ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਇੰਡੀਅਨ ਫਾਰਮਾਕੋਪੀਆ ਕਮਿਸ਼ਨ ਨੇ ਤੇਲੰਗਾਨਾ ਦੇ ਹੈਦਰਾਬਾਦ ਵਿੱਚ ਨੈਸ਼ਨਲ ਇੰਸਟੀਟਿਊਟ ਆਫ਼ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ (ਐੱਨਆਈਪੀਈਆਰ) ਵਿਖੇ 'ਇੰਡੀਅਨ ਫਾਰਮਾਕੋਪੀਆ 2026' 'ਤੇ ਇੱਕ ਵਿਗਿਆਨਕ ਕਾਨਫਰੰਸ ਅਤੇ ਇੰਟਰਐਕਟਿਵ ਸੈਸ਼ਨ ਦਾ ਆਯੋਜਨ ਕੀਤਾ


ਕਾਨਫਰੰਸ ਵਿੱਚ ਦਵਾਈਆਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਵਿੱਚ 'ਇੰਡੀਅਨ ਫਾਰਮਾਕੋਪੀਆ ਰੈਫਰੈਂਸ ਸਟੈਂਡਰਡਜ਼' ਅਤੇ 'ਅਸ਼ੁੱਧਤਾ ਮਿਆਰ' ਦੀ ਮਹੱਤਤਾ ਨੂੰ ਉਜਾਗਰ ਕੀਤਾ

Posted On: 15 MAY 2026 6:18PM by PIB Chandigarh

ਕਾਨਫਰੰਸ ਵਿੱਚ ਪਹਿਲੀ ਵਾਰ ਫਾਰਮਾਸਿਊਟੀਕਲ ਗੁਣਵੱਤਾ, ਕਲੀਨਿਕਲ, ਰੈਗੂਲੇਟਰੀ ਅਤੇ ਉਦਯੋਗ ਜਗਤ ਦੇ ਮਾਹਿਰਾਂ ਨੂੰ ਇਕੱਠਾ ਕੀਤਾ ਤਾਂ ਜੋ ਮੌਜੂਦਾ ਫਾਰਮਾਕੋਪੀਆ ਵਿੱਚ ਮੌਜੂਦਾ ਅਸ਼ੁੱਧੀਆਂ  ਗਲਤੀਆਂ ਦੇ ਕਲੀਨਿਕਲ ਪ੍ਰਭਾਵਾਂ ਅਤੇ ਮਰੀਜ਼ ਸੁਰੱਖਿਆ 'ਤੇ ਚਰਚਾ ਕੀਤੀ ਜਾ ਸਕੇ

ਇੰਡੀਅਨ ਫਾਰਮਾਕੋਪੀਆ ਕਮਿਸ਼ਨ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਅੱਜ ਤੇਲੰਗਾਨਾ ਦੇ ਹੈਦਰਾਬਾਦ ਵਿੱਚ ਨੈਸ਼ਨਲ ਇੰਸਟੀਟਿਊਟ ਆਫ਼ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ (ਐੱਨਆਈਪੀਈਆਰ) ਵਿਖੇ "ਇੰਡੀਅਨ ਫਾਰਮਾਕੋਪੀਆ 2026" 'ਤੇ ਇੱਕ ਵਿਗਿਆਨਕ ਕਾਨਫਰੰਸ ਅਤੇ ਇੰਟਰਐਕਟਿਵ ਸੈਸ਼ਨ ਦਾ ਆਯੋਜਨ ਕੀਤਾ। ਇਹ ਸਮਾਗਮ ਐੱਨਆਈਪੀਈਆਰ ਹੈਦਰਾਬਾਦ, ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐੱਸਸੀਓ), ਆਈਡੀਐੱਮਏ ਤੇਲੰਗਾਨਾ ਚੈਪਟਰ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਸੀ। ਕਾਨਫਰੰਸ ਦਾ ਮੁੱਖ ਵਿਸ਼ਾ "ਦਵਾਈਆਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਵਿੱਚ ਇੰਡੀਅਨ ਫਾਰਮਾਕੋਪੀਆ ਸੰਦਰਭ ਮਿਆਰਾਂ ਅਤੇ ਅਸ਼ੁੱਧਤਾ ਮਿਆਰਾਂ ਦੀ ਮਹੱਤਤਾ" ਸੀ।

ਆਈਪੀਸੀ, ਜਿਸ ਨੂੰ ਦਵਾਈਆਂ ਦੀ ਗੁਣਵੱਤਾ, ਸੁਰੱਖਿਆ ਅਤੇ ਤਰਕਸੰਗਤ ਵਰਤੋਂ ਨੂੰ ਉਤਸ਼ਾਹਿਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਦਵਾਈਆਂ ਦੀ ਗੁਣਵੱਤਾ ਨੂੰ ਮਜ਼ਬੂਤ ਕਰਨ ਅਤੇ ਮਰੀਜ਼ਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਲਗਾਤਾਰ ਵੱਖ-ਵੱਖ ਪਹਿਲਕਦਮੀਆਂ ਕਰ ਰਿਹਾ ਹੈ। ਇਹ ਮੰਨਦੇ ਹੋਏ ਕਿ ਦਵਾਈਆਂ ਦੀ ਗੁਣਵੱਤਾ ਜਨਤਕ ਸਿਹਤ ਸੁਰੱਖਿਆ ਦਾ ਇੱਕ ਮਹੱਤਵਪੂਰਨ ਹਿੱਸਾ ਹੈ, ਆਈ.ਪੀ.ਸੀ. ਵਿਗਿਆਨਕ, ਰੈਗੂਲੇਟਰੀ ਅਤੇ ਹਿੱਸੇਦਾਰਾਂ ਦੀ ਸ਼ਮੂਲੀਅਤ ਵਾਲੇ ਫੋਰਮਾਂ ਰਾਹੀਂ ਦਵਾਈਆਂ ਦੀ ਗੁਣਵੱਤਾ ਦੇ ਮੁੱਦਿਆਂ ਨੂੰ ਲਗਾਤਾਰ ਹੱਲ ਕਰ ਰਿਹਾ ਹੈ। ਮੌਜੂਦਾ ਕਾਨਫਰੰਸ ਦਵਾਈਆਂ ਦੀ ਗੁਣਵੱਤਾ, ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਨੂੰ ਯਕੀਨੀ ਬਣਾਉਣ ਵਿੱਚ ਇੰਡੀਅਨ ਫਾਰਮਾਕੋਪੀਆ ਸੰਦਰਭ ਪਦਾਰਥਾਂ ਅਤੇ ਅਸ਼ੁੱਧਤਾ ਦੇ ਮਿਆਰਾਂ ਦੀ ਮਹੱਤਤਾ 'ਤੇ ਵਿਚਾਰ-ਵਟਾਂਦਰਾ ਕਰਨ ਲਈ ਆਯੋਜਿਤ ਕੀਤੀ ਗਈ ਸੀ। 

ਕਾਨਫਰੰਸ ਦਾ ਰਸਮੀ ਉਦਘਾਟਨ ਐੱਨਆਈਪੀਈਆਰ ਹੈਦਰਾਬਾਦ ਦੇ ਡਾਇਰੈਕਟਰ  ਪ੍ਰੋ. ਸ਼ੈਲੇਂਦਰ ਸਰਾਫ ਨੇ ਕੀਤਾ। ਉਨ੍ਹਾਂ ਨੇ ਫਾਰਮਾਸਿਊਟੀਕਲ ਗੁਣਵੱਤਾ ਵਿੱਚ ਸੁਧਾਰ ਲਈ ਅਕਾਦਮਿਕ ਸੰਸਥਾਵਾਂ ਨਾਲ ਸਹਿਯੋਗ ਕਰਨ ਲਈ ਆਈਪੀਸੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਐੱਨਆਈਪੀਈਆਰ ਹੈਦਰਾਬਾਦ ਅਤੇ ਇਸ ਤੋਂ ਪਹਿਲਾਂ ਐੱਨਆਈਪੀਈਆਰ ਅਹਿਮਦਾਬਾਦ ਵਰਗੀਆਂ ਪ੍ਰਮੁੱਖ ਸੰਸਥਾਵਾਂ ਨਾਲ ਅਜਿਹੇ ਸਹਿਯੋਗ, ਰੈਗੂਲੇਟਰਾਂ, ਅਕਾਦਮਿਕ ਸੰਸਥਾਵਾਂ ਅਤੇ ਉਦਯੋਗਾਂ ਦਰਮਿਆਨ ਵਿਗਿਆਨਕ ਵਿਚਾਰਾਂ ਦੇ ਅਦਾਨ-ਪ੍ਰਦਾਨ ਅਤੇ ਸਮਰੱਥਾ ਨਿਰਮਾਣ ਲਈ ਇੱਕ ਮਹੱਤਵਪੂਰਨ ਪਲੈਟਫਾਰਮ ਪ੍ਰਦਾਨ ਕਰਦੇ ਹਨ।

ਆਈਪੀਸੀ ਦੇ ਸਕੱਤਰ-ਕਮ-ਵਿਗਿਆਨਕ ਡਾਇਰੈਕਟਰ ਡਾ. ਵੀ. ਕਲਾਈਸੇਲਵਨ ਨੇ ਕਿਹਾ ਕਿ ਅਸ਼ੁੱਧੀਆਂ ਦੀ ਪਛਾਣ ਅਤੇ ਵਿਗਿਆਨਕ ਤੌਰ 'ਤੇ ਸਥਾਪਿਤ ਫਾਰਮਾਕੋਪੀਅਲ ਮਿਆਰ ਫਾਰਮਾਸਿਊਟੀਕਲ ਅਸ਼ੁੱਧੀਆਂ ਨਾਲ ਜੁੜੇ ਮਾੜੇ ਪ੍ਰਭਾਵਾਂ ਨੂੰ ਘੱਟ ਕਰਨ ਲਈ ਜ਼ਰੂਰੀ ਤੱਤ ਹਨ। ਉਨ੍ਹਾਂ ਨੇ ਡਰੱਗ ਗੁਣਵੱਤਾ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਅਤੇ ਮਜ਼ਬੂਤ ਫਾਰਮਾਕੋਪੀਅਲ ਮਿਆਰਾਂ ਅਤੇ ਗੁਣਵੱਤਾ ਭਰੋਸਾ ਵਿਧੀਆਂ ਰਾਹੀਂ "ਵਿਕਸਿਤ ਭਾਰਤ" ਦੇ ਦ੍ਰਿਸ਼ਟੀਕੋਣ ਵਿੱਚ ਯੋਗਦਾਨ ਪਾਉਣ ਲਈ ਆਈਪੀਸੀ ਦੀ ਵਚਨਬੱਧਤਾ ਨੂੰ ਦੁਹਰਾਇਆ। 

ਉਦਘਾਟਨੀ ਸੈਸ਼ਨ ਵਿੱਚ ਆਈਪੀਸੀ, ਸੀਸੀਡੀਐੱਸਸੀਓ ਐੱਨਆਈਪੀਈਆਰ ਹੈਦਰਾਬਾਦ ਅਤੇ ਫਾਰਮਾਸਿਊਟੀਕਲ ਉਦਯੋਗ ਦੇ ਸੀਨੀਅਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਸ਼੍ਰੀ ਕੇ. ਨਰੇਂਦਰਨ, ਡਿਪਟੀ ਡਰੱਗਜ਼ ਕੰਟਰੋਲਰ (ਭਾਰਤ), ਸੀਡੀਐੱਸਸੀਓ, ਹੈਦਰਾਬਾਦ ਨੇ ਦਵਾਈਆਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਇਕਸਾਰ ਮਿਆਰਾਂ ਅਤੇ ਰੈਗੂਲੇਟਰੀ ਨਿਗਰਾਨੀ ਦੀ ਮਹੱਤਤਾ 'ਤੇ ਚਾਨਣਾ ਪਾਇਆ। 

ਇਸ ਕਾਨਫਰੰਸ ਦੀ ਇੱਕ ਵਿਲੱਖਣ ਵਿਸ਼ੇਸ਼ਤਾ ਫਾਰਮਾਸਿਊਟੀਕਲ ਗੁਣਵੱਤਾ ਅਤੇ ਕਲੀਨਿਕਲ ਦੋਵਾਂ ਖੇਤਰਾਂ ਦੇ ਹਿੱਸੇਦਾਰਾਂ ਦੀ ਭਾਗੀਦਾਰੀ ਸੀ। ਪਹਿਲੀ ਵਾਰ, ਆਈਪੀਸੀ ਨੇ ਫਾਰਮਾਸਿਊਟੀਕਲ ਅਸ਼ੁੱਧੀਆਂ ਦੇ ਕਲੀਨਿਕਲ ਪ੍ਰਭਾਵਾਂ 'ਤੇ ਚਰਚਾ ਕਰਨ ਲਈ ਰੈਗੂਲੇਟਰੀ, ਵਿਸ਼ਲੇਸ਼ਣਾਤਮਕ, ਉਦਯੋਗਿਕ ਅਤੇ ਕਲੀਨਿਕਲ ਪਿਛੋਕੜ ਵਾਲੇ ਮਾਹਿਰਾਂ ਨੂੰ ਇਕੱਠਾ ਕੀਤਾ। ਇਨ੍ਹਾਂ ਅਸ਼ੁੱਧੀਆਂ ਦੇ ਪ੍ਰਤੀਕੂਲ ਦਵਾਈਆਂ ਦੀਆਂ ਪ੍ਰਤੀਕ੍ਰਿਆਵਾਂ ਅਤੇ ਮਰੀਜ਼ਾਂ ਦੀ ਸੁਰੱਖਿਆ ਦੇ ਮੁੱਦਿਆਂ ਦਾ ਕਾਰਨ ਬਣਨ ਦੀ ਸੰਭਾਵਨਾ 'ਤੇ ਵੀ ਚਰਚਾ ਕੀਤੀ ਗਈ। ਕਾਨਫਰੰਸ ਨੇ ਆਈਪੀਆਰ ਅਤੇ ਅਸ਼ੁੱਧਤਾ ਮਿਆਰਾਂ ਦੇ ਵਿਕਾਸ, ਅਪਣਾਉਣ ਅਤੇ ਲਾਗੂਕਰਨ ਵਿੱਚ ਸਰਗਰਮੀ ਨਾਲ ਸ਼ਾਮਲ ਫਾਰਮਾਸਿਊਟੀਕਲ ਉਦਯੋਗਾਂ ਨੂੰ ਆਪਣੇ ਤਜ਼ਰਬੇ ਅਤੇ ਦ੍ਰਿਸ਼ਟੀਕੋਣ ਸਾਂਝੇ ਕਰਨ ਦਾ ਇੱਕ ਮਹੱਤਵਪੂਰਨ ਮੌਕਾ ਵੀ ਪ੍ਰਦਾਨ ਕੀਤਾ।

ਤਕਨੀਕੀ ਸੈਸ਼ਨਾਂ ਦੌਰਾਨ, ਆਈਪੀਸੀ, ਸੀਡੀਐੱਸਸੀਓ, ਅਕਾਦਮਿਕ ਅਤੇ ਫਾਰਮਾਸਿਊਟੀਕਲ ਉਦਯੋਗ ਦੇ ਮਾਹਿਰਾਂ ਨੇ ਫਾਰਮਾਕੋਪੀਅਲ ਮਿਆਰਾਂ, ਅਸ਼ੁੱਧਤਾ ਨਿਯੰਤਰਣ, ਰੈਗੂਲੇਟਰੀ ਪਾਲਣਾ, ਇੰਡੀਅਨ ਫਾਰਮਾਕੋਪੀਆ 2026 ਵਿੱਚ ਹੋਈ ਪ੍ਰਗਤੀ, ਅਸ਼ੁੱਧਤਾ ਸੰਦਰਭ ਮਾਪਦੰਡਾਂ, ਡਰੱਗ ਗੁਣਵੱਤਾ ਭਰੋਸਾ, ਜੋਖਮ ਮੁਲਾਂਕਣ ਪਹੁੰਚਾਂ ਅਤੇ ਡਰੱਗ ਅਸ਼ੁੱਧਤਾ ਪ੍ਰਬੰਧਨ ਅਤੇ ਰੈਗੂਲੇਟਰੀ ਨਿਯੰਤਰਣ ਵਿੱਚ ਉੱਭਰ ਰਹੀਆਂ ਵਿਸ਼ਵਵਿਆਪੀ ਚਿੰਤਾਵਾਂ ਨਾਲ ਸਬੰਧਿਤ ਸਮਕਾਲੀ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ।

ਕਾਨਫਰੰਸ ਇੱਕ ਇੰਟਰਐਕਟਿਵ ਓਪਨ ਚਰਚਾ ਨਾਲ ਸਮਾਪਤ ਹੋਈ, ਜਿੱਥੇ ਆਈਪੀਸੀ, ਸੀਡੀਐੱਸਸੀਓ, ਸਟੇਟ ਲਾਇਸੈਂਸਿੰਗ ਅਥਾਰਿਟੀਆਂ, ਅਕਾਦਮੀਆਂ, ਡਾਕਟਰਾਂ, ਖੋਜਕਰਤਾਵਾਂ ਅਤੇ ਉਦਯੋਗ ਦੇ ਪ੍ਰਤੀਨਿਧੀਆਂ ਦੇ ਮਾਹਿਰਾਂ ਨੇ ਡਰੱਗ ਅਸ਼ੁੱਧੀਆਂ, ਵਿਸ਼ਲੇਸ਼ਣਾਤਮਕ ਤਰੀਕਿਆਂ, ਰੈਗੂਲੇਟਰੀ ਜ਼ਰੂਰਤਾਂ ਅਤੇ ਲਾਗੂ ਕਰਨ ਦੀਆਂ ਚੁਣੌਤੀਆਂ ਦੇ ਵੱਖ-ਵੱਖ ਪਹਿਲੂਆਂ 'ਤੇ ਚਰਚਾ ਕੀਤੀ।

ਇਸ ਕਾਨਫਰੰਸ ਵਿੱਚ ਦੇਸ਼ ਭਰ ਤੋਂ ਵੱਡੀ ਗਿਣਤੀ ਵਿੱਚ ਰੈਗੂਲੇਟਰਾਂ, ਫਾਰਮਾਸਿਊਟੀਕਲ ਉਦਯੋਗ ਦੇ ਪੇਸ਼ੇਵਰਾਂ, ਅਕਾਦਮਿਕ, ਡਾਕਟਰਾਂ, ਵਿਸ਼ਲੇਸ਼ਣਾਤਮਕ ਵਿਗਿਆਨੀਆਂ ਅਤੇ ਖੋਜਕਰਤਾਵਾਂ ਨੇ ਸ਼ਿਰਕਤ ਕੀਤੀ। ਇਹ ਵਿਗਿਆਨਕ ਤੌਰ 'ਤੇ ਮਜ਼ਬੂਤ ਫਾਰਮਾਸਿਊਟੀਕਲ ਮਿਆਰਾਂ ਰਾਹੀਂ ਦਵਾਈ ਗੁਣਵੱਤਾ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਅਤੇ ਜਨਤਕ ਸਿਹਤ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਲਈ ਆਈਪੀਸੀ ਦੀ ਨਿਰੰਤਰ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ। 

 *****

 

ਐੱਸਆਰ/ਏਕੇ

ਐੱਚਐੱਫਡਬਲਿਊ–ਆਈਪੀਸੀ 2026 ਵਿਗਿਆਨਕ ਸੰਮੇਲਨ ਐੱਨਆਈਪੀਈਆਰ ਹੈਦਰਾਬਾਦ ਵਿਖੇ/15 ਮਈ 2026/1


(Release ID: 2261756) ਵਿਜ਼ੀਟਰ ਕਾਊਂਟਰ : 17