ਸੱਭਿਆਚਾਰ ਮੰਤਰਾਲਾ
ਰਾਖੀਗੜ੍ਹੀ ਤੋਂ ਪ੍ਰਾਪਤ ਮਨੁੱਖੀ ਕੰਕਾਲ ਅਵਸ਼ੇਸ਼ਾਂ ਨੂੰ ਉੱਨਤ ਵਿਗਿਆਨਕ ਖੋਜ ਲਈ ਐਂਥਰੋਪੋਲੋਜੀਕਲ ਸਰਵੇ ਆਫ਼ ਇੰਡੀਆ ਨੂੰ ਸੌਂਪਿਆ
प्रविष्टि तिथि:
22 JUN 2026 12:29PM by PIB Chandigarh
ਹਰਿਆਣਾ ਦੇ ਰਾਖੀਗੜ੍ਹ ਪੁਰਾਤੱਤਵ ਸਥਾਨ ਤੋਂ ਹਾਲ ਹੀ ਵਿੱਚ ਪ੍ਰਾਪਤ ਮਨੁੱਖੀ ਕੰਕਾਲ ਅਵਸ਼ੇਸ਼ਾਂ ਨੂੰ ਭਾਰਤੀ ਪੁਰਾਤੱਤਵ ਸਰਵੇਖਣ (ASI) ਦੁਆਰਾ ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਅਧੀਨ ਪ੍ਰਤਿਸ਼ਠਿਤ ਰਾਸ਼ਟਰੀ ਖੋਜ ਸੰਸਥਾਨ, ਭਾਰਤੀ ਮਾਨਵ-ਵਿਗਿਆਨ ਸਰਵੇਖਣ (ਏਐੱਨਐੱਸਆਈ) ਨੂੰ ਵਿਸਤ੍ਰਿਤ ਵਿਗਿਆਨਕ ਜਾਂਚ ਲਈ ਰਸਮੀ ਤੌਰ ‘ਤੇ ਸੌਂਪਿਆ ਗਿਆ ਹੈ। ਐਂਥਰੋਪੋਲੋਜੀਕਲ ਸਰਵੇ ਆਫ਼ ਇੰਡੀਆ ਦੇ ਡਾਇਰੈਕਟਰ, ਪ੍ਰੋਫੈਸਰ ਬੀ.ਵੀ. ਸ਼ਰਮਾ ਨੇ ਕਿਹਾ ਕਿ ਦੋਵਾਂ ਸੰਸਥਾਵਾਂ ਵਿਚਕਾਰ ਹਾਲ ਹੀ ਵਿੱਚ ਹਸਤਾਖਰ ਕੀਤੇ ਗਏ ਸਹਿਮਤੀ ਪੱਤਰ (MoU) ਦੇ ਤਹਿਤ ਕੀਤਾ ਗਿਆ ਇਸ ਪਰਿਵਰਤਨ ਨਾਲ ਸਿੰਧੂ-ਸਰਸਵਤੀ ਸੱਭਿਅਤਾ ਦੇ ਸਭ ਤੋਂ ਮਹੱਤਵਪੂਰਨ ਸ਼ਹਿਰੀ ਕੇਂਦਰਾਂ ਵਿੱਚੋਂ ਇੱਕ ਵਿੱਚ ਬਹੁ-ਅਨੁਸ਼ਾਸਨੀ ਖੋਜ ਨੂੰ ਮਹੱਤਵਪੂਰਨ ਤੌਰ 'ਤੇ ਅੱਗੇ ਵਧਾਉਣ ਦੀ ਉਮੀਦ ਹੈ।
ਲਗਭਗ 550 ਹੈਕਟੇਅਰ ਵਿੱਚ ਫੈਲਿਆ ਹਰਿਆਣਾ ਦਾ ਰਾਖੀਗੜ੍ਹੀ, ਸਿੰਧੂ-ਸਰਸਵਤੀ ਸੱਭਿਅਤਾ ਦੀ ਸਭ ਤੋਂ ਵੱਡੀ ਗਿਆਤ ਬਸਤੀ ਵਜੋਂ ਵਿਆਪਕ ਤੌਰ ‘ਤੇ ਮਾਨਤਾ ਪ੍ਰਾਪਤ ਹੈ। ਪੁਰਾਤੱਤਵ ਖੁਦਾਈਆਂ ਤੋਂ ਸ਼ੁਰੂਆਤੀ ਹੜੱਪਾ ਕਾਲ ਤੋਂ ਲੈ ਕੇ ਪਰਿਪੱਕ ਹੜੱਪਾ ਕਾਲ ਤੱਕ ਨਿਰੰਤਰ ਵਸੇਬੇ ਦੇ ਸਬੂਤ ਮਿਲੇ ਹਨ। ਇਨ੍ਹਾਂ ਵਿੱਚ ਯੋਜਨਾਬੱਧ ਬਸਤੀਆਂ, ਜਲ ਨਿਕਾਸੀ ਵਿਵਸਥਾ, ਸ਼ਿਲਪ ਉਤਪਾਦਨ ਕੇਂਦਰ, ਵਪਾਰ ਨੈੱਟਵਰਕ ਅਤੇ ਕਬਰਸਤਾਨ ਸ਼ਾਮਲ ਹਨ। ਸਾਲ 2025-26 ਦੇ ਖੇਤਰ ਸੈਸ਼ਨ ਵਿੱਚ ਗ੍ਰੇਟਰ ਨੋਇਡਾ ਸਥਿਤ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਦੀ ਖੁਦਾਈ ਸ਼ਾਖਾ- II ਦੁਆਰਾ ਕੀਤੀ ਗਈ ਖੁਦਾਈ ਦੌਰਾਨ, ਪੁਰਾਤੱਤਵ ਵਿਗਿਆਨੀਆਂ ਨੇ ਟੀਲਾ ਗਿਣਤੀ 7 ਵਿੱਚ 8 ਕਬਰਾਂ ਲੱਭੀਆਂ, ਜਿਸ ਨੂੰ ਪਹਿਲੇ ਕਬਰਸਥਾਨ ਵਜੋਂ ਪਛਾਣਿਆ ਗਿਆ ਸੀ। ਤਿੰਨ ਪੂਰਨ ਮਨੁੱਖੀ ਕੰਕਾਲ, ਹੋਰ ਕਬਰਾਂ ਤੋਂ ਪ੍ਰਾਪਤ ਕੰਕਾਲ ਦੇ ਟੁਕੜਿਆਂ ਦੇ ਨਾਲ, ਵਿਸਤ੍ਰਿਤ ਜਾਂਚ ਲਈ ਕੱਲਕਤਾ ਸਥਿਤ ਐਂਥਰੋਪੋਲੋਜੀਕਲ ਸਰਵੇ ਆਫ਼ ਇੰਡੀਆ ਦੇ ਪ੍ਰਾਚੀਨ ਮਨੁੱਖੀ ਕੰਕਾਲ ਭੰਡਾਰ ਅਤੇ ਪ੍ਰੋਯਗਸ਼ਾਲਾ ਵਿੱਚ ਟ੍ਰਾਂਸਫਰ ਕਰ ਦਿੱਤੇ ਗਏ ਹਨ। ਇਨ੍ਹਾਂ ਸਥਾਨਾਂ ਤੋਂ ਪ੍ਰਾਪਤ ਬਾਕੀ ਕੰਕਾਲ ਸਮਗਰੀ ਨੂੰ ਵੀ ਕੁਝ ਦਿਨਾਂ ਵਿੱਚ ਟ੍ਰਾਂਸਫਰ ਕੀਤੇ ਜਾਣ ਦੀ ਉਮੀਦ ਹੈ।

ਸਾਲ 2025-2026 ਦੌਰਾਨ ਹਰਿਆਣਾ ਦੇ ਰਾਖੀਗੜ੍ਹੀ ਵਿੱਚ ਖੁਦਾਈ ਦਾ ਕਾਰਜ
ਕੰਕਾਲ ਜੀਵ ਵਿਗਿਆਨ, ਪੁਰਾਤੱਤਵ ਅਤੇ ਜੈਨੇਟਿਕਸ ਦੇ ਖੇਤਰ ਵਿੱਚ ਕਈ ਵਿਦਵਾਨਾਂ ਨੇ ਸਿੰਧੂ-ਸਰਸਵਤੀ ਸੱਭਿਅਤਾ ‘ਤੇ ਸੋਧ ਸਬੰਧੀ ਐਂਥਰੋਪੋਲੋਜੀਕਲ ਸਰਵੇ ਆਫ਼ ਇੰਡੀਆ ਦੀ ਪਹਿਲ ਦਾ ਸਵਾਗਤ ਕੀਤਾ। ਆਂਧਰਾ ਯੂਨੀਵਰਸਿਟੀ ਦੇ ਸਾਬਕਾ ਫੈਕਲਟੀ ਮੈਂਬਰ, ਪ੍ਰੋਫੈਸਰ ਵਿਜੈ ਪ੍ਰਕਾਸ਼ ਨੇ ਕੰਕਾਲ ਸਮਗਰੀ ਦੇ ਟ੍ਰਾਂਸਫਰ ਨੂੰ ਪੁਰਾਤੱਤਵ ਖੁਦਾਈ ਰਾਹੀਂ ਪ੍ਰਾਪਤ ਜੈਵਿਕ ਵਿਰਾਸਤ ਦੇ ਵਿਗਿਆਨਕ ਵਿਸ਼ਲੇਸ਼ਣ ਅਤੇ ਰਾਸ਼ਟਰੀ ਸੰਸਥਾਨਾਂ ਦੁਆਰਾ ਭਵਿੱਖ ਦੀਆਂ ਪੀੜ੍ਹੀਆਂ ਦੇ ਲਾਭ ਲ਼ਈ ਸੰਭਾਲ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਦੱਸਿਆ। ਲਖਨਾਊ ਯੂਨੀਵਰਸਿਟੀ ਦੇ ਪ੍ਰੋਫੈਸਰ ਉਦੈ ਪ੍ਰਤਾਪ ਸਿੰਘ ਨੇ ਵੀ ਇਸੇ ਤਰ੍ਹਾਂ ਕਿਹਾ ਕਿ ਇਹ ਟ੍ਰਾਂਸਫਰ ਮਾਰਕਸ ਭਾਰਤ ਦੀ ਪੁਰਾਤੱਤਵ ਵਿਗਿਆਨ ਖੋਜ ਪਰੰਪਰਾ ਨੂੰ ਮਜ਼ਬੂਤ ਕਰਨ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹੈ। ਮਨੁੱਖੀ ਜੀਵ ਵਿਗਿਆਨ ਅਤੇ ਓਸਟੀਓਲੋਜੀ ਵਿੱਚ ਐਂਥਰੋਪੋਲੋਜੀਕਲ ਸਰਵੇ ਆਫ਼ ਇੰਡੀਆ ਦੀ ਮੁਹਾਰਤ ਇਸੇ ਸਿੰਧੂ-ਸਰਸਵਤੀ ਸੱਭਿਅਤਾ ਵਿੱਚ ਆਬਾਦੀ ਇਤਿਹਾਸ, ਸਿਹਤ, ਜੀਵਨਸ਼ੈਲੀ ਅਤੇ ਸੱਭਿਆਚਾਰਕ ਅਨੁਕੂਲਨ ਦੇ ਪਹਿਲੂਆਂ ਨੂੰ ਪੁਨਰ ਨਿਰਮਾਣ ਕਰਨ ਲਈ ਇੱਕ ਮਜ਼ਬੂਤ ਸਥਿਤੀ ਵਿੱਚ ਰੱਖਦੀ ਹੈ।
ਖੋਜਕਰਤਾਵਾਂ ਦਾ ਮੰਨਣਾ ਹੈ ਕਿ ਇਹ ਅਵਸ਼ੇਸ਼ ਆਧੁਨਿਕ ਵਿਗਿਆਨਕ ਤਕਨੀਕਾਂ ਨੂੰ ਲਾਗੂ ਕਰਨ ਦਾ ਇੱਕ ਦੁਰਲੱਭ ਮੌਕਾ ਪ੍ਰਦਾਨ ਕਰਦੇ ਹਨ ਜਿਨ੍ਹਾਂ ਵਿੱਚ ਪ੍ਰਾਚੀਨ ਡੀਐੱਨਏ (ਏਡੀਐੱਨਏ) ਵਿਸ਼ਲੇਸ਼ਣ, ਸਟੇਬਲ ਆਈਸੋਟੋਪ ਸਟੱਡੀ, ਓਸਟੀਓਲੋਜੀਕਲ ਮੁਲਾਂਕਣ, ਪੈਲੀਓਪੈਥੋਲੋਜੀਕਲ ਜਾਂਚ ਅਤੇ ਵਾਤਾਵਰਣ ਪੁਨਰ ਨਿਰਮਾਣ ਸ਼ਾਮਲ ਹਨ। ਇਨ੍ਹਾਂ ਦ੍ਰਿਸ਼ਟੀਕੋਣਾਂ ਨਾਲ ਹੜੱਪਾ ਕਾਲ ਦੌਰਾਨ ਵੰਸ਼, ਪ੍ਰਵਾਸ ਪੈਟਰਨ, ਖੁਰਾਕ, ਬਿਮਾਰੀ ਦੇ ਪ੍ਰਸਾਰ, ਅਨੁਕੂਲਨ ਰਣਨੀਤੀਆਂ ਅਤੇ ਮਨੁੱਖੀ-ਵਾਤਾਵਰਣ ਪਰਸਪਰ ਪ੍ਰਭਾਵ ਬਾਰੇ ਵਡਮੁੱਲੀ ਜਾਣਕਾਰੀ ਮਿਲਣ ਦੀ ਉਮੀਦ ਹੈ।
ਐਂਥਰੋਪੋਲੋਜੀਕਲ ਸਰਵੇ ਆਫ਼ ਇੰਡੀਆ ਦੇ ਅਨੁਸਾਰ, ਇਹ ਸੋਧ ਪ੍ਰਮੁੱਖ ਵਿਗਿਆਨਕ ਸੰਸਥਾਵਾਂ ਦੇ ਸਹਿਯੋਗ ਨਾਲ ਕੀਤਾ ਜਾਵੇਗਾ, ਜਿਨ੍ਹਾਂ ਵਿੱਚ ਬੀਰਬਲ ਸਾਹਨੀ ਇੰਸਟੀਟਿਊਟ ਆਫ਼ ਪੈਲੇਓਸਾਇੰਸਿਜ਼ (ਬੀਐੱਸਆਈਪੀ), ਲਖਨਾਊ, ਯੂਨੀਵਰਸਿਟੀ ਕਾਲਜ ਲੰਦਨ (ਯੂਸੀਐੱਲ) ਅਤੇ ਪ੍ਰਾਚੀਨ ਡੀਐੱਨਏ ਖੋਜ ਵਿੱਚ ਮੁਹਾਰਤ ਰੱਖਣ ਵਾਲੇ ਬਨਾਰਸ ਹਿੰਦੂ ਯੂਨੀਵਰਸਿਟੀ (ਬੀਐੱਚਯੂ) ਦੇ ਵਿਦਵਾਨਾਂ ਦੀ ਇੱਕ ਟੀਮ ਸ਼ਾਮਲ ਹੈ। ਇਸ ਪਹਿਲ ਦਾ ਸਵਾਗਤ ਕਰਦੇ ਹੋਏ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਡਾ. ਕੁਮਾਰਸਵਾਮੀ ਥੰਗਰਾਜ, ਜੋ ਹੈਦਰਾਬਾਦ ਦੇ ਸੈਂਟਰ ਫਾਰ ਸੈਲੂਲਰ ਐਂਡ ਮੌਲੀਕਿਊਲਰ ਬਾਇਓਲੋਜੀ (ਸੀਸੀਐੱਮਬੀ) ਵਿੱਚ ਸੀਨੀਅਰ ਵਿਗਿਆਨਕ ਹਨ, ਨੇ ਕਿਹਾ ਕਿ ਰਾਖੀਗੜ੍ਹੀ ਦੇ ਅਨਸ਼ੇਸ਼ਾਂ ‘ਤੇ ਪ੍ਰਾਚੀਨ ਡੀਐੱਨਏ ਤਕਨੀਕ ਲਾਗੂ ਕਰਨ ਨਾਲ ਉਨ੍ਹਾਂ ਦੇ ਜੈਨੇਟਿਕ ਇਤਿਹਾਸ ਬਾਰੇ ਮਹੱਤਵਪੂਰਨ ਜਾਣਕਾਰੀ ਮਿਲ ਸਕਦੀ ਹੈ ਅਤੇ ਵਿਗਿਆਨਕਾਂ ਨੂੰ ਇਹ ਸਮਝਨ ਵਿੱਚ ਮਦਦ ਮਿਲ ਸਕਦੀ ਹੈ ਕਿ ਲਗਭਗ 3000 ਈਸਾ ਪੂਰਵ ਤੋਂ ਮਨੁੱਖੀ ਜੀਨੋਮ ਕਿਵੇਂ ਵਿਕਸਿਤ ਹੋਏ, ਅਨੁਕੂਲ ਹੋਏ ਅਤੇ ਕੁਦਰਤੀ ਚੋਣ ਵਿੱਚੋਂ ਗੁਜ਼ਰੇ। ਬਨਾਰਸ ਹਿੰਦੂ ਯੂਨੀਵਰਸਿਟੀ ਦੇ ਪ੍ਰੋਫੈਸਰ ਗਿਆਨੇਸ਼ਵਰ ਚੌਬੇ ਨੇ ਵੀ ਇਸ ਸਹਿਯੋਗ ਨੂੰ ਹੜੱਪਾ ਸੱਭਿਅਤਾ ਦੇ ਜੀਨੋਮਿਕ ਇਤਿਹਾਸ ਦੇ ਮੁੜ ਨਿਰਮਾਣ ਵਿੱਚ ਇੱਕ ਮਹੱਤਵਪੂਰਨ ਕਦਮ ਦੱਸਿਆ। ਉਨ੍ਹਾਂ ਨੇ ਕਿਹਾ ਕਿ ਪ੍ਰਾਚੀਨ ਡੀਐੱਨਏ ਖੋਜ ਨੂੰ ਓਸਟੀਓਲੋਜੀਕਲ ਅਤੇ ਆਈਸੋਟੋਪਿਕ ਅਧਿਐਨ ਨਾਲ ਏਕੀਕ੍ਰਿਤ ਕਰਨ ਨਾਲ ਸਿੰਧੂ ਘਾਟੀ ਦੀ ਆਬਾਦੀ ਦੇ ਵੰਸ਼, ਸਿਹਤ, ਗਤੀਸ਼ੀਲਤਾ ਅਤੇ ਜੀਵਨਸ਼ੈਲੀ ਬਾਰੇ ਮਹੱਤਵਪੂਰਨ ਸਬੂਤ ਪ੍ਰਾਪਤ ਹੋਣਗੇ, ਨਾਲ ਹੀ ਜੀਵਾਣੂ ਵਿਗਿਆਨ ਵਿੱਚ ਭਾਰਤੀ ਵਿਗਿਆਨਕਾਂ ਦੀ ਇੱਕ ਨਵੀਂ ਪੀੜ੍ਹੀ ਨੂੰ ਸਿਖਲਾਈ ਕਰਨ ਵਿੱਚ ਵੀ ਮਦਦ ਮਿਲੇਗੀ। ਅਧਿਕਾਰੀਆਂ ਨੇ ਦੱਸਿਆ ਕਿ ਜੇਕਰ 1945 ਵਿੱਚ ਆਪਣੀ ਸਥਾਪਨਾ ਤੋਂ ਬਾਅਦ ਤੋਂ ਹੀ ਐਂਥਰੋਪੋਲੋਜੀਕਲ ਸਰਵੇ ਆਫ਼ ਇੰਡੀਆ ਨੇ ਸਿੰਧੂ-ਸਰਸਵਤੀ ਸਥਾਨਾਂ ਤੋਂ ਪ੍ਰਾਪਤ ਅਵਸ਼ੇਸ਼ਾਂ ‘ਤੇ ਓਸਟੀਓਲੋਜੀਕਲ ਰਿਸਰਚ ਦੀ ਇੱਕ ਲੰਬੀ ਪਰੰਪਰਾ ਨੂੰ ਬਣਾਏ ਰੱਖਿਆ ਹੈ, ਪਰ ਵਿਭਿੰਨ ਚੁਣੌਤੀਆਂ ਦੇ ਕਾਰਨ ਵਰ੍ਹਿਆਂ ਤੋਂ ਇਸ ਖੇਤਰ ਵਿੱਚ ਗਤੀਵਿਧੀਆਂ ਘੱਟ ਹੁੰਦੀਆਂ ਜਾ ਰਹੀਆਂ ਸਨ। ਹਾਲਾਂਕਿ, ਹਾਲ ਹੀ ਦੇ ਵਰ੍ਹਿਆਂ ਵਿੱਚ, ਸੰਸਥਾਨ ਨੇ ਸਮਰਪਿਤ ਖੋਜ ਟੀਮਾਂ ਦੇ ਗਠਨ ਅਤੇ ਵਿਗਿਆਨਕ ਕਾਮਿਆ ਲਈ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਰਾਹੀਂ ਪੁਰਾਤੱਤਵ-ਵਿਗਿਆਨਕ ਖੋਜ ਨੂੰ ਮੁੜ ਸੁਰਜੀਤ ਕਰਨ ਦੇ ਯਤਨ ਕੀਤੇ ਹਨ।

ਸਾਲ 2025-2026 ਦੌਰਾਨ ਹਰਿਆਣਾ ਦੇ ਰਾਖੀਗੜ੍ਹੀ ਵਿੱਚ ਖੁਦਾਈ ਦਾ ਕੰਮ
ਐਂਥਰੋਪੋਲੋਜੀਕਲ ਸਰਵੇ ਆਫ਼ ਇੰਡੀਆ ਨੇ ਹਾਲ ਹੀ ਵਿੱਚ ਕਈ ਸਿੰਧੂ-ਸਰਸਵਤੀ ਸਥਾਨਾਂ ਤੋਂ ਪ੍ਰਾਪਤ ਕੰਕਾਲ ਅਵਸ਼ੇਸ਼ਾਂ ‘ਤੇ ਪੈਲੀਓਪੈਥੋਲੋਜੀ ਸਬੰਧੀ ਅਧਿਐਨ ਪੂਰਾ ਕੀਤਾ ਹੈ ਅਤੇ ਆਪਣੇ ਸਿੱਟੇ ਦੇ ਅਧਾਰ ‘ਤੇ ਵਿਗਿਆਨਕ ਪ੍ਰਕਾਸ਼ਨ ਤਿਆਰ ਕਰ ਰਿਹਾ ਹੈ। ਰਾਖੀਗੜ੍ਹੀ ਅਵਸ਼ੇਸ਼ਾਂ ਦੇ ਟ੍ਰਾਂਸਫਰ ਤੋਂ ਖੋਜ ਸਮਰਥਾਵਾਂ ਨੂੰ ਵਿਸ਼ੇਸ਼ ਤੌਰ ‘ਤੇ ਪ੍ਰਾਚੀਨ ਡੀਐੱਨਏ ਵਿਸ਼ਲੇਸ਼ਣ ਖੇਤਰ ਵਿੱਚ ਹੋਰ ਮਜ਼ਬੂਤੀ ਮਿਲਣ ਦੀ ਉਮੀਦ ਹੈ। ਸੰਸਥਾਨ ਭਾਰਤੀ ਪ੍ਰਾਣੀ ਸਰਵੇਖਣ, ਭਾਰਤੀ ਵਨਸਪਤੀ ਸਰਵੇਖਣ, ਭਾਰਤੀ ਭੂ-ਵਿਗਿਆਨ ਸਰਵੇਖਣ ਅਤੇ ਪਾਲੀਓਕਲਾਈਮੇਟ ਜਲਵਾਯੂ ‘ਤੇ ਕੰਮ ਕਰ ਰਹੇ ਖੋਜ ਸਮੂਹਾਂ ਵਰਗੇ ਸੰਗਠਨਾਂ ਦੇ ਨਾਲ ਸਹਿਯੋਗ ਵਧਾਉਣ ਦੀ ਵੀ ਯੋਜਨਾ ਬਣਾ ਰਿਹਾ ਹੈ।
ਪੁਣੇ ਦੇ ਡੈੱਕਨ ਕਾਲਜ ਦੇ ਸਾਬਕਾ ਮਾਨਵ ਵਿਗਿਆਨੀ ਪ੍ਰੋਫੈਸਰ ਸੁਭਾਸ਼ ਵਾਲਿਮਬੇ ਨੇ ਸ਼ਹਿਰੀਕਰਣ ਦੇ ਮਨੁੱਖੀ ਜੈਵਿਕ ਅਤੇ ਰੋਗ ਸਬੰਧੀ ਪ੍ਰਤੀਕਿਰਿਆਵਾਂ ‘ਤੇ ਪੈਣ ਵਾਲੇ ਪ੍ਰਭਾਵਾਂ ਨੂੰ ਸਮਝਣ ਲਈ ਅਵਸ਼ੇਸ਼ਾਂ ਦੇ ਡੂੰਘੇ ਮਾਨਵ ਵਿਗਿਆਨਕ ਅਧਿਐਨ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਚਲ ਰਹੇ ਜੈਨੇਟਿਕ ਅਧਿਐਨ ਹੜੱਪਾ ਸੱਭਿਅਤਾ ਦੇ ਮੂੱਲ ਅਤੇ ਆਬਾਦੀ ਇਤਿਹਾਸ ਨਾਲ ਸਬੰਧਿਤ ਲੰਬੇ ਸਮੇਂ ਚੱਲਿਆ ਆ ਰਹੀਆਂ ਬਹਿਸਾਂ ਵਿੱਚ ਯੋਗਦਾਨ ਦੇ ਸਕਦੇ ਹਨ। ਰਾਸ਼ਟਰੀ ਸਮਾਰਕ ਅਥਾਰਿਟੀ ਦੇ ਸਾਬਕਾ ਚੇਅਰਮੈਨ ਪ੍ਰੋਫੈਸਰ ਕਿਸ਼ੋਰ ਕੇ.ਬਾਸਾ ਨੇ ਐਂਥਰੋਪੋਲੋਜੀਕਲ ਸਰਵੇ ਆਫ਼ ਇੰਡੀਆ ਦੇ ਅੰਦਰ ਕੰਕਾਲ ਸਬੰਧੀ ਜੈਵਿਕ ਖੋਜ ਦੀ ਪੁਨਰ ਸੁਰਜੀਤੀ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਅਜਿਹੇ ਅਧਿਐਨ ਨਾ ਸਿਰਫ ਮਾਨਵ ਵਿਗਿਆਨ ਸਗੋਂ ਇਤਿਹਾਸ, ਪੁਰਾਤੱਤਵ, ਆਬਾਦੀ ਅਧਿਐਨ, ਪੋਸ਼ਣ, ਰੋਗ ਇਤਿਹਾਸ ਅਤੇ ਜੈਨੇਟਿਕਸ ਲਈ ਵੀ ਢੁਕਵੇਂ ਹਨ।
ਅਧਿਕਾਰੀਆਂ ਨੇ ਕਿਹਾ ਕਿ ਐਂਥਰੋਪੋਲੋਜੀਕਲ ਸਰਵੇ ਆਫ਼ ਇੰਡੀਆ ਅਤੇ ਭਾਰਤੀ ਮਾਨਵ ਵਿਗਿਆਨ ਸਰਵੇਖਣ ਵਿਚਕਾਰ ਇਹ ਸਹਿਯੋਗ ਭਾਰਤ ਦੇ ਪ੍ਰਾਚੀਨ ਇਤਿਹਾਸ ਦੇ ਅਧਿਐਨ ਵਿੱਚ ਪੁਰਾਤੱਤਵ, ਮਾਨਵ ਵਿਗਿਆਨ, ਜੈਨੇਟਿਕਸ ਅਤੇ ਵਾਤਾਵਰਣ ਵਿਗਿਆਨ ਨੂੰ ਏਕੀਕ੍ਰਿਤ ਕਰਨ ਦਾ ਇੱਕ ਮਹੱਤਵਪੂਰਨ ਯਤਨ ਹੈ। ਰਾਖੀਗੜ੍ਹੀ ਅਵਸ਼ੇਸ਼ਾਂ ਤੋਂ ਪ੍ਰਾਪਤ ਸਿੱਟੇ ਨਾਲ ਵਿਸ਼ਵ ਦੀ ਸਭ ਤੋਂ ਪ੍ਰਾਚੀਨ ਸ਼ਹਿਰੀ ਸੱਭਿਅਤਾਵਾਂ ਵਿੱਚੋਂ ਇੱਕ ਦੇ ਮੂਲ, ਸਿਹਤ, ਗਤੀਸ਼ੀਲਤਾ ਅਤੇ ਜੈਵਿਕ ਇਤਿਹਾਸ ਨੂੰ ਸਮਝਣ ਵਿੱਚ ਮਹੱਤਵਪੂਰਨ ਯੋਗਦਾਨ ਦੀ ਉਮੀਦ ਹੈ।
******************
ਐੱਮ. ਅੰਨਾਦੁਰਾਈ/ਏਕੇ
(रिलीज़ आईडी: 2276900)
आगंतुक पटल : 5