ਕਾਰਪੋਰੇਟ ਮਾਮਲੇ ਮੰਤਰਾਲਾ
azadi ka amrit mahotsav

ਆਈਈਪੀਐੱਫਏ ਨੇ “ਆਪਕੀ ਪੂੰਜੀ ਆਪਕਾ ਅਧਿਕਾਰ- ਅਧਿਐਨ ਅਤੇ ਅੱਗੇ ਦਾ ਮਾਰਗ” ਵਿਸ਼ੇ ‘ਤੇ ਪੈਨਲ ਚਰਚਾ ਦਾ ਆਯੋਜਨ ਕੀਤਾ; “ਕਲੇਮਿੰਗ ਦ ਅਣਕਲੇਮਡ: ਅਣਲੌਕਿੰਗ ਦ ਪੋਟੈਂਸ਼ੀਅਲ ਆਫ਼ ਆਈਡਲ ਫਾਈਨੈਂਸ਼ੀਅਲ ਅਸੈੱਟਸ ਇਨ ਇੰਡੀਆ” ਨਾਮਕ ਪੁਸਤਕ ਲਾਂਚ ਕੀਤੀ

प्रविष्टि तिथि: 23 JUN 2026 5:50PM by PIB Chandigarh

ਭਾਰਤ ਸਰਕਾਰ ਦੇ ਕਾਰਪੋਰੇਟ ਮਾਮਲੇ ਮੰਤਰਾਲੇ ਦੇ ਅਧੀਨ ਨਿਵੇਸ਼ਕ ਸਿੱਖਿਆ ਅਤੇ ਸੁਰੱਖਿਆ ਫੰਡ ਅਥਾਰਿਟੀ (ਆਈਈਪੀਐੱਫਏ) ਨੇ 22 ਜੂਨ, 2026 ਨੂੰ ਨਵੀਂ ਦਿੱਲੀ ਸਥਿਤ ਡਾ. ਅੰਬੇਡਕਰ ਅੰਤਰਰਾਸ਼ਟਰੀ ਕੇਂਦਰ ਦੇ ਸਮਰਸਤਾ ਆਡੀਟੋਰੀਅਮ ਵਿੱਚ “ਆਪਕੀ ਪੂੰਜੀ ਆਪਕਾ ਅਧਿਕਾਰ- ਅਧਿਐਨ ਅਤੇ ਅੱਗੇ ਦਾ ਮਾਰਗਵਿਸ਼ੇ ‘ਤੇ ਇੱਕ ਪੈਨਲ ਚਰਚਾ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਵਿੱਚ ਨੀਤੀ ਨਿਰਮਾਤਾਵਾਂ, ਰੈਗੂਲੇਟਰਾਂ, ਮਾਹਿਰਾਂ ਅਤੇ ਨਿਵੇਸ਼ਕ ਜਾਗਰੂਕਤਾ ਸਮਰਥਕਾਂ ਨੂੰ ਇਕੱਠੇ ਲਿਆਂਦਾ ਗਿਆ ਤਾਂ ਜੋ ਨਿਵੇਸ਼ਕਾਂ ਦੇ ਅਧਿਕਾਰਾਂ ਨੂੰ ਮਜ਼ਬੂਤ ਕਰਨ, ਲਾਵਾਰਿਸ ਵਿੱਤੀ ਸੰਪਤੀਆਂ ਦੀ ਮੁੜ ਪ੍ਰਾਪਤੀ ਨੂੰ ਪਹੁੰਚਯੋਗ ਬਣਾਉਣ ਅਤੇ ਵਧੇਰੇ ਸਮਾਵੇਸ਼ੀ ਵਿੱਤੀ ਈਕੋ-ਸਿਸਟਮ ਲਈ ਅੱਗੇ ਦਾ ਰਸਤਾ ਤੈਅ ਕਰਨ ‘ਤੇ ਵਿਚਾਰ-ਵਟਾਂਦਰਾ ਕੀਤਾ ਜਾ ਸਕੇ।

ਆਈਈਪੀਐੱਫਏ ਦੀ ਚੇਅਰਪਰਸਨ ਅਤੇ ਕਾਰਪੋਰੇਟ ਮਾਮਲੇ ਮੰਤਰਲਾ ਦੀ ਸਕੱਤਰ ਸੁਸ਼੍ਰੀ ਦੀਪਤੀ ਗੌਰ ਮੁਖਰਜੀ ਨੇ ਹੋਰ ਵਿਸ਼ੇਸ਼ ਪਤਵੰਤਿਆਂ ਨਾਲ ਮਿਲ ਕੇ “ਕਲੇਮਿੰਗ ਦ ਅਣਕਲੇਮਡ: ਅਣਲੌਕਿੰਗ ਦ ਪੋਟੈਂਸ਼ੀਅਲ ਆਫ ਆਈਡਲ ਫਾਈਨੈਂਸ਼ੀਅਲ ਅਸੈੱਟਸ ਇਨ ਇੰਡੀਆ” ਨਾਮਕ ਪੁਸਤਕ ਲਾਂਚ ਕੀਤੀ। ਇਹ ਪੁਸਤਕ ਨੀਤੀ ਨਿਰਮਾਤਾਵਾਂ, ਖੋਜਕਰਤਾਵਾਂ, ਵਿੱਤੀ ਸੰਸਥਾਨਾਂ ਅਤੇ ਨਿਵੇਸ਼ਕਾਂ ਲਈ ਇੱਕ ਵਿਆਪਕ ਗਿਆਨ ਸਰੋਤ ਵਜੋਂ ਕੰਮ ਕਰੇਗੀ, ਨਾਲ ਹੀ ਨਿਵੇਸ਼ਕ ਸੁਰੱਖਿਆ ਅਤੇ ਵਿੱਤੀ ਸਮਾਵੇਸ਼ ‘ਤੇ ਰਾਸ਼ਟਰੀ ਚਰਚਾ ਵਿੱਚ ਯੋਗਦਾਨ ਦੇਵੇਗੀ।

 “ਆਪਕੀ ਪੂੰਜੀ ਆਪਕਾ ਅਧਿਕਾਰ- ਅਧਿਐਨ ਅਤੇ ਅੱਗੇ ਦਾ ਮਾਰਗਵਿਸ਼ੇ ‘ਤੇ ਆਯੋਜਿਤ ਪੈਨਲ ਚਰਚਾ ਵਿੱਚ ਲਾਵਾਰਿਸ ਸੰਪਤੀਆਂ ਬਾਰੇ ਜਾਗਰੂਕਤਾ ਵਧਾਉਣ, ਦਾਅਵਾ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣ ਅਤੇ ਹਿਤਧਾਰਕਾਂ ਦੇ ਸਹਿਯੋਗ ਨੂੰ ਮਜ਼ਬੂਤ ਕਰਨ ਨਾਲ ਸਬੰਧਿਤ ਪ੍ਰਮੁੱਖ ਚੁਣੌਤੀਆਂ ਅਤੇ ਮੌਕਿਆਂ ਬਾਰੇ ਚਰਚਾ ਕੀਤੀ ਗਈ। ਚਰਚਾ ਵਿੱਚ ਵਿਆਪਕ ਪਹੁੰਚ, ਤਕਨਾਲੋਜੀ-ਅਧਾਰਿਤ ਸਮਾਧਾਨਾਂ ਅਤੇ ਰੈਗੂਲੇਟਰਾਂ, ਵਿੱਤੀ ਸੰਸਥਾਨਾਂ ਅਤੇ ਨਿਵੇਸ਼ਕ ਸੁਰੱਖਿਆ ਏਜੰਸੀਆਂ ਦਰਮਿਆਨ ਤਾਲਮੇਲ ਯਤਨਾਂ ਦੀ ਜ਼ਰੂਰਤ ਨੂੰ ਉਜਾਗਰ ਕੀਤਾ ਗਿਆ।

ਅਥਾਰਿਟੀ ਦੇ ਦ੍ਰਿਸ਼ਟੀਕੋਣ ਅਤੇ ਮੌਜੂਦਾ ਸੁਧਾਰਾਂ ਨਾਲ ਸਬੰਧਿਤ ਕਾਰਜਾਂ ਬਾਰੇ ਦੱਸਦੇ ਹੋਏ, ਆਈਈਪੀਐੱਫਏ ਦੀ ਸੀਈਓ ਅਤੇ ਕਾਰੋਪੇਰਟ ਮਾਮਲੇ ਮੰਤਰਾਲੇ ਦੀ ਸੰਯੁਕਤ ਸਕੱਤਰ ਸੁਸ਼੍ਰੀ ਅਨੀਤਾ ਸ਼ਾਹ ਅਕੇਲਾ ਨੇ ਦਾਅਵਾ ਨਿਪਟਾਰਾ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ, ਡਿਜੀਟਲ ਪਲੈਟਫਾਰਮਾਂ ਨੂੰ ਮਜ਼ਬੂਤ ਕਰਨ ਅਤੇ ਦੇਸ਼ ਭਰ ਵਿੱਚ ਨਿਵੇਸ਼ਕ ਜਾਗਰੂਕਤਾ ਪਹਿਲਕਦਮੀਆਂ ਦਾ ਵਿਸਤਾਰ ਕਰਨ ਲਈ ਆਈਈਪੀਐੱਫਏ ਦੇ ਨਿਰੰਤਰ ਯਤਨਾਂ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਨਿਵੇਸ਼ਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧੇਰੇ ਪਹੁੰਚਯੋਗ ਅਤੇ ਪਾਰਦਰਸ਼ਿਤਾ ਦੇ ਨਾਲ ਆਪਣੀ ਜਾਇਜ਼ ਸੰਪਤੀ ਵਾਪਸ ਪ੍ਰਾਪਤ ਕਰਨ ਵਿੱਚ ਯੋਗ ਬਣਾਉਣ ਲਈ ਅਥਾਰਿਟੀ ਦੀ ਵਚਨਬੱਧਤਾ ਨੂੰ ਦੁਹਰਾਇਆ।

ਮੁੱਖ ਭਾਸ਼ਣ ਦਿੰਦੇ ਹੋਏ, ਆਈਈਪੀਐੱਫਏ ਦੇ ਚੇਅਰਪਰਸਨ ਅਤੇ ਕਾਰਪੋਰੇਟ ਮਾਮਲੇ ਮੰਤਰਾਲੇ ਦੀ ਸਕੱਤਰ ਸੁਸ਼੍ਰੀ ਦੀਪਤੀ ਗੌਰ ਮੁਖਰਜੀ ਨੇ ਵਿੱਤੀ ਸਮਾਵੇਸ਼ ਅਤੇ ਆਰਥਿਕ ਵਿਕਾਸ ਦੀ ਨੀਂਹ ਦੇ ਰੂਪ ਵਿੱਚ ਨਿਵੇਸ਼ਕ ਸਸ਼ਕਤੀਕਰਣ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਹ ਯਕੀਨੀ ਬਣਾਉਣ ਲਈ ਨਿਰੰਤਰ ਜਾਗਰੂਕਤਾ ਅਭਿਆਨ ਅਤੇ ਨਾਗਰਿਕ-ਕੇਂਦ੍ਰਿਤ ਸੁਧਾਰਾਂ ਦੀ ਜ਼ਰੂਰਤ ‘ਤੇ ਬਲ ਦਿੱਤਾ ਕਿ ਲਾਵਾਰਿਸ ਸੰਪਤੀਆਂ ਨੂੰ ਉਨ੍ਹਾਂ ਦੇ ਸਹੀ ਮਾਲਕਾਂ ਨੂੰ ਕੁਸ਼ਲਤਾਪੂਰਵਕ ਵਾਪਸ ਕੀਤਾ ਜਾਵੇ।

ਆਪਣੇ ਵਿਸ਼ੇਸ਼ ਸੰਬੋਧਨ ਵਿੱਚ, ਵਿੱਤੀ ਸੇਵਾ ਵਿਭਾਗ ਦੇ ਸਾਬਕਾ ਸਕੱਤਰ ਸ਼੍ਰੀ ਐੱਮ. ਨਾਗਰਾਜੂ ਨੇ ਵਿੱਤੀ ਪ੍ਰਸ਼ਾਸਨ ਨੂੰ ਮਜ਼ਬੂਤ ਕਰਨ ਅਤੇ ਵੱਖ-ਵੱਖ ਖੇਤਰਾਂ ਵਿੱਚ ਲਾਵਾਰਿਸ ਸੰਪਤੀਆਂ ਦੇ ਮੁੱਦੇ ਦਾ ਸਮਾਧਾਨ ਕਰਨ ਲਈ ਮਜ਼ਬੂਤ ਪ੍ਰਣਾਲੀਆਂ ਬਣਾਉਣ ‘ਤੇ ਕੀਮਤੀ ਵਿਚਾਰ ਸਾਂਝੇ ਕੀਤੇ।

ਇਸ ਪ੍ਰੋਗਰਾਮ ਦੌਰਾਨ ਹੋਈਆਂ ਚਰਚਾਵਾਂ ਨੇ ਨਿਵੇਸ਼ਕਾਂ ਦੀ ਜਾਗਰੂਕਤਾ ਵਧਾਉਣ, ਵਿੱਤੀ ਸੰਪਤੀਆਂ ਤੱਕ ਪਹੁੰਚ ਵਿੱਚ ਸੁਧਾਰ ਕਰਨ, ਵਿੱਤੀ ਸੰਸਥਾਨਾਂ ਵਿੱਚ ਵਿਸ਼ਵਾਸ ਨੂੰ ਮਜ਼ਬੂਤ ਕਰਨ ਅਤੇ ਸਾਰਿਆਂ ਲਈ ਵਿੱਤੀ ਸਮਾਵੇਸ਼ ਦੇ ਸਾਂਝੇ ਟੀਚੇ ਨੂੰ ਅੱਗੇ ਵਧਾਉਣ ਦੇ ਪ੍ਰਤੀ ਸਾਰੇ ਹਿਤਧਾਰਕਾਂ ਦੀ ਸਮੂਹਿਕ ਵਚਨਬੱਧਤਾ ਦੀ ਪੁਸ਼ਟੀ ਕੀਤੀ।

ਭਾਰਤ ਸਰਕਾਰ ਦੇ ਕਾਰਪੋਰੇਟ ਮਾਮਲੇ ਮੰਤਰਾਲੇ ਦੇ ਤਹਿਤ ਆਈਈਪੀਐੱਫਏ ਦੀ ਸਥਾਪਨਾ ਦੇਸ਼ ਭਰ ਵਿੱਚ ਨਿਵੇਸ਼ਕ ਸਿੱਖਿਆ ਅਤੇ ਸੁਰੱਖਿਆ ਫੰਡ ਦੇ ਪ੍ਰਸ਼ਾਸਨ ਲਈ ਕੀਤੀ ਗਈ ਸੀ। ਅਥਾਰਿਟੀ ਨੂੰ ਸ਼ੇਅਰਾਂ, ਲਾਵਾਰਿਸ ਲਾਭਾਅੰਸ਼, ਪਰਿਪੱਕ ਜਮ੍ਹਾ ਅਤੇ ਫੰਡ ਵਿੱਚ ਟ੍ਰਾਂਸਫਰ ਡਿਬੈਂਚਰਾਂ ਦੀ ਵਾਪਸੀ ਦੀ ਸੁਵਿਧਾ ਪ੍ਰਦਾਨ ਕਰਕੇ ਨਿਵੇਸ਼ਕਾਂ ਦੇ ਹਿਤਾਂ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਵਧੇਰੇ ਜਾਣਕਾਰੀ ਲਈ, www.iepf.gov.in ‘ਤੇ ਦੇਖੋ।

*****

ਐੱਨਬੀ/ਓਐੱਨਪੀ/ਸਪਨਾ


(रिलीज़ आईडी: 2277388) आगंतुक पटल : 4
इस विज्ञप्ति को इन भाषाओं में पढ़ें: English , Urdu , हिन्दी , Gujarati , Tamil