੀ ਨੂੰ ਦਰਸਾਉਂਦਾ ਹੈ।
ਇਸ ਬੰਦਰਗਾਹ ਪ੍ਰਵਾਸ ਦੌਰਾਨ ਭਾਰਤੀ ਜਲ ਸੈਨਾ ਅਤੇ ਵੀਅਤਨਾਮ ਪੀਪੁਲਜ਼ ਨੇਵੀ ਵਿਚਕਾਰ ਕਈ ਪੇਸ਼ੇਵਰ ਵਾਰਤਾ, ਕ੍ਰਾਸ-ਡੇਕ ਅਦਾਨ-ਪ੍ਰਦਾਨ, ਖੇਡ ਪ੍ਰਤੀਯੋਗਿਤਾਵਾਂ ਅਤੇ ਭਾਈਚਾਰਕ ਸੰਪਰਕ ਗਤੀਵਿਧੀਆਂ ਆਯੋਜਿਤ ਕੀਤੀਆਂ ਜਾਣਗੀਆਂ। ਸੀਨੀਅਰ ਲੀਡਰਸ਼ਿਪ ਵਿੱਚਕਾਰ ਵਾਰਤਾ ਵੀ ਨਿਰਧਾਰਿਤ ਹੈ, ਜੋ ਦੋਵਾਂ ਦੇਸ਼ਾਂ ਨੂੰ ਆਪਣੇ ਦ੍ਰਿਸ਼ਟੀਕੋਣ ਸਾਂਝਾ ਕਰਨ ਅਤੇ ਦੁਵੱਲੇ ਜਲ ਸੈਨਾ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦਾ ਮੌਕਾ ਪ੍ਰਦਾਨ ਕਰੇਗੀ।
ਇਹ ਤਾਇਨਾਤੀ ਮਈ 2026 ਵਿੱਚ ਭਾਰਤ ਅਤੇ ਵੀਅਤਨਾਮ ਦੇ ਦੁਵੱਲੇ ਸਬੰਧਾਂ ਨੂੰ ਉੱਨਤ ਵਿਆਪਕ ਰਣਨੀਤਕ ਭਾਈਵਾਲੀ ਦੇ ਪੱਧਰ ਤੱਕ ਵਧਾਏ ਜਾਣ ਦੇ ਬਾਅਦ ਤੋਂ ਵੀਅਤਨਾਮ ਵਿੱਚ ਭਾਰਤੀ ਜਲ ਸੈਨਾ ਦੀ ਪਹਿਲੀ ਵੱਡੀ ਮੌਜੂਦਗੀ ਨੂੰ ਦਰਸਾਉਂਦੀ ਹੈ।
(1)4JCA.jpeg)
OXCL.jpeg)
TWUF.jpeg)
(1)9GYG.jpeg)
************
ਵੀਐੱਮ/ਐੱਸਪੀਐੱਸ/ਸਪਨਾ
(Release ID: 2277414)
ਵਿਜ਼ੀਟਰ ਕਾਊਂਟਰ : 56