ਸਿੱਖਿਆ ਮੰਤਰਾਲਾ
azadi ka amrit mahotsav

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਨਵੀਂ ਦਿੱਲੀ ਵਿੱਚ ਯੁਵਾ ਸੰਗਮ ਪੜਾਅ VI' ਦੇ ਤਹਿਤ ਛੱਤੀਸਗੜ੍ਹ ਦੇ ਵਿਦਿਆਰਥੀ ਵਫ਼ਦ ਨੇ ਗੱਲਬਾਤ ਕੀਤੀ


“ਭਾਰਤ ਦੇ ਯੁਵਾ ਹੀ ‘ਵਿਕਸਿਤ ਭਾਰਤ 2047” ਦੀ ਮੁੱਖ ਤਾਕਤ ਹੋਣਗੇ- ਸ਼੍ਰੀ ਧਰਮੇਂਦਰ ਪ੍ਰਧਾਨ

ਵਿਦਿਆਰਥੀ ਵਫ਼ਦ ਨੇ ਸਿੱਖਿਆ, ਨਵੀਨਤਾ ਅਤੇ ਰਾਸ਼ਟਰ- ਨਿਰਮਾਣ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕੀਤੀ


Posted On: 11 JUN 2026 8:30PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਨਵੀਂ ਦਿੱਲੀ ਦੇ ਡਾ. ਅੰਬੇਡਕਰ ਅੰਤਰਰਾਸ਼ਟਰੀ ਕੇਂਦਰ ਵਿੱਚ ‘ਯੁਵਾ ਸੰਗਮ ਪੜਾਅ VI'  ਪ੍ਰੋਗਰਾਮ ਦੇ ਤਹਿਤ ਛੱਤੀਸਗੜ੍ਹ ਤੋਂ ਆਏ ਵਿਦਿਆਰਥੀ ਵਫ਼ਦ ਨੇ ਗੱਲਬਾਤ ਕੀਤੀ।

ਇਸ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ‘ਯੁਵਾ ਸੰਗਮ’ ਨੇ ਨੌਜਵਾਨਾਂ ਨੂੰ ਪਾਠ ਪੁਸਤਕਾਂ ਅਤੇ ਕਲਾਸਾਂ ਤੋਂ ਪਰ੍ਹੇ ਭਾਰਤ ਨੂੰ ਜਾਣਨ-ਸਮਝਣ ਅਤੇ ਦੇਸ਼ ਦੀ ਸੱਭਿਆਚਾਰਕ ਵਿਭਿੰਨਤਾ, ਵਿਕਾਸ ਦੀਆਂ ਪਹਿਲਕਦਮੀਆਂ ਅਤੇ ਰਾਸ਼ਟਰੀ ਤਰਜੀਹਾਂ ਦੀ ਡੂੰਘੀ ਸਮਝ ਹਾਸਲ ਕਰਨ ਦਾ ਮੌਕਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਵੱਖ-ਵਖ ਰਾਜਾਂ ਦੇ ਨੌਜਵਾਨਾਂ ਦਰਮਿਆਨ ਆਪਸੀ ਗੱਲਬਾਤ ਨਾਲ ‘ਏਕ ਭਾਰਤ ਸ੍ਰੇਸ਼ਠ ਭਾਰਤ’ ਦੀ ਭਾਵਨਾ ਮਜ਼ਬੂਤ ਹੋਈ ਹੈ।

ਮੰਤਰੀ ਮਹੋਦਯ ਨੇ ਵਿਦਿਆਰਥੀਆਂ ਨੂੰ ਨਵੀਨਤਾ, ਉੱਦਮਸ਼ੀਲਤਾ, ਭਾਈਚਾਰਕ ਭਾਗੀਦਾਰੀ ਅਤੇ ਸਮਾਜਿਕ ਜ਼ਿੰਮੇਵਾਰੀ ਰਾਹੀਂ ‘ਵਿਕਸਿਤ ਭਾਰਤ 2047’ ਦੇ ਦ੍ਰਿਸ਼ਟੀਕੋਣ ਵਿੱਚ ਯੋਗਦਾਨ ਦੇਣ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਭਾਰਤ ਦੇ ਵਿਕਾਸ ਵਿੱਚ ਨੌਜਵਾਨਾਂ ਦੀ ਭੂਮਿਕਾ ਨੰ ਉਜਾਗਰ ਕੀਤਾ ਅਤੇ ਉਨ੍ਹਾਂ ਨਾਲ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਦੇ ਤਹਿਤ ਬਣਾਏ ਗਏ ਮੌਕਿਆਂ ਦਾ ਲਾਭ ਉਠਾਉਣ ਦੀ ਅਪੀਲ ਕੀਤੀ।

ਸ਼੍ਰੀ ਪ੍ਰਧਾਨ ਨੇ ਨਜ਼ਰੀਏ ਨੂੰ ਵਿਆਪਕ ਬਣਾਉਣ ਅਤੇ ਆਪਸੀ ਸਮਝ ਨੂੰ ਉਤਸ਼ਾਹਿਤ ਕਰਨ ਵਿੱਚ ਅਨੁਭਵ ਨਾਲ ਸਿੱਖਣ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਦੇ ਮਹੱਤਵ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਪ੍ਰਤੀਨਿਧੀਆਂ ਨੂੰ ਪ੍ਰੋਗਰਾਮ ਤੋਂ ਮਿਲੀ ਸਿੱਖ ਨੂੰ ਅਮਲ ਵਿੱਚ ਲਿਆਉਣ ਅਤੇ ਸਮਾਜ ਅਤੇ ਰਾਸ਼ਟਰ ਨਿਰਮਾਣ ਵਿੱਚ ਸਕਾਰਾਮਤਕ ਯੋਗਦਾਨ ਦੇਣ ਲਈ ਪ੍ਰੋਤਸਾਹਿਤ ਕੀਤਾ।

ਛੱਤੀਸਗੜ੍ਹ ਤੋਂ ਆਏ ਵਿਦਿਆਰਥੀ ਪ੍ਰਤੀਨਿਧੀਆਂ ਨੂੰ ਸੰਬੋਧਨ ਕਰਦੇ ਹੋਏ, ਉੱਚ ਸਿੱਖਿਆ ਵਿਭਾਗ ਦੇ ਸਕੱਤਰ ਡਾ.ਵਿਨੀਤ ਜੋਸ਼ੀ ਨੇ ਯੋਵਾ ਸੋਚ ਨੂੰ ਆਕਾਰ ਦੇਣ ਵਿੱਚ ਅਨੁਭਵ ਦੇ ਅਧਾਰ ‘ਤੇ ਸਿੱਖਣ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ‘ਯੁਵਾ ਸੰਗਮ’ ਜਿਹੀਆਂ ਯਾਤਰਾਵਾਂ ਨਾਲ ਭਾਗੀਦਾਰਾਂ ਵਿੱਚ ਅਨੁਕੂਲ ਸਮਰੱਥਾ, ਟੀਮ ਵਰਕ ਅਤੇ ਜੀਵਨ ਲਈ ਜ਼ਰੂਰੀ ਹੋਰ ਕੌਸ਼ਲ਼ ਵਿਕਸਿਤ ਕਰਨ ਵਿੱਚ ਮਦਦ ਮਿਲਦੀ ਹੈ, ਜੋ ਰਸਮੀ ਸਿੱਖਿਆ ਤੋਂ ਬਿਹਤਰ ਹੁੰਦਾ ਹੈ।

ਡਾ. ਜੋਸ਼ੀ ਨੇ ਪ੍ਰਤੀਨਿਧੀਆਂ ਨੂੰ ਇਸ ਯਾਤਰਾ ਦਾ ਪੂਰਾ ਲਾਭ ਲੈਣ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਸ ਤਰ੍ਹਾਂ ਦੇ ਅਦਾਨ-ਪ੍ਰਦਾਨ ਨਾਲ ਰਾਸ਼ਟਰੀ ਏਕਤਾ ਮਜ਼ਬੂਤ ਹੁੰਦੀ ਹੈ ਅਤੇ ਭਾਰਤ ਦੀ ਸਮ੍ਰਿੱਧ ਵਿਭਿੰਨਤਾ ਦੇ ਪ੍ਰਤੀ ਸਮਝ ਅਤੇ ਸਨਮਾਨ ਵਧਦਾ ਹੈ। ਉਨ੍ਹਾਂ ਨੇ ਭਾਗੀਦਾਰਾਂ ਨੂੰ ਇਹ ਵੀ ਕਿਹਾ ਕਿ ਉਸ ਇਸ ਪ੍ਰੋਗਰਾਮ ਦੀ ਭਾਵਨਾ ਨੂੰ ਅੱਗੇ ਵਧਾਉਣ- ਇਸ ਦੇ ਲਈ ਉਹ ਜੋ ਸਿੱਖਦੇ ਹਨ ਉਸ ਨੂੰ ਆਪਸ ਵਿੱਚ ਸਾਂਝਾ ਕਰਨ। ਮੰਤਰੀ ਮਹੋਦਯ ਨੇ ਇਸ ਯਾਤਰਾ ਦੌਰਾਨ ਬਣੀ ਮਿੱਤਰਤਾ ਨੂੰ ਬਣਾਏ ਰੱਖਣ ਅਤੇ ਇੱਕ ਜੁੜੇ ਹੋਏ, ਆਤਮ-ਵਿਸ਼ਵਾਸੀ ਅਤੇ ਗਲੋਬਲ ਤੌਰ ‘ਤੇ ਜਾਗਰੂਕ ਭਾਰਤ ਦੇ ਨਿਰਮਾਣ ਵਿੱਚ ਯੋਗਦਾਨ ਦੇ ਕੇ ਇਸ ਪ੍ਰੋਗਰਾਮ ਦੀ ਭਾਵਨਾ ਨੂੰ ਅੱਗੇ ਵਧਾਉਣ ਦਾ ਵੀ ਸੱਦਾ ਦਿੱਤਾ।

ਵਿਦਿਆਰਥੀ ਵਫ਼ਦ ਨੇ ਦਿੱਲੀ ਯਾਤਰਾ ਦੇ ਆਪਣੇ ਅਨੁਭਵ ਅਤੇ ਵਿਚਾਰ ਸਾਂਝੇ ਕੀਤੇ ਅਤੇ ਇੱਕ ਦਿਲਚਸਪ ਸੈਸ਼ਨ ਦੌਰਾਨ ਮੰਤਰੀ ਮਹੋਦਯ ਨਾਲ ਗੱਲਬਾਤ ਕੀਤੀ।

ਪ੍ਰੋਗਰਾਮ ਦੌਰਾਨ ‘ਯੁਵਾ ਸੰਗਮ ਫੇਜ਼ 6’ ‘ਤੇ ਇੱਕ ਛੋਟਾ ਵੀਡੀਓ ਦਿਖਾਇਆ ਗਿਆ, ਜਿਸ ਵਿੱਚ ਪ੍ਰਤੀਨਿਧੀਆਂ ਦੀ ਯਾਤਰਾ, ਉਨ੍ਹਾਂ ਦੇ ਅਨੁਭਵਾਂ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਦੀ ਝਲਕ ਦਿਖਾਈ ਗਈ। ਵਿਦਿਆਰਥੀਆਂ ਨੇ ਵੱਖ-ਵੱਖ ਸੱਭਿਆਚਾਰਾਂ ਨਾਲ ਜੁੜਨ ਅਤੇ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਮਜ਼ਬੂਤ ਕਰਨ ਦਾ ਮੌਕਾ ਦੇਣ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਸਿੱਖਿਆ ਮੰਤਰਾਲੇ ਦਾ ਆਭਾਰ ਵਿਅਕਤ ਕੀਤਾ।

ਆਈਆਈਟੀ ਭਿਲਾਈ ਦੀ ਅਗਵਾਈ ਵਾਲੇ ਇਸ ਵਫ਼ਦ ਦੀ ਮੇਜ਼ਬਾਨੀ 8 ਜੂਨ ਤੋਂ 13 ਜੂਨ 2026 ਤੱਕ ਆਈਆਈਟੀ ਦਿੱਲੀ ਕਰ ਰਿਹਾ ਹੈ। ਇਸ ਪ੍ਰੋਗਰਾਮ ਦੇ ਤਹਿਤ, ਵਿਦਿਆਰਥੀਆਂ ਨੂੰ ਰਾਜਧਾਨੀ ਦੀ ਸਮ੍ਰਿੱਧ ਵਿਰਾਸਤ, ਵਿਦਿਅਕ ਈਕੋਸਿਸਟਮ, ਸ਼ਾਸਨ ਵਿਵਸਥਾ ਅਤੇ ਵਿਕਾਸ ਨਾਲ ਜੁੜੀਆਂ ਉਪਲਬਧੀਆਂ ਤੋਂ ਜਾਣੂ ਕਰਵਾਇਆ ਗਿਆ।

ਆਪਣੀ ਯਾਤਰਾ ਦੌਰਾਨ, ਵਿਦਿਆਰਥੀਆਂ ਨੇ ਦਿੱਲੀ ਦੇ ਕਈ ਪ੍ਰਮੁੱਖ ਸੰਸਥਾਨਾਂ, ਵਿਕਾਸ ਪ੍ਰੋਜੈਕਟਾਂ ਅਤੇ ਖਾਸ ਥਾਵਾਂ ਦਾ ਦੌਰਾ ਕੀਤਾ। ਇਸ ਨਾਲ ਉਨ੍ਹਾਂ ਨੂੰ ਦੇਸ਼ ਦੀ ਸ਼ਾਸਨ ਪ੍ਰਣਾਲੀ, ਸੱਭਿਆਚਾਰਕ ਵਿਰਾਸਤ ਅਤੇ ਸ਼ਹਿਰੀ ਵਿਕਾਸ ਦੀਆਂ ਪਹਿਲਕਦਮੀਆਂ ਨੂੰ ਕਰੀਬ ਤੋਂ ਜਾਣਨ ਦਾ ਮੌਕਾ ਮਿਲਿਆ। ਇਨ੍ਹਾਂ ਦੌਰਿਆਂ ਨਾਲ ਉਨ੍ਹਾਂ ਨੂੰ ਡਿਜੀਟਲ ਸ਼ਾਸਨ, ਜਨਤਕ ਸੇਵਾ ਵੰਡ, ਟਿਕਾਊ ਵਿਕਾਸ ਅਤੇ ਰਾਸ਼ਟਰੀ ਸੰਸਥਾਨਾਂ ਦੇ ਕੰਮਕਾਜ ਬਾਰੇ ਜਾਣਕਾਰੀ ਮਿਲੀ, ਨਾਲ ਹੀ ਉਨ੍ਹਾਂ ਨੂੰ ਭਾਰਤ ਦੀ ਲੋਕਤੰਤਰੀ ਪਰੰਪਰਾਵਾਂ ਅਤੇ ਸਮਾਜਿਕ-ਆਰਥਿਕ ਤਰੱਕੀ ਦੀ ਵਿਆਪਕ ਸਮਝ ਵੀ ਹੋਈ।

ਇਸ ਯਾਤਰਾ ਦਾ ਮਕਸਦ ‘ਯੁਵਾ ਸੰਗਮ’ ਦੇ ਪੰਜ ਥੰਮ੍ਹਾਂ-ਟੂਰਿਜ਼ਮ, ਪਰੰਪਰਾਵਾਂ, ਵਿਕਾਸ, ਤਕਨੀਕ ਅਤੇ ਲੋਕਾਂ ਦਰਮਿਆਨ ਆਪਸੀ ਸੰਪਰਕ ਦੇ ਤਹਿਤ ਬਿਹਤਰੀਨ ਅਨੁਭਵ ਪ੍ਰਦਾਨ ਕਰਨਾ ਹੈ। ਇਹ ਪ੍ਰੋਗਰਾਮ ਨੌਜਵਾਨਾਂ ਦਰਮਿਆਨ ਆਪਸੀ ਸਨਮਾਨ, ਸੱਭਿਆਚਾਰਕ ਸਮਝ ਅਤੇ ਭਾਵਨਾਤਮਕ ਏਕਤਾ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਮਜ਼ਬੂਤ ਕਰਦਾ ਹੈ।

ਸਿੱਖਿਆ ਮੰਤਰਾਲੇ ਦੇ ਉੱਚ ਸਿੱਖਿਆ ਵਿਭਾਗ ਦੁਆਰਾ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਪ੍ਰੋਗਰਾਮ ਦੇ ਤਹਿਤ ਸ਼ੁਰੂ ਕੀਤਾ ਗਿਆ ‘ਯੁਵਾ ਸੰਗਮ’ ਦਾ ਛੇਵਾ ਪੜਾਅ, 22 ਸਬੰਧਿਤ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 18 ਤੋਂ 30 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਇਕੱਠੇ ਲਿਆਉਂਦਾ ਹੈ।

 

************

ਆਰਆਰਟੀਐੱਨ/ਬਲਜੀਤ


(Release ID: 2272195) ਵਿਜ਼ੀਟਰ ਕਾਊਂਟਰ : 54