ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
azadi ka amrit mahotsav

ਜੈਵ ਵਿਭਿੰਨਤਾ ਦੇ ਨਤੀਜੇ ਵਜੋਂ ਭਾਰਤ ਦੇ ਏਬੀਐਸ ਢਾਂਚੇ ਲਾਭਪਾਤਰੀਆਂ ਨੂੰ 145 ਕਰੋੜ ਰੁਪਏ ਪ੍ਰਾਪਤ ਹੋਏ


ਇਸਦਾ ਲਾਭ 23 ਰਾਜਾਂ ਅਤੇ ਚਾਰ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 10,500 ਤੋਂ ਵੱਧ ਜੈਵ ਵਿਭਿੰਨਤਾ ਪ੍ਰਬੰਧਨ ਕਮੇਟੀਆਂ ਤੱਕ ਪਹੁੰਚਿਆ

Posted On: 20 JUN 2026 7:15PM by PIB Chandigarh

ਜੈਵਿਕ ਵਿਭਿੰਨਤਾ ਐਕਟ, 2002 ਦੇ ਤਹਿਤ ਭਾਰਤ ਦੇ ਏਕਸੇਸ ਐਂਡ ਬੈਨੀਫਿਟ ਸ਼ੇਅਰਿੰਗ (ਏਬੀਐਸ) ਢਾਂਚੇ ਨੇ ਲਾਭ ਸਾਂਝਾਕਰਣ ਲਈ 266 ਕਰੋੜ ਰੁਪਏ ਤੋਂ ਵੱਧ ਇਕੱਠੇ ਕੀਤੇ ਹਨ ਅਤੇ ਲਾਭਪਾਤਰੀਆਂ ਵਿੱਚ ਲਗਭਗ 145 ਕਰੋੜ ਰੁਪਏ ਵੰਡੇ ਹਨ, ਜੋ ਇਹ ਦਰਸਾਉਂਦਾ ਹੈ ਕਿ ਦੇਸ਼ ਜੈਵਿਕ ਸਰੋਤਾਂ ਅਤੇ ਸੰਬੰਧਿਤ ਗਿਆਨ ਦੀ ਵਰਤੋਂ ਤੋਂ ਹੋਣ ਵਾਲੇ ਲਾਭਾਂ ਦੀ ਨਿਰਪੱਖ ਅਤੇ ਬਰਾਬਰ ਵੰਡ ਨੂੰ ਯਕੀਨੀ ਬਣਾ ਰਿਹਾ ਹੈ।

ਰਾਸ਼ਟਰੀ ਜੈਵ ਵਿਭਿੰਨਤਾ ਅਥਾਰਟੀ (ਐਨਬੀਏ) ਨੇ 2008 ਤੋਂ ਏਬੀਐਸ ਢਾਂਚੇ ਰਾਹੀਂ 266 ਕਰੋੜ ਰੁਪਏ ਤੋਂ ਵੱਧ ਇਕੱਠੇ ਕੀਤੇ ਹਨ, ਜਿਸ ਵਿੱਚ ਵਿੱਤੀ ਸਾਲ 2025-26 ਦੌਰਾਨ ਪ੍ਰਾਪਤ 21.26 ਕਰੋੜ ਰੁਪਏ ਵੀ ਸ਼ਾਮਲ ਹਨ। ਔਸਤਨ ਸਾਲਾਨਾ 14.75 ਕਰੋੜ ਰੁਪਏ ਦੇ ਮਾਲੀਏ ਦੇ ਨਾਲ, ਸੰਗ੍ਰਹਿ ਵਿੱਚ ਨਿਰੰਤਰ ਵਾਧਾ ਵਧਦੀ ਉਦਯੋਗ ਭਾਗੀਦਾਰੀ ਅਤੇ ਅਨੁਪਾਲਣਾ ਨੂੰ ਦਰਸਾਉਂਦਾ ਹੈ ਅਤੇ ਇਹ ਭਾਰਤ ਦੇ ਮੋਹਰੀ ਏਬੀਐੱਸ ਪ੍ਰਣਾਲੀ ਦੀ ਸਫਲਤਾ ਨੂੰ ਪ੍ਰਮਾਣਿਤ ਕਰਦਾ ਹੈ, ਜੋ ਜੈਵਿਕ ਸਰੋਤਾਂ ਦੀ ਵਰਤੋਂ ਤੋਂ ਪ੍ਰਾਪਤ ਹੋਣ ਵਾਲੇ ਲਾਭਾਂ ਨੂੰ ਸਥਾਨਕ ਭਾਈਚਾਰਿਆਂ ਤੱਕ ਪਹੁੰਚਾਉਂਦੀ ਹੈ।

ਜੈਵਿਕ ਵਿਭਿੰਨਤਾ ਐਕਟ, 2002 ਦੇ ਤਹਿਤ, ਜੈਵਿਕ ਸਰੋਤਾਂ ਦੀ ਵਰਤੋਂ ਤੋਂ ਹੋਣ ਵਾਲੇ ਲਾਭ ਸਥਾਨਕ ਭਾਈਚਾਰਿਆਂ, ਜੈਵਿਕ ਵਿਭਿੰਨਤਾ ਪ੍ਰਬੰਧਨ ਕਮੇਟੀਆਂ, ਕਿਸਾਨਾਂ, ਪਰੰਪਰਾਗਤ ਗਿਆਨ ਧਾਰਕਾਂ ਅਤੇ ਜੈਵਿਕ ਵਿਭਿੰਨਤਾ ਦੇ ਹੋਰ ਰੱਖਿਅਕਾਂ ਨਾਲ ਸਾਂਝੇ ਕੀਤੇ ਜਾਂਦੇ ਹਨ। ਏਬੀਐਸ ਫਰੇਮਵਰਕ ਦੇ ਲਾਗੂ ਹੋਣ ਤੋਂ ਬਾਅਦ, ਰਾਸ਼ਟਰੀ ਜੈਵਿਕ ਵਿਭਿੰਨਤਾ ਅਥਾਰਟੀ ਦੁਆਰਾ ਲਗਭਗ 145 ਕਰੋੜ ਰੁਪਏ ਲਾਭ-ਵੰਡ ਭੁਗਤਾਨਾਂ ਵਜੋਂ ਵੰਡੇ ਗਏ ਹਨ, ਜਿਸ ਵਿੱਚ ਵਿੱਤੀ ਸਾਲ 2025-26 ਦੌਰਾਨ 78 ਕਰੋੜ ਰੁਪਏ ਵੀ ਸ਼ਾਮਲ ਹਨ।

ਇਸ ਦਾ ਲਾਭ 23 ਰਾਜਾਂ ਅਤੇ ਚਾਰ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 10,500 ਤੋਂ ਵੱਧ ਜੈਵ ਵਿਭਿੰਨਤਾ ਪ੍ਰਬੰਧਨ ਕਮੇਟੀਆਂ, 230 ਤੋਂ ਵੱਧ ਕਿਸਾਨਾਂ, ਛੇ ਰਾਜ ਜੰਗਲਾਤ ਵਿਭਾਗਾਂ ਅਤੇ ਕਈ ਸੰਸਥਾਵਾਂ ਨੂੰ ਪ੍ਰਾਪਤ ਹੋਇਆ ਹੈ। ਇਸ ਢਾਂਚੇ ਨੇ ਲਾਲ ਚੰਦਨ ਨਾਲ ਸਬੰਧਤ ਛੇ ਖੋਜ ਪ੍ਰੋਜੈਕਟਾਂ ਨੂੰ ਵੀ ਸਹਾਇਤਾ ਪ੍ਰਦਾਨ ਕੀਤੀ ਹੈ।

ਏਬੀਐੱਸ ਇਹ ਯਕੀਨੀ ਬਣਾਉਂਦਾ ਹੈ ਕਿ ਜੈਵ ਸਰੋਤਾਂ ਅਤੇ ਸੰਬੰਧਿਤ ਗਿਆਨ ਦੀ ਵਰਤੋਂ ਤੋਂ ਹੋਣ ਵਾਲੇ ਲਾਭ ਸਥਾਨਕ ਭਾਈਚਾਰਿਆਂ, ਕਿਸਾਨਾਂ, ਪਰੰਪਰਾਗਤ ਗਿਆਨ ਧਾਰਕਾਂ ਅਤੇ ਹੋਰ ਲਾਭਪਾਤਰੀਆਂ ਤੱਕ ਨਿਰਪੱਖ ਅਤੇ ਬਰਾਬਰੀ ਨਾਲ ਪਹੁੰਚਣ। ਜੈਵ ਵਿਭਿੰਨਤਾ ਦੀ ਵਰਤੋਂ ਨੂੰ ਭਾਈਚਾਰਕ ਲਾਭਾਂ ਨਾਲ ਜੋੜ ਕੇ, ਇਹ ਪ੍ਰਣਾਲੀ ਸੰਭਾਲ, ਟਿਕਾਊ ਵਰਤੋਂ ਅਤੇ ਜ਼ਮੀਨੀ ਪੱਧਰ 'ਤੇ ਜੀਵਨ-ਨਿਰਬਾਹ ਵਿੱਚ ਸੁਧਾਰ ਨੂੰ ਉਤਸ਼ਾਹਿਤ ਕਰਦੀ ਹੈ ।

ਏਬੀਐਸ ਪ੍ਰਣਾਲੀ ਨੇ ਵਿਭਿੰਨ ਜੈਵਿਕ ਸਰੋਤਾਂ ਦੀ ਵਰਤੋਂ ਤੋਂ ਲਾਭ ਪੈਦਾ ਕੀਤੇ ਹਨ ਜਿਸ ਵਿੱਚ ਲਾਲ ਚੰਦਨ, ਚਿਕਿਤਸਕ ਅਤੇ ਖੁਸ਼ਬੂਦਾਰ ਪੌਦੇ, ਬੀਜ, ਪਸ਼ੂਧਨ ਦੇ ਜੈਨੇਟਿਕ ਸਰੋਤ, ਕੱਚੀਆਂ ਜੜ੍ਹੀਆਂ ਬੂਟੀਆਂ, ਜੈਵਿਕ ਰਸਾਇਣਕ ਹਿੱਸੇ ਅਤੇ ਸੂਖਮ ਜੀਵਾਂ ਸ਼ਾਮਿਲ ਹਨ। 

ਖੇਤਰਵਾਰ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਲਾਲ ਚੰਦਨ ਏਬੀਐਸ ਪ੍ਰਾਪਤੀਆਂ ਵਿੱਚ ਸਭ ਤੋਂ ਵੱਧ ਯੋਗਦਾਨ ਪਾਉਂਦਾ ਹੈ, ਜਿਸਦੀ ਰਕਮ 120 ਕਰੋੜ ਰੁਪਏ(45%) ਹੈ, ਇਸ ਤੋਂ ਬਾਅਦ ਬੀਜ ਖੇਤਰ ਦਾ ਯੋਗਦਾਨ 84.61 ਕਰੋੜ ਰੁਪਏ (32.3%) ਹੈ। ਇਸ ਵਿੱਚ ਫਾਰਮਾਸਿਊਟੀਕਲ ਅਤੇ ਆਯੂਸ਼ ਖੇਤਰ ਦਾ ਯੋਗਦਾਨ 36.61 ਕਰੋੜ ਰੁਪਏ (13.8%) ਹੈ। ਸੰਯੁਕਤ ਰੂਪ ਨਾਲ ਇਨ੍ਹਾਂ ਖੇਤਰਾਂ ਦਾ ਕੁੱਲ ਪ੍ਰਾਪਤ ਏਬੀਐੱਸ ਵਿੱਚ ਲਗਭਗ 91% ਯੋਗਦਾਨ ਹੈ ।

ਪ੍ਰਮੁੱਖ ਯੋਗਦਾਨ ਪਾਉਣ ਵਾਲਿਆਂ ਵਿੱਚ ਪਾਇਨੀਅਰ ਓਵਰਸੀਜ਼ ਕਾਰਪੋਰੇਸ਼ਨ, ਨਨਹੇਮਸ ਇੰਡੀਆ ਪ੍ਰਾਈਵੇਟ ਲਿਮਿਟੇਡ, ਈਸਟ-ਵੈਸਟ ਸੀਡਜ਼ ਇੰਡੀਆ ਪ੍ਰਾਈਵੇਟ ਲਿਮਿਟੇਡ, ਸਵਾਨਾ ਸੀਡਜ਼, ਟਾਟਾ ਕੈਮੀਕਲਜ਼, ਸਿੰਜੈਂਟਾ, ਹਿਮਾਲਿਆ ਵੈਲਨੈਸ ਕੰਪਨੀ, ਡਾਬਰ ਇੰਡੀਆ ਲਿਮਿਟੇਡ, ਆਰਗੈਨਿਕ ਇੰਡੀਆ ਪ੍ਰਾਈਵੇਟ ਲਿਮਿਟੇਡ, ਲੌਰਸ ਲੈਬਜ਼ ਲਿਮਿਟੇਡ, ਐੱਮਵੇ ਇੰਡੀਆ ਐਂਟਰਪ੍ਰਾਈਜ਼ਿਜ਼ ਪ੍ਰਾਈਵੇਟ ਲਿਮਿਟੇਡ, ਸਿਨਰਜੀਆ ਲਾਈਫ ਸਾਇੰਸਿਜ਼ ਪ੍ਰਾਈਵੇਟ ਲਿਮਿਟੇਡ, ਨੋਵੋਜ਼ਾਈਮਜ਼ ਸਾਊਥ ਏਸ਼ੀਆ ਪ੍ਰਾਈਵੇਟ ਲਿਮਿਟੇਡ, ਅਕਾਯ ਨੈਚੁਰਲ ਇੰਗ੍ਰੇਡੀਐਂਟਸ ਪ੍ਰਾਈਵੇਟ ਲਿਮਿਟੇਡ, ਵਾਲਾਗਰੋ ਬਾਇਓ-ਸਾਇੰਸਜ਼ ਪ੍ਰਾਈਵੇਟ ਲਿਮਿਟੇਡ, ਲੋਰੀਅਲ ਇੰਡੀਆ ਪ੍ਰਾਈਵੇਟ ਲਿਮਿਟੇਡ, ਐਡਵਾਂਸਡ ਐਨਜ਼ਾਈਮਜ਼ ਪ੍ਰਾਈਵੇਟ ਲਿਮਿਟੇਡ, ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟੇਡ, ਸਿਲਾਬ ਐਸ.ਏ., ਬੀ.ਏ.ਐਸ. ਬਿਊਟੀ ਕੇਅਰ ਸਲਿਊਸ਼ਨਜ਼ ਫਰਾਂਸ ਐਸ.ਏ.ਐਸ. ਅਤੇ ਵੱਖ-ਵੱਖ ਕਾਰਪੋਰੇਸ਼ਨਾਂ ਸ਼ਾਮਲ ਹਨ।

ਜੈਵ ਵਿਭਿੰਨਤਾ ਨਿਯਮਾਂ, 2024 ਦੇ ਅਨੁਸਾਰ, ਐਨਬੀਏ.ਏਬੀਐਸ ਫੰਡਾਂ ਦਾ 85-90 ਪ੍ਰਤੀਸ਼ਤ ਸਬੰਧਿਤ ਰਾਜ ਜੈਵ ਵਿਭਿੰਨਤਾ ਬੋਰਡਾਂ ਨੂੰ ਲਾਭਪਾਤਰੀਆਂ ਨੂੰ ਵੰਡਣ ਲਈ ਟ੍ਰਾਂਸਫਰ ਕੀਤਾ ਜਾਂਦਾ ਹੈ।

ਸਥਾਨਕ ਪੱਧਰ 'ਤੇ, ਏਬੀਐਸ ਫੰਡਾਂ ਦੀ ਵਰਤੋਂ ਜੈਵ ਵਿਭਿੰਨਤਾ ਨੂੰ ਸੁਰੱਖਿਅਤ ਰੱਖਣ ਅਤੇ ਕੁਦਰਤੀ ਨਿਵਾਸ ਸਥਾਨਾਂ ਨੂੰ ਬਹਾਲ ਕਰਨ, 'ਪੀਪਲਸ ਬਾਇਓਡਾਇਵਰਸਿਟੀ  ਰਜਿਸਟਰ (ਪੀਬੀਆਰਸ) ਨੂੰ ਤਿਆਰ ਕਰਨ ਅਤੇ ਅਪਡੇਟ ਕਰਨ, ਰਵਾਇਤੀ ਗਿਆਨ ਦਾ ਦਸਤਾਵੇਜ਼ੀਕਰਣ ਕਰਨ, ਔਸ਼ਧੀ ਪੌਦਿਆਂ ਦੇ ਪਾਰਕਾਂ ਅਤੇ ਕਮਿਊਨਿਟੀ ਜੀਨ ਬੈਂਕਾਂ ਦੀ ਸਥਾਪਨਾ, ਸਮਰੱਥਾ-ਨਿਰਮਾਣ ਪ੍ਰੋਗਰਾਮਾਂ ਦਾ ਸਮਰਥਨ ਕਰਨ, ਅਤੇ ਗ੍ਰਾਮੀਣ ਅਤੇ ਕਬਾਇਲੀ ਭਾਈਚਾਰਿਆਂ ਲਈ ਟਿਕਾਊ ਰੋਜ਼ੀ-ਰੋਟੀ ਪਹਿਲਕਦਮੀਆਂ ਲਈ ਕੀਤੀ ਜਾਂਦੀ ਹੈ। ਇਹ ਨਿਵੇਸ਼ ਜ਼ਮੀਨੀ ਪੱਧਰ 'ਤੇ ਸੰਭਾਲ ਦੇ ਯਤਨਾਂ ਨੂੰ ਮਜ਼ਬੂਤ ​​ਕਰ ਰਹੇ ਹਨ ਅਤੇ ਨਾਲ ਹੀ ਸਥਾਨਕ ਭਾਈਚਾਰਿਆਂ ਲਈ ਠੋਸ ਸਮਾਜਿਕ-ਆਰਥਿਕ ਲਾਭ ਉਤਪੰਨ ਕਰ ਰਹੇ ਹਨ।

ਸਰੋਤਾਂ ਦੇ ਸੰਭਾਲ ਦੇ ਲਈ ਜੁਟਾ ਕੇ ਅਤੇ ਇਹ ਯਕੀਨੀ ਬਣਾ ਕੇ ਕਿ ਲਾਭ ਸਥਾਨਕ ਭਾਈਚਾਰਿਆਂ ਤੱਕ ਪਹੁੰਚਣ, ਭਾਰਤ ਦਾ ਏਬੀਐਸ ਢਾਂਚਾ ਨਾਗੋਆ ਪ੍ਰੋਟੋਕੋਲ ਦੇ ਉਦੇਸ਼ਾਂ ਨੂੰ ਅੱਗੇ ਵਧਾ ਰਿਹਾ ਹੈ, ਰਾਸ਼ਟਰੀ ਜੈਵ ਵਿਭਿੰਨਤਾ ਰਣਨੀਤੀ ਅਤੇ ਕਾਰਜ ਯੋਜਨਾ 2024-2030 ਦਾ ਸਮਰਥਨ ਕਰ ਰਿਹਾ ਹੈ, ਅਤੇ ਕੁਨਮਿੰਗ-ਮਾਂਟਰੀਅਲ ਗਲੋਬਲ ਜੈਵ ਵਿਭਿੰਨਤਾ ਢਾਂਚੇ ਵਿੱਚ ਯੋਗਦਾਨ ਦੇ ਰਿਹਾ ਹੈ, ਖਾਸ ਤੌਰ 'ਤੇ ਨਿਰਪੱਖ ਅਤੇ ਬਰਾਬਰ ਲਾਭ ਵੰਡ ਕਰਨ ਵਾਲੇ ਟੀਚੇ 13 ਵਿੱਚ । ਇਹ ਢਾਂਚਾ ਗਰੀਬੀ ਘਟਾਉਣ, ਸਨਮਾਨਜਨਕ ਕੰਮ ਅਤੇ ਆਰਥਿਕ ਵਿਕਾਸ, ਜ਼ਿੰਮੇਵਾਰ ਖਪਤ ਅਤੇ ਉਤਪਾਦਨ, ਜਲਵਾਯੂ ਕਾਰਵਾਈ ਅਤੇ ਧਰਤੀ ਦੇ ਜੀਵਨ ਨਾਲ ਸਬੰਧਿਤ ਟਿਕਾਊ ਵਿਕਾਸ ਟੀਚਿਆਂ ਵਿੱਚ ਵੀ ਯੋਗਦਾਨ ਪਾਉਂਦਾ ਹੈ।

266 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਇਕੱਠੀ ਕਰਨ ਅਤੇ ਲਗਭਗ 145 ਕਰੋੜ ਰੁਪਏ ਲਾਭਪਾਤਰੀਆਂ ਨਾਲ ਸਾਂਝਾ ਕਰਨ ਦੇ ਨਾਲ, ਭਾਰਤ ਦਾ ਏਬੀਐੱਸ ਢਾਂਚਾ ਜੈਵ ਵਿਭਿੰਨਤਾ ਸੰਭਾਲ ਨੂੰ ਲੋਕਾਂ ਅਤੇ ਕੁਦਰਤ ਲਈ ਠੋਸ ਲਾਭਾਂ ਵਿੱਚ ਬਦਲਣ ਵਾਲੇ ਇੱਕ ਵਿਸ਼ਵ ਪੱਧਰ 'ਤੇ ਮਾਨਤਾ ਪ੍ਰਾਪਤ ਮਾਡਲ ਵਜੋਂ ਕੰਮ ਕਰਦਾ ਹੈ।

*****

ਜੀਐੱਸ/ਏਕੇ


(Release ID: 2277013) ਵਿਜ਼ੀਟਰ ਕਾਊਂਟਰ : 67