ਰੱਖਿਆ ਮੰਤਰਾਲਾ
ਸੈਨਿਕਾਂ ਦੀ ਬੇਮਿਸਾਲ ਬਹਾਦਰੀ ਅਤੇ ਪਰਾਕ੍ਰਮ ਨੇ ‘ਆਪ੍ਰੇਸ਼ਨ ਸਿੰਦੂਰ’ ਨੂੰ ਭਾਰਤ ਦੇ ਫੌਜੀ ਇਤਿਹਾਸ ਵਿੱਚ ਇੱਕ ਸੁਨਹਿਰੇ ਅਧਿਆਏ ਵਜੋਂ ਸਥਾਪਿਤ ਕਰ ਦਿੱਤਾ: ‘ਸ਼ੌਰਯ’ ਪ੍ਰੋਗਰਾਮ ਵਿਖੇ ਰਕਸ਼ਾ ਮੰਤਰੀ
प्रविष्टि तिथि:
02 MAY 2026 8:23PM by PIB Chandigarh
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਭਾਰਤੀ ਹਥਿਆਰਬੰਦ ਬਲਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਬੇਮਿਸਾਲ ਬਹਾਦਰੀ, ਪਰਾਕ੍ਰਮ ਅਤੇ ਅਦੁੱਤੀ ਦਲੇਰੀ ਨੇ ‘ਆਪ੍ਰੇਸ਼ਨ ਸਿੰਦੂਰ’ ਨੂੰ ਭਾਰਤ ਦੇ ਫੌਜੀ ਇਤਿਹਾਸ ਵਿੱਚ ਇੱਕ ਸੁਨਹਿਰੇ ਅਧਿਆਏ ਵਜੋਂ ਸਥਾਪਿਤ ਕੀਤਾ ਹੈ। ਉਹ 2 ਮਈ, 2026 ਨੂੰ ਨਵੀਂ ਦਿੱਲੀ ਵਿਖੇ: ‘ਆਪ੍ਰੇਸ਼ਨ ਸਿੰਦੂਰ’ ਦੀ ਪਹਿਲੀ ਵਰ੍ਹੇਗੰਢ ਦੇ ਮੌਕੇ ‘ਤੇ ਆਯੋਜਿਤ ‘ਸ਼ੌਰਯ’ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਅਭਿਆਨ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀ ਅੱਤਵਾਦ ਵਿਰੁੱਧ ਨਿਰਣਾਇਕ ਕਾਰਵਾਈ ਅਤੇ ਉਸ ਦੇ ਜੜ੍ਹ ਤੋਂ ਖਾਤਮੇ ਦੇ ਅਟੁੱਟ ਸੰਕਲਪ ਨੂੰ ਸਪਸ਼ਟ ਤੌਰ ‘ਤੇ ਪ੍ਰਦਰਸ਼ਿਤ ਕੀਤਾ ਹੈ।
ਰਕਸ਼ਾ ਮੰਤਰੀ ਨੇ ਸੈਨਿਕਾਂ ਦੀ ਬਹਾਦਰੀ, ਸਮਰਪਣ ਅਤੇ ਦੇਸ਼ਭਗਤੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ‘ਰਾਸ਼ਟਰ ਪਹਿਲਾਂ’ ਅਤੇ ‘ਖੁਦ ਤੋਂ ਪਹਿਲਾਂ ਸੇਵਾ’ ਦਾ ਉਨ੍ਹਾਂ ਦਾ ਆਦਰਸ਼ ਪ੍ਰਾਚੀਨ ਕਾਲ ਤੋਂ ਲੈ ਕੇ ‘ਆਪ੍ਰੇਸ਼ਨ ਸਿੰਦੂਰ’ ਵਰਗੇ ਸਮਕਾਲੀ ਅਭਿਆਨਾਂ ਤੱਕ ਭਾਰਤ ਦੀਆਂ ਸੈਨਿਕ ਪਰੰਪਰਾਵਾਂ ਨੂੰ ਪਰਿਭਾਸ਼ਿਤ ਕਰਦਾ ਆਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਰੱਖਿਆ ਬਲਾਂ ਦੀ ਬਹਾਦਰੀ ਸਿਰਫ਼ ਯੁੱਧ ਦੇ ਮੈਦਾਨ ਤੱਕ ਹੀ ਸੀਮਤ ਨਹੀਂ ਹੈ, ਸਗੋਂ ਉਹ ਦੇਸ਼ ਅਤੇ ਵਿਦੇਸ਼ ਵਿੱਚ ਕੁਦਰਤੀ ਆਫਤਾਂ ਦੌਰਾਨ ਸਭ ਤੋਂ ਪਹਿਲਾਂ ਪਹੁੰਚ ਕੇ ਮਨੁੱਖੀ ਸਹਾਇਤਾ ਵੀ ਪ੍ਰਦਾਨ ਕਰਦੇ ਹਨ। ਉਨ੍ਹਾਂ ਅੱਗੇ ਕਿਹਾ, ‘ਸਾਡੇ ਸੈਨਿਕ ਆਪਣੇ ਲੋਕਾਂ ਦੀ ਰੱਖਿਆ ਲਈ ਹਥਿਆਰਾਂ ਦੀ ਵਰਤੋਂ ਕਰਦੇ ਹਨ, ਅਤੇ ਸੰਕਟ ਸਮੇਂ ਲੋੜਵੰਦਾਂ ਤੱਕ ਭੋਜਨ ਅਤੇ ਦਵਾਈਆਂ ਪਹੁੰਚਾਉਂਦੇ ਹਨ। ਇਹੋ ਸਾਡੇ ਰੱਖਿਆ ਬਲਾਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ।’
ਇਹ ਪ੍ਰੋਗਰਾਮ ਕਲਾ ਅਤੇ ਬਹਾਦਰੀ ਦਾ ਇੱਕ ਅਦੁੱਤੀ ਸੰਗਮ ਬਣਿਆ, ਜਿਸ ਵਿੱਚ ਰੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀ, ਸੈਂਕੜੇ ਜਵਾਨ ਅਤੇ ਪਦਮ ਸ਼੍ਰੀ ਨਾਲ ਸਨਮਾਨਿਤ ਸ਼੍ਰੀ ਅਨੂਪ ਜਲੋਟਾ, ਸ਼੍ਰੀ ਕੈਲਾਸ਼ ਖੇਰ, ਸ਼੍ਰੀਮਤੀ ਹਰਸ਼ਦੀਪ ਕੌਰ ਅਤੇ ਸ਼੍ਰੀ ਮਨੋਜ ਮੁੰਤਸ਼ਿਰ ਵਰਗੇ ਪ੍ਰਤਿਸ਼ਠਿਤ ਕਲਾਕਾਰ ਮੌਜੂਦ ਰਹੇ। ਸ਼੍ਰੀ ਰਾਜਨਾਥ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬਹਾਦਰੀ ਅਤੇ ਕਲਾ ਨੂੰ ਅਕਸਰ ਇੱਕ-ਦੂਸਰੇ ਦੇ ਵਿਰੋਧੀ ਸਮਝਿਆ ਜਾਂਦਾ ਹੈ, ਜਦਕਿ ਅਸਲ ਵਿੱਚ ਦੋਨੋਂ ਇੱਕ-ਦੂਸਰੇ ਦੇ ਪੂਰਕ ਹਨ। ਉਨ੍ਹਾਂ ਨੇ ਕਿਹਾ ਕਿ ਬਹਾਦਰੀ ਅਤੇ ਕਲਾ, ਦੋਨੋਂ ਹੀ ਮਨੁੱਖੀ ਸੰਵੇਦਨਾਵਾਂ, ਭਾਵਨਾਵਾਂ ਅਤੇ ਸੰਕਲਪ ਦੇ ਮਜ਼ਬੂਤ ਪ੍ਰਗਟਾਵੇ ਹਨ।
ਰਕਸ਼ਾ ਮੰਤਰੀ ਨੇ ਕਿਹਾ ਕਿ ਮਿਲਟਰੀ ਬੈਂਡ ਦੇ ਮਾਰਚਿੰਗ ਸੌਂਗ ਸੈਨਿਕਾਂ ਨੂੰ ਇਕਜੁੱਟ ਕਰਦੇ ਹਨ ਅਤੇ ਸੰਗੀਤ ਨਿਜੀ ਪਛਾਣ ਨੂੰ ਸਮੂਹਿਕ ਸ਼ਕਤੀ ਵਿੱਚ ਬਦਲ ਦਿੰਦਾ ਹੈ। ਰਕਸ਼ਾ ਮੰਤਰੀ ਨੇ ਕਿਹਾ ਕਿ ਇਹ ਭਾਵਨਾ ਭਾਰਤੀ ਹਥਿਆਰਬੰਦ ਬਲਾਂ ਦੇ ਸੱਭਿਆਚਾਰ, ਪਰੰਪਰਾਵਾਂ ਅਤੇ ਕਾਰਜਸ਼ੈਲੀ ਵਿੱਚ ਡੂੰਘਾਈ ਨਾਲ ਸ਼ਾਮਲ ਹੈ।
ਚੀਫ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ, ਚੀਫ ਆਫ ਦਿ ਏਅਰ ਸਟਾਫ ਏਅਰ ਚੀਫ ਮਾਰਸ਼ਲ ਏ.ਪੀ. ਸਿੰਘ, ਦਿੱਲੀ ਦੇ ਮੁੱਖ ਮੰਤਰੀ ਸ਼੍ਰੀਮਤੀ ਰੇਖਾ ਗੁਪਤਾ, ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਅਤੇ ਵਾਈਸ ਚੀਫ ਆਫ ਦਿ ਆਰਮੀ ਸਟਾਫ ਲੈਫਟੀਨੈਂਟ ਜਨਰਲ ਧੀਰਜ ਸੇਠ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ।
************
ਵੀਕੇ /ਸੇਵੀ/ਏਕੇ
(रिलीज़ आईडी: 2257837)
आगंतुक पटल : 44