ਖੇਤੀਬਾੜੀ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੋ ਦਿਨਾਂ ਦੌਰੇ ‘ਤੇ ਲਖਨਊ ਵਿੱਚ
ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਲਖਨਊ ਵਿੱਚ ‘ਫਰੂਟ ਹੋਰੀਜ਼ਨ 2026’ ਵਿੱਚ ਸ਼ਾਮਲ ਹੋਣਗੇ; ਬਾਗਵਾਨੀ ਖੇਤਰ ਨੂੰ ਮਿਲੇਗਾ ਵੱਡਾ ਹੁਲਾਰਾ
ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੀ ਮੌਜੂਦਗੀ ਵਿੱਚ ਫਲ ਉਤਪਾਦਕਾਂ ਅਤੇ ਨਿਰਯਾਤਕਾਂ ਨੂੰ ਮਿਲੇਗਾ ਇੱਕ ਵੱਡਾ ਮੰਚ
ਕਿਸਾਨ, ਵਿਗਿਆਨਿਕ ਅਤੇ ਇੰਡਸਟ੍ਰੀ ਲੀਡਰਸ ਇਕੱਠੇ ਆਉਣਗੇ
‘ਫਰੂਟ ਹੋਰੀਜ਼ਨ 2026’ ਭਾਰਤ ਦੇ ਬਾਗਵਾਨੀ ਅਤੇ ਨਿਰਯਾਤ ਵਿਧੀ ਨੂੰ ਨਵੀਂ ਗਤੀ ਪ੍ਰਦਾਨ ਕਰੇਗਾ: ਸ਼੍ਰੀ ਸ਼ਿਵਰਾਜ ਸਿੰਘ ਚੌਹਾਨ
ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੀ ਅਗਵਾਈ ਹੇਠ ਲਖਨਊ ਵਿੱਚ ਫਲ ਉਤਪਾਦਨ, ਪ੍ਰੋਸੈੱਸਿੰਗ ਅਤੇ ਨਿਰਯਾਤ ‘ਤੇ ਮਹੱਤਵਪੂਰਨ ਚਰਚਾਵਾਂ ਆਯੋਜਿਤ ਹੋਣਗੀਆਂ
प्रविष्टि तिथि:
06 MAY 2026 4:18PM by PIB Chandigarh
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ, ਸ਼੍ਰੀ ਸ਼ਿਵਰਾਜ ਸਿੰਘ ਚੌਹਾਨ, 6 ਅਤੇ 7 ਮਈ ਨੂੰ ‘ਫਰੂਟ ਹੋਰੀਜ਼ਨ 2026’ ਨਾਲ ਸਬੰਧਿਤ ਮੁੱਖ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਲਈ ਉੱਤਰ ਪ੍ਰਦੇਸ਼ ਦੇ ਲਖਨਊ ਦਾ ਦੌਰਾ ਕਰਨਗੇ।
ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੀ ਮੌਜੂਦਗੀ ਵਿੱਚ ਆਯੋਜਿਤ ਹੋਣ ਵਾਲੇ ਇਸ ਦੋ-ਦਿਨਾਂ ਪ੍ਰੋਗਰਾਮ ਦਾ ਉਦੇਸ਼ ਦੇਸ਼ ਵਿੱਚ ਫਲਾਂ ਦੇ ਉਤਪਾਦਨ, ਗੁਣਵੱਤਾ ਵਿੱਚ ਸੁਧਾਰ, ਪ੍ਰੋਸੈੱਸਿੰਗ ਅਤੇ ਨਿਰਯਾਤ ਨੂੰ ਹੁਲਾਰਾ ਦੇਣਾ ਹੈ। ਇਸ ਪ੍ਰੋਗਰਾਮ ਦਾ ਟੀਚਾ ਕਿਸਾਨਾਂ, ਵਿਗਿਆਨੀਆਂ, ਨਿਰਯਾਤਕਾਂ ਅਤੇ ਹੋਰ ਹਿਤਧਾਰਕਾਂ ਨੂੰ ਇੱਕ ਸਾਂਝੇ ਮੰਚ ‘ਤੇ ਲਿਆਉਣਾ ਹੈ, ਤਾਂ ਜੋ ਫਲਾਂ ਦੇ ਖੇਤਰ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕੀਤੀ ਜਾ ਸਕੇ।
6 ਮਈ ਨੂੰ, ਲਖਨਊ ਦੇ ਗੋਮਤੀ ਨਗਰ ਸਥਿਤ ਹੋਟਲ ਰੇਨੇਸੈਂਸ (Hotel Renaissance) ਵਿਖੇ, ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨਿਰਯਾਤਕਾਂ ਅਤੇ ਹੋਰ ਹਿਤਧਾਰਕਾਂ ਦੇ ਨਾਲ ਸਿੱਧੀ ਗੱਲਬਾਤ ਕਰਨਗੇ। ਪ੍ਰੋਗਰਾਮ ਦੇ ਅਨੁਸਾਰ, ਮੰਤਰੀ ਅੱਜ ਸ਼ਾਮ ਪ੍ਰਗਤੀਸ਼ੀਲ ਨਿਰਯਾਤਕਾਂ ਨੂੰ ਮਿਲਣਗੇ ਅਤੇ ਨਾਲ ਹੀ ਨਿਰਯਾਤਕਾਂ, ਨਿਦੇਸ਼ਕਾਂ ਅਤੇ ਹੋਰ ਹਿਤਧਾਰਕਾਂ ਦੇ ਨਾਲ ਚਰਚਾ ਵੀ ਕਰਨਗੇ। ਇਸ ਗੱਲਬਾਤ ਦਾ ਮੁੱਖ ਉਦੇਸ਼ ਫਲਾਂ ਦੇ ਨਿਰਯਾਤ ਨੂੰ ਵਧਾਉਣਾ, ਬਜ਼ਾਰ ਦੀਆਂ ਚੁਣੌਤੀਆਂ ਨੂੰ ਸਮਝਣਾ ਅਤੇ ਇਸ ਖੇਤਰ ਲਈ ਬਿਹਤਰ ਰਣਨੀਤੀਆਂ ਤਿਆਰ ਕਰਨਾ ਹੋਵੇਗਾ।
ਇਨ੍ਹਾਂ ਚਰਚਾਵਾਂ ਨਾਲ ਦੇਸ਼ ਦੇ ਫਲ ਵਪਾਰ ਨੂੰ ਮਜ਼ਬੂਤੀ ਮਿਲਣ ਅਤੇ ਕਿਸਾਨਾਂ ਦੇ ਲਈ ਬਿਹਤਰ ਮੌਕੇ ਪੈਦਾ ਹੋਣ ਦੀ ਉਮੀਦ ਹੈ।
ਮੁੱਖ ਪ੍ਰੋਗਰਾਮ 7 ਮਈ ਨੂੰ ਲਖਨਊ ਦੇ ਰਹਿਮਾਨ ਖੇੜਾ ਸਥਿਤ ICAR- ਸੈਂਟਰਲ ਇੰਸਟੀਟਿਊਟ ਫਾਰ ਸਬਟ੍ਰੌਪਿਕਲ ਹੌਰਟੀਕਲਚਰ (CISH) ਵਿਖੇ ਆਯੋਜਿਤ ਕੀਤਾ ਜਾਵੇਗਾ। ਪ੍ਰੋਗਰਾਮ ਦੇ ਅਨੁਸਾਰ, ਸਵੇਰੇ 10:00 ਵਜੇ ਤੋਂ ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਕਿਸਾਨਾਂ, ਨਰਸਰੀ ਹਿਤਧਾਰਕਾਂ ਅਤੇ ਪ੍ਰੋਸੈੱਸਿੰਗ ਸੈਕਟਰ ਦੇ ਵਫਦਾਂ ਨਾਲ ਗੱਲਬਾਤ ਕਰਨਗੇ। ਇਸ ਤੋਂ ਬਾਅਦ ਮੁੱਖ ਸੈਸ਼ਨ ਹੋਵੇਗਾ, ਜਿਸ ਵਿੱਚ ਉੱਤਰ ਪ੍ਰਦੇਸ਼ ਸਰਕਾਰ ਦੇ ਮੰਤਰੀ ਸ਼੍ਰੀ ਸੂਰਯ ਪ੍ਰਤਾਪ ਸ਼ਾਹੀ ਅਤੇ ਸ਼੍ਰੀ ਦਿਨੇਸ਼ ਪ੍ਰਤਾਪ ਸਿੰਘ ਵੀ ਸ਼ਾਮਲ ਹੋਣਗੇ।
ਇਸ ਪ੍ਰੋਗਰਾਮ ਦੇ ਵਿਆਪਕ ਏਜੰਡਾ ਵਿੱਚ ਗੁਣਵੱਤਾ ਸੁਧਾਰ, ਨਿਰਯਾਤ, ਵੈਲਿਊ ਐਡੀਸ਼ਨ, ਜ਼ੀਰੋ ਰਿਜੈਕਸ਼ਨ’ ਅਤੇ ਫਲ ਖੇਤਰ ਨੂੰ ਮਜ਼ਬੂਤ ਕਰਨ ਵਿੱਚ FPO, FPC ਅਤੇ SHG ਦੀ ਭੂਮਿਕਾ ਬਾਰੇ ਚਰਚਾ ਸ਼ਾਮਲ ਹੈ। ਉਮੀਦ ਹੈ ਕਿ ਇਹ ਆਯੋਜਨ ਬਾਗਵਾਨੀ ਅਤੇ ਫਲਾਂ ਦੇ ਨਿਰਯਾਤ ਦੇ ਖੇਤਰ ਵਿੱਚ ਨਵੀਨਤਾ, ਤਕਨਾਲੋਜੀ ਅਪਣਾਉਣ ਅਤੇ ਬਜ਼ਾਰ ਦੇ ਮੌਕਿਆਂ ਲਈ ਨਵੇਂ ਰਾਹ ਖੋਲ੍ਹੇਗਾ।
ਲਖਨਊ ਵਿੱਚ ਹੋਣ ਵਾਲੇ ਇਸ ਪ੍ਰੋਗਰਾਮ ਨੂੰ ਉੱਤਰ ਪ੍ਰਦੇਸ਼ ਦੇ ਨਾਲ-ਨਾਲ ਪੂਰੇ ਦੇਸ਼ ਵਿੱਚ ਫਲ ਖੇਤਰ ਦੇ ਵਿਕਾਸ ਨੂੰ ਗਤੀ ਦੇਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਇਸ ਪ੍ਰੋਗਰਾਮ ਦੌਰਾਨ ਕਈ ਸੀਨੀਅਰ ਵਿਗਿਆਨੀਆਂ ਦੇ ਨਾਲ-ਨਾਲ ਕੇਂਦਰ ਸਰਕਾਰ ਅਤੇ ਉੱਤਰ ਪ੍ਰਦੇਸ਼ ਸਰਕਾਰ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹਿਣਗੇ।
***************
ਆਰਸੀ/ਐੱਮਐੱਸ/ਬਲਜੀਤ ਸਿੰਘ
(रिलीज़ आईडी: 2258713)
आगंतुक पटल : 48