ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ 4 ਤੋਂ 10 ਮਈ 2026 ਤੱਕ ਪੈਨ-ਇੰਡੀਆ ‘ਫਾਇਰ ਸੇਫਟੀ ਵੀਕ’ ਮਨਾਵੇਗਾ
ਕੇਂਦਰੀ ਸਿਹਤ ਸਕੱਤਰ ਸ਼੍ਰੀਮਤੀ ਪੁਣਯ ਸਲਿਲਾ ਸ੍ਰੀਵਾਸਤਵ ਕੱਲ੍ਹ ਨਵੀਂ ਦਿੱਲੀ ਦੇ ਕਰਤਵਯ ਭਵਨ ਵਿਖੇ ਫਾਇਰ ਸੇਫਟੀ ਵੀਕ ਦਾ ਉਦਘਾਟਨ ਕਰਨਗੇ ਅਤੇ ਸਿਹਤ ਸਹੂਲਤਾਂ ਵਿੱਚ ਫਾਇਰ ਸੇਫਟੀ ‘ਤੇ ਸਹੁੰ ਚੁੱਕਣ (ਪਲੈੱਜ) ਦੀ ਅਗਵਾਈ ਕਰਨਗੇ
Posted On:
03 MAY 2026 3:28PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਸਬੰਧਿਤ ਕੇਂਦਰੀ ਮੰਤਰਾਲਿਆਂ/ ਵਿਭਾਗਾਂ ਦੇ ਸਹਿਯੋਗ ਨਾਲ, ਦੇਸ਼ ਭਰ ਦੀਆਂ ਸਿਹਤ ਸੰਭਾਲ ਸੰਸਥਾਵਾਂ ਵਿੱਚ ਅੱਗ ਦੇ ਖ਼ਤਰਿਆਂ ਦੀ ਰੋਕਥਾਮ ਅਤੇ ਫਾਇਰ ਦੀ ਮਹੱਤਤਾ ਬਾਰੇ ਜਾਗਰੂਕਤਾ ਵਧਾਉਣ ਲਈ 4 ਤੋਂ 10 ਮਈ 2026 ਤੱਕ ਪੈਨ-ਇੰਡੀਆ ‘ਫਾਇਰ ਸੇਫਟੀ ਵੀਕ’ ਮਨਾਏਗਾ।
ਇਸ ਆਯੋਜਨ ਦਾ ਰਸਮੀ ਉਦਘਾਟਨ ਕੱਲ੍ਹ ਨਵੀਂ ਦਿੱਲੀ ਸਥਿਤ ਕਰਤਵਯ ਭਵਨ-1 ਵਿਖੇ ਕੇਂਦਰੀ ਸਿਹਤ ਸਕੱਤਰ ਸ਼੍ਰੀਮਤੀ ਪੁਣਯ ਸਲਿਲਾ ਸ੍ਰੀਵਾਸਤਵ ਦੀ ਪ੍ਰਧਾਨਗੀ ਹੇਠ ਕੀਤਾ ਜਾਵੇਗਾ। ਉਦਘਾਟਨ ਸਮਾਰੋਹ ਦੇ ਨਾਲ ਹੀ ਪੂਰੇ ਦੇਸ਼ ਵਿੱਚ ਹਫ਼ਤਾ ਭਰ ਚੱਲਣ ਵਾਲੀ ਜਾਗਰੂਕਤਾ ਅਤੇ ਤਿਆਰੀ ਸਬੰਧੀ ਗਤੀਵਿਧੀਆਂ ਦੀ ਲੜੀ ਦੀ ਸ਼ੁਰੂਆਤ ਹੋਵੇਗੀ।
ਉਦਘਾਟਨ ਸਮਾਗਮ ਵਿੱਚ ਇੱਕ ਹਿੱਸੇ ਵਜੋਂ, ਸਿਹਤ ਸਕੱਤਰ ਦੁਆਰਾ ‘ਸਿਹਤ ਸਹੂਲਤਾਂ ਵਿੱਚ ਫਾਇਰ ਸੇਫਟੀ’ ‘ਤੇ ਇੱਕ ਸਹੁੰ ਚੁਕਵਾਈ ਜਾਵੇਗੀ, ਜੋ ਫਾਇਰ ਸੇਫਟੀ ਮਿਆਰਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ, ਤਿਆਰੀਆਂ ਨੂੰ ਮਜ਼ਬੂਤ ਕਰਨ ਅਤੇ ਸਿਹਤ ਸੰਸਥਾਵਾਂ ਅੰਦਰ ਸੁਰੱਖਿਆ-ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਸਾਰੇ ਹਿਤਧਾਰਕਾਂ ਦੀ ਵਚਨਬੱਧਤਾ ਦੀ ਪੁਸ਼ਟੀ ਕਰੇਗੀ।
ਹਫਤਾ ਭਰ ਚੱਲਣ ਵਾਲੇ ਇਸ ਆਯੋਜਨ ਦੌਰਾਨ, ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜਾਗਰੂਕਤਾ ਅਭਿਆਨ, ਮੌਕ ਡਰਿੱਲ, ਸਮਰੱਥਾ ਨਿਰਮਾਣ ਪਹਿਲਕਦਮੀ ਅਤੇ ਫਾਇਰ ਸੇਫਟੀ ਪ੍ਰੋਟੋਕੌਲ ਦੇ ਪ੍ਰਸਾਰ ਸਹਿਤ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਕਰਨਗੇ, ਜਿਨ੍ਹਾਂ ਦਾ ਉਦੇਸ਼ ਸਿਹਤ ਕਰਮਚਾਰੀਆਂ ਅਤੇ ਪ੍ਰਸ਼ਾਸਕਾਂ ਨੂੰ ਅਗਨੀ ਦੀ ਰੋਕਥਾਮ, ਐਮਰਜੈਂਸੀ ਪ੍ਰਤੀਕਿਰਿਆ ਅਤੇ ਨਿਕਾਸੀ ਪ੍ਰਕਿਰਿਆਵਾਂ ਪ੍ਰਤੀ ਸੰਵੇਦਨਸ਼ੀਲ ਬਣਾਉਣਾ ਹੈ।
ਇਹ ਆਯੋਜਨ ਮੰਤਰਾਲੇ ਦੀ ਉਸ ਨਿਰੰਤਰ ਵਚਨਬੱਧਤਾ ਨੂੰ ਰੇਖਾਂਕਿਤ ਕਰਦਾ ਹੈ, ਜਿਸ ਦੇ ਤਹਿਤ ਮਰੀਜ਼ਾਂ, ਸਿਹਤ ਕਰਮਚਾਰੀਆਂ ਅਤੇ ਮਹੱਤਵਪੂਰਨ ਬੁਨਿਆਦੀ ਢਾਂਚੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮਜ਼ਬੂਤ ਫਾਇਰ ਸੇਫਟੀ ਮਕੈਨੀਜ਼ਮ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਹੈਲਥਕੇਅਰ ਡਿਲੀਵਰੀ ਸਿਸਟਮ ਦੇ ਸਾਰੇ ਪੱਧਰਾਂ ‘ਤੇ ਸੁਰੱਖਿਆ ਅਤੇ ਤਿਆਰੀਆਂ ਦੇ ਸੱਭਿਆਚਾਰ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।
*****
ਐੱਸਆਰ/ਏਕੇ
HFW- Inauguration of Fire safety week and Pledge ceremony/3rd May 2026/3
(Release ID: 2257819)
ਵਿਜ਼ੀਟਰ ਕਾਊਂਟਰ : 6