ਰੱਖਿਆ ਮੰਤਰਾਲਾ
azadi ka amrit mahotsav

ਬੌਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) ਪ੍ਰੋਜੈਕਟ ਦੀਪਕ ਦਾ 66ਵਾਂ ਸਥਾਪਨਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ

प्रविष्टि तिथि: 04 MAY 2026 7:14PM by PIB Chandigarh

ਬੌਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) ਨੇ 4 ਮਈ 2026 ਨੂੰ ਸ਼ਿਮਲਾ, ਹਿਮਾਚਲ ਪ੍ਰਦੇਸ਼ ਵਿੱਚ ‘ਪ੍ਰੋਜੈਕਟ ਦੀਪਕ’ ਦਾ 66ਵਾਂ ਸਥਾਪਨਾ ਦਿਵਸ ਮਨਾਇਆ, ਜੋ ਪੱਛਮੀ ਹਿਮਾਲਿਆ ਦੇ ਰਣਨੀਤਕ ਤੌਰ ‘ਤੇ ਮਹੱਤਵਪੂਰਨ ਖੇਤਰਾਂ ਵਿੱਚ 6 ਦਹਾਕਿਆਂ ਤੋਂ ਵੱਧ ਦੀ ਸਮਰਪਿਤ ਸੇਵਾ ਦਾ ਪ੍ਰਤੀਕ ਹੈ।

ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ, ਕਿਨੌਰ, ਕੁੱਲੂ ਅਤੇ ਲਾਹੌਲ-ਸਪਿਤੀ ਜਿਹੇ ਪ੍ਰਮੁੱਖ ਜ਼ਿਲ੍ਹਿਆਂ ਵਿੱਚ ਕੰਮ ਕਰ ਰਹੇ ‘ਪ੍ਰੋਜੈਕਟ ਦੀਪਕ’ ਬੀਆਰਓ ਦੇ ਸਭ ਤੋਂ ਪੁਰਾਣੇ  ਪ੍ਰੋਜੈਕਟਾਂ ਵਿੱਚੋਂ ਇੱਕ ਹੈ। ਇਹ ਪ੍ਰੋਜੈਕਟ ਇਤਿਹਾਸਿਕ ਹਿੰਦੁਸਤਾਨ-ਤਿੱਬਤ ਰੋਡ ਦੇ ਨਿਰਮਾਣ ਅਤੇ ਮਨਾਲੀ-ਲੇਹ ਦੇ ਮਹੱਤਵਪੂਰਨ ਹਿੱਸਿਆਂ ਨੂੰ ਵਿਕਸਿਤ ਕਰਨ ਵਿੱਚ ਮੋਹਰੀ ਰਿਹਾ ਹੈ। ਰਣਨੀਤਕ ਰੋਡ ਨੈੱਟਵਰਕ ਦੇ ਨਿਰਮਾਣ, ਉਨ੍ਹਾਂ ਨੂੰ ਬਿਹਤਰ ਬਣਾਉਣ ਅਤੇ ਰੱਖ-ਰਖਾਅ ਵਿੱਚ ਇਸ ਪ੍ਰੋਜੈਕਟ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਜਿਸ ਨਾਲ ਨਾ ਸਿਰਫ਼ ਦੂਰ-ਦੁਰਾਡੇ ਦੇ ਸਰਹੱਦੀ ਖੇਤਰਾਂ ਵਿੱਚ ਸੰਪਰਕ ਯਕੀਨੀ ਹੋਇਆ ਹੈ, ਸਗੋਂ ਰਾਸ਼ਟਰੀ ਸੁਰੱਖਿਆ ਅਤੇ ਖੇਤਰੀ ਵਿਕਾਸ ਵਿੱਚ ਵੀ ਕੀਮਤੀ ਯੋਗਦਾਨ ਮਿਲਿਆ ਹੈ।

ਬੁਨਿਆਦੀ ਢਾਂਚੇ ਦੇ ਵਿਕਾਸ ਦੇ ਨਾਲ-ਨਾਲ, ਇਸ ਪ੍ਰੋਜੈਕਟ ਨੇ ਆਪਦਾ ਪ੍ਰਬੰਧਨ ਅਤੇ ਮਨੁੱਖੀ ਸਹਾਇਤਾ ਦੇ ਪ੍ਰਤੀ ਵੀ ਅਸਾਧਾਰਣ ਵਚਨਬੱਧਤਾ ਪ੍ਰਦਰਸ਼ਿਤ ਕੀਤੀ ਹੈ। ਕੁਦਰਤੀ ਆਫ਼ਤਾਂ ਦੌਰਾਨ ਇਸ ਪ੍ਰੋਜੈਕਟ ਦੇ ਤਹਿਤ ਕਈ ਸਫ਼ਲ ਬਚਾਅ ਅਭਿਆਨ ਚਲਾਏ ਗਏ ਹਨ। ਵਿਸ਼ੇਸ਼ ਤੌਰ ‘ਤੇ, ਮਈ 2023 ਵਿੱਚ ਬੀਆਰਓ ਦੀਆਂ ਟੀਮਾਂ ਨੇ ਬਾਰਾਲਾਚਾ ਲਾ ਦਰਾਂ ‘ਤੇ ਫਸੇ ਲਗਭਗ 300 ਵਾਹਨ ਚਾਲਕਾਂ ਨੂੰ ਸੁਰੱਖਿਅਤ ਕੱਢਿਆ ਸੀ। ਉੱਥੇ ਹੀ, ਜੁਲਾਈ 2023 ਵਿੱਚ ਇੱਕ ਬਹੁਤ ਹੀ ਚੁਣੌਤੀਪੂਰਨ ਅਤੇ ਉੱਚਾਈ ਵਾਲੇ ਰੈਸਕਿਊ ਆਪ੍ਰੇਸ਼ਨ ਦੌਰਾਨ ਚੰਦ੍ਰਤਾਲ ਤੋਂ 250 ਤੋਂ ਵੱਧ ਨਾਗਰਿਕਾਂ ਨੂੰ ਸਫ਼ਲਤਾਪੂਰਵਕ ਕੱਢਿਆ ਗਿਆ।

ਵਰ੍ਹੇ 1961 ਵਿੱਚ ਸਥਾਪਿਤ ਇਹ ਪ੍ਰੋਜੈਕਟ ਦੇਸ਼ ਦੇ ਸਭ ਤੋਂ ਦੁਰਗਮ ਇਲਾਕਿਆਂ ਵਿੱਚ ਮਹੱਤਵਪੂਰਨ ਬੁਨਿਆਦੀ ਢਾਂਚੇ ਦੇ ਨਿਰਮਾਣ ਵਿੱਚ ਸਹਾਇਕ ਰਿਹਾ ਹੈ। ਰਣਨੀਤਕ ਤੌਰ ‘ਤੇ ਮਹੱਤਵਪੂਰਨ ਉੱਚਾਈ ਵਾਲੇ ਖੇਤਰਾਂ ਵਿੱਚ ਸਰਹੱਦੀ ਸੜਕਾਂ ਸਮੇਤ 1,100 ਕਿਲੋਮੀਟਰ ਤੋਂ ਵੱਧ ਦੇ ਰੋਡ ਨੈੱਟਵਰਕ ਦੀ ਜ਼ਿੰਮੇਵਾਰੀ ਸੰਭਾਲਦੇ ਹੋਏ ਇਸ ਪ੍ਰੋਜੈਕਟ ਨੇ ਰੱਖਿਆ ਤਿਆਰੀਆਂ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਦੁਰਗਮ ਉੱਚਾਈਆਂ ਵਾਲੇ ਇਲਾਕਿਆਂ ਵਿੱਚ ਸੰਚਾਰ ਦੀ ਮਹੱਤਵਪੂਰਨ ਕੜੀਆਂ ਨੂੰ ਬਣਾਏ ਰੱਖਣ ਅਤੇ ਫੌਜ ਆਪ੍ਰੇਸ਼ਨਲ ਤਿਆਰੀ ਯਕੀਨੀ ਬਣਾਉਣ ਵਿੱਚ ਇਹ ਪ੍ਰੋਜੈਕਟ ਰੱਖਿਆ ਬਲਾਂ ਨੂੰ ਨਿਰੰਤਰ ਸਹਿਯੋਗ ਪ੍ਰਦਾਨ ਕਰ ਰਿਹਾ ਹੈ।

*****

ਐੱਸਆਰ/ਐੱਸਐੱਸ/ਬਲਜੀਤ


(रिलीज़ आईडी: 2258040) आगंतुक पटल : 55
इस विज्ञप्ति को इन भाषाओं में पढ़ें: English , Urdu , हिन्दी