ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

“ਜ਼ਮੀਨੀ ਪੱਧਰ ਦੀਆਂ ਖੇਡਾਂ ਨੌਜਵਾਨ ਆਗੂਆਂ ਨੂੰ ਤਿਆਰ ਕਰ ਸਕਦੀਆਂ ਹਨ ਅਤੇ ਸਮਾਜ ਵਿੱਚ ਤਬਦੀਲੀ ਲਿਆ ਸਕਦੀਆਂ ਹਨ”: ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ


“ਖੇਡਾਂ ਨੌਜਵਾਨਾਂ ਨੂੰ ਦਿਸ਼ਾ ਅਤੇ ਸਮਾਜ ਨੂੰ ਮਜ਼ਬੂਤੀ ਪ੍ਰਦਾਨ ਕਰਦੀਆਂ ਹਨ”: ਡਾ. ਮਨਸੁਖ ਮਾਂਡਵੀਆ

‘ਬਿਚਾਰਪੁਰ – ਜਨੂਨ ਫੁੱਟਬਾਲ ਦਾ’ ਦੀ ਵਿਸ਼ੇਸ਼ ਸਕ੍ਰੀਨਿੰਗ ਨੇ ਜ਼ਮੀਨੀ ਪੱਧਰ ਦੀਆਂ ਖੇਡਾਂ ਦੀ ਪਰਿਵਰਤਨਕਾਰੀ ਸ਼ਕਤੀ 'ਤੇ ਚਾਨਣਾ ਪਾਇਆ

Posted On: 07 MAY 2026 9:10PM by PIB Chandigarh

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਦਸਤਾਵੇਜ਼ੀ ਫ਼ਿਲਮ (ਡਾਕੂਮੈਂਟਰੀ) ‘ਬਿਚਾਰਪੁਰ – ਜਨੂਨ ਫੁੱਟਬਾਲ ਦਾ’ ਦੀ ਵਿਸ਼ੇਸ਼ ਸਕ੍ਰੀਨਿੰਗ ਵਿੱਚ ਹਿੱਸਾ ਲਿਆ। ਇਹ ਫ਼ਿਲਮ ਜ਼ਮੀਨੀ ਪੱਧਰ ਦੇ ਫੁੱਟਬਾਲ ਨਾਲ ਸਬੰਧੀ ਪ੍ਰੇਰਨਾਦਾਇਕ ਕਹਾਣੀਆਂ ਅਤੇ ਸਮਾਜ ਵਿੱਚ ਖੇਡਾਂ ਦੀ ਪਰਿਵਰਤਨਕਾਰੀ ਭੂਮਿਕਾ ਨੂੰ ਦਰਸਾਉਂਦੀ ਹੈ।

ਸਕ੍ਰੀਨਿੰਗ ਤੋਂ ਬਾਅਦ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਡਾ. ਮਾਂਡਵੀਆ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਖੇਡਾਂ ਨੌਜਵਾਨਾਂ ਦੇ ਵਿਚਾਰਾਂ ਨੂੰ ਘੜਨ ਅਤੇ ਉਨ੍ਹਾਂ ਨੂੰ ਸਾਰਥਕ ਦਿਸ਼ਾ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਖੇਡਾਂ ਸਿਰਫ਼ ਮੁਕਾਬਲਾ ਨਹੀਂ, ਸਗੋਂ ਇੱਕ ਜੀਵਨ-ਸ਼ੈਲੀ ਹਨ, ਜੋ ਸਭਿਆਚਾਰ, ਅਨੁਸ਼ਾਸਨ, ਮਾਨਸਿਕ ਸਮਰੱਥਾ ਅਤੇ ਸਮੂਹਿਕ ਭਾਵਨਾ ਨੂੰ ਮਜ਼ਬੂਤ ਬਣਾਉਂਦੀਆਂ ਹਨ।

ਡਾ. ਮਾਂਡਵੀਆ ਨੇ ਕਿਹਾ, “ਪੱਚੀ ਸਾਲ ਪਹਿਲਾਂ, ਕਈ ਨੌਜਵਾਨ ਗਲਤ ਦਿਸ਼ਾ ਵਿੱਚ ਜਾ ਰਹੇ ਸਨ, ਪਰ ਜਦੋਂ ਉਹ ਖੇਡਾਂ ਨਾਲ ਜੁੜੇ ਤਾਂ ਉਨ੍ਹਾਂ ਦਾ ਜੀਵਨ ਬਦਲ ਗਿਆ। ਖੇਡਾਂ ਨੌਜਵਾਨ ਆਗੂਆਂ ਨੂੰ ਦਿਸ਼ਾ ਦਿੰਦੀਆਂ ਹਨ ਅਤੇ ਉਨ੍ਹਾਂ ਦੀ ਊਰਜਾ ਨੂੰ ਸਕਾਰਾਤਮਕ ਦਿਸ਼ਾ ਵਿੱਚ ਲੈ ਕੇ ਜਾਂਦੀਆਂ ਹਨ।”

ਖੇਡਾਂ ਵਿੱਚ ਭਾਈਚਾਰਕ ਭਾਗੀਦਾਰੀ ਦੇ ਵਿਆਪਕ ਸਮਾਜਿਕ ਪ੍ਰਭਾਵ ਨੂੰ ਉਜਾਗਰ ਕਰਦਿਆਂ ਕੇਂਦਰੀ ਮੰਤਰੀ ਨੇ ਕੂਰਗ ਦੇ ਕੋਡਵਾ ਭਾਈਚਾਰੇ ਅਤੇ ਉਨ੍ਹਾਂ ਦੀ ਹਾਕੀ ਸਭਿਆਚਾਰ ਦੀਆਂ ਡੂੰਘੀਆਂ ਜੜ੍ਹਾਂ ਦੀ ਉਦਾਹਰਨ ਦਿੱਤੀ। ਉਨ੍ਹਾਂ ਕਿਹਾ ਕਿ ਭਾਈਚਾਰੇ ਵੱਲੋਂ ਚਲਾਈਆਂ ਜਾਣ ਵਾਲੀਆਂ ਖੇਡ ਮੁਹਿੰਮਾਂ ਏਕਤਾ, ਅਨੁਸ਼ਾਸਨ, ਸਮੂਹਿਕ ਜ਼ਿੰਮੇਵਾਰੀ ਅਤੇ ਰਾਸ਼ਟਰੀ ਗੌਰਵ ਦੀ ਭਾਵਨਾ ਨੂੰ ਮਜ਼ਬੂਤ ਕਰਦੀਆਂ ਹਨ।

ਉਨ੍ਹਾਂ ਕਿਹਾ, “ਖੇਡਾਂ ਆਪਸੀ ਭਾਈਚਾਰੇ ਅਤੇ ਰਾਸ਼ਟਰ ਪ੍ਰਤੀ ਯੋਗਦਾਨ ਦੀ ਭਾਵਨਾ ਵਿਕਸਿਤ ਕਰਦੀਆਂ ਹਨ। ਖਿਡਾਰੀ ਭਾਵੇਂ ਆਪਣੇ ਲਈ ਖੇਡਦੇ ਹੋਣ, ਪਰ ਉਹ ਦੇਸ਼ ਦਾ ਮਾਣ ਵੀ ਵਧਾਉਂਦੇ ਹਨ।”

ਕਹਾਣੀ ਸੁਣਾਉਣ ਅਤੇ ਅਜਿਹੀਆਂ ਯਾਤਰਾਵਾਂ ਨੂੰ ਸੰਭਾਲਣ ਦੇ ਮਹੱਤਵ ਬਾਰੇ ਚਰਚਾ ਕਰਦਿਆਂ ਡਾ. ਮਾਂਡਵੀਆ ਨੇ ਅਜਿਹੀਆਂ ਖੇਡ ਕਹਾਣੀਆਂ ਦੇ ਦਸਤਾਵੇਜ਼ੀਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, “ਜਦੋਂ ਕਿਸੇ ਕੋਸ਼ਿਸ਼ ਦਾ ਦਸਤਾਵੇਜ਼ੀਕਰਨ ਹੁੰਦਾ ਹੈ ਤਾਂ ਉਹ ਪ੍ਰੇਰਨਾਦਾਇਕ ਬਣ ਜਾਂਦੀ ਹੈ। ਅਜਿਹੀਆਂ ਕਹਾਣੀਆਂ ਨੌਜਵਾਨਾਂ ਅਤੇ ਸਮੁੱਚੇ ਭਾਈਚਾਰਿਆਂ ਨੂੰ ਮਾਰਗ-ਦਰਸ਼ਨ ਅਤੇ ਪ੍ਰੇਰਨਾ ਪ੍ਰਦਾਨ ਕਰ ਸਕਦੀਆਂ ਹਨ।”

ਡਾ. ਮਾਂਡਵੀਆ ਨੇ ਖੇਡਾਂ ਵਿੱਚ ਸਨਮਾਨ ਅਤੇ ਉਤਸ਼ਾਹ ਦੇ ਮਹੱਤਵ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਤਿਭਾਵਾਂ ਨੂੰ ਸਨਮਾਨਿਤ ਕਰਨ ਵਾਲੇ ਮੰਚ ਨੌਜਵਾਨਾਂ ਵਿੱਚ ਆਤਮ-ਵਿਸ਼ਵਾਸ ਵਧਾਉਣ ਵਿੱਚ ਸਹਾਇਕ ਹੁੰਦੇ ਹਨ ਅਤੇ ਅੰਤ ਵਿੱਚ ਰਾਸ਼ਟਰੀ ਗੌਰਵ ਨੂੰ ਮਜ਼ਬੂਤ ਕਰਦੇ ਹਨ।

*************

ਆਯੁਸ਼ਮਾਨ ਕੁਮਾਰ


(Release ID: 2259025) ਵਿਜ਼ੀਟਰ ਕਾਊਂਟਰ : 6