ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਭ ਦੀ ਸਦੀਵੀ ਭਰਮਾਰ, ਸੁਖ ਅਤੇ ਖ਼ੁਸ਼ਹਾਲੀ ਲਈ ਪ੍ਰਾਰਥਨਾ ਕਰਦੇ ਹੋਏ ਸੰਸਕ੍ਰਿਤ ਦਾ ਸੁਭਾਸ਼ਤਮ ਸਾਂਝਾ ਕੀਤਾ
प्रविष्टि तिथि:
25 MAY 2026 9:18AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ, ਜਿਸ ਵਿੱਚ ਕਿਹਾ ਗਿਆ ਹੈ ਕਿ ਕੁਦਰਤ ਦੀ ਬੇਅੰਤ ਕਿਰਪਾ, ਸੂਰਜ ਦੇਵਤਾ ਦੀ ਊਰਜਾ ਅਤੇ ਮੀਂਹ ਦੇ ਪਵਿੱਤਰ ਆਸ਼ੀਰਵਾਦ ਸਾਡੇ ਜੀਵਨ ਨੂੰ ਸੁਖ ਅਤੇ ਖ਼ੁਸ਼ਹਾਲੀ ਭਰਪੂਰ ਬਣਾਉਂਦੇ ਹਨ। ਸ਼੍ਰੀ ਮੋਦੀ ਨੇ ਦਿਲੀਂ ਕਾਮਨਾ ਪ੍ਰਗਟ ਕੀਤੀ ਕਿ ਧਰਤੀ ਹਮੇਸ਼ਾ ਜੀਵੰਤ, ਹਰੀ-ਭਰੀ ਅਤੇ ਖ਼ੁਸ਼ਹਾਲ ਬਣੀ ਰਹੇ।
ਪ੍ਰਧਾਨ ਮੰਤਰੀ ਨੇ ਐੱਕਸ ’ਤੇ ਪੋਸਟ ਕੀਤਾ:
“ਕੁਦਰਤ ਦੀ ਬੇਅੰਤ ਕਿਰਪਾ, ਸੂਰਜ ਦੇਵਤਾ ਦੀ ਊਰਜਾ ਅਤੇ ਮੀਂਹ ਦਾ ਪਵਿੱਤਰ ਆਸ਼ੀਰਵਾਦ ਸਾਡੇ ਸਾਰਿਆਂ ਦੇ ਜੀਵਨ ਨੂੰ ਸੁਖ-ਸੁਭਾਗ ਨਾਲ ਭਰਪੂਰ ਕਰਦਾ ਹੈ। ਮੇਰੀ ਕਾਮਨਾ ਹੈ ਕਿ ਧਰਤੀ 'ਤੇ ਹਮੇਸ਼ਾ ਹਰਿਆਲੀ ਅਤੇ ਖ਼ੁਸ਼ਹਾਲੀ ਬਣੀ ਰਹੇ।
शं नो देवः सविता त्रायमाणः शं नो भवन्तूषसो विभातीः।
शं नः पर्जन्यो भवतु प्रजाभ्यः शं नः क्षेत्रस्य पतिरस्तु शम्भुः॥”
ਵਿਸ਼ਵ ਦੇ ਤੇਜੱਸਵੀ ਰਾਖੇ ਸੂਰਜ ਦੇਵਤਾ ਸਾਡੇ ’ਤੇ ਕਿਰਪਾ ਕਰਨ। ਉੱਜਵਲ ਸੂਰਜ ਚੜ੍ਹਨਾ ਸਾਡੇ ਜੀਵਨ ਵਿੱਚ ਸੁਖ ਅਤੇ ਖ਼ੁਸ਼ਹਾਲੀ ਲਿਆਵੇ। ਮੀਂਹ ਦੇ ਦੇਵਤਾ ਪਰਜੰਨਿਆ ਸਾਡੇ ਲੋਕਾਂ ਦੀ ਭਲਾਈ ਦੀ ਰਾਖੀ ਕਰਨ ਅਤੇ ਖੇਤਾਂ, ਫ਼ਸਲਾਂ ਤੇ ਧਰਤੀ ਦੇ ਦਿਆਲੂ ਮਾਲਕ ਸਾਨੂੰ ਸੁਖ ਅਤੇ ਅਤੇ ਖ਼ੁਸ਼ਹਾਲੀ ਬਖ਼ਸ਼ਣ।
***************
ਐੱਮਜੇਪੀਐੱਸ/ਐੱਸਐੱਸ/ਪੀਆਰਕੇ
(रिलीज़ आईडी: 2264959)
आगंतुक पटल : 61
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Bengali
,
Bengali-TR
,
Assamese
,
Gujarati
,
Odia
,
Tamil
,
Telugu
,
Kannada
,
Malayalam