ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
azadi ka amrit mahotsav

ਨੈਸ਼ਨਲ ਜ਼ੂਓਲੋਜੀਕਲ ਪਾਰਕ ਨੇ ਮਿਸ਼ਨ ਲਾਈਫ ਮੁਹਿੰਮ ਦੇ ਤਹਿਤ ਗਰਮੀਆਂ ਦੀਆਂ ਛੁੱਟੀਆਂ ਦੇ ਪ੍ਰੋਗਰਾਮ 2026 ਦੀ ਸ਼ੁਰੂਆਤ ਕੀਤੀ

Posted On: 21 MAY 2026 8:32PM by PIB Chandigarh

ਨੈਸ਼ਨਲ ਜ਼ੂਓਲੋਜੀਕਲ ਪਾਰਕ ਨੇ ਬੁੱਧਵਾਰ ਨੂੰ ਦਿੱਲੀ-NCR ਦੇ ਵਿਦਿਆਰਥੀਆਂ ਦੀ ਉਤਸ਼ਾਹਪੂਰਨ ਭਾਗੀਦਾਰੀ ਦੇ ਨਾਲ ਚਿੜੀਆਘਰ ਦੇ ਸਿੱਖਿਆ ਕੇਂਦਰ ਵਿਖੇ ਗਰਮੀਆਂ ਦੀਆਂ ਛੁੱਟੀਆਂ ਦੇ ਪ੍ਰੋਗਰਾਮ (ਐੱਸਵੀਪੀ) 2026 ਦੀ ਸਫਲ ਸ਼ੁਰੂਆਤ ਕੀਤੀ।

ਮਿਸ਼ਨ LiFE ਦੇ ਜਨ ਜਾਗਰੂਕਤਾ ਅਭਿਆਨ ਦੇ ਤਹਿਤ ਆਯੋਜਿਤ ਇਹ ਪ੍ਰੋਗਰਾਮ “ਕੁਦਰਤ ਤੋਂ ਪ੍ਰੇਰਿਤ। ਜਲਵਾਯੂ ਦੇ ਲਈ। ਸਾਡੇ ਭਵਿੱਖ ਲਈ” ਥੀਮ ‘ਤੇ ਅਧਾਰਿਤ ਵਿਸ਼ਵ ਵਾਤਾਵਰਣ ਦਿਵਸ ਥੀਮ ਦੇ ਅਨੁਸਾਰ ਹੈ। ਇਸ ਦਾ ਉਦੇਸ਼ ਨੌਜਵਾਨ ਵਿਦਿਆਰਥੀਆਂ ਵਿੱਚ ਜੈਵ ਵਿਭਿੰਨਤਾ ਸੰਭਾਲ, ਜਲਵਾਯੂ ਕਾਰਵਾਈ, ਜੰਗਲੀ ਜੀਵ ਸੁਰੱਖਿਆ, ਸਫਾਈ ਅਤੇ ਟਿਕਾਊ ਜੀਵਨ ਸ਼ੈਲੀ ਬਾਰੇ ਜਾਗਰੂਕਤਾ ਵਧਾਉਣਾ ਹੈ। ਇਸ ਦੇ ਲਈ ਇੰਟਰਐਕਟਿਵ ਵਿਦਿਅਕ ਗਤੀਵਿਧੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਨੈਸ਼ਨਲ ਜ਼ੂਓਲੋਜੀਕਲ ਪਾਰਕ ਦੀ ਅਧਿਕਾਰਤ ਵੈੱਬਸਾਈਟ 'ਤੇ ਉਪਲਬਧ ਗੂਗਲ ਰਜਿਸਟ੍ਰੇਸ਼ਨ ਲਿੰਕ ਰਾਹੀਂ ਕੁੱਲ 854 ਵਿਦਿਆਰਥੀਆਂ ਨੇ ਔਨਲਾਈਨ ਰਜਿਸਟਰ ਕਰਵਾਇਆ। ਇਨ੍ਹਾਂ ਵਿੱਚੋਂ 60 ਭਾਗੀਦਾਰਾਂ ਦੀ ਚੋਣ "ਪਹਿਲਾਂ ਆਓ, ਪਹਿਲਾਂ ਪਾਓ" ਦੇ ਅਧਾਰ 'ਤੇ ਕੀਤਾ ਗਿਆ ਅਤੇ ਪੁਸ਼ਟੀ ਲਈ ਉਨ੍ਹਾਂ ਨਾਲ ਫ਼ੋਨ ‘ਤੇ ਸੰਪਰਕ ਕੀਤਾ ਗਿਆ। ਉਦਘਾਟਨੀ ਦਿਨ ‘ਤੇ ਦਿੱਲੀ-ਐੱਨਸੀਆਰ ਦੇ 15 ਸਕੂਲਾਂ ਦੇ 39 ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਪ੍ਰਗੋਰਾਮ ਵਿੱਚ ਹਿੱਸਾ ਲਿਆ।

ਪ੍ਰੋਗਰਾਮ ਦੇ ਪਹਿਲੇ ਦਿਨ ਭਾਗੀਦਾਰਾਂ ਨੂੰ ਐੱਸਵੀਪੀ 2026 ਦੇ ਉਦੇਸ਼ਾਂ ਅਤੇ ਗਤੀਵਿਧੀਆਂ ਨਾਲ ਜਾਣੂ ਕਰਵਾਉਣ ਲਈ ਓਰੀਐਂਟੇਸ਼ਨ ਸੈਸ਼ਨ ਆਯੋਜਿਤ ਕੀਤਾ ਗਿਆ। ਇਸ ਤੋਂ ਬਾਅਦ ਸ਼ਾਕਾਹਾਰੀ ਅਤੇ ਮਾਸਾਹਾਰੀ ਜੀਵਾਂ ਦੇ ਬਾੜੇ ਵੀ ਘੁਮਾਇਆ ਗਿਆ। ਨਾਲ ਹੀ ਅੰਤਰਰਾਸ਼ਟਰੀ ਜੈਵ ਵਿਭਿੰਨਤਾ ਦਿਵਸ ਦੀ ਪਹਿਲੀ ਸ਼ਾਮ ‘ਤੇ ਡਾ. ਫੈਯਾਜ ਏ. ਦੁਆਰਾ ਜੈਵ ਵਿਭਿੰਨਤਾ ‘ਤੇ ਇੱਕ ਮਾਹਰ ਗੱਲਬਾਤ ਵੀ ਕੀਤੀ ਗਈ। 

ਇਹ ਦੋ ਹਫ਼ਤੇ ਤੱਕ ਚੱਲਣ ਵਾਲਾ ਪ੍ਰੋਗਰਾਮ 2 ਸਲੌਟ- ਸਲੌਟ ਏ ਅਤੇ ਸਲੌਟ ਬੀ- ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਹਰੇਕ ਸਲੌਟ ਵਿੱਚ 50 ਭਾਗੀਦਾਰ ਸ਼ਾਮਲ ਹਨ, ਜਿਨ੍ਹਾਂ ਵਿੱਚ 25 ਜੂਨੀਅਰ ਅਤੇ 25 ਸੀਨੀਅਰ ਵਿਦਿਆਰਥੀ ਹਨ।

ਪ੍ਰੋਗਰਾਮ ਦੀ ਰੂਪ-ਰੇਖਾ ਵਿੱਚ ਵਿਦਿਅਕ ਅਤੇ ਸਿਰਜਣਾਤਮਕ ਗਤੀਵਿਧੀਆਂ ਦੀ ਇੱਕ ਵਿਸ਼ਾਲ ਸ਼੍ਰੇਣੀ ਸ਼ਾਮਲ ਹੈ, ਜਿਵੇਂ ਕਿ ਜੰਗਲੀ ਜੀਵ ਫੋਟੋਗ੍ਰਾਫੀ, ਆਰਟ ਐਂਡ ਕ੍ਰਾਫਟ, ਹੈਰੀਟੇਜ ਵੌਕ (ਵਿਰਾਸਤੀ ਯਾਤਰਾ), ਸਲੋਗਨ ਲਿਖਣਾ, ਪੋਸਟਰ ਬਣਾਉਣ ਦੇ ਮੁਕਾਬਲੇ, ਸਵੱਛਤਾ ਜਾਗਰੂਕਤਾ ਅਭਿਆਨ, ਕਲੇਅ ਮਾਡਲਿੰਗ (ਮਿੱਟੀ ਦੇ ਮਾਡਲ ਬਣਾਉਣਾ), ਲੇਖ ਲਿਖਣਾ, ਪ੍ਰਦਰਸ਼ਨੀਆਂ, ਮਾਹਰ ਵਾਰਤਾ ਅਤੇ ਮਿਸ਼ਨ ਲਾਈਫ ਜਾਗਰੂਕਤਾ ਸੈਸ਼ਨ।

ਇਹ ਗਰਮੀਆਂ ਦੀਆਂ ਛੁੱਟੀਆਂ ਦੇ ਪ੍ਰੋਗਰਾਮ 21 ਮਈ ਤੋਂ 6 ਜੂਨ 2026 ਤੱਕ ਜਾਰੀ ਰਹਿਣਗੇ, ਜੋ ਕਲਾਸ 6 ਤੋਂ 12 ਤੱਕ ਦੇ ਵਿਦਿਆਰਥੀਆਂ ਨੂੰ ਵਿਵਹਾਰਕ ਸਿੱਖਿਆ ਅਤੇ ਸੰਭਾਲ ਨਾਲ ਜੋੜੇਗਾ। 

ਚਿੜੀਆਘਰ ਦੇ ਡਾਇਰੈਕਟਰ ਡਾ. ਸੰਜੀਤ ਕੁਮਾਰ ਨੇ ਭਾਗੀਦਾਰਾਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੀ ਇੰਟਰਐਕਟਿਵ ਵਿਦਿਅਕ ਪਹਿਲਕਦਮੀਆਂ ਰਾਹੀਂ ਨੌਜਵਾਨ ਪੀੜ੍ਹੀ ਨੂੰ ਆਧੁਨਿਕ ਅਤੇ ਨਵੀਨਤਾ-ਅਧਾਰਿਤ ਤਕਨਾਲੋਜੀਆਂ ਨਾਲ ਜੋੜ ਕੇ ਜੈਵ ਵਿਭਿੰਨਤਾ ਸੰਭਾਲ ਅਤੇ ਵਾਤਾਵਰਣ ਸੁਰੱਖਿਆ ਪ੍ਰਤੀ ਜਾਗਰੂਕ ਕਰਨਾ ਬਹੁਤ ਮਹੱਤਵਪੂਰਨ ਹੈ।

*****

ਵੀਐੱਮ/ਜੀਐੱਸ/ਏਕੇ


(Release ID: 2264152) ਵਿਜ਼ੀਟਰ ਕਾਊਂਟਰ : 8