ਸਹਿਕਾਰਤਾ ਮੰਤਰਾਲਾ
azadi ka amrit mahotsav

ਸ਼੍ਰੀ ਮੁਰਲੀਧਰ ਮੋਹੋਲ ਨੇ ਪੁਣੇ ਦੇ ਵੈਕੁੰਠ ਮਹਿਤਾ ਨੈਸ਼ਨਲ ਇੰਸਟੀਟਿਊਟ ਆਫ ਕੋਆਪ੍ਰੇਟਿਵ ਮੈਨੇਜਮੈਂਟ ਵਿਖੇ 'ਇੱਕ ਮਲਟੀ-ਸਟੇਟ ਕੋਆਪ੍ਰੇਟਿਵ ਸੋਸਾਇਟੀ ਦੇ ਗਠਨ ਦੁਆਰਾ ਸ਼ੂਗਰ ਸੈਕਟਰ ਵਿੱਚ ਸਰਕੂਲਰ ਅਰਥਵਿਵਸਥਾ ਨੂੰ ਉਤਸ਼ਾਹਿਤ ਕਰਨਾ' ਵਿਸ਼ੇ 'ਤੇ ਇੱਕ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ


ਪ੍ਰਸਤਾਵਿਤ ਮਲਟੀ-ਸਟੇਟ ਕੋਆਪ੍ਰੇਟਿਵ ਸੋਸਾਇਟੀ ਫ੍ਰੇਮਵਰਕ ਰਾਹੀਂ ਇੱਕ ਸਰਕੂਲਰ ਆਰਥਿਕਤਾ ਮਾਡਲ ਰਾਹੀਂ ਕੋਆਪ੍ਰੇਟਿਵ ਸੈਕਟਰ ਨੂੰ ਮਜ਼ਬੂਤ ​​ਕੀਤਾ ਜਾਵੇਗਾ

ਮਲਟੀ-ਸਟੇਟ ਕੋਆਪ੍ਰੇਟਿਵ ਸੋਸਾਇਟੀ ਫ੍ਰੇਮਵਰਕ ਸ਼ੂਗਰ ਦੇ ਉਪ-ਉਤਪਾਦਾਂ ਨੂੰ ਉੱਚ-ਕੀਮਤਾਂ ਵਾਲੇ ਉਤਪਾਦਾਂ ਵਿੱਚ ਤਬਦੀਲ ਕਰਨ ਲਈ ਨਵੇਂ ਮੌਕੇ ਪੈਦਾ ਕਰਕੇ ਇੱਕ ਏਕੀਕ੍ਰਿਤ ਪੇਂਡੂ ਉਦਯੋਗਿਕ ਵਾਤਾਵਰਣ ਪ੍ਰਣਾਲੀ ਨੂੰ ਮਜ਼ਬੂਤ ​​ਕਰੇਗਾ: ਸ਼੍ਰੀ ਮੁਰਲੀਧਰ ਮੋਹੋਲ

प्रविष्टि तिथि: 28 MAY 2026 2:38PM by PIB Chandigarh

ਮਾਣਯੋਗ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ "ਸਹਕਾਰ ਸੇ ਸਮ੍ਰਿੱਧੀ" ਦੇ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਹੋ ਕੇ ਅਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਦੀ ਅਗਵਾਈ ਹੇਠ, ਸਹਿਕਾਰਤਾ ਮੰਤਰਾਲਾ ਨਵੀਨਤਾਕਾਰੀ, ਟਿਕਾਊ ਅਤੇ ਕਿਸਾਨ-ਕੇਂਦ੍ਰਿਤ ਮਾਡਲਾਂ ਰਾਹੀਂ ਸਹਿਕਾਰੀ ਵਾਤਾਵਰਣ ਪ੍ਰਣਾਲੀ ਨੂੰ ਮਜ਼ਬੂਤ ​​ਕਰਨ ਲਈ ਲਗਾਤਾਰ ਕੰਮ ਕਰ ਰਿਹਾ ਹੈ। ਇਸੇ ਕ੍ਰਮ ਵਿੱਚ "ਇੱਕ ਮਲਟੀ-ਸਟੇਟ ਕੋਆਪ੍ਰੇਟਿਵ ਸੋਸਾਇਟੀ ਦੇ ਗਠਨ ਦੁਆਰਾ ਸ਼ੂਗਰ ਸੈਕਟਰ ਵਿੱਚ ਸਰਕੂਲਰ ਅਰਥਵਿਵਸਥਾ ਨੂੰ ਉਤਸ਼ਾਹਿਤ ਕਰਨਾ" ਵਿਸ਼ੇ 'ਤੇ ਇੱਕ ਸਮਾਗਮ ਦਾ ਆਯੋਜਨ ਸਹਿਕਾਰਤਾ ਮੰਤਰਾਲੇ ਦੇ ਮਾਰਗਦਰਸ਼ਨ ਹੇਠ ਰਾਸ਼ਟਰੀ ਸਹਿਕਾਰੀ  ਵਿਕਾਸ ਨਿਗਮ (NCDC) ਦੇ ਖੇਤਰੀ ਦਫ਼ਤਰ, ਪੁਣੇ ਦੁਆਰਾ 27 ਮਈ, 2026 ਨੂੰ ਵੈਕੁੰਠ ਮਹਿਤਾ ਨੈਸ਼ਨਲ ਇੰਸਟੀਟਿਊਟ ਆਫ਼ ਕੋਆਪ੍ਰੇਟਿਵ ਮੈਨੇਜਮੈਂਟ (VAMNICOM), ਪੁਣੇ ਵਿਖੇ ਕੀਤਾ ਗਿਆ। ਪ੍ਰੋਗਰਾਮ ਦੀ ਪ੍ਰਧਾਨਗੀ ਕੇਂਦਰੀ ਸਹਿਕਾਰਤਾ ਅਤੇ ਸਿਵਿਲ ਐਵੀਏਸ਼ਨ ਰਾਜ ਮੰਤਰੀ, ਸ਼੍ਰੀ ਮੁਰਲੀਧਰ ਮੋਹੋਲ ਨੇ ਕੀਤੀ। ਇਸ ਮੌਕੇ ਭਾਰਤ ਸਰਕਾਰ ਦੇ ਸਹਿਕਾਰਤਾ ਮੰਤਰਾਲੇ ਵਿੱਚ ਸੰਯੁਕਤ ਸਕੱਤਰ ਸ਼੍ਰੀ ਰਮਨ ਕੁਮਾਰ ਅਤੇ ਇੰਡੀਅਨ ਪੋਟਾਸ਼ ਲਿਮਿਟੇਡ ਦੇ ਪ੍ਰਬੰਧ ਨਿਰਦੇਸ਼ਕ ਸ਼੍ਰੀ ਸੰਜੀਵ ਵੇਦਪ੍ਰਕਾਸ਼ ਵਰਮਾ ਵੀ ਮੌਜੂਦ ਸਨ। ਇਸ ਪ੍ਰੋਗਰਾਮ ਵਿੱਚ ਮਹਾਰਾਸ਼ਟਰ ਦੇ ਕੋਲਹਾਪੁਰ, ਸੋਲਾਪੁਰ ਅਤੇ ਸਾਂਗਲੀ ਜ਼ਿਲ੍ਹਿਆਂ ਅਤੇ ਕਰਨਾਟਕ ਦੇ ਬੇਲਾਗਾਵੀ ਜ਼ਿਲ੍ਹੇ ਦੀਆਂ ਲਗਭਗ 31 ਸਹਿਕਾਰੀ ਸ਼ੂਗਰ ਮਿੱਲਾਂ ਦੇ ਚੇਅਰਮੈਨ, ਉਪ-ਚੇਅਰਮੈਨ, ਪ੍ਰਬੰਧ ਨਿਰਦੇਸ਼ਕ ਅਤੇ ਹੋਰ ਸੀਨੀਅਰ ਪ੍ਰਤੀਨਿਧੀ ਸ਼ਾਮਲ ਹੋਏ। ਮੀਟਿੰਗ ਦੌਰਾਨ, ਇੰਡੀਅਨ ਪੋਟਾਸ਼ ਲਿਮਿਟੇਡ ਦੁਆਰਾ ਕਲਪਨਾ ਕੀਤੇ ਗਏ ਪ੍ਰਸਤਾਵਿਤ ਮਲਟੀ-ਸਟੇਟ ਕੋਆਪ੍ਰੇਟਿਵ ਸੋਸਾਇਟੀ ਵਿੱਚ ਹਿੱਸੇਦਾਰਾਂ ਦੀ ਭੂਮਿਕਾ ਬਾਰੇ ਵਿਸਤ੍ਰਿਤ ਵਿਚਾਰ-ਵਟਾਂਦਰਾ ਕੀਤਾ ਗਿਆ। 

ਇਕੱਠ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਮੁਰਲੀਧਰ ਮੋਹੋਲ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਉਦੇਸ਼ ਇੱਕ ਮਲਟੀ-ਸਟੇਟ ਕੋਆਪ੍ਰੇਟਿਵ ਸੋਸਾਇਟੀ ਫ੍ਰੇਮਵਰਕ ਅਧੀਨ ਏਕੀਕ੍ਰਿਤ ਸਰਕੂਲਰ ਅਰਥਵਿਵਸਥਾ ਮਾਡਲ ਰਾਹੀਂ ਕੋਆਪ੍ਰੇਟਿਵ ਸ਼ੂਗਰ ਮਿੱਲਾਂ ਦੀ ਤਰੱਕੀ ਲਈ ਇੱਕ ਰਾਸ਼ਟਰੀ ਦ੍ਰਿਸ਼ਟੀਕੋਣ ਨੂੰ ਸਮਝਣਾ ਅਤੇ ਸੰਚਾਲਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਕਮੇਟੀ ਦੇ ਗਠਨ ਨਾਲ ਕੋਆਪ੍ਰੇਟਿਵ ਸ਼ੂਗਰ ਸੈਕਟਰ ਅੰਦਰ ਇੱਕ ਸਰਕੂਲਰ ਅਰਥਵਿਵਸਥਾ ਨੂੰ ਹੁਲਾਰਾ ਮਿਲੇਗਾ, ਉਪ-ਉਤਪਾਦਾਂ ਨੂੰ ਉੱਚ-ਮੁੱਲ ਵਾਲੀਆਂ ਵਸਤੂਆਂ ਵਿੱਚ ਬਦਲਣ ਦੀਆਂ ਨਵੀਂ ਸੰਭਾਵਨਾਵਾਂ ਪੈਦਾ ਹੋਣਗੀਆਂ ਅਤੇ ਇੱਕ ਏਕੀਕ੍ਰਿਤ ਪੇਂਡੂ ਉਦਯੋਗਿਕ ਵਾਤਾਵਰਣ ਨੂੰ ਮਜ਼ਬੂਤ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਗ੍ਰੀਨ ਐਨਰਜੀ ਅਤੇ ਬਾਇਓ-ਅਧਾਰਿਤ ਰਸਾਇਣਾਂ ਦੀ ਵਰਤੋਂ  ਨਾਲ ਬਾਲਣ ਦੀ ਖਪਤ ਵਿੱਚ ਕਮੀ ਲਿਆਉਣ ਵਿੱਚ ਵੀ ਮਦਦ ਮਿਲੇਗੀ।

ਇਸ ਤੋਂ ਬਾਅਦ, ਇੰਡੀਅਨ ਪੋਟਾਸ਼ ਲਿਮਿਟੇਡ ਦੀ ਇੱਕ ਟੀਮ ਨੇ ਪ੍ਰਸਤਾਵਿਤ ਪਹਿਲਕਦਮੀ 'ਤੇ ਇੱਕ ਵਿਸਤ੍ਰਿਤ ਪੇਸ਼ਕਾਰੀ ਦਿੱਤੀ, ਜਿਸ ਵਿੱਚ ਸ਼ੂਗਰ ਸੈਕਟਰ ਨੂੰ ਦਰਪੇਸ਼ ਮੌਜੂਦਾ ਚੁਣੌਤੀਆਂ ਅਤੇ ਮਲਟੀ-ਸਟੇਟ ਕੋਆਪ੍ਰੇਟਿਵ ਸੋਸਾਇਟੀ ਦੇ ਗਠਨ ਤੋਂ ਪ੍ਰਾਪਤ ਹੋਣ ਵਾਲੇ ਸੰਭਾਵੀ ਲਾਭਾਂ ਨੂੰ ਉਜਾਗਰ ਕੀਤਾ ਗਿਆ।

ਇਸ ਮੌਕੇ ‘ਤੇ ਭਾਰਤ ਸਰਕਾਰ ਦੇ ਸਹਿਕਾਰਤਾ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਰਮਨ ਕੁਮਾਰ ਨੇ ਕਿਹਾ ਕਿ ਮਹਾਰਾਸ਼ਟਰ, ਸਹਿਕਾਰਤਾ-ਅਧਾਰਿਤ ਵਿਕਸਿਤ ਰਾਜ ਹੋਣ ਕਾਰਨ, ਇਸ ਸਰਕੂਲਰ ਅਰਥਵਿਵਸਥਾ ਮਾਡਲ ਨੂੰ ਸਫਲਤਾਪੂਰਵਕ ਅਪਣਾਉਣ ਵਿੱਚ ਮੋਹਰੀ ਭੂਮਿਕਾ ਨਿਭਾ ਸਕਦਾ ਹੈ। ਉਨ੍ਹਾਂ ਨੇ ਪ੍ਰੋਗਰਾਮ ਦੇ ਸਫਲ ਆਯੋਜਨ ਲਈ ਰਾਸ਼ਟਰੀ ਸਹਿਕਾਰੀ ਵਿਕਾਸ ਨਿਗਮ ਅਤੇ ਹੋਰ ਹਿਤਧਾਰਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਪ੍ਰੋਗਰਾਮ ਦੌਰਾਨ ਖੁੱਲ੍ਹੀ ਚਰਚਾ ਵੀ ਕੀਤੀ ਗਈ, ਜਿਸ ਵਿੱਚ ਕੋਆਪ੍ਰੇਟਿਵ ਸ਼ੂਗਰ ਮਿਲਾਂ ਦੀਆਂ ਵਿਭਿੰਨ ਸ਼ੰਕਾਵਾਂ ਅਤੇ ਚਿੰਤਾਵਾਂ ਦਾ ਹੱਲ ਕੀਤਾ ਗਿਆ। 

 

************

ਏਕੇ/ਸ਼ੀਨਮ ਜੈਨ


(रिलीज़ आईडी: 2266593) आगंतुक पटल : 24
इस विज्ञप्ति को इन भाषाओं में पढ़ें: Tamil , English , Urdu , Marathi , हिन्दी