ਸਿੱਖਿਆ ਮੰਤਰਾਲਾ
azadi ka amrit mahotsav

ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ ਦੇ ਸਕੱਤਰ ਸ਼੍ਰੀ ਸੰਜੈ ਕੁਮਾਰ ਨੇ ਨਵੀਂ ਦਿੱਲੀ ਵਿੱਚ ਭਾਰਤੀਯ ਭਾਸ਼ਾ ਸਮਰ ਕੈਂਪ (ਬੀਬੀਐੱਸਸੀ) ਦੀ ਸ਼ੁਰੂਆਤ ਕੀਤੀ

प्रविष्टि तिथि: 13 MAY 2026 9:06PM by PIB Chandigarh

ਸਿੱਖਿਆ ਮੰਤਰਾਲੇ ਦੇ ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ ਦੇ ਸਕੱਤਰ ਸ਼੍ਰੀ ਸੰਜੈ ਕੁਮਾਰ ਨੇ ਅੱਜ ਨਵੀਂ ਦਿੱਲੀ ਸਥਿਤ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ (ਡੀਏਆਈਸੀ) ਵਿੱਚ ਭਾਰਤੀਯ ਭਾਸ਼ਾ ਸਮਰ ਕੈਂਪ (ਬੀਬੀਐੱਸਸੀ) ਦੀ ਸ਼ੁਰੂਆਤ ਕੀਤੀ।

ਇਸ ਰਾਸ਼ਟਰਵਿਆਪੀ ਪਹਿਲਕਦਮੀ ਦਾ ਉਦੇਸ਼ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਅਤੇ ਵਿਕਸਿਤ ਭਾਰਤ 2047 ਦੇ ਵਿਜ਼ਨ ਦੇ ਅਨੁਰੂਪ ਸਕੂਲੀ ਵਿਦਿਆਰਥੀਆਂ ਵਿੱਚ ਭਾਰਤ ਦੀ ਭਾਸ਼ਾਈ ਵਿਭਿੰਨਤਾ ਦਾ ਜਸ਼ਨ ਮਨਾਉਣਾ ਅਤੇ ਬਹੁਭਾਸ਼ਾਈਵਾਦ ਨੂੰ ਹੁਲਾਰਾ ਦੇਣਾ ਹੈ। ਭਾਰਤ ਦੀ ਅਮੀਰ ਬਹੁਭਾਸ਼ਾਈ ਵਿਰਾਸਤ  “ਅਨੇਕਤਾ ਵਿੱਚ ਏਕਤਾ” ਦੀ ਭਾਵਨਾ ਨੂੰ ਦਰਸਾਉਂਦੀ ਹੈ। ਭਾਰਤ ਦੀ ਭਾਸ਼ਾਈ ਵਿਭਿੰਨਤਾ ਉਸ ਦੀ ਸਭ ਤੋਂ ਵੱਡੀ ਸੱਭਿਆਚਾਰਕ ਸ਼ਕਤੀਆਂ ਵਿੱਚੋਂ ਇੱਕ ਹੈ ਅਤੇ ਸਾਡੇ ਦੇਸ਼ ਵਿੱਚ 1,369 ਭਾਸ਼ਾਵਾਂ ਅਤੇ ਬੋਲੀਆਂ ਬੋਲੀ ਜਾਂਦੀਆਂ ਹਨ। ਭਾਰਤੀਯ ਭਾਸ਼ਾ ਸਮਰ ਕੈਂਪ ਦਾ ਉਦੇਸ਼ ਬੱਚਿਆਂ ਨੂੰ ਅਨੰਦਮਈ, ਗਤੀਵਿਧੀ-ਅਧਾਰਿਤ ਅਤੇ ਅਨੁਭਵੀ ਸਿੱਖਿਆ ਰਾਹੀਂ ਇਸ ਵਿਭਿੰਨਤਾ ਦਾ ਅਨੁਭਵ ਕਰਵਾਉਣਾ ਹੈ।

ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ (ਡੀਓਐੱਸਈਐੱਲ) ਦੇ ਸਕੱਤਰ ਸ਼੍ਰੀ ਸੰਜੈ ਕੁਮਾਰ ਨੇ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਦੇ ਪਰਿਵਰਤਨਸ਼ੀਲ ਵਿਜ਼ਨ ‘ਤੇ ਜ਼ੋਰ ਦਿੰਦੇ ਹੋਏ ਬੱਚਿਆਂ ਵਿੱਚ ਬੋਧਾਤਮਕ ਯੋਗਤਾਵਾਂ, ਸੰਚਾਰ ਹੁਨਰ ਅਤੇ ਬੁਨਿਆਦੀ ਸਿੱਖਿਆ ਨੂੰ ਮਜ਼ਬੂਤ ​​ਕਰਨ ਵਿੱਚ ਬਹੁਭਾਸ਼ਾਈਵਾਦ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਸਕੂਲੀ ਵਿਦਿਆਰਥੀਆਂ ਨੂੰ ਆਪਣੀ ਮਾਤ੍ਰ ਭਾਸਾ ਵਿੱਚ ਸਿੱਖਣ, ਬਹੁਭਾਸ਼ਾਈ ਸਿੱਖਿਆ ਨੂੰ ਅਪਣਾਉਣ ਅਤੇ ਆਪਣੇ ਸੰਚਾਰ ਹੁਨਰ ਨੂੰ ਬਿਹਤਰ ਬਣਾਉਣ ਦੇ ਲਈ ਲਗਾਤਾਰ ਆਪਣੀ ਸ਼ਬਦਾਵਲੀ ਖੁਸ਼ਹਾਲ ਕਰਨ ਦੇ ਲਈ ਉਤਸ਼ਾਹਿਤ ਕੀਤਾ। ਭਾਸ਼ਾ ਨੂੰ ਸੰਚਾਰ ਦੇ ਸਭ ਤੋਂ ਪ੍ਰਭਾਵਸ਼ਾਲੀ ਮਾਧਿਅਮਾਂ ਵਿੱਚੋਂ ਇੱਕ ਦੱਸਦੇ ਹੋਏ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਾਹਿਤ ਦਾ ਅਧਿਐਨ ਕਰਨ ਅਤੇ ਭਾਰਤੀ ਭਾਸ਼ਾਵਾਂ ਦੀ ਖੁਸ਼ਹਾਲੀ ਨੂੰ ਸਮਝਣ ਦੇ ਲਈ ਵੀ ਪ੍ਰੇਰਿਤ ਕੀਤਾ।

ਭਾਰਤੀਯ ਭਾਸ਼ਾ ਸਮਿਤੀ ਦੇ ਚੇਅਰਮੈਨ, ਸ਼੍ਰੀ ਚਾਮੁ ਕ੍ਰਿਸ਼ਣ ਸ਼ਾਸਤ੍ਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਅਸਾਧਾਰਨ ਭਾਸ਼ਾਈ ਵਿਰਾਸਤ ਦਾ ਧਨੀ ਹੈ, ਜਿੱਥੇ ਦੇਸ਼ਭਰ ਵਿੱਚ 1,369 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਅਤੇ ਹਰੇਕ ਭਾਸ਼ਾ ਆਪਣੇ ਲੋਕਾਂ ਦੀ ਸੱਭਿਆਚਾਰਕ ਅਮੀਰੀ ਅਤੇ ਪਛਾਣ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਬਹੁਭਾਸ਼ਾਈਵਾਦ ਨਾ ਸਿਰਫ਼ ਭਾਰਤ ਦੀ ਸੱਭਿਆਚਾਰਕ ਜੀਵੰਤਤਾ ਨੂੰ ਦਰਸਾਉਂਦਾ ਹੈ, ਸਗੋਂ ਵੱਖ-ਵੱਖ ਖੇਤਰਾਂ ਦੇ ਲੋਕਾਂ ਦਰਮਿਆਨ ਆਪਣੇਪਣ ਅਤੇ ਭਾਵਨਾਤਮਕ ਜੁੜਾਅ ਦੀ ਭਾਵਨਾ ਨੂੰ ਵੀ ਹੁਲਾਰਾ ਦਿੰਦਾ ਹੈ, ਜਿਸ ਨਾਲ ਪੂਰੇ ਦੇਸ਼ ਵਿੱਚ ਰਾਸ਼ਟਰੀ ਏਕਤਾ ਅਤੇ ਆਪਸੀ ਸਨਮਾਨ ਨੂੰ ਮਜ਼ਬੂਤੀ ਮਿਲਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀ ਗਰਮੀ ਦੀਆਂ ਛੁੱਟੀਆਂ ਦਾ ਉਪਯੋਗ ਭਾਰਤੀ ਭਾਸ਼ਾਵਾਂ ਸਿੱਖਣ ਵਿੱਚ ਕਰਨ ਦੇ ਲਈ ਵੀ ਉਤਸ਼ਾਹਿਤ ਕੀਤਾ ਅਤੇ ਕਿਹਾ ਕਿ ਭਾਰਤੀ ਭਾਸ਼ਾਵਾਂ ਦਾ ਅਧਿਐਨ ਉਨ੍ਹਾਂ ਨੂੰ ਭਾਰਤ ਦੀ ਸੱਭਿਆਚਾਰਕ ਜੜਾਂ ਅਤੇ ਵਿਭਿੰਨ ਪਰੰਪਰਾਵਾਂ ਨਾਲ ਵੱਧ ਡੂੰਘਾਈ ਨਾਲ ਜੋੜਨ ਵਿੱਚ ਸਹਾਇਕ ਹੋਵੇਗਾ।

ਐੱਨਸੀਈਆਰਟੀ ਦੇ ਨਿਦੇਸ਼ਕ, ਪ੍ਰੋ. ਦਿਨੇਸ਼ ਪ੍ਰਸਾਦ ਸਕਲਾਨੀ ਨੇ ਕਿਹਾ ਕਿ ਭਾਰਤੀ ਦੀ ਵਿਭਿੰਨਤਾ ਉਸ ਦੀਆਂ ਕਈ ਭਾਸ਼ਾਵਾਂ ਵਿੱਚ ਸੁੰਦਰਤਾ ਨਾਲ ਝਲਕਦੀ ਹੈ, ਜੋ ਨਾ ਸਿਰਫ ਸੰਚਾਰ ਦਾ ਮਾਧਿਅਮ ਹੈ, ਸਗੋਂ ਪ੍ਰਗਟਾਵੇ, ਵਿਚਾਰਾਂ ਦੇ ਅਦਾਨ-ਪ੍ਰਦਾਨ ਅਤੇ ਦੂਸਰਿਆਂ ਦੇ ਨਾਲ ਸੰਪਰਕ ਸਥਾਪਿਤ ਕਰਨ ਦਾ ਵੀ ਮਾਧਿਅਮ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮਾਤ੍ਰ ਭਾਸ਼ਾ ਦਾ ਅਧਿਐਨ ਅਤੇ ਉਪਯੋਗ ਸਮਝ, ਰਚਨਾਤਮਕਤਾ ਅਤੇ ਸੱਭਿਆਚਾਰਕ ਪਛਾਣ ਨੂੰ ਮਜ਼ਬੂਤ ਕਰਦਾ ਹੈ। ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਨੀਤੀ ਸਮਾਵੇਸ਼ੀ ਸਿੱਖਿਆ ਨੂੰ ਉਤਸ਼ਾਹਿਤ ਕਰਨ, ਭਾਸ਼ਾਈ ਵਿਭਿੰਨਤਾ ਦੀ ਸੰਭਾਲ ਅਤੇ ਵੱਖ-ਵੱਖ ਭਾਈਚਾਰਿਆਂ ਦਰਮਿਆਨ ਆਪਸੀ ਸਨਮਾਨ ਅਤੇ ਸਮਝ ਦੇ ਮਾਧਿਅਮ ਨਾਲ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਦੇ ਲਈ ਬਹੁਭਾਸ਼ਾਈਵਾਦ ਨੂੰ ਹੁਲਾਰਾ ਦਿੰਦੀ ਹੈ।

ਸਿੱਖਿਆ ਮੰਤਰਾਲਾ ਦੇ ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ ਦੀ ਸੰਯੁਕਤ ਸਕੱਤਰ (ਆਈਐਂਡਟੀ) ਸ਼੍ਰੀਮਤੀ ਪ੍ਰਾਚੀ ਪਾਂਡੇ ਨੇ ਧੰਨਵਾਦ ਮਤਾ ਪੇਸ਼ ਕੀਤਾ ਅਤੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਸਾਰੇ ਪਤਵੰਤਿਆਂ, ਭਾਗੀਦਾਰਾਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਸਹਿਯੋਗੀ ਸੰਗਠਨਾਂ ਦੀ ਅਨਮੋਲ ਮੌਜੂਦਗੀ ਅਤੇ ਸਹਿਯੋਗ ਦੇ ਲਈ ਧੰਨਵਾਦ ਕੀਤਾ। 

ਭਾਰਤੀਯ ਭਾਸ਼ਾ ਸਮਰ ਕੈਂਪ ਦਾ ਉਦੇਸ਼ ਕਲਾਸ 1 ਤੋਂ 12 ਤੱਕ ਦੇ ਸਕੂਲੀ ਵਿਦਿਆਰਥੀਆਂ ਨੂੰ ਕਹਾਣੀ ਸੁਣਾਉਣ, ਗੀਤ, ਖੇਡ, ਨਾਟਕ, ਸੰਵਾਦ, ਲੋਕ ਪਰੰਪਰਾਵਾਂ, ਕਲਾ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਸਬੰਧੀ ਗਤੀਵਿਧੀਆਂ ਰਾਹੀਂ ਜੋੜਨਾ ਹੈ। ਬੱਚੇ ਆਪਣੀ ਮਾਤ੍ਰ ਭਾਸ਼ਾ ਦੇ ਇਲਾਵਾ ਕਿਸੇ ਹੋਰ ਭਾਰਤੀ ਭਾਸ਼ਾ ਵਿੱਚ ਬੁਨਿਆਦੀ ਸੰਵਾਦ ਹੁਨਰ ਸਿੱਖਣਗੇ ਅਤੇ ਦੇਸ਼ਭਰ ਦੇ ਵਿਭਿੰਨ ਸੱਭਿਆਚਾਰਾਂ ਅਤੇ ਪਰੰਪਰਾਵਾਂ ਦੇ ਪ੍ਰਤੀ ਸ਼ਲਾਘਾ ਦੀ ਭਾਵਨਾ ਵਿਕਸਿਤ ਕਰਨਗੇ। ਅਕਾਦਮਿਕ ਵਰ੍ਹੇ 2025-26 ਦੌਰਾਨ ਬੀਬੀਐੱਸਸੀ 2025 ਵਿੱਚ 5 ਕਰੋੜ ਤੋਂ ਵੱਧ ਵਿਦਿਆਰਥੀਆਂ ਨੇ ਸਰਗਰਮ ਤੌਰ ‘ਤੇ ਹਿੱਸਾ ਲਿਆ ਸੀ।

ਬੀਬੀਐੱਸਸੀ 2026 ਦੀ ਇੱਕ ਪ੍ਰਮੁੱਖ ਵਿਸ਼ੇਸ਼ਤਾ ਪ੍ਰੋਗਰਾਮ ਵਿੱਚ ਭਾਰਤੀ ਸੰਕੇਤਿਕ ਭਾਸ਼ਾ (ਆਈਐੱਸਐੱਲ) ਨੂੰ ਸ਼ਾਮਲ ਕੀਤਾ ਜਾਣਾ ਹੈ, ਜਿਸ ਨਾਲ ਸਮਾਵੇਸ਼ੀ ਅਤੇ ਸਮਾਨਤਾਪੂਰਨ ਸਿੱਖਿਆ ਨੂੰ ਹੁਲਾਰਾ ਮਿਲੇਗਾ। ਸਕੂਲਾਂ ਨੂੰ ਸਮਰਪਿਤ ਪੀਐੱਮ ਈ-ਵਿੱਦਿਆ ਡੀਟੀਐੱਚ ਟੀਵੀ ਆਈਐੱਸਐੱਲ ਚੈਨਲ ਨੰਬਰ 31 ਰਾਹੀਂ ਉਪਲਬਧ ਆਈਐੱਸਐੱਲ ਸਿੱਖਣ ਸਰੋਤਾਂ ਦਾ ਉਪਯੋਗ ਕਰਨ ਅਤੇ ਆਈਐੱਸਐੱਲ ਦੇ ਸਾਰਥਕ ਜਾਣ-ਪਛਾਣ ਦੇ ਲਈ ਸਥਾਨਕ ਸੰਗਠਨਾਂ ਅਤੇ ਵਿਸ਼ੇਸ਼ ਅਧਿਆਪਕਾਂ ਦੇ ਨਾਲ ਸਹਿਯੋਗ ਕਰਨ ਦੇ ਲਈ ਉਤਸ਼ਾਹਿਤ ਕੀਤਾ ਗਿਆ ਹੈ।

ਪ੍ਰੋਗਰਾਮ ਵਿੱਚ ਬਹੁਭਾਸ਼ਾਈ ਸਿੱਖਿਆ ‘ਤੇ ਅਧਾਰਿਤ ਇੱਕ ਪ੍ਰਦਰਸ਼ਨੀ ਵੀ ਆਯੋਜਿਤ ਕੀਤੀ ਗਈ, ਜਿਸ ਵਿੱਚ ਬਹੁਭਾਸ਼ਾਈ ਸਿੱਖਿਆ ਅਤੇ ਭਾਰਤੀ ਭਾਸ਼ਾਵਾਂ ਨਾਲ ਸਬੰਧਤ ਨਵੀਨਤਾਕਾਰੀ ਪਧਤੀਆਂ ਅਤੇ ਪਹਿਲਕਦਮੀਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ। ਕੇਂਦਰੀ ਵਿਦਿਆਲਿਆ ਦੇ ਵਿਦਿਆਰਥੀਆਂ ਵੱਲੋਂ ਪੇਸ਼ ਬਹੁਭਾਸ਼ਾਈਵਾਦ ‘ਤੇ ਅਧਾਰਿਤ ਇੱਕ ਨੁੱਕੜ ਨਾਟਕ ਨੇ ਪ੍ਰੋਗਰਾਮ ਵਿੱਚ ਜੀਵੰਤਤਾ ਦਾ ਸੰਚਾਰ ਕੀਤਾ ਅਤੇ ਭਾਸ਼ਾਈ ਸਮਾਵੇਸ਼ਨ ਅਤੇ ਅਨੇਕਤਾ ਵਿੱਚ ਏਕਤਾ ਦਾ ਸੰਦੇਸ਼ ਦਿੱਤਾ।

ਭਾਰਤੀਯ ਭਾਸ਼ਾ ਸਮਰ ਕੈਂਪ ਦਾ ਉਦੇਸ਼ ਦੇਸ਼ਭਰ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਕੂਲਾਂ ਨੂੰ ਲਾਭ ਪਹੁੰਚਾਉਣਾ ਹੈ ਅਤੇ ਨਾਲ ਹੀ, ਕਈ ਭਾਰਤੀ ਭਾਸ਼ਾਵਾਂ ਦੇ ਅਧਿਐਨ ਅਤੇ ਸੱਭਿਆਚਾਰ ਅਦਾਨ-ਪ੍ਰਦਾਨ ਰਾਹੀਂ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨਾ ਹੈ। ਇਹ ਰਾਸ਼ਟਰਵਿਆਪੀ ਪਹਿਲ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਅਤੇ ਵਿਕਸਿਤ ਭਾਰਤ 2047 ਦੇ ਵਿਜ਼ਨ ਦੇ ਅਨੁਰੂਪ ਭਾਰਤ ਦੀ ਭਾਸ਼ਾਈ ਵਿਭਿੰਨਤਾ ਦਾ ਜਸ਼ਨ ਮਨਾਉਣ ਅਤੇ ਸਕੂਲੀ ਵਿਦਿਆਰਥੀਆਂ ਦਰਮਿਆਨ ਬਹੁਭਾਸ਼ਾਈਵਾਦ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਹੈ।

***

ਏਕੇ


(रिलीज़ आईडी: 2261294) आगंतुक पटल : 51
इस विज्ञप्ति को इन भाषाओं में पढ़ें: English , Urdu , हिन्दी , Tamil