ਆਯੂਸ਼
ਆਲ ਇੰਡੀਆ ਇੰਸਟੀਟਿਊਟ ਆਫ਼ ਆਯੁਰਵੇਦ ਨੇ ਉਤਸ਼ਾਹਪੂਰਣ ਭਾਗੀਦਾਰੀ ਅਤੇ ਵੱਖ-ਵੱਖ ਤੰਦਰੁਸਤੀ ਗਤੀਵਿਧੀਆਂ ਨਾਲ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ 2026 ਮਨਾਇਆ
प्रविष्टि तिथि:
21 JUN 2026 2:28PM by PIB Chandigarh
ਆਯੁਸ਼ ਮੰਤਰਾਲੇ ਅਧੀਨ ਇੱਕ ਖੁਦਮੁਖਤਿਆਰ ਸੰਸਥਾ, ਆਲ ਇੰਡੀਆ ਇੰਸਟੀਟਿਊਟ ਆਫ਼ ਆਯੁਰਵੇਦ (ਏਆਈਆਈਏ) ਨਵੀਂ ਦਿੱਲੀ ਨੇ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ 2026) ਮਨਾਇਆ। ਇਸ ਦੌਰਾਨ ਯੋਗ ਦੇ ਸੰਪੂਰਨ ਲਾਭਾਂ ਨੂੰ ਉਤਸ਼ਾਹਿਤ ਕਰਨ ਅਤੇ ਸਿਹਤ ਅਤੇ ਤੰਦਰੁਸਤੀ ਦੇ ਸੱਭਿਆਚਾਰ ਨੂੰ ਵਿਕਸਿਤ ਕਰਨ ਦੇ ਉਦੇਸ਼ ਨਾਲ ਕਈ ਸ਼ਾਨਦਾਰ ਪ੍ਰੋਗਰਾਮ ਅਤੇ ਜਾਗਰੂਕਤਾ ਮੁਹਿੰਮਾਂ ਦਾ ਆਯੋਜਨ ਕੀਤਾ ਗਿਆ।
ਮੁੱਖ ਸਮਾਗਮ ਏਆਈਆਈਏ ਕੈਂਪਸ ਵਿੱਚ ਆਯੋਜਿਤ ਕੀਤਾ ਗਿਆ। ਏਆਈਆਈਏ ਦੇ ਡਾਇਰੈਕਟਰ, ਪ੍ਰੋ. (ਵੈਦ) ਪੀ.ਕੇ. ਪ੍ਰਜਾਪਤੀ ਨੇ ਰਵਾਇਤੀ ਤੌਰ ‘ਤੇ ਦੀਵਾ ਜਗਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ। ਇਸ ਸਮਾਗਮ ਵਿੱਚ ਦਿੱਲੀ ਯੂਨੀਵਰਸਿਟੀ ਦੇ ਡੀਨ, ਪ੍ਰੋਫੈਸਰ (ਡਾ.) ਮੰਜੂਸ਼ਾ ਰਾਜਗੋਪਾਲਾ, ਏਆਈਆਈਏ ਦੇ ਮੈਡੀਕਲ ਸੁਪਰਡੈਂਟ ਡਾ. ਯੋਗੇਸ਼ ਬਡਵੇ, ਸਵਾਸਥਵ੍ਰਤ ਅਤੇ ਯੋਗ ਵਿਭਾਗ ਦੇ ਮੁਖੀ ਡਾ. ਸ਼ਿਵ ਕੁਮਾਰ ਹਾਰਤੀ ਅਤੇ ਸੰਸਥਾ ਦੇ ਸੀਨੀਅਰ ਫੈਕਲਟੀ ਮੈਂਬਰ, ਕਰਮਚਾਰੀ ਅਤੇ ਸਕੌਲਰਸ ਸ਼ਾਮਲ ਹੋਏ।

ਇੱਕ ਮਹੱਤਵਪੂਰਨ ਆਊਟਰੀਚ ਪਹਿਲ ਦੇ ਹਿੱਸੇ ਵਜੋਂ, ਏਆਈਆਈਏ ਨੇ ਸੁਪਰੀਮ ਕੋਰਟ ਆਫ਼ ਇੰਡੀਆ ਦੇ ਸਹਿਯੋਗ ਨਾਲ, ਸੁਪਰੀਮ ਕੋਰਟ ਕੈਂਪਸ ਵਿੱਚ ਇੱਕ ਵਿਸ਼ੇਸ਼ ਯੋਗ ਸੈਸ਼ਨ ਦਾ ਆਯੋਜਨ ਕੀਤਾ। ਇਸ ਸੈਸ਼ਨ ਵਿੱਚ ਜਸਟਿਸ ਸੂਰਿਆ ਕਾਂਤ, ਭਾਰਤ ਦੇ ਮਾਣਯੋਗ ਚੀਫ਼ ਜਸਟਿਸ, ਅਤੇ ਸੁਪਰੀਮ ਕੋਰਟ ਦੇ ਹੋਰ ਜੱਜ, ਏਆਈਆਈਏ ਦੇ ਡਾਇਰੈਕਟਰ ਪ੍ਰੋਫੈਸਰ (ਵੈਦਯ) ਪੀ.ਕੇ. ਪ੍ਰਜਾਪਤੀ, ਦੇ ਨਾਲ-ਨਾਲ ਸੰਸਥਾ ਦੇ ਸੀਨੀਅਰ ਫੈਕਲਟੀ ਮੈਂਬਰ ਅਤੇ ਕਰਮਚਾਰੀ ਸ਼ਾਮਿਲ ਹੋਏ।
ਅੰਤਰਰਾਸ਼ਟਰੀ ਯੋਗ ਦਿਵਸ ਤੋਂ ਪਹਿਲਾਂ ਦੀਆਂ ਗਤੀਵਿਧੀਆਂ ਦੇ ਹਿੱਸੇ ਵਜੋਂ, ਸਵਾਸਥਵ੍ਰਤ ਅਤੇ ਯੋਗ ਵਿਭਾਗ ਨੇ ਫੈਕਲਟੀ ਮੈਂਬਰਾਂ, ਗੈਰ-ਅਧਿਆਪਨ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਇੱਕ ਯੋਗ ਆਸਣ ਪ੍ਰਤੀਯੋਗਿਤਾ ਆਯੋਜਿਤ ਕੀਤੀ। ਬੱਚਿਆਂ ਵਿੱਚ ਸਿਹਤਮੰਦ ਆਦਤਾਂ ਪੈਦਾ ਕਰਨ ਲਈ, ਏਆਈਆਈਏ ਨੇ 15 ਸਾਲ ਤੱਕ ਦੇ ਬੱਚਿਆਂ ਲਈ 15 ਦਿਨਾਂ ਦਾ ਯੋਗ ਕੈਂਪ ਵੀ ਲਗਾਇਆ। ਕੈਂਪ ਵਿੱਚ 100 ਤੋਂ ਵੱਧ ਬੱਚਿਆਂ ਨੇ ਉਤਸ਼ਾਹਪੂਰਵਕ ਨਾਲ ਹਿੱਸਾ ਲਿਆ ਅਤੇ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਵੱਖ-ਵੱਖ ਯੋਗਾ ਅਭਿਆਸ ਸਿੱਖੇ।

ਲੋਕਾਂ ਵਿੱਚ ਯੋਗ ਦੇ ਬਾਰੇ ਵਿੱਚ ਜਾਗਰੂਕਤਾ ਨੂੰ ਹੋਰ ਵਧਾਉਣ ਲਈ, ਵਿਭਾਗ ਨੇ 4-6 ਜੂਨ, 2026 ਤੱਕ ਫੈਕਲਟੀ ਮੈਂਬਰਾਂ, ਪੋਸਟ ਗ੍ਰੈਜੂਏਟ ਅਤੇ ਪੀਐਚ.ਡੀ. ਸਕੌਲਰਸ, ਸਟਾਫ ਮੈਂਬਰਾਂ ਅਤੇ ਆਮ ਲੋਕਾਂ ਲਈ ਤਿੰਨ ਦਿਨਾਂ ਸ਼ਟਕਰਮਾ ਵਰਕਸ਼ਾਪ ਦਾ ਸਫਲਤਾਪੂਰਵਕ ਆਯੋਜਨ ਕੀਤਾ। ਵਰਕਸ਼ਾਪ ਵਿੱਚ ਅਹਿੰਸਾ ਭਾਰਤੀ ਯੋਗ ਵਿਸ਼ਵਵਿਦਿਆਲਿਆ, ਗੁੰਟੂਰ, ਆਂਧਰਾ ਪ੍ਰਦੇਸ਼ ਦੇ ਹਠ ਯੋਗੀ ਕੇਸ਼ਵ ਵਿਸ਼ਵਕਰਮਾ ਦੇ ਮਾਹਿਰ ਸੈਸ਼ਨ ਸ਼ਾਮਲ ਸਨ, ਜਿਨ੍ਹਾਂ ਨੇ ਵੱਖ-ਵੱਖ ਸ਼ਟਕਰਮਾ ਤਕਨੀਕਾਂ ਦੀ ਸਿਧਾਂਤਕ ਜਾਣਕਾਰੀ ਅਤੇ ਵਿਵਹਾਰਿਕ ਪ੍ਰਦਰਸ਼ਨ ਵੀ ਕੀਤਾ। ਸ੍ਰੀਮਤੀ ਝਾਂਸੀ ਰਾਣੀ ਨੇ ਵੀ ਵਰਕਸ਼ਾਪ ਸੈਸ਼ਨਾਂ ਦੇ ਸੰਚਾਲਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਲਗਭਗ 40 ਭਾਗੀਦਾਰਾਂ ਨੇ ਪ੍ਰੋਗਰਾਮ ਵਿੱਚ ਭਾਗ ਲਿਆ ਅਤੇ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਸਿਹਤ ਨੂੰ ਬਿਹਤਰ ਬਣਾਉਣ ਵਾਲੀਆਂ ਰਵਾਇਤੀ ਯੋਗਿਕ ਸ਼ੁੱਧੀਕਰਣ ਪ੍ਰਕਿਰਿਆਵਾਂ ਦਾ ਵਿਵਹਾਰਿਕ ਅਨੁਭਵ ਪ੍ਰਾਪਤ ਕੀਤਾ।
ਵਿਭਾਗ ਨੇ 3 ਜੂਨ, 2026 ਨੂੰ ਪੋਸਟ-ਗ੍ਰੈਜੂਏਟ ਅਤੇ ਪੀਐੱਚ.ਡੀ. ਸਕੌਲ਼ਰਸ ਦੇ ਨਾਲ-ਨਾਲ ਸਟਾਫ਼ ਮੈਂਬਰਾਂ ਲਈ 'ਯੋਗ ਕੁਇਜ਼ ਪ੍ਰਤੀਯੋਗਿਤਾ' ਦਾ ਵੀ ਆਯੋਜਨ ਕੀਤਾ। ਇਸ ਨਾਲ 'ਅੰਤਰਰਾਸ਼ਟਰੀ ਯੋਗ ਦਿਵਸ' ਦਾ ਆਯੋਜਨ ਹੋਰ ਵੀ ਸਮ੍ਰਿੱਧ ਹੋਇਆ।
ਏਆਈਆਈਏ ਵਿਖੇ 12ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦਾ ਸਫਲ ਆਯੋਜਨ ਸੰਪੂਰਨ ਸਿਹਤ, ਤੰਦਰੁਸਤੀ ਅਤੇ ਸਿਹਤਮੰਦ ਉਮਰ ਪ੍ਰਾਪਤ ਕਰਨ ਲਈ ਯੋਗ ਅਤੇ ਆਯੁਰਵੇਦ ਦੇ ਪ੍ਰਾਚੀਨ ਗਿਆਨ ਨੂੰ ਉਤਸ਼ਾਹਿਤ ਕਰਨ ਦੇ ਪ੍ਰਤੀ ਸੰਸਥਾ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦਾ ਹੈ। ਅਜਿਹੀਆਂ ਪਹਿਲਕਦਮੀਆਂ ਰਾਹੀਂ, ਏਆਈਆਈਏ 'ਅੰਤਰਰਾਸ਼ਟਰੀ ਯੋਗ ਦਿਵਸ' ਨੂੰ ਰੋਜ਼ਾਨਾ ਜੀਵਨ ਅਤੇ ਜਨਤਕ ਸਿਹਤ ਦਾ ਇੱਕ ਅਨਖਿੜਵਾਂ ਅੰਗ ਬਣਾਉਣ ਦੇ ਆਪਣੇ ਵਿਜ਼ਨ ਨੂੰ ਅੱਗੇ ਵਧਾ ਰਿਹਾ ਹੈ।
************
ਐੱਸਆਰ/ਐੱਸਵੀ/ਐੱਸਜੀ/ਏਕੇ
(रिलीज़ आईडी: 2277056)
आगंतुक पटल : 3