ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਦੇਸ਼ ਭਰ ਵਿੱਚ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ 2026 ਮਨਾਇਆ


"ਯੋਗਾ ਸਰੀਰਕ ਕਸਰਤ ਤੋਂ ਵੱਧ ਹੈ; ਇਹ ਚੇਤਨਾ, ਊਰਜਾ ਅਤੇ ਅੰਦਰੂਨੀ ਸ਼ਕਤੀ ਦਾ ਸਰੋਤ ਹੈ" - ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੋਲਕਾਤਾ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਵਿੱਚ

"ਯੋਗ ਸਾਨੂੰ 40 ਸਾਲ ਦੀ ਉਮਰ ਵਿੱਚ ਵਧੇਰੇ ਲਚਕਦਾਰ, 50 ਸਾਲ ਦੀ ਉਮਰ ਵਿੱਚ ਵਧੇਰੇ ਊਰਜਾਵਾਨ ਅਤੇ 70 ਸਾਲ ਦੀ ਉਮਰ ਵਿੱਚ ਜੀਵਨ ਸ਼ੈਲੀ ਦੀਆਂ ਬਿਮਾਰੀਆਂ ਦੇ ਵਿਰੁੱਧ ਮਜ਼ਬੂਤ ​​ਅਤੇ ਲਚਕੀਲਾ ਬਣਾਉਂਦਾ ਹੈ" - ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜਗਤ ਜਗਤ ਪ੍ਰਕਾਸ਼ ਨੱਡਾ ਨੇ ਸ਼ਾਂਤੀਪਥ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਦੀ ਅਗਵਾਈ ਕੀਤੀ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਯੋਗ ਨੂੰ ਪ੍ਰਾਪਤ ਹੋਈ ਵਿਸ਼ਵਵਿਆਪੀ ਮਾਨਤਾ ਨੂੰ ਉਜਾਗਰ ਕੀਤਾ

"ਯੋਗ, ਭਾਰਤ ਦਾ ਮਨੁੱਖਤਾ ਨੂੰ ਸਦੀਵੀ ਤੋਹਫ਼ਾ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਇੱਕ ਵਿਸ਼ਵਵਿਆਪੀ ਜਨ ਲਹਿਰ ਬਣ ਗਿਆ ਹੈ" - ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇ. ਪੀ. ਨੱਡਾ

ਦੇਸ਼ ਭਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹਾਂ ਵਿੱਚ 1.87 ਲੱਖ ਤੋਂ ਵੱਧ ਆਯੁਸ਼ਮਾਨ ਆਰੋਗਯ ਮੰਦਿਰਾਂ ਨੇ ਹਿੱਸਾ ਲਿਆ: ਕੇਂਦਰੀ ਸਿਹਤ ਸਕੱਤਰ

प्रविष्टि तिथि: 21 JUN 2026 10:14AM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਅੱਜ ਦੇਸ਼ ਭਰ ਵਿੱਚ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ (IDY -2026) ਬਹੁਤ ਉਤਸ਼ਾਹ ਅਤੇ ਸਰਗਰਮ ਜਨਤਕ ਭਾਗੀਦਾਰੀ ਨਾਲ ਮਨਾਇਆ। ਇਸ ਮੌਕੇ 'ਤੇ, ਯੋਗ ਰਾਹੀਂ ਸੰਪੂਰਨ ਸਿਹਤ ਉਤਸ਼ਾਹਿਤ ਕਰਨ ਦੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਗਿਆ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰੀ ਪੱਧਰ ਦੇ ਸਮਾਰੋਹ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਨੇ ਕੋਲਕਾਤਾ ਵਿੱਚ ਆਯੋਜਿਤ ਅੰਤਰਰਾਸ਼ਟਰੀ ਯੋਗ ਦਿਵਸ ਪ੍ਰੋਗਰਾਮ ਵਿੱਚ ਹਿੱਸਾ ਲਿਆ ਅਤੇ ਹਜ਼ਾਰਾਂ ਯੋਗਾ ਦੇ ਸਾਧਕਾਂ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ਕਿ ਯੋਗਾ ਸਰੀਰਕ ਕਸਰਤ ਤੋਂ ਵੱਧ ਹੈ ਅਤੇ ਇਹ ਕਿਸੇ ਖਾਸ ਉਮਰ ਸਮੂਹ ਤੱਕ ਸੀਮਤ ਨਹੀਂ ਹੈ। ਯੋਗ ਨੂੰ ਚੇਤਨਾ, ਊਰਜਾ ਅਤੇ ਅੰਦਰੂਨੀ ਊਰਜਾ ਦਾ ਸਰੋਤ ਦੱਸਦਿਆਂ, ਉਨ੍ਹਾਂ ਨੇ ਕਿਹਾ ਕਿ ਇਹ ਮਨੁੱਖੀ ਜੀਵਨ ਨੂੰ ਸਮ੍ਰਿੱਧ ਬਣਾਉਂਦਾ ਹੈ ਅਤੇ ਸਦੀਆਂ ਤੋਂ ਭਾਰਤ ਦੀ ਸੱਭਿਆਚਾਰਕ ਅਤੇ ਅਧਿਆਤਮਿਕ ਵਿਰਾਸਤ ਦਾ ਇੱਕ ਅਨਿੱਖੜਵਾਂ ਅੰਗ ਰਿਹਾ ਹੈ।

ਇਸ ਸਾਲ ਦੀ ਥੀਮ "ਸਿਹਤਮੰਦ ਉਮਰ ਲਈ ਯੋਗ" ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਥੀਮ ਇੱਕ ਅਜਿਹੇ ਸਮਾਜ ਦੀ ਸਿਰਜਣਾ ਲਈ ਇੱਕ ਮਾਰਗਦਰਸ਼ਕ ਸਿਧਾਂਤ ਹੈ ਜੋ ਜੀਵਨ ਭਰ ਸਿਹਤਮੰਦ, ਕਿਰਿਆਸ਼ੀਲ ਅਤੇ ਊਰਜਾਵਾਨ ਰਹੇ। ਉਨ੍ਹਾਂ  ਨੇ ਕਿਹਾ ਕਿ ਸਿਹਤਮੰਦ ਉਮਰ ਵਧਣ ਦਾ ਮਤਲਬ ਸਿਰਫ਼ ਜ਼ਿੰਦਗੀ ਵਿੱਚ ਸਾਲ ਜੋੜਨਾ ਨਹੀਂ ਹੈ ਸਗੋਂ ਉਨ੍ਹਾਂ ਵਰ੍ਹਿਆਂ ਵਿੱਚ ਊਰਜਾ, ਉਦੇਸ਼ ਅਤੇ ਸਮੁੱਚੀ ਤੰਦਰੁਸਤੀ ਜੋੜਨਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਅਸੀਂ "ਸਿਹਤਮੰਦ ਉਮਰ ਲਈ ਯੋਗ" ਬਾਰੇ ਗੱਲ ਕਰਦੇ ਹਾਂ, ਤਾਂ ਇਹ ਇਸ ਸਮੂਹਿਕ ਸੰਕਲਪ ਦਾ ਪ੍ਰਤੀਕ ਹੈ ਕਿ ਵਧਦੀ ਉਮਰ ਕਦੇ ਵੀ ਕਿਸੇ ਵਿਅਕਤੀ ਦੀਆਂ ਸੰਭਾਵਨਾਵਾਂ ਨੂੰ ਸੀਮਤ ਨਹੀਂ ਕਰਦੀ, ਇਸ ਦੇ ਉਲਟ, ਯੋਗ ਹਰ ਯੁੱਗ ਵਿੱਚ ਨਿਰੰਤਰ ਵਿਕਾਸ, ਉੱਤਮਤਾ ਅਤੇ ਸਵੈ-ਸੁਧਾਰ ਲਈ ਪ੍ਰੇਰਿਤ ਕਰਦਾ ਹੈ।

ਯੋਗ ਦੀ ਪਰਿਵਰਤਨਸ਼ੀਲ ਸ਼ਕਤੀ ਨੂੰ ਉਜਾਗਰ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਟੀਚਾ ਇੱਕ ਵਿਅਕਤੀ ਨੂੰ 20 ਸਾਲ ਦੀ ਉਮਰ ਨਾਲੋਂ 40 ਸਾਲ ਦੀ ਉਮਰ ਵਿੱਚ ਵਧੇਰੇ ਲਚਕਦਾਰ, 30 ਸਾਲ ਦੀ ਉਮਰ ਨਾਲੋਂ 50 ਸਾਲ ਦੀ ਉਮਰ ਵਿੱਚ ਵਧੇਰੇ ਊਰਜਾਵਾਨ ਅਤੇ 50 ਸਾਲ ਦੀ ਉਮਰ ਨਾਲੋਂ 70 ਸਾਲ ਦੀ ਉਮਰ ਵਿੱਚ ਜੀਵਨ ਸ਼ੈਲੀ ਨਾਲ ਸਬੰਧਿਤ ਬਿਮਾਰੀਆਂ ਦਾ ਮੁਕਾਬਲਾ ਕਰਨ ਦੇ ਯੋਗ ਬਣਾਉਣਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਯੋਗਾ ਸਰੀਰਕ ਤੰਦਰੁਸਤੀ, ਮਾਨਸਿਕ ਸਪਸ਼ਟਤਾ ਅਤੇ ਭਾਵਨਾਤਮਕ ਸੰਤੁਲਨ ਵਿੱਚ ਸੁਧਾਰ ਕਰਕੇ ਇਨ੍ਹਾਂ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਲੋੜੀਂਦਾ ਅਨੁਸ਼ਾਸਨ, ਤਾਕਤ ਅਤੇ ਸੰਤੁਲਨ ਪ੍ਰਦਾਨ ਕਰਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਯੋਗਾ ਵਿਅਕਤੀ ਨੂੰ ਨਿਰੰਤਰ ਵਿਕਾਸ ਅਤੇ ਸਵੈ-ਖੋਜ ਲਈ ਪ੍ਰੇਰਿਤ ਕਰਦਾ ਹੈ। ਨਿਯਮਤ ਯੋਗਾ ਅਭਿਆਸ ਸਰੀਰ ਨੂੰ ਮਜ਼ਬੂਤ ​​ਬਣਾਉਂਦਾ ਹੈ, ਮਨ ਨੂੰ ਸ਼ਾਂਤ ਕਰਦਾ ਹੈ ਅਤੇ ਅੰਦਰੂਨੀ ਲਚਕਤਾ ਵਿਕਸਿਤ ਕਰਦਾ ਹੈ, ਜਿਸ ਨਾਲ ਵਿਅਕਤੀ ਇੱਕ ਸਿਹਤਮੰਦ, ਸੰਤੁਲਿਤ ਅਤੇ ਸੰਤੋਸ਼ਪੂਰਨ ਜੀਵਨ ਜੀ ਸਕਦਾ ਹੈ। 

ਪ੍ਰਧਾਨ ਮੰਤਰੀ ਨੇ ਸਾਰੇ ਨਾਗਰਿਕਾਂ ਨੂੰ ਯੋਗ ਨੂੰ ਜੀਵਨ ਭਰ ਲਈ ਇੱਕ ਅਨੁਸ਼ਾਸਨ ਵਜੋਂ ਅਪਣਾਉਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਇਸ ਦੇ ਲਾਭ ਸਿਰਫ ਨਿੱਜੀ ਸਿਹਤ ਤੱਕ ਸੀਮਤ ਨਹੀਂ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਯੋਗ ਵਿਅਕਤੀ ਅਤੇ ਸਮਾਜ ਦਰਮਿਆਨ ਸਦਭਾਵਨਾ ਪੈਦਾ ਕਰਦਾ ਹੈ, ਸਮੂਹਿਕ ਸਿਹਤ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਇੱਕ ਵਧੇਰੇ ਸਿਹਤਮੰਦ, ਜਾਗਰੂਕ ਅਤੇ ਸਸ਼ਕਤ ਰਾਸ਼ਟਰ ਦੇ ਨਿਰਮਾਣ ਦੀ ਨੀਂਹ ਰੱਖਦਾ ਹੈ।

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਦੇਸ਼ ਵਿਆਪੀ ਯੋਗ ਦਿਵਸ ਸਮਾਰੋਹ ਦੇ ਹਿੱਸੇ ਵਜੋਂ ਸ਼ਾਂਤੀਪਥ ਵਿਖੇ ਆਯੋਜਿਤ ਇੱਕ ਸਮੂਹਿਕ ਯੋਗਾ ਸੈਸ਼ਨ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਨਾਗਰਿਕਾਂ, ਸਿਹਤ ਕਰਮਚਾਰੀਆਂ, ਅਧਿਕਾਰੀਆਂ ਅਤੇ ਵਲੰਟੀਅਰਾਂ ਨਾਲ ਵੱਖ-ਵੱਖ ਯੋਗਾਸਨਾਂ ਅਤੇ ਪ੍ਰਾਣਾਯਾਮਾਂ ਦਾ ਅਭਿਆਸ ਕੀਤਾ।

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ, 12ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ ਸਾਰੇ ਭਾਗੀਦਾਰਾਂ ਨੂੰ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਯੋਗ, ਜੋ ਕਿ ਭਾਰਤ ਦੀ ਪ੍ਰਾਚੀਨ ਸੱਭਿਅਤਾ ਵਿਰਾਸਤ ਦਾ ਇੱਕ ਅਨਮੋਲ ਤੋਹਫ਼ਾ ਹੈ, ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਕਾਰਨ ਸਿਹਤ ਅਤੇ ਸਮੁੱਚੀ ਤੰਦਰੁਸਤੀ ਲਈ ਇੱਕ ਵਿਸ਼ਵਵਿਆਪੀ ਜਨ ਅੰਦੋਲਨ ਬਣ ਗਿਆ ਹੈ।

ਸ਼੍ਰੀ ਨੱਡਾ ਨੇ ਯਾਦ ਕੀਤਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 27 ਸਤੰਬਰ, 2014 ਨੂੰ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਨ ਕਰਦੇ ਹੋਏ ਅੰਤਰਰਾਸ਼ਟਰੀ ਭਾਈਚਾਰੇ ਨੂੰ ਯੋਗ ਨੂੰ ਮਨ ਅਤੇ ਸਰੀਰ, ਮਨੁੱਖ ਅਤੇ ਕੁਦਰਤ ਦਰਮਿਆਨ ਤਾਲਮੇਲ ਸਥਾਪਿਤ ਕਰਨ ਦੇ ਪ੍ਰਭਾਵਸ਼ਾਲੀ ਮਾਧਿਅਮ ਵਜੋਂ ਮਾਨਤਾ ਦੇਣ ਅਤੇ ਮਨਾਉਣ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਦੀ ਇਤਿਹਾਸਕ ਪਹਿਲ ਵਜੋਂ, ਸੰਯੁਕਤ ਰਾਸ਼ਟਰ ਨੇ ਦਸੰਬਰ 2014 ਵਿੱਚ ਇੱਕ ਮਤਾ ਪਾਸ ਕੀਤਾ ਜਿਸ ਵਿੱਚ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਘੋਸ਼ਿਤ ਕੀਤਾ ਗਿਆ। ਉਦੋਂ ਤੋਂ, ਲਗਭਗ 190 ਦੇਸ਼ਾਂ ਨੇ ਇਸ ਸਮਾਗਮ ਵਿੱਚ ਭਾਈਵਾਲੀ ਕੀਤੀ ਹੈ, ਜਿਸ ਨਾਲ ਇਹ ਦੁਨੀਆ ਦੇ ਸਭ ਤੋਂ ਵੱਧ ਮਨਾਏ ਜਾਣ ਵਾਲੇ ਵਿਸ਼ਵਵਿਆਪੀ ਸਮਾਗਮਾਂ ਵਿੱਚੋਂ ਇੱਕ ਬਣ ਗਿਆ ਹੈ।

ਇਸ ਸਾਲ ਦੀ ਥੀਮ "ਸਿਹਤਮੰਦ ਉਮਰ ਲਈ ਯੋਗ " ਦਾ ਹਵਾਲਾ ਦਿੰਦੇ ਹੋਏ, ਸ਼੍ਰੀ ਨੱਡਾ ਨੇ ਕਿਹਾ ਕਿ ਯੋਗ ਸਰੀਰਕ ਤੰਦਰੁਸਤੀ, ਮਾਨਸਿਕ ਸਪਸ਼ਟਤਾ, ਭਾਵਨਾਤਮਕ ਸੰਤੁਲਨ ਅਤੇ ਸਮੁੱਚੀ ਸਿਹਤ ਨੂੰ ਹੁਲਾਰਾ ਦੇ ਕੇ ਸਿਹਤਮੰਦ ਅਤੇ ਕਿਰਿਆਸ਼ੀਲ ਬੁਢਾਪੇ ਦਾ ਇੱਕ ਸਮੁੱਚਾ ਮਾਰਗ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਵਧਦੇ ਤਣਾਅ, ਅਕਿਰਿਆਸ਼ੀਲ ਜੀਵਨ ਸ਼ੈਲੀ ਅਤੇ ਜੀਵਨ ਸ਼ੈਲੀ ਨਾਲ ਸਬੰਧਿਤ ਬਿਮਾਰੀਆਂ ਦੇ ਇਸ ਯੁੱਗ ਵਿੱਚ, ਯੋਗਾ ਸਰੀਰ ਅਤੇ ਮਨ ਵਿਚਕਾਰ ਸੰਤੁਲਨ ਅਤੇ ਸਦਭਾਵਨਾ ਸਥਾਪਿਤ ਕਰਨ ਲਈ ਇੱਕ ਕੁਦਰਤੀ ਅਤੇ ਸਥਾਈ ਹੱਲ ਹੈ।

ਸ਼੍ਰੀ ਨੱਡਾ ਨੇ ਕਿਹਾ ਕਿ ਯੋਗ ਸਿਰਫ਼ ਇੱਕ ਸਰੀਰਕ ਕਸਰਤ ਨਹੀਂ ਹੈ  ਸਗੋਂ ਜੀਵਨ ਜਿਊਣ ਦਾ ਇੱਕ ਸੰਪੂਰਨ ਤਰੀਕਾ ਹੈ, ਜੋ ਵਿਅਕਤੀ ਅਤੇ ਵਿਸ਼ਵਵਿਆਪੀ ਚੇਤਨਾ ਵਿਚਕਾਰ ਇੱਕ ਡੂੰਘਾ ਸਬੰਧ ਵਿਕਸਿਤ ਕਰਦਾ ਹੈ। ਉਨ੍ਹਾਂ ਕਿਹਾ, "ਯੋਗ ਸਾਨੂੰ ਮਨ, ਸਰੀਰ ਅਤੇ ਆਤਮਾ ਵਿਚਕਾਰ ਸੰਤੁਲਨ ਸਥਾਪਿਤ ਕਰਨਾ ਸਿਖਾਉਂਦਾ ਹੈ। ਇਹ ਇੱਕ ਨਿਰੰਤਰ ਅਤੇ ਜੀਵਨ ਭਰ ਅਭਿਆਸ ਹੈ, ਜੋ ਸਵੈ-ਵਿਕਾਸ, ਅੰਦਰੂਨੀ ਸ਼ਾਂਤੀ ਅਤੇ ਸਮੁੱਚੀ ਤੰਦਰੁਸਤੀ ਦਾ ਮਾਰਗ ਦਿਖਾਉਂਦਾ ਹੈ।

ਕੇਂਦਰੀ ਸਿਹਤ ਮੰਤਰੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਯੋਗ ਨੂੰ ਵਿਸ਼ਵ ਪੱਧਰ 'ਤੇ ਪ੍ਰਸਿੱਧ ਬਣਾਉਣ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਇਸ ਨੂੰ ਮਨੁੱਖਤਾ ਦੀ ਇੱਕ ਸ਼ਾਨਦਾਰ ਸੇਵਾ ਦੱਸਿਆ। ਉਨ੍ਹਾਂ ਕਿਹਾ ਕਿ ਵਿਸ਼ਵ ਭਰ ਵਿੱਚ ਯੋਗ ਦੀ ਵਿਆਪਕ ਸਵੀਕ੍ਰਿਤੀ ਅਤੇ ਸੰਯੁਕਤ ਰਾਸ਼ਟਰ ਦੁਆਰਾ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਮਾਨਤਾ ਯੋਗ ਦੀ ਵਿਸ਼ਵਵਿਆਪੀ ਅਪੀਲ ਅਤੇ ਮਹੱਤਵ ਦਾ ਸਬੂਤ ਹੈ। ਉਨ੍ਹਾਂ ਨੇ ਕਿਹਾ ਕਿ ਯੋਗ ਨੂੰ ਕਿਸੇ ਇੱਕ ਜਾਂ ਸੱਭਿਆਚਾਰ ਤੱਕ ਸੀਮਿਤ ਨਹੀਂ ਰਹਿਣਾ ਚਾਹੀਦਾ, ਸਗੋਂ ਮਨੁੱਖਤਾ ਦੀ ਭਲਾਈ ਲਈ ਇੱਕ ਸਾਂਝੇ ਵਿਸ਼ਵਵਿਆਪੀ ਅਭਿਆਸ ਵਜੋਂ ਅੱਗੇ ਵਧਣਾ ਚਾਹੀਦਾ ਹੈ।

ਸਾਰੇ ਨਾਗਰਿਕਾਂ ਨੂੰ ਯੋਗ ਨੂੰ ਆਪਣੀ ਰੋਜ਼ਾਨਾ ਜੀਵਨ ਸ਼ੈਲੀ ਦਾ ਹਿੱਸਾ ਬਣਾਉਣ ਦਾ ਸੱਦਾ ਦਿੰਦੇ ਹੋਏ, ਸ਼੍ਰੀ ਨੱਡਾ ਨੇ ਕਿਹਾ ਕਿ ਅੰਤਰਰਾਸ਼ਟਰੀ ਯੋਗ ਦਿਵਸ ਸਿਰਫ਼ ਇੱਕ ਦਿਨ ਦਾ ਪ੍ਰੋਗਰਾਮ ਨਹੀਂ ਹੈ, ਸਗੋਂ ਇੱਕ ਸਿਹਤਮੰਦ, ਸੰਤੁਲਿਤ ਅਤੇ ਵਧੇਰੇ ਸੁਚੇਤ ਜੀਵਨ ਸ਼ੈਲੀ ਅਪਣਾਉਣ ਦੀ ਯਾਦ ਦਿਵਾਉਂਦਾ ਹੈ।

ਇਸ ਮੌਕੇ 'ਤੇ, ਮੰਤਰਾਲੇ ਨੇ ਕਰਤਵਯ ਭਵਨ ਵਿਖੇ ਇੱਕ ਵਿਸ਼ੇਸ਼ ਯੋਗਾ ਸੈਸ਼ਨ ਦਾ ਵੀ ਆਯੋਜਨ ਕੀਤਾ, ਜਿਸ ਦੀ ਅਗਵਾਈ ਕੇਂਦਰੀ ਸਿਹਤ ਸਕੱਤਰ ਪੁਣਯ ਸਲਿਲ ਸ੍ਰੀਵਾਸਤਵ ਨੇ ਕੀਤੀ। ਮੰਤਰਾਲੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਪ੍ਰੋਗਰਾਮ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਯੋਗ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਅਪਣਾਉਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ।

ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਸੰਦੇਸ਼ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਯੋਗਾ ਹਰ ਉਮਰ ਸਮੂਹ ਦੇ ਲੋਕਾਂ ਲਈ ਇੱਕ ਲਾਭਦਾਇਕ ਅਭਿਆਸ ਹੈ ਅਤੇ ਇਹ ਜੀਵਨ ਦੇ ਹਰ ਪੜਾਅ 'ਤੇ ਸਰੀਰਕ ਤੰਦਰੁਸਤੀ ,ਮਾਨਸਿਕ ਸਿਹਤ ਅਤੇ ਸਮਗ੍ਰ ਆਰੋਗਯ ਨੂੰ ਹੁਲਾਰਾ ਦੇਣ ਦਾ ਪ੍ਰਭਾਵੀ ਮਾਧਿਅਮ ਹੈ।

ਇਸ ਸਾਲ ਦੇ ਯੋਗ ਦਿਵਸ ਸਮਾਰੋਹਾਂ ਦੀ ਵਿਆਪਕ ਪਹੁੰਚ ਨੂੰ ਉਜਾਗਰ ਕਰਦੇ ਹੋਏ, ਸ਼੍ਰੀਮਤੀ ਸ੍ਰੀਵਾਸਤਵ ਨੇ ਕਿਹਾ ਕਿ ਦੇਸ਼ ਭਰ ਦੇ 1.87 ਲੱਖ ਤੋਂ ਵੱਧ ਆਯੁਸ਼ਮਾਨ ਆਰੋਗਯ ਮੰਦਿਰਾਂ ਰਾਹੀਂ ਯੋਗ ਸੈਸ਼ਨ ਆਯੋਜਿਤ ਕੀਤੇ ਜਾ ਰਹੇ ਹਨ, ਜਿਸ ਨਾਲ ਲੱਖਾਂ ਨਾਗਰਿਕਾਂ ਨੂੰ ਯੋਗ ਅਭਿਆਸ ਵਿੱਚ ਹਿੱਸਾ ਲੈਣ ਅਤੇ ਇਸ ਦੇ ਸਿਹਤ ਲਾਭ ਪ੍ਰਾਪਤ ਕਰਨ ਦਾ ਮੌਕਾ ਮਿਲਦਾ ਹੈ।

ਅੰਤਰਰਾਸ਼ਟਰੀ ਯੋਗ ਦਿਵਸ 2014 ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੁਆਰਾ ਇੱਕ ਮਤਾ ਪਾਸ ਕੀਤੇ ਜਾਣ ਤੋਂ ਬਾਅਦ ਹਰ ਸਾਲ 21 ਜੂਨ ਨੂੰ ਮਨਾਇਆ ਜਾਂਦਾ ਹੈ। ਇੰਨੇ ਵਰ੍ਹਿਆਂ ਦੌਰਾਨ, ਇਹ ਸਮਾਗਮ ਇੱਕ ਵਿਸ਼ਵਵਿਆਪੀ ਜਨ ਅੰਦੋਲਨ ਬਣ ਗਿਆ ਹੈ। ਅੱਜ, ਦੁਨੀਆ ਭਰ ਵਿੱਚ ਲੱਖਾਂ ਲੋਕ ਯੋਗ ਸੈਸ਼ਨਾਂ, ਸਿਹਤ ਅਤੇ ਤੰਦਰੁਸਤੀ ਗਤੀਵਿਧੀਆਂ ਵਿੱਚ ਹਿੱਸਾ ਲੈ ਰਹੇ ਹਨ ।

***************

ਐੱਸਆਰ/ਏਕੇ 


(रिलीज़ आईडी: 2276600) आगंतुक पटल : 6
इस विज्ञप्ति को इन भाषाओं में पढ़ें: English , Urdu , हिन्दी