ਵਿੱਤ ਮੰਤਰਾਲਾ
azadi ka amrit mahotsav

ਸੀਬੀਆਈਸੀ ਮੈਂਬਰ ਸ਼੍ਰੀ ਸੁਰਜੀਤ ਭੁਜਬਲ ਨੇ ਅੱਜ ਈਟਾਨਗਰ ਵਿਖੇ ਜੀਐੱਸਟੀ ਭਵਨ ਦਾ ਉਦਘਾਟਨ ਕੀਤਾ

Posted On: 03 MAY 2026 11:40PM by PIB Chandigarh

ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ (ਸੀਬੀਆਈਸੀ)ਦੇ ਮੈਂਬਰ (ਪਾਲਣਾ ਪ੍ਰਬੰਧਨ ਅਤੇ ਖੇਤਰੀ ਮੈਂਬਰ) ਸ਼੍ਰੀ ਸੁਰਜੀਤ ਭੁਜਬਲ ਨੇ ਅੱਜ ਅਰੁਣਾਚਲ ਪ੍ਰਦੇਸ਼ ਦੇ ਈਟਾਨਗਰ ਵਿਖੇ ਨਵੇਂ ‘ਜੀਐੱਸਟੀ ਭਵਨ’ ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਗੁਵਾਹਾਟੀ ਖੇਤਰ ਦੇ ਚੀਫ ਕਮਿਸ਼ਨਰ,  ਸੀਜੀਐੱਸਟੀ ਅਤੇ ਕੇਂਦਰੀ ਆਬਾਕਾਰੀ, ਸ਼੍ਰੀ ਕੁਲ ਪ੍ਰਕਾਸ਼ ਸਿੰਘ ਅਤੇ ਈਟਾਨਗਰ ਦੇ ਕਮਿਸ਼ਨਰ, ਸੀਜੀਐੱਸਟੀ ਅਤੇ ਸੀਐਕਸ ਸ਼੍ਰੀ ਸ਼ਯਾਮ ਕਾਨੂ ਮਹੰਤ ਮੌਜੂਦ ਸਨ।

ਈਟਾਨਗਰ ਦੇ ਨੀਤੀ ਵਿਹਾਰ, ਐੱਮਓਡਬਲਿਊਬੀ- II ਵਿਖੇ ਸਥਿਤ ਜੀਐੱਸਟੀ ਭਵਨ ਨੂੰ ਸੀਬੀਆਈਸੀ ਦੇ ਤਹਿਤ ਈਟਾਨਗਰ ਕਮਿਸ਼ਨਰੇਟ ਲਈ ਇੱਕ ਆਧੁਨਿਕ ਦਫ਼ਤਰ ਕੰਪਲੈਕਸ ਦੇ ਰੂਪ ਵਿੱਚ ਸਥਾਪਿਤ ਕੀਤਾ ਗਿਆ ਹੈ। ਇਸ ਸੁਵਿਧਾ ਨੂੰ ਟੈਕਸਪੇਅਰਸ ਲਈ ਇੱਕ ਸਮਰਪਿਤ ਸੁਵਿਧਾ ਕੇਂਦਰ ਵਜੋਂ ਕਲਪਿਤ ਕੀਤਾ ਗਿਆ ਹੈ, ਜਿਸ ਦਾ ਉਦੇਸ਼ ਸੇਵਾ ਵੰਡ ਨੂੰ ਮਜ਼ਬੂਤ ਕਰਨਾ,  ਪਹੁੰਚ ਵਿੱਚ ਸੁਧਾਰ ਕਰਨਾ ਅਤੇ ਪਾਲਣਾ ਨੂੰ ਪਹੁੰਚਯੋਗ ਬਣਾਉਣਾ ਹੈ।

1

ਉਦਘਾਟਨੀ ਸਮਾਰੋਹ ਵਿੱਚ ਸ਼੍ਰੀ ਲੋਬਸਾਂਗ ਤਸੇਰਿੰਗ, ਡੀਸੀ ਪਾਪੁਮਪਾਰੇ ਅਤੇ ਅਰੁਣਾਚਲ ਪ੍ਰਦੇਸ਼ ਦੇ ਐੱਸਜੀਐੱਸਟੀ ਕਮਿਸ਼ਨਰ, ਸ਼੍ਰੀ ਅਮਿਤ ਕੁਮਾਰ ਸਿੰਘ, ਜੁਆਇੰਟ ਕਮਿਸ਼ਨਰ ਸੀਜੀਐੱਸਟੀ ਈਟਾਨਗਰ, ਸ਼੍ਰੀ ਸ਼ਸ਼ੀ ਵਾਪੰਗ ਲਾਨੂ, ਐਡੀਸ਼ਨਲ ਕਮਿਸ਼ਨਰ ਸੀਜੀਐੱਸਟੀ ਦੀਮਾਪੁਰ, ਸ਼੍ਰੀ ਓਟੋ ਯੇਪੁਥੁਮੀ, ਜੁਆਇੰਟ ਕਮਿਸ਼ਨਰ ਸੀਜੀਐੱਸਟੀ ਦੀਮਾਪੁਰ, ਸ਼੍ਰੀਮਤੀ ਬੁੱਲੋ ਮਾਮੰਗ, ਸਕੱਤਰ, ਕੌਸ਼ਲ ਵਿਕਾਸ, ਸ਼੍ਰੀ ਮਾਰਟੋ ਕਾਟੋ, ਡਿਪਟੀ ਸੌਲਿਸਟਰ ਜਨਰਲ, ਸ਼੍ਰੀ ਅਰੁਣ ਕਾਸੀਨਾਥ, ਸੀਜੀਐੱਮ, ਪਾਵਰ ਗ੍ਰਿੱਡ ਕਾਰਪੋਰੇਸ਼ਨ, ਸ਼੍ਰੀ ਪ੍ਰਦੀਪ ਕੁਮਾਰ, ਕਾਰਜਕਾਰੀ ਨਿਰਦੇਸ਼ਕ, ਪਾਵਰ ਗ੍ਰਿੱਡ ਕਾਰਪੋਰੇਸ਼ਨ, ਸ਼੍ਰੀ ਰਾਜੇਂਦਰ ਕੁਮਾਰ, ਕਮਾਂਡੈਂਟ, ਸੀਆਰਪੀਐੱਫ ਅਤੇ ਸੀਜੀਐੱਸਟੀ ਅਤੇ ਸੀ.ਈ. ਗੁਵਾਹਾਟੀ ਜ਼ੋਨ ਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।

ਇਸ ਮੌਕੇ ‘ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਸੁਰਜੀਤ ਭੁਜਬਲ ਨੇ ਅਰੁਣਾਚਲ ਪ੍ਰਦੇਸ਼ ਦੇ ਲੋਕਾਂ ਨੂੰ ਇਸ ਮਹੱਤਵਪੂਰਨ ਉਪਲਬਧੀ ‘ਤੇ ਵਧਾਈ ਦਿੰਦੇ ਹੋਏ ਜੀਐੱਸਟੀ ਦੇ ਬੁਨਿਆਦੀ ਸਿਧਾਂਤਾਂ ‘ਤੇ ਬਲ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜੀਐੱਸਟੀ ਦੀ ਸਫ਼ਲਤਾ ਸਿਰਫ਼ ਲਾਗੂਕਰਨ ਵਿੱਚ ਹੀ ਨਹੀਂ, ਸਗੋਂ ਵਿਸ਼ਵਾਸ, ਸਵੈ-ਇੱਛਤ ਪਾਲਣਾ ਅਤੇ ਟੈਕਸਪੇਅਰਸ ਅਤੇ ਪ੍ਰਸ਼ਾਸਨ ਦਰਮਿਆਨ ਸਹਿਯੋਗਾਤਮਕ ਸਾਂਝੇਦਾਰੀ ਵਿੱਚ ਸ਼ਾਮਲ ਹੈ। ਅਰੁਣਾਚਲ ਪ੍ਰਦੇਸ਼ ਦੀ ਅੰਤਰ ਨਿਹਿਤ ਇਮਾਨਦਾਰੀ ਅਤੇ ਭਾਈਚਾਰਕ ਵਿਸ਼ਵਾਸ ਦੀਆਂ ਕਦਰਾਂ-ਕੀਮਤਾਂ ਤੋਂ  ਪ੍ਰੇਰਣਾ ਲੈਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਵਿਭਾਗ ਇਸੇ ਤਰ੍ਹਾਂ ਦੀ ਜਵਾਬਦੇਹੀ ਅਤੇ ਜਨਤਕ-ਕੇਂਦ੍ਰਿਤ ਟੈਕਸ ਵਿਵਸਥਾ ਵਿਕਸਿਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਜੀਐੱਸਟੀ ਭਵਨ ਸਿਰਫ਼ ਇੱਕ ਦਫ਼ਤਰ ਨਹੀਂ, ਸਗੋਂ ਸੁਵਿਧਾ, ਸੰਵਾਦ ਅਤੇ ਆਪਸੀ ਵਿਸ਼ਵਾਸ ਦਾ ਕੇਂਦਰ ਹੋਵੇਗਾ।

ਜੀਐੱਸਟੀ ਦੇ ਤਹਿਤ ਰਾਜ ਦੇ ਪ੍ਰਦਰਸ਼ਨ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਅਰੁਣਾਚਲ ਪ੍ਰਦੇਸ਼ ਵਿੱਚ ਵਿੱਤ ਵਰ੍ਹੇ 2025-26 ਦੌਰਾਨ ਰੈਵੇਨਿਊ ਸੰਗ੍ਰਹਿ 526 ਕਰੋੜ ਰੁਪਏ ਤੱਕ ਪਹੁੰਚ ਗਿਆ, ਜੋ ਪਿਛਲੇ ਵਰ੍ਹੇ ਦੀ ਤੁਲਨਾ ਵਿੱਚ 29.4 ਪ੍ਰਤੀਸ਼ਤ ਦਾ ਵਾਧਾ ਦਰਸਾਉਂਦਾ ਹੈ ਅਤੇ ਦੇਸ਼ ਵਿੱਚ ਸਭ ਤੋਂ ਵੱਧ ਵਾਧੇ ਵਿੱਚੋਂ ਇੱਕ ਹੈ। ਉਨ੍ਹਾਂ ਨੇ ਕਿਹਾ ਕਿ ਇਹ ਵਾਧਾ ਜੀਐੱਸਟੀ ਦੀ ਪਾਲਣਾ ਵਿੱਚ ਸੁਧਾਰ ਅਤੇ ਜੀਐੱਸਟੀ ਪ੍ਰਣਾਲੀ ਵਿੱਚ ਵਧੇ ਹੇ ਵਿਸ਼ਵਾਸ ਨੂੰ ਦਰਸਾਉਂਦਾ ਹੈ ਅਤੇ ਟੈਕਸ ਅਧਾਰ ਨੂੰ ਹੋਰ ਵਧੇਰੇ ਵਧਾਉਣ ਲਈ ਨਿਰੰਤਰ ਜਨਤਕ ਸੰਪਰਕ ਦੀ ਜ਼ਰੂਰਤ ‘ਤੇ ਬਲ ਦਿੱਤਾ।

ਗੁਵਾਹਾਟੀ ਜ਼ੋਨ ਦੇ ਚੀਫ ਕਮਿਸ਼ਨਰ, ਸੀਜੀਐੱਸਟੀ ਅਤੇ ਕੇਂਦਰੀ ਆਬਾਕਾਰੀ ਸ਼੍ਰੀ ਕੁਲ ਪ੍ਰਕਾਸ਼ ਸਿੰਘ ਨੇ ਕਿਹਾ ਕਿ ਬੁਨਿਆਦੀ ਢਾਂਚੇ ਦੇ ਨਿਰਮਾਣ ਨਾਲ ਟੈਕਸਪੇਅਰਸ ਦੇ ਅਨੁਭਵ ਵਿੱਚ ਸੁਧਾਰ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਯਤਨ ਇੱਕ ਸਹਿਯੋਗਾਤਮਕ ਪਾਲਣਾ ਢਾਂਚੇ ਵੱਲ ਵਧਣਾ ਹੈ, ਜਿੱਥੇ ਟੈਕਸਪੇਅਰਸ ਨੂੰ ਮਾਰਗਦਰਸ਼ਨ, ਸਮਰਥਨ ਅਤੇ ਪ੍ਰੋਤਸਾਹਨ ਦਿੱਤਾ ਜਾਵੇ ਤਾਂ ਜੋ ਉਹ ਸਵੈ-ਇੱਛਾ ਨਾਲ ਪਾਲਣਾ ਕਰਨ।

ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਧਿਕਾਰੀਆਂ ਨੂੰ ਸੁਵਿਧਾਜਨਕ ਅਤੇ ਭਾਗੀਦਾਰ ਦੇ ਰੂਪ ਵਿੱਚ ਕੰਮ ਕਰਨਾ ਚਾਹੀਦਾ ਹੈ ਅਤੇ ਵਿਚਾਰ-ਵਟਾਂਦਰੇ ਵਿੱਚ ਪਾਰਦਰਸ਼ਿਤਾ, ਨਿਰਪੱਖਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਉੱਤਰ-ਪੂਰਬ ਖੇਤਰ ਵਿੱਚ ਇਹ ਤੀਜਾ ਜੀਐੱਸਟੀ ਭਵਨ ਹੈ, ਜੋ ਇਸ ਖੇਤਰ ਵਿੱਚ ਟੈਕਸ ਪ੍ਰਸ਼ਾਸਨ ਨੂੰ ਮਜ਼ਬੂਤ ਕਰਨ ‘ਤੇ ਸਰਕਾਰ ਦੇ ਨਿਰੰਤਰ ਧਿਆਨ ਨੂੰ ਰੇਖਾਂਕਿਤ ਕਰਦਾ ਹੈ।

ਈਟਾਨਗਰ ਸਥਿਤ ਸੀਜੀਐੱਸਟੀ ਅਤੇ ਸੀਐਕਸ ਕਮਿਸ਼ਨਰ ਸ਼੍ਰੀ ਸ਼ਯਾਮ ਕਾਨੂ ਮਹੰਤ ਨੇ ਕਿਹਾ ਕਿ ਨਵਾਂ ਜੀਐੱਸਟੀ ਭਵਨ ਟੈਕਸਪੇਅਰਸ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦੀ ਪਹੁੰਚਯੋਗਤਾ ਅਤੇ ਕੁਸ਼ਲਤਾ ਵਿੱਚ ਜ਼ਿਕਰਯੋਗ ਸੁਧਾਰ ਲਿਆਏਗਾ। ਉਨ੍ਹਾਂ ਨੇ ਕਿਹਾ ਕਿ ਰਜਿਸਟਰਡ ਟੈਕਸਪੇਅਰਸ ਦੀ ਗਿਣਤੀ ਵਿੱਚ ਨਿਰੰਤਰ ਵਾਧਾ ਜੀਐੱਸਟੀ ਪ੍ਰਣਾਲੀ ਵਿੱਚ ਵਧਦੇ ਭਰੋਸੇ ਦਾ ਪ੍ਰਮਾਣ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਟੈਕਸ ਪ੍ਰਣਾਲੀ ਦੀ ਸ਼ਕਤੀ ਟੈਕਸ ਪੇਅਰਸ ਦੇ ਨਾਲ ਬਣਾਏ ਗਏ ਭਰੋਸੇ ਵਿੱਚ ਨਿਹਿਤ ਹੈ ਅਤੇ ਸਾਡਾ ਨਿਰੰਤਰ ਯਤਨ ਪਾਲਣਾ ਨੂੰ ਸਰਲ, ਪਾਰਦਰਸ਼ੀ ਅਤੇ ਰੁਕਾਵਟ-ਮੁਕਤ ਬਣਾਉਣਾ ਰਹੇਗਾ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਸਵੈ-ਇੱਛਾ ਪਾਲਣਾ ਨੂੰ ਹੁਲਾਰਾ ਦੇਣ ਅਤੇ ਟੈਕਸਪੇਅਰਸ ਦੀ ਸ਼ਮੂਲੀਅਤ ਨੂੰ ਮਜ਼ਬੂਤ ਕਰਨ ਲਈ ਰਾਜ ਭਰ ਵਿੱਚ ਨਿਯਮਿਤ ਤੌਰ ‘ਤੇ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।

************

ਐੱਨਬੀ/ਕੇਐੱਮਐੱਨ/ਏਕੇ


(Release ID: 2257974) ਵਿਜ਼ੀਟਰ ਕਾਊਂਟਰ : 5