ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸੁਚੱਜੇ ਮਿਆਰਾਂ ਰਾਹੀਂ ਮਨੁੱਖੀ ਵਿਵਹਾਰ ਦੇ ਮਾਰਗ-ਦਰਸ਼ਨ ਨੂੰ ਦਰਸਾਉਂਦਾ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ

Posted On: 20 MAY 2026 10:24AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ। ਇਸ ਦਾ ਭਾਵ ਹੈ ਕਿ ਚੰਗਾ ਆਚਰਨ ਇਕ ਦੀਵੇ ਵਾਂਗ ਹੈ, ਜੋ ਨਾ ਸਿਰਫ਼ ਇਕ ਵਿਅਕਤੀ ਨੂੰ ਸਗੋਂ ਪੂਰੇ ਸਮਾਜ ਨੂੰ ਰੋਸ਼ਨ ਕਰਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਸੇ ਆਦਰਸ਼ ਨੂੰ ਅਪਣਾ ਕੇ ਸਾਡੇ ਦੇਸ਼ ਦੇ ਲੋਕ ਅੱਜ ਪੂਰੇ ਸੰਜਮ, ਸਮਰੱਥਾ ਅਤੇ ਕਰਤੱਵ ਨਿਸ਼ਠਾ ਨਾਲ ਰਾਸ਼ਟਰ ਨਿਰਮਾਣ ਵਿੱਚ ਜੁਟੇ ਹੋਏ ਹਨ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਆਪਣੀ ਪੋਸਟ ਵਿੱਚ ਲਿਖਿਆ:

 “ਚੰਗਾ ਆਚਰਨ ਉਹ ਦੀਵਾ ਹੈ, ਜਿਸ ਨਾਲ ਵਿਅਕਤੀ ਦੇ ਨਾਲ-ਨਾਲ ਸਮਾਜ ਵੀ ਰੋਸ਼ਨ ਹੁੰਦਾ ਹੈ। ਇਸੇ ਆਦਰਸ਼ ਨੂੰ ਅਪਣਾਉਂਦੇ ਹੋਏ ਸਾਡੇ ਦੇਸ਼ ਵਾਸੀ ਅੱਜ ਪੂਰੇ ਸੰਜਮ, ਸਮਰੱਥਾ ਅਤੇ ਕਰਤੱਵ ਨਿਸ਼ਠਾ ਨਾਲ ਰਾਸ਼ਟਰ ਨਿਰਮਾਣ ਵਿੱਚ ਜੁਟੇ ਹੋਏ ਹਨ।

तस्माच्छास्त्रं प्रमाणं ते कार्याकार्यव्यवस्थितौ।

ज्ञात्वा शास्त्रविधानोक्तं कर्म कर्तुमिहार्हसि।।"

ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ, ਇਸ ਦਾ ਫ਼ੈਸਲਾ ਨਿੱਜੀ ਰਾਏ ਜਾਂ ਪਲ ਭਰ ਦੇ ਆਵੇਗ ’ਤੇ ਨਹੀਂ, ਸਗੋਂ ਸ਼ਾਸਤਰਾਂ ’ਤੇ ਅਧਾਰਿਤ ਇੱਕ ਸੁਚੱਜੇ ਮਿਆਰ ਅਨੁਸਾਰ ਹੋਣਾ ਚਾਹੀਦਾ ਹੈ, ਜੋ ਆਚਰਨ ਨੂੰ ਦਿਸ਼ਾ ਅਤੇ ਅਨੁਸ਼ਾਸਨ ਪ੍ਰਦਾਨ ਕਰਦਾ ਹੈ। ਇਸ ਲਈ ਮਨੁੱਖ ਨੂੰ ਸਥਾਪਿਤ ਮਿਆਰਾਂ ਦੀ ਉਸ ਪ੍ਰਣਾਲੀ ਅਨੁਸਾਰ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਉਸ ਦਾ ਆਚਰਨ ਸੰਤੁਲਿਤ, ਪ੍ਰਮਾਣਿਤ ਅਤੇ ਸਾਰਥਕ ਹੋ ਸਕੇ।

************

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(Release ID: 2263214) ਵਿਜ਼ੀਟਰ ਕਾਊਂਟਰ : 2