ਨੀਤੀ ਆਯੋਗ
azadi ka amrit mahotsav

ਅਟਲ ਇਨੋਵੇਸ਼ਨ ਮਿਸ਼ਨ ਨੇ ਏਆਈਐੱਮ ਸੰਵਾਦ (AIM SUMVAAD-ਨੌਰਥ ਐਡੀਸ਼ਨ) ਦਾ ਆਯੋਜਨ ਕੀਤਾ, ਇਨਕਿਊਬੇਟਰਸ ਨੂੰ ਮਜ਼ਬੂਤ ਕਰਨ, ਸਮਾਵੇਸ਼ੀ ਨਵੀਨਤਾ ਅਤੇ ਰਾਜ-ਕੇਂਦਰ ਸਹਿਯੋਗ ਨੂੰ ਹੁਲਾਰਾ ਦੇਣ ‘ਤੇ ਜ਼ੋਰ

प्रविष्टि तिथि: 06 MAY 2026 8:03PM by PIB Chandigarh

 ਅਟਲ ਇਨੋਵੇਸ਼ਨ ਮਿਸ਼ਨ (AIM), ਨੀਤੀ ਆਯੋਗ ਨੇ ਮੋਹਾਲੀ ਵਿਖੇ ਖੇਤਰੀ AIM ਸੰਵਾਦ (ਨੌਰਥ ਐਡੀਸ਼ਨ) ਦਾ ਸਫਲ ਆਯੋਜਨ ਕੀਤਾ। ਇਸ ਪ੍ਰੋਗਰਾਮ ਵਿੱਚ ਸਰਕਾਰ, ਉਦਯੋਗ, ਸਿੱਖਿਆ ਜਗਤ, ਇਨਕਿਊਬੇਟਰਸ, ਸਟਾਰਟਅੱਪਸ ਅਤੇ ਨਵੀਨਤਾ ਨਾਲ ਜੁੜੇ ਵੱਖ-ਵੱਖ ਖੇਤਰਾਂ ਦੇ ਪ੍ਰਮੁੱਖ ਲੋਕਾਂ ਨੇ ਹਿੱਸਾ ਲਿਆ। 

ਇਸ ਆਯੋਜਨ ਦਾ ਉਦੇਸ਼ ਰਾਜ ਅਤੇ ਕੇਂਦਰ ਦਰਮਿਆਨ ਸਹਿਯੋਗ ਨੂੰ ਮਜ਼ਬੂਤ ਕਰਨਾ ਅਤੇ ਖੇਤਰ ਵਿੱਚ ਇਨਕਿਊਬੇਟਰਸ ਦਾ ਮਜ਼ਬੂਤ ਨੈੱਟਵਰਕ ਤਿਆਰ ਕਰਨਾ ਸੀ। ਨਾਲ ਹੀ, ਨਵੀਨਤਾ ਦੇ ਮਾਹੌਲ ਨੂੰ ਬਿਹਤਰ ਬਣਾਉਣ ਅਤੇ ਵੱਖ-ਵੱਖ ਖੇਤਰਾਂ ਦਰਮਿਆਨ ਸਹਿਯੋਗ ਵਧਾਉਣ ‘ਤੇ ਵੀ ਜ਼ੋਰ ਦਿੱਤਾ ਗਿਆ। 

ਇਸ ਬੈਠਕ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਲੱਦਾਖ, ਉੱਤਰਾਖੰਡ ਅਤੇ ਦਿੱਲੀ ਦੇ ਪ੍ਰਤੀਨਿਧੀਆਂ ਦੇ ਨਾਲ-ਨਾਲ ਸਟਾਰਟਅੱਪਸ ਨਾਲ ਜੁੜੇ ਸੰਗਠਨਾਂ, ਇਨਕਿਊਬੇਟਰਸ, ਉਦਯੋਗ ਜਗਤ ਦੇ ਲੋਕਾਂ ਅਤੇ ਹੋਰ ਸਹਿਯੋਗੀ ਸੰਸਥਾਵਾਂ ਨੇ ਹਿੱਸਾ ਲਿਆ।

ਸੰਵਾਦ ਦੇ ਦੌਰਾਨ ਇਨਕਿਊਬੇਟਰਸ ਨੂੰ ਮਜ਼ਬੂਤ ਕਰਨ, ਰਾਜਾਂ ਦੀਆਂ ਨਵੀਆਂ ਪਹਿਲਕਦਮੀਆਂ ਨੂੰ ਅੱਗੇ ਵਧਾਉਣ ਅਤੇ ਸਰਕਾਰ, ਸਿੱਖਿਆ ਸੰਸਥਾਨਾਂ, ਇਨਕਿਊਬੇਟਰਸ ਅਤੇ ਉਦਯੋਗਾਂ ਦੇ ਦਰਮਿਆਨ ਬਿਹਤਰ ਤਾਲਮੇਲ ਬਣਾਉਣ ‘ਤੇ ਚਰਚਾ ਹੋਈ। ਇਸ ਵਿੱਚ ਨਵੀਨਤਾ ਰਾਹੀਂ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਅਤੇ ਨਵੇਂ ਖੇਤਰਾਂ ਵਿੱਚ ਸਟਾਰਟਅੱਪਸ ਲਈ ਮੌਕੇ ਵਧਾਉਣ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। 

ਇਸ ਮੌਕੇ ‘ਤੇ ਰਾਜ ਸਭਾ ਮੈਂਬਰ ਅਤੇ ਸੀਜੀਸੀ (CGC) ਲਾਂਡਰਾਂ ਦੇ ਚੇਅਰਮੈਨ ਸ਼੍ਰੀ ਸਤਨਾਮ ਸਿੰਘ ਸੰਧੂ ਨੇ ਅਟਲ ਇਨੋਵੇਸ਼ਨ ਮਿਸ਼ਨ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਪਹਿਲਕਦਮੀਆਂ ਖੇਤਰੀ ਸਮਰੱਥਾਵਾਂ ਨੂੰ ਜੋੜਦੇ ਹੋਏ ਦੇਸ਼ ਵਿੱਚ ਨਵੀਨਤਾ ਨੂੰ ਉਤਸ਼ਾਹਿਤ ਕਰਦੀਆਂ ਹਨ। 

ਉਨ੍ਹਾਂ ਨੇ ਕਿਹਾ ਕਿ ਉੱਦਮਤਾ ਅਤੇ ਨਵੀਨਤਾ, ਪ੍ਰਧਾਨ ਮੰਤਰੀ ਦੇ ‘ਵਿਕਸਿਤ ਭਾਰਤ’ ਦੇ ਟੀਚੇ ਨੂੰ ਹਾਸਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਅਤੇ ਜੰਮੂ-ਕਸ਼ਮੀਰ ਵਿੱਚ ਨੌਜਵਾਨਾਂ ਵਿੱਚ ਅੱਗੇ ਵਧਣ ਦੀ ਊਰਜਾ ਅਤੇ ਸਿੱਖਿਆ ਦੀ ਮਜ਼ਬੂਤ ਨੀਂਹ ਹੈ, ਜਿਸ ਨਾਲ ਦੋਵੇਂ ਰਾਜਾਂ ਦੇ ਸਟਾਰਟਅੱਪਸ ਅਤੇ ਉਦਯੋਗ ਨੂੰ ਨਵੇਂ ਮੌਕੇ ਮਿਲਣਗੇ। 

ਅਟਲ ਇਨੋਵੇਸ਼ਨ ਮਿਸ਼ਨ, ਨੀਤੀ ਆਯੋਗ ਦੇ ਮਿਸ਼ਨ ਡਾਇਰੈਕਟਰ ਸ਼੍ਰੀ ਦੀਪਕ ਬਗਲਾ ਨੇ ਕਿਹਾ, “ਇਨਕਿਊਬੇਟਰਸ ਸਟਾਰਟਅੱਪਸ ਨੂੰ ਅੱਗੇ ਵਧਾਉਣ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। AIM ਇਨਕਿਊਬੇਟਰਸ ਨੂੰ ਬਿਹਤਰ ਸਹੂਲਤਾਂ, ਮਾਰਗਦਰਸ਼ਨ, ਫੰਡਿੰਗ ਅਤੇ ਬਜ਼ਾਰ ਨਾਲ ਜੁੜਾਅ ਦੇਣ ‘ਤੇ ਕੰਮ ਕਰ ਰਿਹਾ ਹੈ। AIM ਸੰਵਾਦ ਵਰਗੀਆਂ ਪਹਿਲਕਦਮੀਆਂ ਨਾਲ ਰਾਜਾਂ, ਉਦਯੋਗ, ਸਿੱਖਿਆ ਜਗਤ ਅਤੇ ਸਟਾਰਟਅੱਪਸ ਦੇ ਦਰਮਿਆਨ ਬਿਹਤਰ ਤਾਲਮੇਲ ਬਣ ਰਿਹਾ ਹੈ, ਜਿਸ ਨਾਲ ਨਵੀਨਤਾ ਦਾ ਮਾਹੌਲ ਹੋਰ ਮਜ਼ਬੂਤ ਹੋਵੇਗਾ।”

ਹਿਮਾਚਲ ਪ੍ਰਦੇਸ਼ ਦੀ ਉਦਯੋਗ  ਡਾਇਰੈਕਟਰ ਜਨਰਲ ਸ਼੍ਰੀਮਤੀ ਦੀਪਿਕਾ ਰਾਣਾ ਖਤ੍ਰੀ  ਨੇ ਵੀ ਰਾਜਾਂ ਦਰਮਿਆਨ ਬਿਹਤਰ ਤਾਲਮੇਲ ਅਤੇ ਕੇਂਦਰ ਦੀਆਂ ਯੋਜਨਾਵਾਂ ਦੇ ਨਾਲ ਤਾਲਮੇਲ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ, ਤਾਂ ਜੋ ਸਟਾਰਟਅੱਪਸ ਦੀ ਸਫਲਤਾ ਅਤੇ ਵਿਕਾਸ ਨੂੰ ਵਧਾਇਆ ਜਾ ਸਕੇ। 

ਇਸ ਤੋਂ ਇਲਾਵਾ, “ਹਸਪਤਾਲਾਂ ਵਿੱਚ ਇਨਕਿਊਬੇਟਰਸ” ਵਿਸ਼ੇ ‘ਤੇ ਇੱਕ ਵਿਸ਼ੇਸ਼ ਸੈਸ਼ਨ ਆਯੋਜਿਤ ਕੀਤਾ ਗਿਆ, ਜਿਸ ਵਿੱਚ ਡਾ. ਆਸ਼ੀਸ਼ ਚੌਧਰੀ, ਡਾਇਰੈਕਟਰ, ਆਕਾਸ਼ ਹੈਲਥਕੇਅਰ ਨੇ MedTech ਅਤੇ ਹੈਲਥ ਸੈਕਟਰ ਵਿੱਚ ਨਵੇਂ ਸਟਾਰਟਅੱਪਸ ਦੇ ਮੌਕਿਆਂ ‘ਤੇ ਚਾਨਣਾ ਪਾਇਆ। 

ਪ੍ਰੋਗਰਾਮ ਦੀ ਇੱਕ ਖਾਸ ਉਪਲਬਧੀ ਪੰਜਾਬ ਅਤੇ ਜੰਮੂ-ਕਸ਼ਮੀਰ ਇਨਕਿਊਬੇਸ਼ਨ ਕੰਸੋਰਟੀਅਮ– PI-RAHI ਦੀ ਸ਼ੁਰੂਆਤ ਰਹੀ, ਜਿਸ ਦਾ ਉਦੇਸ਼ ਦੋਵੇਂ ਰਾਜਾਂ ਦੇ ਦਰਮਿਆਨ ਸਹਿਯੋਗ ਵਧਾਉਣਾ ਅਤੇ ਨੌਜਵਾਨਾਂ, ਸਟਾਰਟਅੱਪਸ ਅਤੇ ਉਦਯੋਗ ਦੇ ਲਈ ਨਵੇਂ ਮੌਕੇ ਤਿਆਰ ਕਰਨਾ ਹੈ। 

ਇਹ AIM ਸੰਵਾਦ ਜਾਣਕਾਰੀ ਸਾਂਝਾ ਕਰਨ, ਸਹਿਯੋਗ ਵਧਾਉਣ ਅਤੇ ਨੀਤੀਆਂ ਬਾਰੇ ਚਰਚਾ ਕਰਨ ਲਈ ਇੱਕ ਮਜ਼ਬੂਤ ਮੰਚ ਸਾਬਿਤ ਹੋਇਆ, ਜੋ ਕਿ ਦੇਸ਼ ਵਿੱਚ ਨਵੀਨਤਾ ਅਧਾਰਿਤ ਵਿਕਾਸ ਨੂੰ ਅੱਗੇ ਵਧਾਉਣ ਵਿੱਚ ਮਦਦ ਕਰੇਗਾ। 

ਇਸ ਮੌਕੇ ‘ਤੇ ਦੀਪਿੰਦਰ ਢਿੱਲੋਂ (ਜੁਆਇੰਟ ਡਾਇਰੈਕਟਰ, ਸਟਾਰਟਅੱਪ, ਪੰਜਾਬ), ਪ੍ਰਸਾਦ ਮੈਨਨ (ਸੀਈਓ, ISBA), ਡਾ. ਆਸ਼ੀਸ਼ ਚੌਧਰੀ (ਐੱਮਡੀ, ਆਕਾਸ਼ ਹੌਸਪਿਟਲਸ ਐਂਡ ਅਜ਼ੂਰ ਲੈਬਸ) ਅਤੇ ਪ੍ਰਤੀਕ ਦੇਸ਼ਮੁਖ (ਪ੍ਰੋਗਰਾਮ ਲੀਡ, AIM, ਨੀਤੀ ਆਯੋਗ) ਸਮੇਤ ਹੋਰ ਪਤਵੰਤੇ ਮੌਜੂਦ ਸਨ।

****

ਏ.ਕੇ


(रिलीज़ आईडी: 2258864) आगंतुक पटल : 48
इस विज्ञप्ति को इन भाषाओं में पढ़ें: English , Urdu , हिन्दी