ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਕੈਬਨਿਟ ਨੇ ਆਂਧਰ ਪ੍ਰਦੇਸ਼ ਦੀ ਨਵੀਂ ਕੈਪੀਟਲ ਸਿਟੀ ਅਮਰਾਵਤੀ ਵਿੱਚ ਨਵੇਂ ਕੇਂਦਰੀ ਸਰਕਾਰੀ ਜਨਰਲ ਪੂਲ ਦਫ਼ਤਰ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ
प्रविष्टि तिथि:
10 JUN 2026 2:09PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਆਂਧਰ ਪ੍ਰਦੇਸ਼ ਦੀ ਨਿਊ ਕੈਪੀਟਲ ਸਿਟੀ ਅਮਰਾਵਤੀ ਵਿੱਚ ਕੇਂਦਰੀ ਸਰਕਾਰੀ ਜਨਰਲ ਪੂਲ ਆਫ਼ਿਸ ਅਕਮੋਡੇਸ਼ਨ (ਸੀਜੀਜੀਪੀਓਏ) ਦੇ ਨਿਰਮਾਣ ਨੂੰ ਅੱਜ ਮਨਜ਼ੂਰੀ ਦਿੱਤੀ ਹੈ।
ਇਹ ਪ੍ਰੋਜੈਕਟ ਅਮਰਾਵਤੀ ਦੇ ਨਵੇਂ ਗ੍ਰੀਨਫੀਲਡ ਸ਼ਹਿਰ ਵਿੱਚ ਇੱਕ ਇਤਿਹਾਸਕ ਪਹਿਲ ਹੈ, ਜਿਸ ਨੂੰ ਵਿਸ਼ਵ ਪੱਧਰੀ ਸ਼ਹਿਰੀ ਕੇਂਦਰ ਵਜੋਂ ਵਿਕਸਿਤ ਕਰਨ ਦੀ ਕਲਪਨਾ ਕੀਤੀ ਗਈ ਹੈ। ਇਸ ਪ੍ਰਸਤਾਵ ਦਾ ਉਦੇਸ਼ ਵੱਖ-ਵੱਖ ਕੇਂਦਰੀ ਸਰਕਾਰੀ ਦਫ਼ਤਰਾਂ ਲਈ ਆਫ਼ਿਸ ਅਕਮੋਡੇਸ਼ਨ ਦੀ ਵਧਦੀ ਮੰਗ ਨੂੰ ਪੂਰਾ ਕਰਨਾ ਹੈ, ਤਾਂ ਜੇ ਉਨ੍ਹਾਂ ਨੂੰ ਇੱਕ ਹੀ ਛੱਤ ਦੇ ਹੇਠਾਂ ਲਿਆਂਦਾ ਜਾ ਸਕੇ। ਇਸ ਏਕੀਕਰਣ ਨਾਲ ਅੰਤਰ-ਵਿਭਾਗੀ ਤਾਲਮੇਲ ਵਧੇਗਾ ਅਤੇ ਆਂਧਰ ਪ੍ਰਦੇਸ਼ ਰਾਜ ਨੂੰ ਕੇਂਦਰ ਸਰਕਾਰ ਦੁਆਰਾ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਦੀ ਕੁਸ਼ਲਤਾ ਅਤੇ ਪ੍ਰਭਾਵਸ਼ੀਲਤਾ ਵਿੱਚ ਸੁਧਾਰ ਹੋਵੇਗਾ।
ਆਂਧਰ ਪ੍ਰਦੇਸ਼ ਦੀ ਨਿਊ ਕੈਪੀਟਲ ਸਿਟੀ ਵਿੱਚ ਕੇਂਦਰੀ ਸਰਕਾਰੀ ਜਨਰਲ ਪੂਲ ਆਫ਼ਿਸ ਅਕਮੋਡੇਸ਼ਨ (ਸੀਜੀਜੀਪੀਓਏ) 5.53 ਏਕੜ ਖੇਤਰ ਵਿੱਚ ਫੈਲਿਆ ਹੋਇਆ ਹੈ। ਸੀਜੀਜੀਪੀਓਏ ਵਿੱਚ ਦੋ ਬਲੌਕ ਹਨ- ਇੱਕ ਬਲੌਕ ਪਲਾਟ ਸੀ-9 ‘ਤੇ ਹੈ ਜਿਸ ਵਿੱਚ ਭੂਤਲ ਦੇ ਨਾਲ 13 ਮੰਜਿਲਾਂ ਹਨ (ਭੂਤਲ, ਸੇਵਾਵਾਂ ਲਈ, ਤਿੰਨ ਮੰਜਿਲਾਂ ਪੋਡੀਅਮ ਪਾਰਕਿੰਗ ਲਈ ਅਤੇ ਦਸ ਮੰਜਿਲਾਂ ਦਫ਼ਤਰ ਲਈ) ਅਤੇ ਦੂਜਾ ਬਲੌਕ ਪਲਾਟ ਸੀ-8 ‘ਤੇ ਹੈ ਜਿਸ ਵਿੱਚ ਭੂਤਲ ਦੇ ਨਾਲ 10 ਮੰਜਿਲਾਂ ਹਨ (ਭੂਤਲ, ਸੇਵਾਵਾਂ ਲਈ, ਤਿੰਨ ਮੰਜਿਲਾਂ ਪੋਡੀਅਮ ਪਾਰਕਿੰਗ ਲਈ ਅਤੇ ਸੱਤ ਮੰਜਿਲਾਂ ਦਫ਼ਤਰ ਲਈ)। ਇਸ ਸਹੂਲਤ ਵਿੱਚ ਲਗਭਗ 8,000 ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਜਗ੍ਹਾ ਹੋਵੇਗੀ। ਲਗਭਗ 1,800 ਸਮਾਨ ਕਾਰ ਪਾਰਕਿੰਗ ਸਥਾਨਾਂ (ਈਸੀਐੱਸ) ਲਈ ਪੋਡੀਅਮ ਪਾਰਕਿੰਗ ਦੀ ਵਿਵਸਥਾ ਪ੍ਰਸਤਾਵਿਤ ਹੈ। ਪ੍ਰੋਜੈਕਟ ਦਾ ਕੁੱਲ ਨਿਰਮਿਤ ਖੇਤਰ 23,25,000 ਵਰਗ ਫੁੱਟ (2,16,032 ਵਰਗ ਮੀਟਰ) ਹੈ।
ਵਿਸ਼ਵ ਭਰ ਵਿੱਚ ਵਾਤਾਵਰਣ ਦੇ ਅਨੁਕੂਲ ਅਤੇ ਸਰੋਤਾਂ ਦੀ ਕੁਸ਼ਲਤਾ ਨਾਲ ਵਰਤੋਂ ਕਰਨ ਵਾਲੀਆਂ ਨਿਰਮਾਣ ਵਿਧੀਆਂ ‘ਤੇ ਜ਼ੋਰ ਵਧਦਾ ਜਾ ਰਿਹਾ ਹੈ। ਆਂਧਰ ਪ੍ਰਦੇਸ਼ ਦੀ ਨਿਊ ਕੈਪੀਟਲ ਸਿਟੀ ਵਿੱਚ ਇਸੇ ਵਚਨਬੱਧਤਾ ਨੂੰ ਦਰਸਾਉਂਦੇ ਹੋਏ ਪ੍ਰਸਤਾਵਿਤ ਕੇਂਦਰੀ ਸਰਕਾਰੀ ਜਨਰਲ ਪੂਲ ਆਫਿਸ ਅਕਮੋਡੇਸ਼ਨ (CGGPOA) ਦੀ ਯੋਜਨਾ ਅਤੇ ਡਿਜ਼ਾਈਨ ਭਾਰਤ ਵਿੱਚ ਪ੍ਰਚਲਿਤ ਉੱਚਤਮ ਹਰਿਤ ਭਵਨ (ਗ੍ਰੀਨ ਬਿਲਡਿੰਗ) ਮਾਪਦੰਡਾਂ ਦੇ ਅਨੁਸਾਰ ਤਿਆਰ ਕੀਤਾ ਜਾ ਰਿਹਾ ਹੈ। ਇਸ ਪ੍ਰੋਜੈਕਟ ਦਾ ਉਦੇਸ਼ ਟਿਕਾਊ ਸਾਈਟ ਪਲਾਨਿੰਗ (ਯੋਜਨਾਬੰਦੀ), ਊਰਜਾ ਕੁਸ਼ਲਤਾ ਵਿੱਚ ਵਾਧਾ, ਪਾਣੀ ਦੀ ਸੰਭਾਲ , ਸਥਾਨਕ ਪੱਧਰ ‘ਤੇ ਉਪਲਬਧ ਸਮੱਗਰੀ ਦੀ ਵਰਤੋਂ ਅਤੇ ਨਿਵਾਸੀਆਂ ਦੀ ਸਿਹਤ ਅਤੇ ਆਰਾਮ ਵਿੱਚ ਸੁਧਾਰ ਦੇ ਮਾਧਿਅਮ ਨਾਲ ਵਾਤਾਵਰਣ ਸਬੰਧੀ ਪ੍ਰਭਾਵ ਨੂੰ ਘੱਟ ਕਰਨਾ ਹੈ। ਇਸ ਕੰਪਲੈਕਸ ਨੂੰ ਘੱਟੋ-ਘੱਟ GRIHA4-ਸਟਾਰ ਰੇਟਿੰਗ ਪ੍ਰਾਪਤ ਕਰਨ ਲਈ ਡਿਜ਼ਾਈਨ, ਨਿਰਮਾਣ ਅਤੇ ਰਜਿਸਟਰਡ ਕੀਤਾ ਜਾਵੇਗਾ ਅਤੇ ਇਹ ਊਰਜਾ ਸੰਭਾਲ ਅਤੇ ਟਿਕਾਊ ਭਵਨ ਕੋਡ (ECSBC) 2024 ਦੇ ਨਵੀਨਤਮ ਨਿਯਮਾਂ ਦੀ ਪਾਲਣਾ ਕਰੇਗਾ।
ਆਂਧਰ ਪ੍ਰਦੇਸ਼ ਦੀ ਨਿਊ ਕੈਪੀਟਲ ਸਿਟੀ ਵਿੱਚ ਕੇਂਦਰੀ ਸਰਕਾਰੀ ਜਨਰਲ ਪੂਲ ਦਫ਼ਤਰ ਅਕਮੋਡੇਸ਼ਨ (CGGPOA) ਵਿੱਚ ਜ਼ਰੂਰੀ ਨਾਗਰਿਕ ਅਤੇ ਭਾਈਚਾਰਕ ਸਹੂਲਤਾਂ ਉਪਲਬਧ ਹੋਣਗੀਆਂ, ਜਿਨ੍ਹਾਂ ਵਿੱਚ ਏਟੀਐੱਮ ਸਮੇਤ ਬੈਂਕ, ਡਾਕਘਰ, ਕ੍ਰੈੱਚ, ਮਨੋਰੰਜਨ ਰੂਮ, ਮਹਿਲਾ ਰੂਮ, 100 ਲੋਕਾਂ ਦੇ ਬੈਠਣ ਦੀ ਸਮਰੱਥਾ ਵਾਲਾ ਕਾਨਫਰੰਸ ਹਾਲ, 500 ਲੋਕਾਂ ਦੇ ਬੈਠਣ ਦੀ ਸਮਰੱਥਾ ਵਾਲਾ ਮਲਟੀਪਰਪਜ਼ ਹਾਲ ਅਤੇ ਕਰਮਚਾਰੀਆਂ ਅਤੇ ਵਿਜ਼ੀਟਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਚਾਰ ਕੈਂਟੀਨਾਂ ਸ਼ਾਮਲ ਹਨ।
ਕੈਂਪਸ ਵਿੱਚ ਰੁਕਾਵਟ-ਮੁਕਤ ਨਿਰਮਾਣ ਵਾਤਾਵਰਣ ਨੂੰ ਸ਼ਾਮਲ ਕੀਤਾ ਜਾਵੇਗਾ ਤਾਂ ਜੋ ਮਾਪਦੰਡਾਂ ਅਤੇ ਨਿਯਮਾਂ ਦੀ ਪਾਲਣਾ ਵਿੱਚ ਦਿਵਿਯਾਂਗਜਨਾਂ ਲਈ ਪਹੁੰਚ, ਸੁਰੱਖਿਆ ਅਤੇ ਸਹੂਲਤ ਯਕੀਨੀ ਬਣਾਈ ਜਾ ਸਕੇ।
ਇਸ ਪ੍ਰੋਜੈਕਟ ਨਾਲ ਹੁਨਰਮੰਦ, ਅਰਧ-ਕੁਸ਼ਲ ਅਤੇ ਅਣ-ਕੁਸ਼ਲ ਮਜ਼ਦੂਰਾਂ ਲਈ ਉਚਿਤ ਸਿੱਧੇ ਅਤੇ ਅਸਿੱਧੇ ਰੁਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਉਮੀਦ ਹੈ। ਨਿਰਮਾਣ ਦੇ ਪੜਾਅ ਦੌਰਾਨ ਹਰ ਸਾਲ ਲਗਭਗ 7,00,000 ਮਨੁੱਖੀ- ਦਿਵਸ ਰੁਜ਼ਗਾਰ ਸਿਰਜੇ ਜਾਣ ਦਾ ਅਨੁਮਾਨ ਹੈ, ਜਦਕਿ ਸੰਚਾਲਨ ਪੜਾਅ ਵਿੱਚ ਹਰ ਸਾਲ ਲਗਭਗ 50,000 ਮੈਨ-ਡੇਜ਼ ਰੁਜ਼ਗਾਰ ਪੈਦਾ ਹੋਣ ਦੀ ਉਮੀਦ ਹੈ।
ਪ੍ਰੋਜੈਕਟ ਦੀ ਲਾਗਤ ਅਤੇ ਫੰਡਿੰਗ
ਇਸ ਪ੍ਰੋਜੈਕਟ ਦੀ ਅਨੁਮਾਨਿਤ ਲਾਗਤ 1,299.08 ਕਰੋੜ ਰੁਪਏ ਹੈ, ਜਿਸ ਦੀ ਫੰਡਿੰਗ ਭਾਰਤ ਸਰਕਾਰ ਵੱਲੋਂ ਬਜਟੀ ਸਹਾਇਤਾ ਰਾਹੀਂ ਹੈੱਡ ਆਫ ਅਕਾਉਂਟ 4059 (ਲੋਕ ਨਿਰਮਾਣ ‘ਤੇ ਪੂੰਜੀਗਤ ਖਰਚ) ਦੇ ਤਹਿਤ ਕੀਤੀ ਜਾਵੇਗੀ।
ਪ੍ਰੀ-ਪ੍ਰੋਜੈਕਟ ਗਤੀਵਿਧੀਆਂ
ਇਸ ਪ੍ਰੋਜੈਕਟ ਦਾ ਲਾਗੂਕਰਨਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਵੱਲੋਂ ਕੇਂਦਰੀ ਲੋਕ ਨਿਰਮਾਣ ਵਿਭਾਗ (ਸੀਪੀਡਬਲਿਊਡੀ) ਰਾਹੀਂ ਕੀਤਾ ਜਾਵੇਗਾ। ਟੈਂਡਰ ਤੋਂ ਪਹਿਲਾਂ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਅਤੇ ਟੈਂਡਰ ਦਸਤਾਵੇਜ਼ ਤਿਆਰ ਕਰਨ ਦਾ ਕੰਮ ਜਾਰੀ ਹੈ।
ਆਂਧਰ ਪ੍ਰਦੇਸ਼ ਦੇ ਅਮਰਾਵਤੀ ਸਥਿਤ ਨਿਊ ਕੈਪੀਟਲ ਸਿਟੀ ਵਿੱਚ ਪ੍ਰਸਤਾਵਿਤ ਕੇਂਦਰੀ ਸਰਕਾਰੀ ਜਨਰਲ ਪੂਲ ਦਫ਼ਤਰੀ ਰਿਹਾਇਸ਼ (ਸੀਜੀਜੀਪੀਓਏ)
*********
ਐੱਮਜੇਪੀਐੱਸ/ਏਕੇ
(रिलीज़ आईडी: 2271334)
आगंतुक पटल : 3