ਸਿੱਖਿਆ ਮੰਤਰਾਲਾ
azadi ka amrit mahotsav

ਹਿਮਾਚਲ ਪ੍ਰਦੇਸ਼ ਦੇ ਵਫਦ ਨੇ ‘ਯੁਵਾ ਸੰਗਮ’ ਦੇ ਛੇਵੇਂ ਫੇਜ ਦੇ ਤਹਿਤ ਪੁਡੂਚੇਰੀ ਦਾ ਦੌਰਾ ਕੀਤਾ; ਉਪ-ਰਾਜਪਾਲ ਸ਼੍ਰੀ. ਕੇ. ਕੈਲਾਸ਼ਨਾਥਨ ਨਾਲ ਗੱਲਬਾਤ ਕੀਤੀ

प्रविष्टि तिथि: 16 JUN 2026 7:46PM by PIB Chandigarh

ਏਕ ਭਾਰਤ ਸ਼੍ਰੇਸ਼ਠ ਭਾਰਤ ਪਹਿਲ ਅਧੀਨ ‘ਯੁਵਾ ਸੰਗਮ’ ਫੇਜ ਛੇ ਪ੍ਰੋਗਰਾਮ ਦੇ ਹਿੱਸੇ ਵਜੋਂ ਹਿਮਾਚਲ ਪ੍ਰਦੇਸ਼ ਦੇ 58 ਵਿਦਿਆਰਥੀ ਵਫਦ ਨੇ 8 ਤੋਂ 13 ਜੂਨ, 2026 ਤੱਕ ਪੁਡੂਚੇਰੀ ਦਾ ਦੌਰਾ ਕੀਤਾ।

ਐੱਨਆਈਟੀ ਪੁਡੂਚੇਰੀ ਦੁਆਰਾ ਆਯੋਜਿਤ ਇਸ ਯਾਤਰਾ ਵਿੱਚ ਵਫਦ ਨੇ ਸੱਭਿਆਚਾਰਕ ਅਦਾਨ –ਪ੍ਰਦਾਨ ਅਤੇ ਅਨੁਭਵੀ ਸਿੱਖਿਆ ਦੀ ਇੱਕ ਸਮ੍ਰਿੱਧ ਯਾਤਰਾ ਸ਼ੁਰੂ ਕੀਤੀ। ਇਸ ਯਾਤਰਾ ਨੇ ਭਾਗੀਦਾਰਾਂ ਅਤੇ ਸਥਾਨਕ ਭਾਈਚਾਰਿਆਂ ਦਰਮਿਆਨ ਸਾਰਥਕ ਸੱਭਿਆਚਾਰਕ ਅਦਾਨ-ਪ੍ਰਦਾਨ ਨੂੰ ਵੀ ਸਰਲ ਬਣਾਇਆ, ਜਿਸ ਨਾਲ ਉਨ੍ਹਾਂ ਨੂੰ ਪੁਡੂਚੇਰੀ ਦੀ ਭਾਸ਼ਾਈ, ਸੱਭਿਆਚਾਰਕ ਅਤੇ ਸਮਾਜਿਕ ਵਿਭਿੰਨਤਾ ਦੀ ਡੂੰਘੀ ਸਮਝ ਵਿਕਸਿਤ ਕਰਨ ਵਿੱਚ ਮਦਦ ਮਿਲੀ।

ਇਸ ਯਾਤਰਾ ਦਾ ਇੱਕ ਮੁੱਖ ਆਕਰਸ਼ਣ 12 ਜੂਨ, 2026 ਨੂੰ ਲੋਕ ਨਿਵਾਸ ਵਿੱਚ ਪੁਡੂਚੇਰੀ ਦੇ ਉਪ ਰਾਜਪਾਲ ਸ਼੍ਰੀ ਕੇ. ਕੈਲਾਸ਼ਨਾਥਨ ਦੇ ਨਾਲ ਵਫਦ ਦੀ ਗੱਲਬਾਤ ਸੀ। ਚਰਚਾ ਦਾ ਕੇਂਦਰ ਬਿੰਦੂ ਵਿਕਸਿਤ ਭਾਰਤ 2047 ਦੀ ਕਲਪਨਾ, ਨਵੀਨਤਾ-ਅਧਾਰਿਤ ਵਿਕਾਸ, ਆਤਮਨਿਰਭਰਤਾ, ਉੱਦਮਤਾ ਅਤੇ ਭਾਰਤ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਨੌਜਵਾਨਾਂ ਦੀ ਪਰਿਵਰਤਨਕਾਰੀ ਭੂਮਿਕਾ ਸੀ। ਉਪ ਰਾਜਪਾਲ ਨੇ ਭਾਗੀਦਾਰਾਂ ਨੂੰ ਆਪਣੀ ਸਮਰੱਥਾ ਦੀ ਸਹੀ ਵਰਤੋਂ ਕਰਨ, ਨਵੀਨਤਾ ਨੂੰ ਅਪਣਾਉਣ ਅਤੇ ਇੱਕ ਵਿਕਸਿਤ ਅਤੇ ਆਤਮ-ਨਿਰਭਰ ਭਾਰਤ ਦੇ ਨਿਰਮਾਣ ਵਿੱਚ ਸਰਗਰਮ ਯੋਗਦਾਨ ਦੇਣ ਲਈ ਉਤਸ਼ਾਹਿਤ ਕੀਤਾ। 

ਇਸ ਯਾਤਰਾ ਦਾ ਇੱਕ ਹੋਰ ਯਾਦਗਾਰੀ ਹਿੱਸਾ ਤਿਰੂਵਰੂਰ ਸਥਿਤ ਇਤਿਹਾਸਕ ਥਯਾਗਰਾਜ (Thyagaraja) ਮੰਦਿਰ ਦਾ ਦੌਰਾ ਸੀ, ਜੋ ਕਿ ਭਾਰਤ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਪੂਜਨੀਕ ਪ੍ਰਾਚੀਨ ਮੰਦਿਰ ਕੰਪਲੈਕਸਾਂ ਵਿੱਚੋਂ ਇੱਕ ਹੈ। ਭਾਗੀਦਾਰ ਮੰਦਿਰ ਦੇ ਵਿਸ਼ਾਲ ਗੋਪੁਰਮ, ਗੁੰਝਲਦਾਰ ਚੋਲ ਵਾਸਤੂਕਲਾ, ਵਿਸਤ੍ਰਿਤ ਸਟੋਨ ਕੌਰੀਡੋਰਾਂ ਅਤੇ ਪਵਿੱਤਰ ਕਮਲਾਲਾਯਮ ਤਲਾਬ (Kamalalayam tank) ਦੁਆਰਾ ਮੋਹਿਤ ਹੋ ਗਏ, ਜਿਸ ਨਾਲ ਉਨ੍ਹਾਂ ਨੂੰ ਭਾਰਤ ਦੀ ਅਮੀਰ ਸੱਭਿਆਚਾਰਕ, ਅਧਿਆਤਮਿਕ ਅਤੇ ਕਲਾਤਮਕ ਵਿਰਾਸਤ ਦੀ ਡੂੰਘੀ ਸਮਝ  ਪ੍ਰਾਪਤ ਹੋਈ। ਵਫਦ ਨੇ ਤਮਿਲ ਨਾਡੂ ਕੇਂਦਰੀ ਯੂਨੀਵਰਸਿਟੀ (CUTN) ਦਾ ਵੀ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਯੂਨੀਵਰਸਿਟੀ ਦੀ ਅਤਿਆਧੁਨਿਕ ਲੈਬਸ, ਖੋਜ ਸਹੂਲਤਾਂ ਅਤੇ ਅਕਾਦਮਿਕ ਬੁਨਿਆਦੀ ਢਾਂਚੇ ਦਾ ਉਦਘਾਟਨ ਕੀਤਾ। ਇਸ ਯਾਤਰਾ ਨੇ ਅਤਿਆਧੁਨਿਕ ਖੋਜ, ਨਵੀਨਤਾ ਅਤੇ ਉੱਚ ਸਿੱਖਿਆ ਦੇ ਮੌਕਿਆਂ ਦੀ ਵਡਮੁੱਲੀ ਜਾਣਕਾਰੀ ਪ੍ਰਦਾਨ ਕੀਤੀ, ਜਿਸ ਨਾਲ ਸੱਭਿਆਚਾਰਕ ਅਨੁਭਵ ਅਤੇ ਵਿਦਿਅਕ ਗਿਆਨ ਦਾ ਅਨੋਖਾ ਸੁਮੇਲ ਪ੍ਰਾਪਤ ਹੋਇਆ ਅਤੇ ਉਨ੍ਹਾਂ ਦਾ ਯੁਵਾ ਸੰਗਮ ਅਨੁਭਵ ਸਮ੍ਰਿੱਧ ਹੋਇਆ। 

ਸਿੱਖਿਆ ਮੰਤਰਾਲੇ ਦੇ ਉੱਚ ਸਿੱਖਿਆ ਵਿਭਾਗ ਨੇ ‘ਏਕ ਭਾਰਤ ਸ਼੍ਰੇਸ਼ਠ ਭਾਰਤֹ’ ਪ੍ਰੋਗਰਾਮ ਦੇ ਤਹਿਤ ‘ਯੁਵਾ ਸੰਗਮ’ ਦੇ ਛੇਵੇਂ ਫੇਜ ਦੀ ਸ਼ੁਰੂਆਤ ਕੀਤੀ ਹੈ, ਜਿਸ ਦਾ ਉਦੇਸ਼ ਦੇਸ਼ ਦੇ ਨੌਜਵਾਨਾਂ ਵਿੱਚ ਰਾਸ਼ਟਰੀ ਏਕਤਾ ਨੂੰ ਹੁਲਾਰਾ ਦੇਣਾ ਅਤੇ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ। ਇਹ ਪ੍ਰੋਗਰਾਮ 22 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਭਾਗੀਦਾਰਾਂ ਨੂੰ ਭਾਰਤ ਦੀਆਂ ਵਿਭਿੰਨ ਸੱਭਿਆਚਾਰਕ ਪਰੰਪਰਾਵਾਂ, ਵਿਦਿਅਕ ਸੰਸਥਾਵਾਂ, ਨਵੀਨਤਾ ਪ੍ਰਣਾਲੀਆਂ ਅਤੇ ਵਿਕਾਸਾਤਮਕ ਪਹਿਲਕਦਮੀਆਂ ਨਾਲ ਜੁੜਨ ਦੇ ਮੌਕੇ ਪ੍ਰਦਾਨ ਕਰਦਾ ਹੈ, ਜਿਸ ਨਾਲ ਵਿਭਿੰਨਤਾ ਵਿੱਚ ਏਕਤਾ ਦੀ ਰਾਸ਼ਟਰ ਦੀ ਭਾਵਨਾ ਪ੍ਰਤੀ ਉਨ੍ਹਾਂ ਦੀ ਸਮਝ ਅਤੇ ਸ਼ਲਾਘਾ ਹੋਰ ਜ਼ਿਆਦਾ ਮਜ਼ਬੂਤ ਹੁੰਦੀ ਹੈ। 

******

ਆਰਆਰਟੀਐੱਨ/ ਬਲਜੀਤ ਸਿੰਘ


(रिलीज़ आईडी: 2274156) आगंतुक पटल : 4
इस विज्ञप्ति को इन भाषाओं में पढ़ें: English , Urdu , हिन्दी