ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਜਯੋਤੀਰਾਦਿੱਤਿਆ ਐੱਮ. ਸਿੰਧੀਆ 8 ਅਤੇ 9 ਮਈ ਨੂੰ ਮੁੰਬਈ ਅਤੇ ਪੁਣੇ ਦਾ ਦੌਰਾ ਕਰਨਗੇ


ਮੰਤਰੀ ਸਿੰਧੀਆ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਨਾਲ ਮੁੰਬਈ ਵਿੱਚ ਅੰਧੇਰੀ ਰੇਲਵੇ ਸਟੇਸ਼ਨ ਸਬ ਡਾਕਘਰ ਦਾ ਕਰਨਗੇ ਉਦਘਾਟਨ

ਪੁਣੇ ਵਿੱਚ ਡਾ. ਡੀ.ਵਾਈ. ਪਾਟਿਲ ਵਿਦਿਆਪੀਠ ਦੇ ਕਨਵੋਕੇਸ਼ਨ ਅਤੇ ਪੁਣਯਭੂਸ਼ਣ ਪੁਰਸਕਾਰ ਸਮਾਰੋਹ ਵਿੱਚ ਸ਼ਾਮਲ ਹੋਣਗੇ

Posted On: 07 MAY 2026 5:57PM by PIB Chandigarh

ਕੇਂਦਰੀ ਸੰਚਾਰ ਅਤੇ ਉੱਤਰ-ਪੂਰਬੀ ਖੇਤਰ ਵਿਕਾਸ ਮੰਤਰੀ ਜਯੋਤੀਰਾਦਿੱਤਿਆ ਐੱਮ. ਸਿੰਧੀਆ 8 ਅਤੇ 9 ਮਈ, 2026 ਨੂੰ ਮਹਾਰਾਸ਼ਟਰ ਦੇ ਅਧਿਕਾਰਤ ਦੌਰੇ 'ਤੇ ਹੋਣਗੇ। ਇਸ ਦੌਰੇ ਵਿੱਚ ਡਾਕ ਵਿਭਾਗ ਨਾਲ ਸਬੰਧਿਤ ਮਹੱਤਵਪੂਰਨ ਸਮਾਗਮਾਂ ਦੇ ਨਾਲ-ਨਾਲ ਮੁੰਬਈ ਅਤੇ ਪੁਣੇ ਵਿੱਚ ਪ੍ਰਮੁੱਖ ਵਿਦਿਅਕ ਅਤੇ ਜਨਤਕ ਸਮਾਗਮਾਂ ਵਿੱਚ ਹਿੱਸਾ ਲੈਣਾ ਸ਼ਾਮਲ ਹੋਵੇਗਾ।

8 ਮਈ, 2026 ਨੂੰ, ਕੇਂਦਰੀ ਮੰਤਰੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਨਾਲ ਮੁੰਬਈ ਵਿੱਚ ਅੰਧੇਰੀ ਰੇਲਵੇ ਸਟੇਸ਼ਨ ਸਬ ਡਾਕਘਰ ਦਾ ਉਦਘਾਟਨ ਕਰਨਗੇ। ਇਹ ਪਹਿਲਕਦਮੀ ਡਾਕ ਵਿਭਾਗ ਦੇ ਨਾਗਰਿਕ-ਕੇਂਦ੍ਰਿਤ ਡਾਕ ਬੁਨਿਆਦੀ ਢਾਂਚੇ ਦੇ ਵਿਸਥਾਰ ਅਤੇ ਵਧੇਰੇ ਭੀੜ-ਭੜੱਕੇ ਵਾਲੇ ਸ਼ਹਿਰੀ ਕੇਂਦਰਾਂ ਵਿੱਚ ਸੇਵਾਵਾਂ ਤੱਕ ਪਹੁੰਚ ਵਧਾਉਣ ਦੇ ਨਿਰੰਤਰ ਯਤਨਾਂ ਨੂੰ ਦਰਸਾਉਂਦੀ ਹੈ।

9 ਮਈ, 2026 ਨੂੰ ਕੇਂਦਰੀ ਮੰਤਰੀ ਸ਼੍ਰੀ ਸਿੰਧੀਆ ਪੁਣੇ ਦੀ ਯਾਤਰਾ ਕਰਨਗੇ ਜਿੱਥੇ ਉਹ ਡਾ. ਡੀ.ਵਾਈ. ਪਾਟਿਲ ਵਿਦਿਆਪੀਠ ਦੇ ਕਨਵੋਕੇਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਇਸ ਸਮਾਗਮ ਵਿੱਚ ਗ੍ਰੈਜੂਏਟ ਵਿਦਿਆਰਥੀ, ਫੈਕਲਟੀ ਮੈਂਬਰ ਅਤੇ ਅਕਾਦਮਿਕ ਅਤੇ ਪੇਸ਼ੇਵਰ ਖੇਤਰਾਂ ਦੇ ਪ੍ਰਸਿੱਧ ਮਹਿਮਾਨ ਸ਼ਾਮਲ ਹੋਣਗੇ। ਬਾਅਦ ਵਿੱਚ ਸ਼ਾਮ ਨੂੰ, ਉਹ ਪੁਣੇ ਵਿੱਚ ਪੁਣਯਭੂਸ਼ਣ ਪੁਰਸਕਾਰ ਸਮਾਰੋਹ ਵਿੱਚ ਸ਼ਾਮਲ ਹੋਣਗੇ। ਇਹ ਸਮਾਰੋਹ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਯੋਗਦਾਨ ਲਈ ਉੱਘੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਦਾ ਹੈ ਅਤੇ ਇਹ ਸ਼ਹਿਰ ਦੇ ਪ੍ਰਮੁੱਖ ਜਨਤਕ ਸਮਾਗਮਾਂ ਵਿੱਚੋਂ ਇੱਕ ਹੈ।

ਇਹ ਦੌਰਾ ਜਨਤਕ ਸੇਵਾ ਪ੍ਰਦਾਨ ਕਰਨ, ਅਕਾਦਮਿਕ ਉੱਤਮਤਾ ਨੂੰ ਉਤਸ਼ਾਹਿਤ ਕਰਨ ਅਤੇ ਰਾਸ਼ਟਰੀ ਅਤੇ ਖੇਤਰੀ ਮਹੱਤਵ ਵਾਲੇ ਸੰਸਥਾਨਾਂ ਨਾਲ ਜੁੜਨ 'ਤੇ ਸਰਕਾਰ ਦੇ ਨਿਰੰਤਰ ਜ਼ੋਰ ਨੂੰ ਰੇਖਾਂਕਿਤ ਕਰਦਾ ਹੈ ।

*****

ਦਰਸ਼ਨਾ ਰਾਣੇ /ਬਲਜੀਤ ਸਿੰਘ


(Release ID: 2263328) ਵਿਜ਼ੀਟਰ ਕਾਊਂਟਰ : 13