ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
azadi ka amrit mahotsav

ਟ੍ਰਾਈ ਨੇ ਪਾਲਮਪੁਰ ਅਤੇ ਨੇੜਲੇ ਖੇਤਰਾਂ ਵਿੱਚ ਮੋਬਾਈਲ ਨੈੱਟਵਰਕ ਦੀ ਗੁਣਵੱਤਾ ਅਤੇ ਚੰਡੀਗੜ੍ਹ ਤੋਂ ਪਾਲਮਪੁਰ ਤੱਕ ਬਿਲਾਸਪੁਰ, ਘੁਮਾਰਵੀਂ, ਹਮੀਰਪੁਰ ਅਤੇ ਭਵਾਰਨਾ ਤੋਂ ਗੁਜਰਨ ਵਾਲੇ ਹਾਈਵੇਅਜ਼ ਰੂਟ ਦਾ ਮੁਲਾਂਕਣ ਕੀਤਾ

प्रविष्टि तिथि: 02 JUN 2026 1:28PM by PIB Chandigarh

ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਿਟੀ (ਟ੍ਰਾਈ) ਨੇ ਪਾਲਮਪੁਰ ਸ਼ਹਿਰ ਅਤੇ ਨੇੜਲੇ ਖੇਤਰਾਂ ਅਤੇ ਰਾਜਮਾਰਗ ਵਿੱਚ ਪਾਲਮਪੁਰ, ਮਰਾਂਡਾ, ਭਵਾਰਨਾ ਖਾਸ, ਪੰਚਰੂਖੀ, ਮਝੇਰਾਂ ਖਾਸ, ਪਪਰੋਲਾ, ਬੈਜਨਾਥ, ਅਵੇਰੀ, ਸੁੰਗਲ, ਭਰਮਾਟ ਉਪਰਲੀ, ਸੋਰਨੁ, ਖਾਸ ਖਲੇਟ, ਫਰੇਰ, ਬ੍ਰਿੰਦਾਵਨ, ਨਗਰੀ, ਅਰਥ ਝਿਲਕੀ, ਦਰਾਂਗ ਖਾਸ, ਮਾਲਨ, ਗੋਪਾਲਪੁਰ ਸੁਕੈਰੀ, ਕੰਡੀ ਅਤੇ ਸਪੇਰੂ ਆਦਿ ਵਿੱਚ ਮੋਬਾਈਲ ਨੈੱਟਵਰਕ ਦੀ ਗੁਣਵੱਤਾ ਦਾ ਮੁਲਾਂਕਣ ਕੀਤਾ। ਚੰਡੀਗੜ੍ਹ ਤੋਂ ਪਾਲਮਪੁਰ ਤੱਕ ਦਾ ਮਾਰਗ ਬਿਲਾਸਪੁਰ, ਘੁਮਾਰਵੀਂ, ਹਮੀਰਪੁਰ ਅਤੇ ਭਵਾਰਨਾ ਆਦਿ ਤੋਂ ਹੋ ਕੇ ਲੰਘਦਾ ਹੈ।

 

ਟ੍ਰਾਈ ਨੇ ਹਿਮਾਚਲ ਪ੍ਰਦੇਸ਼ ਦੂਰਸੰਚਾਰ ਯੋਜਨਾ (ਐੱਲਐੱਸਏ) ਦੇ ਤਹਿਤ ਮਾਰਚ 2026 ਵਿੱਚ ਪਾਲਮਪੁਰ ਸ਼ਹਿਰ ਅਤੇ ਚੰਡੀਗੜ੍ਹ ਤੋਂ ਪਾਲਮਪੁਰ ਹਾਈਵੇਅ ਰੂਟ ‘ਤੇ ਆਯੋਜਿਤ ਸੁਤੰਤਰ ਡ੍ਰਾਈਵ ਟੈਸਟ (ਆਈਡੀਟੀ) ਦੇ ਨਤੀਜੇ ਆਮ ਦੂਰਸੰਚਾਰ ਉਪਭੋਗਤਾਵਾਂ ਦੀ ਜਾਣਕਾਰੀ ਦੇ ਲਈ ਜਾਰੀ ਕੀਤੇ ਹਨ। ਇਸ ਡ੍ਰਾਈਵ ਟੈਸਟ ਦਾ ਉਦੇਸ਼ ਦੂਰਸੰਚਾਰ ਸੇਵਾ ਪ੍ਰੋਵਾਈਡਰਾਂ (ਟੀਪੀਐੱਸ) ਦੁਆਰਾ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਮੋਬਾਈਲ ਨੈੱਟਵਰਕ ਸੇਵਾਵਾਂ (ਵੌਇਸ ਅਤੇ ਡੇਟਾ ਦੋਨਾਂ) ਦੀ ਅਸਲ ਸਮੇਂ ਦੀ ਗੁਣਵੱਤਾ ਦਾ ਮੁਲਾਂਕਣ ਅਤੇ ਤਸਦੀਕ ਕਰਨਾ ਹੈ। ਆਈਡੀਟੀ ਦੌਰਾਨ, ਟ੍ਰਾਈ ਕਵਰੇਜ, ਕਾਲ ਡਰੌਪ ਰੇਟ (ਸੀਡੀਆਰ) ਕਾਲ ਸੈੱਟਅੱਪ ਸਕਸੈੱਸ ਰੇਟ (ਸੀਐੱਸਐੱਸਆਰ), ਡੇਟਾ ਡਾਊਨਲੋਡ (ਡੀਐੱਲ) ਅਤੇ ਅਪਲੋਡ (ਯੂਐੱਲ) ਥਰੂਪੁੱਟ ਆਦਿ ਵਰਗੇ ਪ੍ਰਮੁੱਖ ਸੇਵਾ ਗੁਣਵੱਤਾ (ਕਿਊਓਐੱਸ) ਮਿਆਰਾਂ ਲਈ ਟੀਐੱਸਪੀ ਦੇ ਪ੍ਰਦਰਸ਼ਨ ਨੂੰ ਰਿਕਾਰਡ ਕਰਦਾ ਹੈ। ਇਨ੍ਹਾਂ ਨੂੰ ਬਾਅਦ ਵਿੱਚ ਉਪਭੋਗਤਾਵਾਂ ਨੂੰ ਸੂਚਿਤ ਕਰਨ ਅਤੇ ਟੀਐੱਸਪੀ ਨੂੰ ਆਪਣੀਆਂ ਸੇਵਾਵਾਂ ਵਿੱਚ ਸੁਧਾਰ ਕਰਨ ਲਈ ਉਤਸ਼ਾਹਿਤ ਕਰਨ ਲਈ ਪ੍ਰਕਾਸ਼ਿਤ ਕੀਤਾ ਜਾਂਦਾ ਹੈ।

 

ਇਨ੍ਹਾਂ ਆਈਡੀਟੀ (ਇੰਟਰਨਲ ਡੇਟਾ ਟੈਸਟਿੰਗ ਡਿਵਾਈਸ) ਨੂੰ ਸ਼ਹਿਰਾਂ, ਹੌਟਸਪੋਟ, ਪਬਲਿਕ ਟ੍ਰਾਂਸਪੋਰਟ ਹੱਬਸ ਆਦਿ ਵਰਗੇ ਵਿਭਿੰਨ ਉਪਯੋਗ ਵਾਤਾਵਰਣਾਂ ਵਿੱਚ ਸਾਰੇ TSPs (ਟ੍ਰਾਂਸਪੋਰਟਰ ਸਰਵਿਸ ਪ੍ਰੋਵਾਈਡਰ) ਦੇ ਮੋਬਾਈਲ ਨੈੱਟਵਰਕ ਪ੍ਰਦਰਸ਼ਨ ਨੂੰ ਮਾਪਣ ਲਈ ਡਿਜਾਈਨ ਕੀਤਾ ਗਿਆ ਹੈ। ਇਸ ਤਰ੍ਹਾਂ ਦੇ ਡ੍ਰਾਈਵ ਟੈਸਟ ਵਿੱਚ, 2 ਜੀ, 3ਜੀ, 4ਜੀ ਅਤੇ 5ਜੀ ਨੈੱਟਵਰਕ ‘ਤੇ ਸਾਰੇ ਟੀਐੱਸਪੀ ਦੇ ਸਿਮ ਕਾਰਡਾਂ ਦੀ ਵਰਤੋਂ ਕਰਕੇ ਲਾਈਵ ਡੇਟਾ ਅਤੇ ਵੌਇਸ ਸੈਸ਼ਨ ਸਥਾਪਿਤ ਕੀਤੇ ਜਾਂਦੇ ਹਨ। ਕਈ ਐਡਵਾਂਸਡ ਟੈਸਟ ਹੈਂਡਸੈੱਟ ਦੀ ਵਰਤੋਂ ਕੀਤੀ ਜਾਂਦੀ ਹੈ, ਅਤੇ ਐਡਵਾਂਸਡ ਸੌਫਟਵੇਅਰ ਸਿਸਟਮ ਦੀ ਵਰਤੋਂ ਕਰਕੇ ਸੈਸ਼ਨ ਦੀ ਅਸਲ ਸਮੇਂ ਵਿੱਚ ਨਿਗਰਾਨੀ ਅਤੇ ਵਿਸ਼ਲੇਸ਼ਣ ਕੀਤਾ ਜਾਂਦਾ ਹੈ। 

 

ਟ੍ਰਾਈ ਨੇ ਆਪਣੀ ਨਿਯੁਕਤ ਏਜੰਸੀ ਰਾਹੀਂ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਸ਼ਹਿਰ ਅਤੇ ਨੇੜਲੇ ਖੇਤਰਾਂ ਵਿੱਚ 197.4 ਕਿਲੋਮੀਟਰ (ਸਿਟੀ ਡ੍ਰਾਈਵ), 5 ਹੌਟਸਪੌਟ ਲੋਕੇਸ਼ਨ, 1.6 ਕਿਲੋਮੀਟਰ (ਪਾਲਮਪੁਰ ਸ਼ਹਿਰ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ) ਅਤੇ ਚੰਡੀਗੜ੍ਹ ਤੋਂ ਪਾਲਮਪੁਰ ਹਾਈਵੇਅ ਰੂਟ ‘ਤੇ 242.1 ਕਿਲੋਮੀਟਰ (ਚੰਡੀਗੜ੍ਹ ਤੋਂ ਪਾਲਮਪੁਰ ਹਾਈਵੇਅ ਰੂਟ) ‘ਤੇ 10 ਮਾਰਚ 2026 ਤੋਂ 13 ਮਾਰਚ 2026 ਦਰਮਿਆਨ ਡ੍ਰਾਈਵ ਟੈਸਟ ਆਯੋਜਿਤ ਕੀਤੇ। ਇਹ ਟੈਸਟ ਟ੍ਰਾਈ ਦੇ ਖੇਤਰੀ ਦਫਤਰ, ਦਿੱਲੀ ਦੀ ਦੇਖ-ਰੇਖ ਹੇਠ ਕੀਤੇ ਗਏ। ਡ੍ਰਾਈਵ ਟੈਸਟ ਰਿਪੋਰਟ ਵਿੱਚ ਪੇਸ਼ ਨਿਰੀਖਣ, ਡ੍ਰਾਈਵ ਟੈਸਟ ਦੇ ਦਿਨ/ਸਮੇਂ ਸਿਰ ਪ੍ਰੀਖਣ ਕੀਤੇ ਗਏ ਖੇਤਰਾਂ/ਮਾਰਗਾਂ ਵਿੱਚ ਟੀਐੱਸਪੀ ਦੇ ਪ੍ਰਦਰਸ਼ਨ ਨੂੰ ਦਰਸਾਉਂਦੇ ਹਨ।

 

ਡ੍ਰਾਈਵ ਟੈਸਟ ਰੂਟ ਮੈਪ: ਹੇਠ ਲਿਖੇ ਮੈਪ ਡ੍ਰਾਈਵ ਟੈਸਟ ਮਾਰਗਾਂ ਦਾ ਦ੍ਰਿਸ਼ ਪ੍ਰਦਾਨ ਕਰਦਾ ਹੈ, ਜਿਸ ਵਿੱਚ ਸ਼ਹਿਰ ਡ੍ਰਾਈਵ, ਇੰਟਰ-ਆਪ੍ਰੇਟਰ ਕਾਲਿੰਗ, ਹੌਟਸਪੋਟ ਅਤੇ ਵੌਕ ਟੈਸਟ ਸ਼ਾਮਲ ਹਨ, ਜਿਵੇਂ ਕਿ ਮੈਪ ਵਿੱਚ ਦਰਸਾਏ ਗਏ ਸੰਕੇਤਾਂ ਦੇ ਅਨੁਸਾਰ ਹੈ।

ਮੁੱਖ ਮਿਆਰਾਂ ਦਾ ਮੁਲਾਂਕਣ ਕੀਤਾ ਗਿਆ

 

ਏ) ਕਵਰੇਜ ਗੈਪ : ਉਨ੍ਹਾਂ ਨਮੂਨਿਆਂ ਦਾ ਪ੍ਰਤੀਸ਼ਤ ਜਿਨ੍ਹਾਂ ਲਈ ਸਿਗਨਲ ਦੀ ਤੀਬਰਤਾ ਸਬੰਧੀ ਤਕਨੀਕ (2ਜੀ/3ਜੀ/4ਜੀ/5ਜੀ) ਲਈ ਨਿਰਧਾਰਿਤ ਨਿਊਨਤਮ ਸਿਗਨਲ ਤੀਬਰਤਾ ਤੋਂ ਘੱਟ ਦੇਖੀ ਗਈ।

ਬੀ) ਵੌਇਸ ਸੇਵਾਵਾਂ: ਕਾਲਾਂ ਦੇ ਸੈੱਟਅੱਪ ਦੀ ਸਫਲਤਾ ਦਰ (ਸੀਐੱਸਐੱਸਆਰ), ਕਾਲਾਂ ਦੀ ਡ੍ਰੌਪ ਦਰ (ਡੀਸੀਆਰ), ਕਾਲਾਂ ਦੇ ਸੈੱਟਅੱਪ ਦਾ ਸਮਾਂ, ਕਾਲ ਸਾਈਲੈਂਸ ਦਰ, ਸਪੀਚ ਕਨੈਕਟੀਵਿਟੀ (MOS)।

ਸੀ) ਕਾਲ ਸਾਈਲੈਂਸ ਇੰਸਟੈਂਸ : ਕਾਲ ਦੌਰਾਨ ਹੋਈ ਕਾਲ ਸਾਈਲੈਂਸ ਦੀ ਗਿਣਤੀ।

ਡੀ) ਡੇਟਾ ਸੇਵਾਵਾਂ : ਡਾਊਨਲੋਡ/ਅਪਲੋਡ ਥਰੂਪੁੱਟ, ਲੇਟੈਂਸੀ, ਜਿਟਰ, ਪੈਕੇਟ ਡ੍ਰੌਪ ਦਰ।

 

ਪਾਲਮਪੁਰ ਸ਼ਹਿਰ ਦੇ ਰੂਟ ‘ਤੇ ਮੁੱਖ ਮਿਆਰਾਂ ਦੇ ਅਧਾਰ ‘ਤੇ ਸੰਪੂਰਨ ਮੋਬਾਈਲ ਨੈੱਟਵਰਕ ਪ੍ਰਦਰਸ਼ਨ ਦਾ ਸਾਰ ਹੇਠਾਂ ਦਿੱਤਾ ਗਿਆ ਹੈ:

  1. ਕਵਰੇਜ ਗੈਪ- ਆਟੋ-ਸਲੈਕਸ਼ਨ ਮੋਡ (5ਜੀ/4ਜੀ/3ਜੀ/2ਜੀ) ਵਿੱਚ ਡ੍ਰਾਈਵ ਟੈਸਟ ਰੂਟ ‘ਤੇ ਵੌਇਸ ਟੈਸਟਿੰਗ ਦੌਰਾਨ ਦੇਖੀ ਗਈ ਸਿਗਨਲ ਸਟ੍ਰੈਂਥ, ਕੁੱਲ ਇਕੱਠੇ ਕੀਤੇ ਨਮੂਨਿਆਂ ਵਿੱਚੋਂ ਖਰਾਬ ਸਿਗਨਲ ਸਟ੍ਰੈਂਥ ਵਾਲੇ ਨਮੂਨਿਆਂ ਦੀ ਗਿਣਤੀ ਵਜੋਂ ਮਾਪੀ ਗਈ, ਏਅਰਟੈੱਲ ਦੇ ਲਈ 918/30794, ਬੀਐੱਸਐੱਨਐੱਲ ਦੇ ਲਈ 15526/29977, ਆਰਜੇਆਈਐੱਲ ਲਈ1358/30530 ਅਤੇ ਵੀਆਈਐੱਲ ਲਈ 4287/30018 ਸੀ। ਕਵਰੇਜ ਗੈਪ ਦਾ ਵੇਰਵਾ ਅਨੁਬੰਧ-1 ਦੇ ਰੂਪ ਵਿੱਚ ਨੱਥੀ ਮੈਪ ਵਿੱਚ ਦਿੱਤਾ ਗਿਆ ਹੈ।

 

b)    ਡ੍ਰੌਪ ਕਾਲਾਂ- ਆਟੋ-ਸਲੈਕਸ਼ਨ ਮੋਡ (5ਜੀ/4ਜੀ/3ਜੀ/2ਜੀ) ਵਿੱਚ ਕਾਲ ਡ੍ਰੌਪ ਦੀ ਸੰਖਿਆ, ਸਫਲਤਾਪੂਰਵਕ ਸਥਾਪਿਤ ਕਾਲਾਂ ਦੀ ਸੰਖਿਆ ਵਿੱਚ ਡ੍ਰੌਪ ਹੋਈਆਂ ਕਾਲਾਂ ਦੀ ਸੰਖਿਆ ਵਜੋਂ ਮਾਪੀ ਗਈ, ਏਅਰਟੈੱਲ ਲਈ 2/277, ਬੀਐੱਸਐੱਨਐੱਲ ਦੇ ਲਈ 12/2667, ਆਰਜੇਆਈਐੱਲ ਲਈ1/279ਅਤੇ ਵੀਆਈਐੱਲ ਲਈ 9/271ਸੀ। ਕਾਲ ਡ੍ਰੌਪ ਹੋਣ ਦੇ ਸਥਾਨਾਂ ਦਾ ਵੇਰਵਾ ਅਨੁਬੰਧ-1 ਦੇ ਰੂਪ ਵਿੱਚ ਨੱਥੀ ਮੈਪ ਵਿੱਚ ਦਿੱਤਾ ਗਿਆ ਹੈ।

 

  1. ਕਾਲ ਸਾਈਲੈਂਸ ਇੰਸਟੈਂਸ - ਆਟੋ-ਸਲੈਕਸ਼ਨ ਮੋਡ (5ਜੀ/4ਜੀ) ਵਿੱਚ ਕਾਲ ਸਾਈਲੈਂਸ ਇੰਸਟੈਂਸ, ਕੁੱਲ ਸਥਾਪਿਤ ਕਾਲਾਂ ਵਿੱਚੋਂ> 3 ਸੈਕਿੰਡ ਤੋਂ ਵੱਧ ਸਮੇਂ ਤੱਕ ਦੇਖੇ ਗਏ ਸਾਈਲੈਂਸ ਇੰਸਟੈਂਸ ਦੀ ਕੁੱਲ ਸੰਖਿਆ ਵਜੋਂ ਮਾਪਿਆ ਗਿਆ, ਏਅਰਟੈੱਲ ਲਈ 5/263, ਆਰਜੇਆਈਐੱਲ ਲਈ03/270ਅਤੇ ਵੀਆਈਐੱਲ ਲਈ 10/261ਸਨ। ਕਾਲ ਸਾਈਲੈਂਸ ਇੰਸਟੈਂਸ ਦੇ ਸਥਾਨਾਂ ਦਾ ਵੇਰਵਾ ਅਨੁਬੰਧ-1 ਦੇ ਰੂਪ ਵਿੱਚ ਨੱਥੀ ਮੈਪ ਵਿੱਚ ਦਿੱਤਾ ਗਿਆ ਹੈ।

 

ਡੇਟਾ ਡਾਊਨਲੋਡ ਅਤੇ ਅਪਲੋਡ ਥਰੂਪੁੱਟ:

  1. ਡੇਟਾ ਡਾਊਨਲੋਡ ਪ੍ਰਦਰਸ਼ਨ (ਸੰਪੂਰਨ): ਏਅਰਟੈੱਲ (5ਜੀ/4ਜੀ) ਲਈ ਔਸਤ ਡਾਊਨਲੋਡ ਗਤੀ 155.87 ਐੱਮਬੀਪੀਐੱਸ, ਬੀਐੱਸਐੱਨਐੱਲ (3ਜੀ) ਲਈ 6.95 ਐੱਮਬੀਪੀਐੱਸ, ਆਰਜੇਆਈਐੱਲ (5ਜੀ/4ਜੀ) ਲਈ 194.17 ਐੱਮਬੀਪੀਐੱਸ ਅਤੇ ਵੀਆਈਐੱਲ (5ਜੀ/4ਜੀ/2ਜੀ) ਲਈ 12.66 ਐੱਮਬੀਪੀਐੱਸ ਦੇਖੀ ਗਈ। ਡਾਊਨਲੋਡ ਥਰੂਪੁੱਟ ਦਾ ਵੇਰਵਾ ਨੱਥੀ-। ਵਜੋਂ ਨੱਥੀ ਮੈਪ ਵਿੱਚ ਦਿੱਤਾ ਗਿਆ ਹੈ।

 

  1. ਡੇਟਾ ਅਪਲੋਡ ਪ੍ਰਦਰਸ਼ਨ (ਸੰਪੂਰਨ): ਏਅਰਟੈੱਲ (5ਜੀ/4ਜੀ) ਲਈ ਔਸਤ ਅਪਲੋਡ ਗਤੀ 16.40 ਐੱਮਬੀਪੀਐੱਸ, ਬੀਐੱਸਐੱਨਐੱਲ (3ਜੀ) ਲਈ 2.52 ਐੱਮਬੀਪੀਐੱਸ, ਆਰਜੇਆਈਐੱਲ (5ਜੀ/4ਜੀ) ਲਈ 16.73 ਐੱਮਬੀਪੀਐੱਸ ਅਤੇ ਵੀਆਈਐੱਲ (5ਜੀ/4ਜੀ/2ਜੀ) ਲਈ 4.00 ਐੱਮਬੀਪੀਐੱਸ ਦੇਖੀ ਗਈ। ਅਪਲੋਡ ਥਰੂਪੁੱਟ ਦਾ ਵੇਰਵਾ ਅਨੁਬੰਧ-। ਵਿੱਚ ਨੱਥੀ ਮੈਪ ਵਿੱਚ ਦਿੱਤਾ ਗਿਆ ਹੈ। 

ਕਾਲ ਡ੍ਰੌਪ ਹੋਣ ਅਤੇ ਕਾਲ ਸਾਈਲੈਂਸ ਦੀ ਸਥਿਤੀ ਨੂੰ ਅਨੁਬੰਧ-। ਵਜੋਂ ਨੱਥੀ ਮੈਪ ‘ਤੇ ਲਾਲ ਬਿੰਦੂ ਤੱਕ ਕਲਿੱਕ ਕਰਕੇ ਦੇਖਿਆ ਜਾ ਸਕਦਾ ਹੈ।

ਚੰਡੀਗੜ੍ਹ ਤੋਂ ਪਾਲਮਪੁਰ ਹਾਈਵੇਅ ਰੂਟ ‘ਤੇ ਮੁੱਖ ਮਿਆਰਾਂ ਦੇ ਅਧਾਰ ‘ਤੇ ਸੰਪੂਰਨ ਮੋਬਾਈਲ ਨੈੱਟਵਰਕ ਪ੍ਰਦਰਸ਼ਨ ਦਾ ਸਾਰ ਹੇਠਾਂ ਦਿੱਤਾ ਗਿਆ ਹੈ:

 

  1. ਕਵਰੇਜ ਅੰਤਰਾਲ –ਆਟੋ ਸਲੈਕਸ਼ਨ ਮੋਡ 5ਜੀ/4ਜੀ/3ਜੀ/2ਜੀ) ਵਿੱਚ ਡ੍ਰਾਈਵ ਟੈਸਟ ਰੂਟ ‘ਤੇ ਵੌਇਸ ਟੈਸਟਿੰਗ ਦੌਰਾਨ ਸਿਗਨਲ ਦੀ ਤੇਜ਼ੀ ਦਾ ਮੁਲਾਂਕਣ ਕੁੱਲ ਇਕੱਠੇ ਕੀਤੇ ਨਮੂਨਿਆਂ ਵਿੱਚੋਂ ਕਮਜ਼ੋਰ ਸਿਗਨਲ ਵਾਲੇ ਨਮੂਨਿਆਂ ਦੀ ਸੰਖਿਆ ਦੇ ਅਧਾਰ ‘ਤੇ ਕੀਤਾ ਗਿਆ। ਏਅਰਟੈੱਲ ਲਈ ਇਹ ਅਨੁਪਾਤ 372/24378, ਬੀਐੱਸਐੱਨਐੱਲ ਲਈ 7461/23479, ਆਰਜੇਆਈਐੱਲ ਲਈ 483/24520 ਅਤੇ ਵੀਆਈਐੱਲ ਲਈ 4269/23713 ਸੀ। ਕਵਰੇਜ ਅੰਤਰਾਲ ਦਾ ਵੇਰਵਾ ਅਨੁਬੰਧ-।। ਵਿੱਚ ਨੱਥੀ ਮੈਪ ਵਿੱਚ ਦਿੱਤਾ ਗਿਆ ਹੈ। 

 

b)  ਡ੍ਰੌਪ ਕਾਲਾਂ –ਆਟੋ ਸਲੈਕਸ਼ਨ ਮੋਡ (5ਜੀ/4ਜੀ/3ਜੀ/2ਜੀ) ਵਿੱਚ ਕਾਲ ਡ੍ਰੌਪ ਦੀ ਸੰਖਿਆ, ਸਫਲਤਾਪੂਰਵਕ ਸਥਾਪਿਤ ਕਾਲਾਂ ਦੀ ਸੰਖਿਆ ਵਿੱਚੋਂ ਡ੍ਰੌਪ ਹੋਈਆਂ ਕਾਲਾਂ ਦੀ ਸੰਖਿਆ ਵਜੋਂ ਮਾਪੀ ਗਈ, ਏਅਰਟੈੱਲ ਲਈ 2/122, ਬੀਐੱਸਐੱਨਐੱਲ  ਲਈ 14/130, ਆਰਜੇਆਈਐੱਲ ਲਈ 1/122 ਅਤੇ ਵੀਆਈਐੱਲਲਈ 12/122 ਸੀ। ਕਾਲਾਂ ਡ੍ਰੌਪ ਹੋਣ ਦੇ ਸਥਾਨਾਂ ਦਾ ਵੇਰਵਾ ਅਨੁਬੰਧ-।। ਵਿੱਚ ਨੱਥੀ ਮੈਪ ਵਿੱਚ ਦਿੱਤਾ ਗਿਆ ਹੈ। 

c)  ਕਾਲਾਂ ਸਾਈਲੈਂਸ ਇੰਸਟੈਂਸ –ਆਟੋ ਸਲੈਕਸ਼ਨ ਮੋਡ (5ਜੀ/4ਜੀ) ਵਿੱਚ ਕਾਲ ਸਾਈਲੈਂਸ ਇੰਸਟੈਂਸ, ਕੁੱਲ ਸਥਾਪਿਤ ਕਾਲਾਂ ਵਿੱਚੋਂ 3 ਸਕਿੰਟ ਤੋਂ ਵੱਧ ਸਮੇਂ ਤੱਕ ਦੇਖੇ ਗਏ ਸਾਈਲੈਂਸ ਇੰਸਟੈਂਸ ਦੀ ਕੁੱਲ ਸੰਖਿਆ ਵਜੋਂ ਮਾਪਿਆ ਗਿਆ, ਏਅਰਟੈੱਲ ਲਈ 11/124, ਆਰਜੇਆਈਐੱਲ ਲਈ 00/122 ਅਤੇ ਵੀਆਈਐੱਲਲਈ 11/124 ਸੀ। ਕਾਲ ਸਾਈਲੈਂਸ ਇੰਸਟੈਂਸ ਦੇ ਸਥਾਨਾਂ ਦਾ ਵੇਰਵਾ ਅਨੁਬੰਧ-।। ਵਿੱਚ ਨੱਥੀ ਮੈਪ ਵਿੱਚ ਦਿੱਤਾ ਗਿਆ ਹੈ। 

ਡੀ) ਡੇਟਾ ਡਾਊਨਲੋਡ ਅਤੇ ਅਪਲੋਡ ਥਰੂਪੁੱਟ:

 

  1. ਡੇਟਾ ਡਾਊਨਲੋਡ ਪ੍ਰਦਰਸ਼ਨ (ਸੰਪੂਰਨ): ਏਅਰਟੈੱਲ (5ਜੀ/4ਜੀ) ਲਈ ਔਸਤ ਡਾਊਨਲੋਡ ਗਤੀ 145.87 ਐੱਮਬੀਪੀਐੱਸ, ਬੀਐੱਸਐੱਨਐੱਲ (3ਜੀ) ਲਈ 10.40 ਐੱਮਬੀਪੀਐੱਸ, ਆਰਜੇਆਈਐੱਲ (5ਜੀ/4ਜੀ) ਲਈ 199.45 ਐੱਮਬੀਪੀਐੱਸ ਅਤੇ ਵੀਆਈਐੱਲ (5ਜੀ/4ਜੀ/2ਜੀ) ਲਈ 11.56 ਐੱਮਬੀਪੀਐੱਸ ਦੇਖੀ ਗਈ। ਡਾਊਨਲੋਡ ਥਰੂਪੁੱਟ ਦਾ ਵੇਰਵਾ ਅਨੁਬੰਧ-।। ਵਿੱਚ ਨੱਥੀ ਮੈਪ ਵਿੱਚ ਦਿੱਤਾ ਗਿਆ ਹੈ। 

  2. ਡੇਟਾ ਅਪਲੋਡ ਪ੍ਰਦਰਸ਼ਨ (ਸੰਪੂਰਨ) : ਏਅਰਟੈੱਲ (5ਜੀ/4ਜੀ) ਲਈ ਔਸਤ ਅਪਲੋਡ ਗਤੀ 22.49 ਐੱਮਬੀਪੀਐੱਸ, ਬੀਐੱਸਐੱਨਐੱਲ (3ਜੀ) ਲਈ 3.80 ਐੱਮਬੀਪੀਐੱਸ, ਆਰਜੇਆਈਐੱਲ (5ਜੀ/4ਜੀ) ਲਈ 21.97 ਐੱਮਬੀਪੀਐੱਸ ਅਤੇ ਵੀਆਈਐੱਲ (5ਜੀ/4ਜੀ/2ਜੀ) ਲਈ 6.35 ਐੱਮਬੀਪੀਐੱਸ ਦੇਖੀ ਗਈ। ਅਪਲੋਡ ਥਰੂਪੁੱਟ ਦਾ ਵੇਰਵਾ ਅਨੁਬੰਧ-।। ਵਿੱਚ ਨੱਥੀ ਮੈਪ ਵਿੱਚ ਦਿੱਤਾ ਗਿਆ ਹੈ।

 

ਕਾਲ ਡ੍ਰੌਪ ਹੋਣ ਅਤੇ ਕਾਲ ਸਾਈਲੈਂਸ ਦੀ ਸਥਿਤੀ ਨੂੰ ਦੇਖਣ ਲਈ ਅਨੁਬੰਧ-।। ਵਜੋਂ ਨੱਥੀ ਮੈਪ ‘ਤੇ ਲਾਲ ਬਿੰਦੂ ‘ਤੇ ਕਲਿੱਕ ਕਰੋ। 

ਆਈਡੀਟੀ ਦੌਰਾਨ ਡ੍ਰਾਈਵ ਟੈਸਟ ਰੂਟ ਅਤੇ ਕਵਰ ਕੀਤੇ ਗਏ ਖੇਤਰ ਦਾ ਵੇਰਵਾ ਇਸ ਤਰ੍ਹਾਂ ਹੈ:

ਏ) ਸ਼ਹਿਰ – ਸਿਟੀ ਡ੍ਰਾਈਵ ਵਿੱਚ ਸ਼ਾਮਲ ਖੇਤਰ ਹਨ ਪਾਲਮਪੁਰ, ਮਰਾਂਡਾ, ਭਵਾਰਨਾ ਖਾਸ, ਪੰਚਰੁਖੀ, ਮਝੇਰਾਨ ਖਾਸ, ਪਪਰੋਲਾ, ਬੈਜਨਾਥ, ਅਵੇਰੀ, ਸੁੰਗਲ, ਭਰਮਾਟ ਉਪਰਲੀ, ਸੋਰਨੁ, ਖਾਸ ਖਲੇਟ, ਫਰੇਰ, ਬ੍ਰਿੰਦਾਵਨ, ਨਗਰੀ, ਅਰਥ ਝਿਲਕੀ, ਦਰਾਂਗ ਖਾਸ, ਮਾਲਨ, ਗੋਪਾਲਪੁਰ, ਸੁਕੈਰੀ, ਕੰਡੀ ਅਤੇ ਸਪੇਰੂ ਆਦਿ।

ਬੀ) ਹਾਈਵੇਅ – ਚੰਡੀਗੜ੍ਹ ਤੋਂ ਪਾਲਮਪੁਰ ਤੱਕ ਰਾਜਮਾਰਗ ਵਿੱਚ ਸ਼ਾਮਲ ਖੇਤਰਾਂ ਵਿੱਚ ਬਿਲਾਸਪੁਰ, ਘੁਮਾਰਵੀਂ, ਹਮੀਰਪੁਰ ਅਤੇ ਭਵਾਰਨਾ ਆਦਿ ਸ਼ਾਮਲ ਹਨ।

 

  1. ਹੌਟਸਪੌਟ – ਸਥਿਰ ਉਪਯੋਗਕਰਤਾ ਅਨੁਭਵ ਨੂੰ ਕੈਪਚਰ ਕਰਨ ਵਾਲੇ ਹੌਟ ਸਪੌਟ ਸਥਾਨ ਬੈਜਨਾਥ ਮੰਦਿਰ, ਚੌਧਰੀ ਸਰਵਨ ਕੁਮਾਰ ਕ੍ਰਿਸ਼ੀ ਵਿਸ਼ਵਵਿਦਿਆਲਯ, ਪਾਲਮਪੁਰ, ਸਿਵਿਲ ਕੋਰਟ ਕੰਪਲੈਕਸ, ਪਾਲਮਪੁਰ, ਪਾਲਮਪੁਰ ਬੱਸ ਸਟੈਂਡ ਅਤੇ ਪਾਲਮਪੁਰ ਬਜ਼ਾਰ ਹਨ।

  2. ਵੌਕ ਟੈਸਟ – 11 ਮਾਰਚ 2026 ਨੂੰ ਆਯੋਜਿਤ ਵੌਕ ਟੈਸਟ ਵਿੱਚ ਪਾਲਮਪੁਰ ਮੁੱਖ ਬਜ਼ਾਰ ਨੂੰ ਸ਼ਾਮਲ ਕੀਤਾ ਗਿਆ, ਜਿਸ ਵਿੱਚ ਭੀੜ-ਭੜੱਕੇ ਵਾਲੇ ਪੈਦਲ ਯਾਤਰੀ ਵਾਤਾਵਰਣ ਵਿੱਚ ਮੋਬਾਈਲ ਨੈੱਟਵਰਕ ਦੇ ਵਿਵਹਾਰ ਨੂੰ ਦਰਜ ਕੀਤਾ ਗਿਆ। 

 

ਇਸ ਆਈਡੀਟੀ ਰਿਪੋਰਟ ਦੇ ਨਤੀਜਿਆਂ ਨਾਲ ਸਬੰਧਿਤ ਟੀਐੱਸਪੀ ਨਾਲ ਸਾਂਝੇ ਕਰ ਦਿੱਤੇ ਗਏ ਹਨ ਤਾਂ ਜੋ ਉਹ ਆਪਣੇ ਪੱਧਰ ‘ਤੇ ਲੋੜੀਂਦੀ ਕਾਰਵਾਈ ਕਰ ਸਕਣ। ਆਈਡੀਟੀ ਦੀ ਵਿਸਤ੍ਰਿਤ ਰਿਪੋਰਟ ਟੀਆਰਏਆਈ ਦੀ ਵੈੱਬਸਾਈਟ www.trai.gov.in ‘ਤੇ ਉਪਲਬਧ ਹਨ। ਕਿਸੇ ਵੀ ਸਪਸ਼ਟੀਕਰਣ ਜਾਂ ਵਧੇਰੇ ਜਾਣਕਾਰੀ ਲਈ,adv.ca@trai.gov ‘ਤੇ ਈਮੇਲ ਭੇਜਿਆ ਜਾ ਸਕਦਾ ਹੈ ਜਾਂ ਦਿੱਲੀ ਸਥਿਤ ਟ੍ਰਾਈ ਦੇ ਖੇਤਰੀ ਦਫ਼ਤਰ ਤੋਂ +91-11-20907772 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। 

Annexure-I

Palampur City & Nearby areas:

  1. Coverage Gap – The coverage distribution found less than the minimum specified signal strength for the drive test route in auto-selection mode (5G/4G/3G/2G) during voice testing, is as below: -

Parameter

AIRTEL

BSNL

RJIL

VIL

Total Number of Samples captured on Drive test route

30794

29977

30530

30018

Number of Samples having poor signal strength

918

15526

1358

4287

 

Note: Signal strength has been considered poor if it falls below −110 dBm for 5G & 4G, −90 dBm for 3G, and −85 dBm for 2G.

 Coverage Gap observed

b) Dropped Calls - The TSP-wise details of dropped calls in auto-selection mode (5G/ 4G/ 3G/ 2G) are as below: -

Parameter

AIRTEL

BSNL

RJIL

VIL

Number of successful Calls Established

277

266

279

271

Number of dropped Calls

2

12

1

9

    Locations of Dropped Calls

 

 

Note: Dropped calls locations are shown in red colour and which can be clicked to know the exact location (latitude and longitude) on the map

c) Call Silence Instance - The TSP-wise details of Call silence instance in Auto-selection mode (5G/4G) are as below: -

Parameter

AIRTEL

BSNL

RJIL

VIL

Call Established

(within service provider network)

263

NA*

270

261

Number of silences calls for >3 Sec

5

NA*

3

7

Total number of silence instances for >3 Sec

5

NA*

3

10

*  NA – Not Applicable

Locations of Call Silence Instance

 

Note: Call silence instances are shown in red colour and which can be clicked to know the exact location (latitude and longitude) on the map

d) Data Download and Upload throughput: The TSP-wise details of Average Download (DL) and Upload (UL) throughput against declared typical DL/UL Throughput for month, in Auto-selection mode (5G/4G/3G/2G) are as below: -

(i) Download Throughput

Parameter

Measured in

AIRTEL

(upto 5G)

BSNL

(upto 4G)

RJIL

(upto 5G)

VIL

(upto 4G)

Typical Download throughput declared by TSP

(Mbits/s)

12.69

3.00

15.00

15.00

Average Download Throughput measured during IDT

(Mbits/s)

155.87

6.95

194.17

12.66

 

Note: Plot is based on Dynamic Drive Test results only

(ii) Upload Throughput

Parameter

Measured in

AIRTEL

(upto 5G)

BSNL

(upto 4G)

RJIL

(upto 5G)

VIL

(upto 4G)

Typical upload throughput declared by TSP

(Mbits/s)

0.79

3.00

7.00

8.00

Average Upload Throughput measured during IDT

(Mbits/s)

16.40

2.52

16.73

4.00

 

 Note: Plot is based on Dynamic Drive Test results only

Annexure-II

Chandigarh to Palampur Highway Route: -

  1. Coverage Gap – The coverage distribution found less than the minimum specified signal strength for the drive test route in auto-selection mode (5G/4G/3G/2G) during voice testing, is as below: -

Parameter

AIRTEL

BSNL

RJIL

VIL

Total Number of Samples captured on Drive test route

24378

23479

24520

23713

Number of Samples having poor signal strength

372

7641

483

4269

Note: Signal strength has been considered poor if it falls below −110 dBm for 5G & 4G, −90 dBm for 3G, and −85 dBm for 2G.

Coverage Gap observed

 

 

Note: Plot is based on Dynamic Drive Test results only

b) Dropped Calls - The TSP-wise details of dropped calls in auto-selection mode (5G/ 4G/ 3G/ 2G) are as below: -

Parameter

AIRTEL

BSNL

RJIL

VIL

Number of successful Calls Established

122

130

122

122

Number of dropped Calls

2

14

1

12

Locations of Dropped Calls

 

 

Note: Dropped calls locations are shown in red colour and which can be clicked to know the exact location (latitude and longitude) on the map

c) Call Silence Instance - The TSP-wise details of Call silence instance in Auto-selection mode (5G/4G) are as below: -

Parameter

AIRTEL

BSNL

RJIL

VIL

Call Established

(within service provider network)

124

NA*

122

124

Number of silences calls for >3 Sec

6

NA*

0

7

Total number of silence instances for >3 Sec

11

NA*

0

11

*  NA – Not Applicable

Locations of Call Silence Instance

 

Note: Call silence instances are shown in red colour and which can be clicked to know the exact location (latitude and longitude) on the map

d) Data Download and Upload throughput: The TSP-wise details of Average Download (DL) and Upload (UL) throughput against declared typical DL/UL Throughput for month, in Auto-selection mode (5G/4G/3G/2G) are as below: -

(i) Download Throughput

Parameter

Measured in

AIRTEL

(upto 5G)

BSNL

(upto 4G)

RJIL

(upto 5G)

VIL

(upto 5G)

Typical Download throughput declared by TSP

(Mbits/s)

12.69

3.00

15.00

15.00

Average Download Throughput measured during IDT

(Mbits/s)

145.87

10.40

199.45

11.56

 

 

Note: Plot is based on Dynamic Drive Test results only

(ii) Upload Throughput

Parameter

Measured in

AIRTEL

(upto 5G)

BSNL

(upto 4G)

RJIL

(upto 5G)

VIL

(upto 5G)

Typical upload throughput declared by TSP

(Mbits/s)

0.79

3.00

7.00

8.00

Average Upload Throughput measured during IDT

(Mbits/s)

22.49

3.80

21.97

6.35

 

 

 

ਨੋਟ: ਪਲਾਟ ਸਿਰਫ਼ ਡਾਇਨਾਮਿਕ ਡਰਾਈਵ ਟੈਸਟ ਦੇ ਨਤੀਜਿਆਂ 'ਤੇ ਅਧਾਰਿਤ ਹੈ।

************

ਐੱਨਜੇ /ਏਆਰਜੇ /ਏਕੇ


(रिलीज़ आईडी: 2268712) आगंतुक पटल : 6
इस विज्ञप्ति को इन भाषाओं में पढ़ें: English , Urdu , हिन्दी , Tamil