ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

‘ਵੰਨ ਨੇਸ਼ਨ, ਵੰਨ ਐਕਸਪੋ’ ਥੀਮ ਦੇ ਤਹਿਤ ਭਾਰਤ ਬਿਲਡਕੌਨ 2026 ਦਾ ਉਦਘਾਟਨ


ਰਾਜ ਮੰਤਰੀ ਸ਼੍ਰੀ ਜਿਤਿਨ ਪ੍ਰਸਾਦ ਨੇ ਭਾਰਤੀ ਆਰਥਿਕ ਵਾਧੇ ਨੂੰ ਉਤਸ਼ਾਹਿਤ ਕਰਨ ਅਤੇ ਉਦਯੋਗ ਦੇ ਆਲਮੀ ਮੌਕਿਆਂ ਦੇ ਵਿਸਥਾਰ ਵਿੱਚ ਐੱਫਟੀਏ ਦੀ ਭੂਮਿਕਾ ‘ਤੇ ਜ਼ੋਰ ਦਿੱਤਾ

ਭਾਰਤ ਬਿਲਡੌਨ 2026 ਵਿੱਚ 90 ਤੋਂ ਵੱਧ ਦੇਸ਼ਾਂ ਅਤੇ 100 ਭਾਰਤੀ ਸ਼ਹਿਰਾਂ ਦੇ ਭਾਗੀਦਾਰ ਇਕੱਠੇ ਆਏ, ਜਿੱਥੇ 24 ਭਵਨ ਨਿਰਮਾਣ ਸਮੱਗਰੀ ਸੈੱਗਮੈਂਟਸ ਵਿੱਚ ਨਵੀਨਤਾ ਦਾ ਪ੍ਰਦਰਸ਼ਨ ਕੀਤਾ ਗਿਆ

प्रविष्टि तिथि: 18 JUN 2026 5:08PM by PIB Chandigarh

ਭਾਰਤ ਬਿਲਡਕੌਨ 2026- ‘ਵੰਨ ਨੇਸ਼ਨ, ਵੰਨ ਐਕਸਪੋ’ ਜੋ ਭਵਨ ਨਿਰਮਾਣ ਸਮੱਗਰੀ ਅਤੇ ਨਿਰਮਾਣ ਉਦਯੋਗ ਲਈ ਇੱਕ ਪ੍ਰਦਰਸ਼ਨੀ ਹੈ, ਦਾ ਉਦਘਾਟਨ ਅੱਜ ਨਵੀਂ ਦਿੱਲੀ ਸਥਿਤ ਯਸ਼ੋਭੂਮੀ ਕਨਵੈਂਸ਼ਨ ਸੈਂਟਰ ਵਿੱਚ ਉਦਘਾਟਨ ਵਣਜ ਅਤੇ ਉਦਯੋਗ ਅਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਸ਼੍ਰੀ ਜਿਤਿਨ ਪ੍ਰਸਾਦ, ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਮਨੋਹਰ ਲਾਲ ਅਤੇ ਸੰਸਦ ਮੈਂਬਰ ਸ਼੍ਰੀ ਪਰਸ਼ੋਤਮ ਰੁਪਾਲਾ ਨੇ ਨਿਰਮਾਣ ਅਤੇ ਭਵਨ ਸਮੱਗਰੀ ਉਦਯੋਗ ਦੇ ਪ੍ਰਤੀਨਿਧੀਆਂ ਦੀ ਮੌਜੂਦਗੀ ਵਿੱਚ ਕੀਤਾ।

ਪਹਿਲੇ ਦਿਨ ਇੱਥੇ 25,000 ਤੋਂ ਵੱਧ ਸੈਲਾਨੀ ਪ੍ਰਦਰਸ਼ਨੀ ਦੇਖਣ ਆਏ। ਇਹ ਪ੍ਰਦਰਸ਼ਨੀ ਭਾਰਤ ਦੇ ਵੱਖ-ਵੱਖ ਹਿੱਸਿਆਂ ਅਤੇ ਵਿਦੇਸ਼ਾਂ ਤੋਂ ਆਰਕੀਟੈਕਟਸ, ਬਿਲਡਰਜ਼, ਡਿਵੈਲਪਰਸ, ਠੇਕੇਦਾਰਾਂ, ਨਿਰਮਾਤਾਵਾਂ, ਵਪਾਰੀਆਂ, ਨੀਤੀ-ਨਿਰਮਾਤਾਵਾਂ, ਉਦਯੋਗ ਸੰਗਠਨਾਂ ਅਤੇ ਅੰਤਰਰਾਸ਼ਟਰੀ ਖਰੀਦਾਰਾਂ ਨੂੰ ਇਕੱਠੇ ਕਰਦੀ ਹੈ, ਜਿਸ ਨਾਲ ਉਦਯੋਗ ਦੇ ਦਰਮਿਆਨ ਗੱਲਬਾਤ ਅਤੇ ਕਾਰੋਬਾਰੀ ਸਹਿਯੋਗ ਲਈ ਇੱਕ ਮੰਚ ਉਪਲਬਧ ਹੁੰਦਾ ਹੈ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਵਣਜ ਅਤੇ ਉਦਯੋਗ ਅਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਸ਼੍ਰੀ ਜਿਤਿਨ ਪ੍ਰਸਾਦ ਨੇ ਆਰਥਿਕ ਵਾਧੇ ਨੂੰ ਉਤਸ਼ਾਹਿਤ ਕਰਨ ਅਤੇ ਅੰਤਰਰਾਸ਼ਟਰੀ ਬਜ਼ਾਰਾਂ ਵਿੱਚ ਭਾਰਤੀ ਉਦਯੋਗਾਂ ਦੇ ਲਈ ਮੌਕਿਆਂ ਦੇ ਵਿਸਥਾਰ ਵਿੱਚ ਮੁਕਤ ਵਪਾਰ ਸਮਝੌਤਿਆਂ (ਐੱਫਟੀਏਜ਼) ਦੀ ਭੂਮਿਕਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਭਾਰਤ-ਬ੍ਰਿਟੇਨ ਵਿਆਪਕ ਆਰਥਿਕ ਅਤੇ ਵਪਾਰ ਸਮਝੌਤੇ (ਸੀਈਟੀਏ) ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਸਮਝੌਤੇ ਨਾਲ ਦੋਵੇਂ ਦੇਸ਼ਾਂ ਦੇ ਦਰਮਿਆਨ ਬਜ਼ਾਰ ਪਹੁੰਚ ਵਧਣ ਦੇ ਨਾਲ ਹੀ ਨਾਲ ਵਪਾਰਕ ਸਬੰਧਾਂ ਦੇ ਮਜ਼ਬੂਤ ਹੋਣ ਦੀ ਉਮੀਦ ਹੈ, ਜਿਸ ਨਾਲ ਭਾਰਤੀ ਨਿਰਮਾਤਾਵਾਂ ਅਤੇ ਨਿਰਯਾਤਕਾਂ ਲਈ ਨਵੇਂ ਮੌਕੇ ਪੈਦਾ ਹੋਣਗੇ। 

ਸ਼੍ਰੀ ਪ੍ਰਸਾਦ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਦਾ ਵੀ ਜ਼ਿਕਰ ਕੀਤਾ, ਜਿਸ ਵਿੱਚ ਗੁਣਵੱਤਾ ‘ਤੇ ਧਿਆਨ ਦਿੰਦੇ ਹੋਏ ਭਾਰਤ ਨੂੰ ਭਰੋਸੇਮੰਦ ਗਲੋਬਲ ਮੈਨੂਫੈਕਚਰਿੰਗ ਅਤੇ ਸੋਰਸਿੰਗ ਡੈਸਟੀਨੇਸ਼ਨ ਦੇ ਤੌਰ ‘ਤੇ ਸਥਾਪਿਤ ਕਰਨ ਦੀ ਗੱਲ ਕਹੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਕੋਲ ਨਿਰਮਾਣ ਅਤੇ ਭਵਨ ਸਮੱਗਰੀ ਸਮੇਤ ਵੱਖ-ਵੱਖ ਖੇਤਰਾਂ ਵਿੱਚ ਆਪਣੀ ਮੌਜੂਦਗੀ ਨੂੰ ਮਜ਼ਬੂਤ ਕਰਨ ਲਈ ਜ਼ਰੂਰੀ ਸਮਰੱਥਾਵਾਂ ਅਤੇ ਸੰਸਾਧਨ ਮੌਜੂਦ ਹਨ।

ਸ਼੍ਰੀ ਪ੍ਰਸਾਦ ਨੇ ਕਿਹਾ ਕਿ ਭਾਰਤ ਬਿਲਡਕੌਨ ਵਰਗੇ ਮੰਚ ਨਿਰਮਾਤਾਵਾਂ, ਨਵੀਨਤਾਕਾਰਾਂ, ਖਰੀਦਾਰਾਂ, ਨੀਤੀ-ਨਿਰਮਾਤਾਵਾਂ ਅਤੇ ਉਦਯੋਗ ਹਿਤਧਾਰਕਾਂ ਵਿਚਕਾਰ ਸੰਵਾਦ ਨੂੰ ਸਰਲ ਬਣਾਉਂਦੇ ਹਨ, ਨਾਲ ਹੀ ਇਸ ਖੇਤਰ ਵਿੱਚ ਵਧੇਰੇ ਸਹਿਯੋਗ ਅਤੇ ਕਾਰੋਬਾਰੀ ਮੌਕਿਆਂ ਦੇ ਵਿਸਤਾਰ ਵਿੱਚ ਯੋਗਦਾਨ ਦਿੰਦੇ ਹਨ।

ਭਾਰਤ ਬਿਲਡਕੌਨ 2026 ਵਿੱਚ 90 ਤੋਂ ਵੱਧ ਦੇਸ਼ਾਂ ਅਤੇ ਭਾਰਤ ਦੇ 100 ਤੋਂ ਵੱਧ ਸ਼ਹਿਰਾਂ ਦੀ ਭਾਗੀਦਾਰੀ ਹੈ। ਇਸ ਪ੍ਰਦਰਸ਼ਨੀ ਵਿੱਚ ਸਿਰੇਮਿਕਸ ਅਤੇ ਸਟੋਨ, ਹਾਰਡਵੇਅਰ, ਸੀਮੇਂਟ ਅਤੇ ਸਟੀਲ, ਪਲਾਈਵੁੱਡ ਅਤੇ ਲੈਮਿਨੇਟਸ, ਫਰਨੀਚਰ, ਸੈਨੇਟਰੀਵੇਅਰ, ਇਲੈਕਟ੍ਰੀਕਲਜ਼, ਪੇਂਟਸ, ਨਿਰਮਾਣ ਤਕਨਾਲੋਜੀਆਂ ਅਤੇ ਹੋਰ ਸਬੰਧਿਤ ਖੇਤਰਾਂ ਸਮੇਤ 24 ਸੈੱਗਮੈਂਟਾਂ ਵਿੱਚ ਉਤਪਾਦਕਾਂ, ਤਕਨੀਕਾਂ ਅਤੇ ਨਵੀਨਤਾਵਾਂ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਇਹ ਪ੍ਰਦਰਸ਼ਨੀ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ ਅਤੇ ਉਦਯੋਗ ਭਾਗੀਦਾਰੀ, ਤਕਨਾਲੋਜੀ ਪ੍ਰਦਰਸ਼ਨ ਅਤੇ ਕਾਰੋਬਾਰੀ ਸੰਵਾਦ ਲਈ ਇੱਕ ਮੰਚ ਪ੍ਰਦਾਨ ਕਰੇਗੀ। 

  

 

************

ਅਭਿਜੀਤ ਨਾਰਾਇਣਨ / ਇਸ਼ਿਤਾ ਬਿਸਵਾਸ /ਬਲਜੀਤ ਸਿੰਘ


(रिलीज़ आईडी: 2275499) आगंतुक पटल : 4
इस विज्ञप्ति को इन भाषाओं में पढ़ें: हिन्दी , English , Urdu