ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
azadi ka amrit mahotsav

ਟ੍ਰਾਈ ਨੇ ਦੂਰਸੰਚਾਰ ਖਪਤਕਾਰ ਸ਼ਿਕਾਇਤ ਨਿਵਾਰਣ (ਚੌਥੀ ਸੋਧ) ਨਿਯਮ, 2026 ਦਾ ਖਰੜਾ ਜਾਰੀ ਕੀਤਾ

प्रविष्टि तिथि: 07 MAY 2026 2:49PM by PIB Chandigarh

ਟੈਲੀਕੌਮ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ (ਟ੍ਰਾਈ ) ਨੇ ਅੱਜ ਹਿਤਧਾਰਕਾਂ ਦੀਆਂ ਟਿੱਪਣੀਆਂ ਲਈ ਦੂਰਸੰਚਾਰ ਖਪਤਕਾਰ ਸ਼ਿਕਾਇਤ ਨਿਵਾਰਣ (ਚੌਥੀ ਸੋਧ) ਨਿਯਮ, 2026 ਦਾ ਖਰੜਾ ਜਾਰੀ ਕੀਤਾ।

ਟ੍ਰਾਈ ਨੇ 5 ਜਨਵਰੀ, 2012 ਨੂੰ ਟੈਲੀਕੌਮ ਖਪਤਕਾਰ ਸ਼ਿਕਾਇਤ ਨਿਵਾਰਣ ਨਿਯਮ, 2012 (ਟੀਸੀਸੀਆਰਆਰ-2012) ਨੂੰ ਅਧਿਸੂਚਿਤ ਕੀਤਾ। ਇਸ ਨਿਯਮ ਵਿੱਚ ਹੁਣ ਤੱਕ ਤਿੰਨ ਵਾਰ (2012, 2013 ਅਤੇ 2014 ਵਿੱਚ) ਸੋਧ ਕੀਤੀ ਗਈ ਹੈ ।

2012 ਤੋਂ ਬਾਅਦ ਖਪਤਕਾਰਾਂ ਦੀ ਸ਼ਮੂਲੀਅਤ ਦੇ ਤਰੀਕਿਆਂ ਵਿੱਚ ਮਹੱਤਵਪੂਰਨ ਬਦਲਾਅ ਆਏ ਹਨ। ਜਦਕਿ ਆਈਵੀਆਰਐੱਸ ਅੱਜ ਵੀ ਢੁਕਵਾਂ ਹੈ, ਖਪਤਕਾਰ ਸ਼ਿਕਾਇਤਾਂ ਨੂੰ ਰਜਿਸਟਰ ਕਰਨ ਅਤੇ ਨਿਗਰਾਨੀ ਕਰਨ ਲਈ ਮੋਬਾਈਲ ਐਪਲੀਕੇਸ਼ਨਾਂ, ਵੈੱਬ-ਅਧਾਰਿਤ ਪੋਰਟਲਾਂ, ਚੈਟਬੌਟਸ ਅਤੇ ਈਮੇਲ ਦੀ ਵਰਤੋਂ ਵੱਧ ਤੋਂ ਵੱਧ ਕਰ ਰਹੇ ਹਨ। ਇਸ ਤੋਂ ਇਲਾਵਾ, ਸ਼ਿਕਾਇਤ ਨਿਵਾਰਣ ਪ੍ਰਣਾਲੀ ਦੀ ਕੁਸ਼ਲਤਾ, ਪ੍ਰਭਾਵਸ਼ੀਲਤਾ ਅਤੇ ਕਾਰਜਸ਼ੀਲ ਵੇਰਵਿਆਂ ਨੂੰ ਬਿਹਤਰ ਬਣਾਉਣ ਅਤੇ ਖਪਤਕਾਰਾਂ ਲਈ ਇਸ ਦੀ ਪਹੁੰਚ ਨੂੰ ਆਸਾਨ ਬਣਾਉਣ ਲਈ ਮੌਜੂਦਾ ਨਿਯਮਾਂ ਦੇ ਕਈ ਉਪਬੰਧਾਂ ਵਿੱਚ ਸੋਧ ਕਰਨ ਦੀ ਲੋੜ ਹੈ। ਸ਼ਿਕਾਇਤਾਂ ਦੇ ਅਸੰਤੋਸ਼ਜਨਕ ਨਿਪਟਾਰੇ ਖਿਲਾਫ ਅਪੀਲਾਂ ਨਾਲ ਸਬੰਧਿਤ ਉਪਬੰਧਾਂ ਵਿੱਚ ਪਹੁੰਚਯੋਗਤਾ, ਸਪਸ਼ਟਤਾ, ਕੁਸ਼ਲਤਾ, ਪ੍ਰਭਾਵਸ਼ੀਲਤਾ ਅਤੇ ਖਪਤਕਾਰਾਂ ਦੀ ਸਹੂਲਤ ਨੂੰ ਵਧਾਉਣ ਲਈ ਵੀ ਬਦਲਾਅ ਦੀ ਲੋੜ ਹੁੰਦੀ ਹੈ।

ਇਸ ਅਨੁਸਾਰ, ਮੌਜੂਦਾ ਨਿਯਮਾਂ ਵਿੱਚ ਸੋਧਾਂ "ਦੂਰਸੰਚਾਰ ਖਪਤਕਾਰ ਸ਼ਿਕਾਇਤ ਨਿਵਾਰਣ (ਚੌਥੀ ਸੋਧ) ਨਿਯਮ, 2026" ਦੇ ਖਰੜੇ ਰਾਹੀਂ ਤਿਆਰ ਕੀਤੀਆਂ ਗਈਆਂ ਹਨ। ਇਨ੍ਹਾਂ ਨੂੰ ਹਿਤਧਾਰਕਾਂ ਦੀਆਂ ਟਿੱਪਣੀਆਂ ਲਈ ਟ੍ਰਾਈ ਦੀ ਵੈੱਬਸਾਈਟ www.trai.gov.in 'ਤੇ ਅਪਲੋਡ ਕੀਤਾ ਗਿਆ ਹੈ। ਸੋਧਾਂ ਦੇ ਖਰੜੇ ਵਿੱਚ ਚੁੱਕੇ ਗਏ ਮੁੱਦਿਆਂ 'ਤੇ ਲਿਖਤੀ ਟਿੱਪਣੀਆਂ 5 ਜੂਨ, 2026 ਤੱਕ ਤਰਜੀਹੀ ਤੌਰ 'ਤੇ adv.ca@trai.gov.in 'ਤੇ ਈਮੇਲ ਰਾਹੀਂ ਭੇਜੀਆਂ ਜਾ ਸਕਦੀਆਂ ਹਨ । 

ਕਿਸੇ ਵੀ ਸਪਸ਼ਟੀਕਰਣ/ਜਾਣਕਾਰੀ ਲਈ, ਸ਼੍ਰੀ ਵਿਵੇਕ ਖਰੇ, ਸਲਾਹਕਾਰ (ਸੀਏ), ਨਾਲ adv.ca@trai.gov.in ਜਾਂ +91-11-20907772 'ਤੇ ਸੰਪਰਕ ਕੀਤਾ ਜਾ ਸਕਦਾ ਹੈ।

********

ਐਨਜੇ /  ਏਆਰਜੇ/ ਏਕੇ


(रिलीज़ आईडी: 2260152) आगंतुक पटल : 61
इस विज्ञप्ति को इन भाषाओं में पढ़ें: English , Urdu , हिन्दी , Marathi , Tamil , Kannada , Malayalam