ਆਯੂਸ਼
ਜਾਮਨਗਰ ਸਥਿਤ ਆਈਟੀਆਰਏ ਵਿਖੇ ਆਯੋਜਿਤ ਯੋਗ ਸੰਗਮ ਵਿੱਚ 12ਵੇਂ ਅੰਤਰਰਾਸ਼ਟਰੀ ਯੋਗ ਦਿਵਸ 'ਤੇ ਵੱਡੀ ਗਿਣਤੀ ਵਿੱਚ ਜਨਭਾਗੀਦਾਰੀ ਦੇਖੀ ਗਈ ਵਿਦਿਆਰਥੀ, ਅਧਿਕਾਰੀ ਅਤੇ ਨਾਗਰਿਕ ਇਕੱਠੇ ਯੋਗ ਪ੍ਰੋਟੋਕੋਲ ਸੈਸ਼ਨ ਵਿੱਚ ਸ਼ਾਮਲ ਹੋਏ
प्रविष्टि तिथि:
21 JUN 2026 2:49PM by PIB Chandigarh
12ਵੇਂ ਅੰਤਰਰਾਸ਼ਟਰੀ ਯੋਗ ਦਿਵਸ-2026 ਦੇ ਜਸ਼ਨਾਂ ਦੇ ਇੱਕ ਹਿੱਸੇ ਵਜੋਂ, ਭਾਰਤ ਸਰਕਾਰ ਦੇ ਆਯੁਸ਼ ਮੰਤਰਾਲੇ ਅਧੀਨ ਇੱਕ ਸੰਸਥਾਨ,ਆਯੁਰਵੇਦ ਸਿੱਖਿਆ ਅਤੇ ਖੋਜ ਸੰਸਥਾਨ (ਆਈਟੀਆਰਏ) ਜਾਮਨਗਰ ਨੇ ਅੱਜ ਧਨਵੰਤਰੀ ਮੈਦਾਨ ਵਿੱਚ ਇੱਕ ਯੋਗ ਸੰਗਮ ਪ੍ਰੋਗਰਾਮ ਦਾ ਆਯੋਜਨ ਕੀਤਾ
ਕੌਮਨ ਯੋਗਾ ਪ੍ਰੋਟੋਕੋਲ (ਸੀਵਾਈਪੀ) ਸੈਸ਼ਨ ਵਿੱਚ 2,000 ਤੋਂ ਵੱਧ ਭਾਗੀਦਾਰਾਂ ਨੇ ਭਾਗ ਲਿਆ, ਜੋ ਯੋਗ ਨੂੰ ਜੀਵਨ ਸ਼ੈਲੀ ਵਜੋਂ ਅਪਣਾਉਣ ਦੇ ਪ੍ਰਤੀ ਜਨਤਾ ਦੇ ਵਧ ਰਹੇ ਉਤਸ਼ਾਹ ਨੂੰ ਦਰਸਾਉਂਦਾ ਹੈ। ਇਸ ਸਮਾਗਮ ਵਿੱਚ ਵਿਦਿਆਰਥੀਆਂ, ਫੈਕਲਟੀ, ਕਰਮਚਾਰੀਆਂ, ਸੀਆਈਐੱਸਐੱਫ ਕਰਮਚਾਰੀਆਂ, ਡਬਲਿਊ-ਗਲੋਬਲ ਟ੍ਰੈਡੀਸ਼ਨਲ ਮੈਡੀਸਨ ਸੈਂਟਰ (ਸੀਆਈਐੱਸਐੱਫ -ਜੀਟੀਐੱਮਸੀ) ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਅਤੇ ਨਾਗਰਿਕਾਂ ਨੇ ਭਾਗ ਲਿਆ।
ਇਹ ਸਮਾਗਮ ਇੰਸਟੀਟਿਊਟ ਆਫ਼ ਟੀਚਿੰਗ ਐਂਡ ਰਿਸਰਚ ਇਨ ਆਯੁਰਵੇਦ ਦੇ ਡਾਇਰੈਕਟਰ ਪ੍ਰੋਫੈਸਰ (ਡਾ.) ਤਨੂਜਾ ਨੇਸਾਰੀ ਦੀ ਅਗਵਾਈ ਵਿੱਚ ਆਯੋਜਿਤ ਕੀਤਾ ਗਿਆ, ਜਿਸ ਵਿੱਚ ਕਈ ਪ੍ਰਸਿੱਧ ਹਸਤੀਆਂ ਨੇ ਭਾਗ ਲਿਆ।
ਭਾਗੀਦਾਰਾਂ ਨੇ ਸੈਸ਼ਨ ਦੌਰਾਨ ਵੱਖ-ਵੱਖ ਯੋਗਿਕ ਅਭਿਆਸ ਕੀਤੇ, ਜਿਸ ਵਿੱਚ ਸੰਪੂਰਨ ਸਿਹਤ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਵਿੱਚ ਯੋਗ ਦੀ ਭੂਮਿਕਾ ਨੂੰ ਉਜਾਗਰ ਕੀਤਾ ਗਿਆ। ਇੰਸਟੀਟਿਊਟ ਆਫ਼ ਟੀਚਿੰਗ ਐਂਡ ਰਿਸਰਚ ਇਨ ਆਯੁਰਵੇਦ ਦੇ ਯੋਗਾ ਵਿਭਾਗ ਦੇ ਵਿਦਿਆਰਥੀਆਂ ਦੁਆਰਾ ਇੱਕ ਵਿਸ਼ੇਸ਼ 'ਯੋਗ ਫਿਊਜ਼ਨ' ਪੇਸ਼ਕਾਰੀ ਨੇ ਸੰਗੀਤ ਅਤੇ ਯੋਗ ਦਾ ਇੱਕ ਵਿਲੱਖਣ ਮਿਸ਼ਰਣ ਪੇਸ਼ ਕੀਤਾ, ਜਿਸਦੀ ਦਰਸ਼ਕਾਂ ਦੁਆਰਾ ਬਹੁਤ ਪ੍ਰਸ਼ੰਸਾ ਕੀਤੀ ਗਈ।
ਇਸ ਪ੍ਰੋਗਰਾਮ ਦੇ ਮੁੱਖ ਆਕਰਸ਼ਣਾਂ ਵਿੱਚੋਂ ਇੱਕ ਆਡੀਓ-ਵਿਜ਼ੂਅਲ ਪੇਸ਼ਕਾਰੀ "ਯੋਗਾ: ਏ ਜਰਨੀ ਫਰੌਮ ਮੀ ਟੂ ਵੀ" ਸੀ, ਜਿਸ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਭਾਰਤ ਦੀ ਪ੍ਰਾਚੀਨ ਯੋਗ ਪਰੰਪਰਾ ਨੂੰ ਵਿਸ਼ਵ ਵਿੱਚ ਲਿਜਾਣ ਦੇ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਯੋਗ ਦੀ ਵਿਸ਼ਵਵਿਆਪੀ ਯਾਤਰਾ ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ।
ਇੰਸਟੀਟਿਊਟ ਆਫ਼ ਟੀਚਿੰਗ ਐਂਡ ਰਿਸਰਚ ਇਨ ਆਯੁਰਵੇਦ ਅਤੇ ਇਸਦੇ ਏਐੱਨਸੀਐੱਨ ਟੀਵੀ ਚੈਨਲ ਦੀ ਟੀਮ ਦੇ ਯਤਨਾਂ ਸਦਕਾ ਪ੍ਰੋਫੈਸਰ ਵੈਦਯ ਮਨੋਜ ਨੇਸਾਰੀ ਦੁਆਰਾ ਤਿਆਰ ਕੀਤੀ ਗਈ ਵਿਸ਼ੇਸ਼ ਪੇਸ਼ਕਾਰੀ ਨੇ ਸਮਾਰੋਹਾਂ ਨੂੰ ਹੋਰ ਵੀ ਜ਼ਿਆਦਾ ਮਹੱਤਵ ਦਿੱਤਾ।
ਸਮਾਗਮ ਦੀ ਸਮਾਪਤੀ ਇਸ ਸੰਦੇਸ਼ ਨਾਲ ਹੋਈ ਕਿ ਇੱਕ ਸਿਹਤਮੰਦ ਅਤੇ ਸੰਤੁਲਿਤ ਭਵਿੱਖ ਲਈ ਯੋਗ ਨੂੰ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।


***
ਐੱਸਆਰ/ਐੱਸਵੀ/ਐੱਸਜੀ /ਏਕੇ
(रिलीज़ आईडी: 2277058)
आगंतुक पटल : 4