ਵਿੱਤ ਮੰਤਰਾਲਾ
azadi ka amrit mahotsav

ਡੀਆਰਆਈ ਨੇ ਪਟਨਾ ਵਿੱਚ ਕੋਡੀਨ-ਅਧਾਰਿਤ ਕਫ ਸਿਰਪ ਦੀਆਂ 7,500 ਬੋਤਲਾਂ ਜ਼ਬਤ ਕੀਤੀਆਂ; ਦੋ ਗ੍ਰਿਫ਼ਤਾਰ

Posted On: 28 MAY 2026 9:04PM by PIB Chandigarh

ਡਰੱਗ-ਵਿਰੋਧੀ ਕਾਰਜਾਂ ਨੂੰ ਜਾਰੀ ਰੱਖਦੇ ਹੋਏ, ਕੋਡੀਨ-ਅਧਾਰਿਤ ਕਫ ਸਿਰਪ ਦੀ ਇੱਕ ਵੱਡੀ ਖੇਪ ਨੂੰ ਗੈਰ-ਕਾਨੂੰਨੀ ਢੰਗ ਨਾਲ ਡਾਇਵਰਸ਼ਨ ਕਰਨ ਸਬੰਧੀ ਇੱਕ ਖਾਸ ਖੁਫੀਆ ਜਾਣਕਾਰੀ ਦੇ ਅਧਾਰ 'ਤੇ, ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਦੇ ਅਧਿਕਾਰੀਆਂ ਨੇ ਰਾਜੇਂਦ੍ਰਨਗਰ ਟਰਮੀਨਲ ਰੇਲਵੇ ਸਟੇਸ਼ਨ, ਪਟਨਾ ਦੇ ਪਰਿਸਰ ਦੇ ਬਾਹਰੋਂ ਇੱਕ ਟਾਟਾ ਇੰਟ੍ਰਾ ਪਿਕਅੱਪ ਟਰੱਕ ਨੂੰ ਰੋਕਿਆ ਅਤੇ 26.05.2026 ਨੂੰ ਕੋਡੀਨ ਫਾਸਫੇਟ ਅਤੇ ਟ੍ਰਿਪ੍ਰੋਲਾਇਡਾਈਨ ਹਾਈਡ੍ਰੋਕਲੋਰਾਈਡ ਸਿਰਪ (ESkuf)  ਦੀਆਂ 7,500 ਬੋਤਲਾਂ ਜ਼ਬਤ ਕੀਤੀਆਂ।

ਮੌਕੇ ਤੋਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਨ੍ਹਾਂ ਨੇ ਉਕਤ ਕੋਡੀਨ-ਅਧਾਰਿਤ ਸਿਰਪ ਦੇ ਚਲਾਨ ਦੇ ਨਾਲ ਇੱਕ ਕੰਸਾਈਨਮੈਂਟ ਨੋਟ ਪੇਸ਼ ਕੀਤਾ। ਡੀਆਰਆਈ ਦੇ ਅਧਿਕਾਰੀਆਂ ਦੁਆਰਾ ਤੁਰੰਤ ਫਾਲੋ-ਅੱਪ/ਪੁੱਛਗਿੱਛ ਕੀਤੀ ਗਈ ਜਿਸ ਤੋਂ ਪਤਾ ਲੱਗਾ ਕਿ ਕੰਸਾਇਨੀ ਦਾ ਡਰੱਗ ਲਾਇਸੈਂਸ ਰੱਦ ਕਰ ਦਿੱਤਾ ਗਿਆ ਸੀ ਅਤੇ ਫਰਮ ਆਪਣੇ ਦਿੱਤੇ ਪਤੇ 'ਤੇ ਮੌਜੂਦ ਨਹੀਂ ਸੀ। ਕਾਨੂੰਨੀ ਰਸਮਾਂ ਪੂਰੀਆਂ ਕਰਨ ਤੋਂ ਬਾਅਦ, ਬਰਾਮਦ ਕੀਤੀ ਗਈ ਕਫ ਸਿਰਪ ਅਤੇ ਪਿਕਅੱਪ ਵਾਹਨ ਨੂੰ ਜ਼ਬਤ ਕਰ ਲਿਆ ਗਿਆ ਅਤੇ ਦੋਵੇਂ ਗ੍ਰਿਫ਼ਤਾਰ ਵਿਅਕਤੀਆਂ ਨੂੰ NDPS ਐਕਟ, 1985 ਦੀਆਂ ਸਬੰਧਿਤ ਧਾਰਾਵਾਂ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ।

ਇਹ ਕਾਰਵਾਈ DRI ਦੇ ਅਧਿਕਾਰੀਆਂ ਦੁਆਰਾ ਨਸ਼ੀਲੇ ਪਦਾਰਥਾਂ ਅਤੇ ਸਾਇਕੋਟ੍ਰੋਪਿਕ ਪਦਾਰਥਾਂ ਦੀ ਸਰਹੱਦ ਪਾਰ ਅਤੇ ਅੰਤਰ-ਰਾਸ਼ਟਰੀ ਤਸਕਰੀ ਨੂੰ ਰੋਕਣ ਲਈ ਚੱਲ ਰਹੇ ਯਤਨਾਂ ਦੇ ਤਹਿਤ ਚਲਾਇਆ ਗਈ ਸੀ। ਸਪਲਾਈ ਚੇਨ, ਵਿੱਤੀ ਸਬੰਧਾਂ ਅਤੇ ਫਰਮਾਂ ਤੇ ਵਿਅਕਤੀਆਂ ਦੀ ਸ਼ਮੂਲੀਅਤ ਬਾਰੇ ਹੋਰ ਜਾਂਚ ਜਾਰੀ ਹੈ।

 

************

ਐੱਨਬੀ/ਕੇਐੱਮਐੱਨ/ਸ਼ੀਨਮ ਜੈਨ


(Release ID: 2266594) ਵਿਜ਼ੀਟਰ ਕਾਊਂਟਰ : 3