ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸੋਮਨਾਥ ਦੀ ਆਪਣੀ ਆਉਣ ਵਾਲੀ ਯਾਤਰਾ ਬਾਰੇ ਓਪ-ਐਡ ਲਿਖਿਆ
प्रविष्टि तिथि:
08 MAY 2026 11:31AM by PIB Chandigarh
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ 11 ਮਈ ਨੂੰ ਆਪਣੀ ਆਉਣ ਵਾਲੀ ਸੋਮਨਾਥ ਯਾਤਰਾ ਬਾਰੇ ਇੱਕ ਓਪ-ਐਡ (ਸੰਪਾਦਕੀ ਲੇਖ) ਲਿਖਿਆ ਹੈ, ਜਿਸ ਵਿੱਚ ਉਨ੍ਹਾਂ ਨੇ ਸੋਮਨਾਥ ਦੇ ਸੰਦਰਭ ਵਿੱਚ ਇਸ ਦਿਨ ਦੀ ਸਦੀਵੀ ਮਹੱਤਤਾ ਅਤੇ ਭਾਰਤ ਦੀ ਸਭਿਅਤਾ ਦੀ ਮਹਾਨਤਾ 'ਤੇ ਚਾਨਣਾ ਪਾਇਆ ਹੈ।
ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਐੱਕਸ 'ਤੇ ਇੱਕ ਪੋਸਟ ਵਿੱਚ ਓਪ-ਐਡ ਬਾਰੇ ਜਾਣਕਾਰੀ ਸਾਂਝੀ ਕਰਦਿਆਂ, ਉਨ੍ਹਾਂ ਸਾਰੇ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਨੇ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਵੀ ਸੋਮਨਾਥ ਦੀ ਰਾਖੀ ਅਤੇ ਉਸ ਦੇ ਗੌਰਵ ਨੂੰ ਬਹਾਲ ਕਰਨ ਵਿੱਚ ਦ੍ਰਿੜ੍ਹਤਾ ਦਿਖਾਈ।
ਪ੍ਰਧਾਨ ਮੰਤਰੀ ਨੇ ਐੱਕਸ 'ਤੇ ਪੋਸਟ ਕੀਤਾ;
“ਮੈਂ 11 ਮਈ ਨੂੰ ਸੋਮਨਾਥ ਦੀ ਆਪਣੀ ਆਉਣ ਵਾਲੀ ਯਾਤਰਾ ਬਾਰੇ ਇੱਕ ਓਪ-ਐਡ ਲਿਖਿਆ ਹੈ, ਜਿਸ ਵਿੱਚ ਦੱਸਿਆ ਹੈ ਕਿ ਸੋਮਨਾਥ ਅਤੇ ਸਾਡੀ ਸਭਿਅਤਾ ਦੀ ਮਹਾਨਤਾ ਦੇ ਸੰਦਰਭ ਵਿੱਚ ਇਹ ਦਿਨ ਹਮੇਸ਼ਾ ਮਹੱਤਵਪੂਰਨ ਕਿਉਂ ਰਹੇਗਾ। ਨਾਲ ਹੀ, ਮੈਂ ਉਨ੍ਹਾਂ ਸਾਰੇ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ, ਜਿਨ੍ਹਾਂ ਨੇ ਹਰ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਵੀ ਸੋਮਨਾਥ ਦੀ ਰਾਖੀ ਕੀਤੀ ਅਤੇ ਉਸ ਦੀ ਮਰਿਆਦਾ ਨੂੰ ਬਹਾਲ ਕੀਤਾ।”
https://www.narendramodi.in/somnath-and-bharat-s-unconquerable-spirit ”
“ਪੁਨਰ-ਨਿਰਮਿਤ ਸੋਮਨਾਥ ਮੰਦਰ ਦੇ ਲੋਕ-ਅਰਪਣ ਦੀ 75ਵੀਂ ਵਰ੍ਹੇਗੰਢ ਦੇ ਮੌਕੇ 'ਤੇ 11 ਮਈ ਨੂੰ ਮੈਨੂੰ ਇੱਕ ਵਾਰ ਫਿਰ ਉੱਥੇ ਜਾਣ ਦਾ ਸੁਭਾਗ ਮਿਲਣ ਵਾਲਾ ਹੈ। ਇਹ ਮੌਕਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਇਸ ਪਵਿੱਤਰ ਅਸਥਾਨ ਦੀ ਰਾਖੀ ਅਤੇ ਇਸ ਦੇ ਪੁਨਰ-ਨਿਰਮਾਣ ਲਈ ਕਿਸ ਤਰ੍ਹਾਂ ਦੇਸ਼ ਦੀਆਂ ਕਈ ਪੀੜ੍ਹੀਆਂ ਨੇ ਨਿਰੰਤਰ ਸੰਘਰਸ਼ ਕੀਤਾ। ਦੇਸ਼ ਵਾਸੀਆਂ ਦੇ ਨਾਮ ਇਸ ਪੱਤਰ ਵਿੱਚ ਮੈਂ ਭਵਿੱਖਮਈ ਅਤੇ ਅਲੌਕਿਕ ਸੋਮਨਾਥ ਧਾਮ ਨੂੰ ਸਮਰਪਿਤ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ ਹਨ।”
https://www.narendermodi.in/hi/somnath-and-bhart-s-unconquerable-spirit
****
ਐਮਜੇਪੀਐਸ/ਐਸਐਸ/ਐਸਟੀ
(रिलीज़ आईडी: 2259077)
आगंतुक पटल : 64
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Assamese
,
Bengali
,
Bengali-TR
,
Manipuri
,
Punjabi
,
Gujarati
,
Odia
,
Tamil
,
Telugu
,
Kannada
,
Malayalam