ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਭਲਸਵਾ ਡੰਪਸਾਈਟ ਦੇ ਸੁਧਾਰਾਤਮਕ ਕਾਰਜ ਦੀ ਪ੍ਰਗਤੀ ਦੀ ਸਮੀਖਿਆ ਕੀਤੀ
ਲਗਭਗ 70 ਏਕੜ ਦੇ ਕੁੱਲ ਡੰਪਸਾਈਟ ਖੇਤਰ ਵਿੱਚੋਂ ਲਗਭਗ 43 ਏਕੜ ਜ਼ਮੀਨ ਮੁੜ ਪ੍ਰਾਪਤ ਕੀਤੀ
ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਅਤੇ ਸਵੱਛ ਭਾਰਤ ਅਭਿਆਨ ਦੇ ਉਦੇਸ਼ਾਂ ਦੇ ਅਨੁਸਾਰ, ਪੁਰਾਣੇ ਕਚਰੇ ਦੇ ਸੁਧਾਰਾਤਮਕ ਨਿਸਤਾਰਣ ਲਈ ਵਿਗਿਆਨਿਕ ਵਿਧੀਆਂ ਦਾ ਉਪਯੋਗ ਕੀਤਾ ਜਾ ਰਿਹਾ ਹੈ
ਲੈਂਡਫਿਲ ਦੇ ਸੁਧਾਰਾਤਮਕ ਨਿਸਤਾਰਣ ਤੋਂ ਬਾਅਦ, ਮੁੜ ਪ੍ਰਾਪਤ ਜ਼ਮੀਨ ਦਾ ਉਪਯੋਗ ਜਨਤਕ ਹਿਤ ਅਤੇ ਭਾਈਚਾਰਕ ਭਲਾਈ ਲਈ ਵਿਵੇਕਪੂਰਨ ਢੰਗ ਨਾਲ ਕੀਤਾ ਜਾਣਾ ਚਾਹੀਦਾ ਹੈ: ਸ਼੍ਰੀ ਮਨੋਹਰ ਲਾਲ
Posted On:
28 MAY 2026 1:50PM by PIB Chandigarh
ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮਾਮਲੇ ਮੰਤਰੀ, ਸ਼੍ਰੀ ਮਨੋਹਰ ਲਾਲ ਨੇ ਅੱਜ ਭਲਸਵਾ ਡੰਪਸਾਈਟ ਦਾ ਦੌਰਾ ਕਰਕੇ ਦਿੱਲੀ ਨਗਰ ਨਿਗਮ (ਐੱਮਸੀਡੀ) ਦੁਆਰਾ ਕੀਤੇ ਜਾ ਰਹੇ ਵਰ੍ਹਿਆਂ ਪੁਰਾਣੇ ਅਣਸੋਧੇ ਕੂੜੇ (ਪੁਰਾਣੇ ਕੂੜੇ) ਦੇ ਸੁਧਾਰਾਤਮਕ ਨਿਸਤਾਰਣ ਕਾਰਜਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਸੁਧਾਰਾਤਮਕ ਕਾਰਜਾਂ ਦੇ ਸਬੰਧ ਵਿੱਚ ਸਾਈਟ ‘ਤੇ ਜਾ ਕੇ ਕੀਤਾ ਗਿਆ ਇਹ ਉਨ੍ਹਾਂ ਦਾ ਦੂਜਾ ਪ੍ਰਤੱਖ ਨਿਰੀਖਣ ਅਤੇ ਸਮੀਖਿਆ ਦੌਰਾ ਸੀ।
ਭਲਸਵਾ ਡੰਪਸਾਈਟ ਨੂੰ ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਦੁਆਰਾ ਡੰਪਸਾਈਟ ਰੇਮੇਡੀਏਸ਼ਨ ਐਂਡ ਐਕਸ਼ਨ ਪਲਾਨ (ਡੀਆਰਏਪੀ) ਪਹਿਲ ਦੇ ਤਹਿਤ ਅਪਣਾਇਆ ਗਿਆ ਹੈ। ਇਹ ਰਿਹਾਇਸ਼ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੁਆਰਾ ਸਵੱਛ ਭਾਰਤ ਮਿਸ਼ਨ-ਯੂ 2.0 ਦੇ ਤਹਿਤ ਦੇਸ਼ ਭਰ ਦੀਆਂ ਪ੍ਰਮੁੱਖ ਪੁਰਾਣੀਆਂ ਡੰਪਸਾਈਟਾਂ ਦੇ ਸੁਧਾਰਾਤਮਕ ਨਿਸਤਾਰਣ ਲਈ ਸ਼ੁਰੂ ਕੀਤਾ ਗਿਆ ਰਾਸ਼ਟਰ ਵਿਆਪੀ ਮਿਸ਼ਨ ਮੋਡ ਪ੍ਰੋਗਰਾਮ ਹੈ, ਜਿਸ ਦਾ ਉਦੇਸ਼ ਵਿਗਿਆਨਿਕ ਸੁਧਾਰਾਤਮਕ ਨਿਸਤਾਰਣ,
ਵਾਤਾਵਰਣਿਕ ਪੁਨਰ ਸਥਾਪਨਾ ਅਤੇ ਕੀਮਤੀ ਸ਼ਹਿਰੀ ਜ਼ਮੀਨ ਦੇ ਮੁੜ ਉਪਯੋਗ ਰਾਹੀਂ “ਲਕਸ਼ਯ ਜ਼ੀਰੋ ਡੰਪਸਾਈਟਸ” ਪ੍ਰਾਪਤ ਕਰਨਾ ਹੈ। ਸ਼੍ਰੀ ਮਨੋਹਰ ਲਾਲ ਨੇ 15 ਸਤੰਬਰ 2025 ਨੂੰ ਨਵੀਂ ਦਿੱਲੀ ਵਿੱਚ ਆਯੋਜਿਤ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਭਲਸਵਾ ਡੰਪਸਾਈਟ ਨੂੰ ਅਪਣਾਉਣ ਦਾ ਰਸਮੀ ਐਲਾਨ ਕੀਤਾ ਸੀ, ਜਿਸ ਤੋਂ ਬਾਅਦ 17 ਸਤੰਬਰ 2025 ਨੂੰ “ਸਵੱਛਤਾ ਹੀ ਸੇਵਾ 2025” ਅਭਿਆਨ ਦੇ ਤਹਿਤ ਸਾਈਟ ‘ਤੇ ਰਸਮੀ ਲਾਂਚ ਅਤੇ ਨਿਰੀਖਣ ਕੀਤਾ ਗਿਆ। ਇਸ ਅਭਿਆਨ ਦੇ ਤਹਿਤ ਭਲਸਵਾ ਡੰਪਸਾਈਟ ਨੂੰ ਤੇਜ਼ੀ ਨਾਲ ਸੁਧਾਰਾਤਮਕ ਨਿਸਤਾਰਣ ਅਤੇ ਪਰਿਵਰਤਨ ਲਈ ਚੁਣਿਆ ਗਿਆ।
ਅੱਜ ਦੇ ਦੌਰੇ ਦੌਰਾਨ ਅਧਿਕਾਰੀਆਂ ਨੇ ਮਾਣਯੋਗ ਮੰਤਰੀ ਨੂੰ ਭਲਸਵਾ ਡੰਪਸਾਈਟ ‘ਤੇ ਬਾਇਓਮਾਈਨਿੰਗ ਅਤੇ ਜ਼ਮੀਨ ਦੀ ਮੁੜ ਪ੍ਰਾਪਤੀ ਗਤੀਵਿਧੀਆਂ ਦੀ ਪ੍ਰਗਤੀ ਤੋਂ ਜਾਣੂ ਕਰਵਾਇਆ। ਜੂਨ 2022 ਵਿੱਚ ਇਸ ਸਾਈਟ ‘ਤੇ ਲਗਭਗ 73 ਲੱਖ ਮੀਟ੍ਰਿਕ ਟਨ ਪੁਰਾਣਾ ਕੂੜਾ ਮੌਜੂਦ ਸੀ ਅਤੇ ਜੁਲਾਈ 2022 ਤੋਂ ਮਿਸ਼ਨ ਮੋਡ ਵਿੱਚ ਨਿਰੰਤਰ ਬਾਇਓਮਾਈਨਿੰਗ ਕਾਰਜ ਸੰਚਾਲਿਤ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਹਰ ਦਿਨ ਲਗਭਗ 15 ਹਜ਼ਾਰ ਮੀਟ੍ਰਿਕ ਟਨ ਵੇਸਟ ਦੀ ਪ੍ਰੋਸੈੱਸਿੰਗ ਕੀਤੀ ਜਾ ਰਹੀ ਹੈ। 26 ਮਈ 2026 ਦੀ ਸਥਿਤੀ ਦੇ ਅਨੁਸਾਰ, ਇਨ੍ਹਾਂ ਟਿਕਾਊ ਬਾਇਓਮਾਈਨਿੰਗ ਅਤੇ ਸੁਧਾਰਾਤਮਕ ਯਤਨਾਂ ਦੇ ਨਤੀਜੇ ਵਜੋਂ, ਪੁਰਾਣੇ ਅਤੇ ਨਵੇਂ ਕੂੜੇ ਸਮੇਤ, ਬਾਕੀ ਕੂੜੇ ਦੀ ਮਾਤਰਾ ਘੱਟ ਕੇ ਲਗਭਗ 23.17 ਲੱਖ ਮੀਟ੍ਰਿਕ ਟਨ ਰਹਿ ਗਈ ਹੈ, ਜਿਸ ਦੀ ਹੁਣ ਪ੍ਰੋਸੈੱਸਿੰਗ ਕੀਤੀ ਜਾਣੀ ਬਾਕੀ ਹੈ। ਨਿਰੰਤਰ ਬਾਇਓਮਾਈਨਿੰਗ ਅਤੇ ਸੁਧਾਰਾਤਮਕ ਕਾਰਜਾਂ ਦੇ ਕਾਰਨ ਲਗਭਗ 70 ਏਕੜ ਦੇ ਕੁੱਲ ਡੰਪਸਾਈਟ ਖੇਤਰ ਵਿੱਚੋਂ ਲਗਭਗ 43 ਏਕੜ ਜ਼ਮੀਨ ਨੂੰ ਮੁੜ ਪ੍ਰਾਪਤ ਕਰ ਲਿਆ ਗਿਆ ਹੈ।
ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਅਤੇ ਸਵੱਛ ਭਾਰਤ ਅਭਿਆਨ ਦੇ ਉਦੇਸ਼ਾਂ ਦੇ ਅਨੁਸਾਰ, ਪੁਰਾਣੇ ਵੈਸਟ ਦੇ ਸੁਧਾਰਾਤਮਕ ਨਿਸਤਾਰਣ ਲਈ ਵਿਗਿਆਨਿਕ ਵਿਧੀਆਂ ਦਾ ਉਪਯੋਗ ਕੀਤਾ ਜਾ ਰਿਹਾ ਹੈ, ਨਾਲ ਹੀ ਆਲੇ-ਦੁਆਲੇ ਦੇ ਖੇਤਰਾਂ ਵਿੱਚ ਵਾਤਾਵਰਣਿਕ ਸੁਰੱਖਿਆ ਅਤੇ ਨਾਗਰਿਕ ਸੁਵਿਧਾਵਾਂ ਵਿੱਚ ਸੁਧਾਰ ਲਈ ਸਮਾਨਾਂਤਰ ਯਤਨ ਵੀ ਕੀਤੇ ਜਾ ਰਹੇ ਹਨ।


ਭਲਸਵਾ ਲੈਂਡਫਿਲ ਸਾਈਟ ਦੇ ਦੌਰੇ ਦੌਰਾਨ, ਮਾਣਯੋਗ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਚਲ ਰਹੇ ਬਾਇਓਮਾਈਨਿੰਗ ਕਾਰਜਾਂ, ਵਾਤਾਵਰਣਿਕ ਸੁਰੱਖਿਆ ਉਪਾਵਾਂ, ਅੱਗ ਰੋਕਥਾਮ ਉਪਾਵਾਂ, ਲੀਚੇਟ ਪ੍ਰਬੰਧਨ ਪ੍ਰਣਾਲੀਆਂ ਅਤੇ ਡੰਪਸਾਈਟ ਦੇ ਪੂਰਨ ਸੁਧਾਰਾਤਮਕ ਨਿਸਤਾਰਣ ਲਈ ਭਵਿੱਖ ਦੇ ਰੋਡਮੈਪ ਦੀ ਵਿਆਪਕ ਸਮੀਖਿਆ ਕੀਤੀ। ਆਲੇ-ਦੁਆਲੇ ਦੇ ਖੇਤਰਾਂ ਵਿੱਚ ਵਾਤਾਵਰਣਿਕ ਸਥਿਤੀਆਂ ਵਿੱਚ ਸੁਧਾਰ ਅਤੇ ਜਨਤਕ-ਸਿਹਤ ਦੀ ਸੁਰੱਖਿਆ ਲਈ ਪ੍ਰੋਜੈਕਟ ਨੂੰ ਜਲਦੀ ਪੂਰਨ ਕੀਤੇ ਜਾਣ ਦੇ ਮਹੱਤਵ ‘ਤੇ ਬਲ ਦਿੰਦੇ ਹੋਏ ਮਾਣਯੋਗ ਮੰਤਰੀ ਨੇ ਸਬੰਧਿਤ ਅਧਿਕਾਰੀਆਂ ਨੂੰ ਭਲਸਵਾ ਲੈਂਡਫਿਲ ਸਾਈਟ ਦਾ ਪੂਰਨ ਸੁਧਾਰਾਤਮਕ ਨਿਸਤਾਰਣ ਸਤੰਬਰ ਤੱਕ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਨੇ ਅੱਗੇ ਨਿਰਦੇਸ਼ ਦਿੱਤਾ ਕਿ ਹਰ ਦਿਨ ਪੈਦਾ ਹੋਣ ਵਾਲੇ ਨਵੇਂ ਕੂੜੇ ਦੀ ਤੁਰੰਤ ਪ੍ਰੋਸੈੱਸਿੰਗ ਕੀਤੀ ਜਾਵੇ ਜਿਸ ਨਾਲ ਅੱਗੇ ਵੇਸਟ ਦਾ ਸੰਚਯ ਨਾ ਹੋਵੇ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮੁੜ ਤੋਂ ਪੁਰਾਣਾ ਕੂੜਾ ਜਮ੍ਹਾਂ ਨਹੀਂ ਹੋਣਾ ਚਾਹੀਦਾ ਹੈ।
ਮਾਣਯੋਗ ਮੰਤਰੀ ਨੇ ਇਹ ਵੀ ਨਿਰਦੇਸ਼ ਦਿੱਤਾ ਕਿ ਲੈਂਡਫਿਲ ਦੇ ਸੁਧਾਰਾਤਮਕ ਨਿਸਤਾਰਣ ਤੋਂ ਬਾਅਦ ਮੁੜ ਪ੍ਰਾਪਤ ਜ਼ਮੀਨ ਦਾ ਉਪਯੋਗ ਜਨਤਕ ਹਿਤ ਅਤੇ ਭਾਈਚਾਰਕ ਭਲਾਈ ਲਈ ਵਿਵੇਕਪੂਰਨ ਢੰਗ ਨਾਲ ਕੀਤਾ ਜਾਵੇ।
ਇਸ ਦੌਰੇ ਵਿੱਚ ਐੱਮਸੀਡੀ ਦੇ ਕਮਿਸ਼ਨਰ ਸ਼੍ਰੀ ਸੰਜੀਵ ਖਿਰਵਾਰ; ਐੱਮਸੀਡੀ ਦੇ ਇੰਜੀਨੀਅਰ-ਇਨ-ਚੀਫ਼ ਪੀ.ਸੀ.ਮੀਣਾ, ਐੱਮਸੀਡੀ ਦੇ ਮੁੱਖ ਇੰਜੀਨੀਅਰ ਸ਼੍ਰੀ ਕੇ.ਕੇ. ਸ਼ਰਮਾ, ਐੱਮਸੀਡੀ ਦੇ ਡਿਪਟੀ ਕਮਿਸ਼ਨਰ ਸ਼੍ਰੀ ਸਾਸ਼ੀ ਸਮੇਤ ਐੱਮਸੀਡੀ ਦੇ ਹੋਰ ਸਬੰਧਿਤ ਅਧਿਕਾਰੀ ਮੌਜੂਦ ਸਨ।
*************
ਐੱਸਆਰ/ਏਕੇ
(Release ID: 2266452)
ਵਿਜ਼ੀਟਰ ਕਾਊਂਟਰ : 5