ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਸ਼੍ਰੀ ਜੇਪੀ ਨੱਡਾ ਨੇ ਪੋਸਟ ਗ੍ਰੈਜੂਏਟ ਇੰਸਟੀਟਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈਐੱਮਈਆਰ), ਚੰਡੀਗੜ੍ਹ ਦੇ 39ਵੇਂ ਕਨਵੋਕੇਸ਼ਨ ਨੂੰ ਸੰਬੋਧਨ ਕੀਤਾ


ਕੇਂਦਰੀ ਸਿਹਤ ਮੰਤਰੀ ਨੇ ਪੀਜੀਆਈ ਚੰਡੀਗੜ੍ਹ ਦੀ ਵਿਰਾਸਤ, ਪ੍ਰਤਿਸ਼ਠਿਤ ਸਾਖ ਅਤੇ ਮੋਹਰੀ ਕਲੀਨਿਕਲ ਰਿਸਰਚ, ਸਰਜਰੀਆਂ ਅਤੇ ਇੱਕ ਮਜ਼ਬੂਤ ​​ਰਿਸਰਚ ਈਕੋਸਿਸਟਮ ਵਿੱਚ ਇਸ ਦੇ ਯੋਗਦਾਨ ਨੂੰ ਉਜਾਗਰ ਕੀਤਾ

ਪੀਜੀਆਈ ਚੰਡੀਗੜ੍ਹ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਜਨਤਕ ਸਿਹਤ ਸੰਭਾਲ ਈਕੋਸਿਸਟਮ ਵਿੱਚੋਂ ਇੱਕ ਹੈ ਅਤੇ ਵਿਸ਼ਵ ਪੱਧਰੀ ਮੈਡੀਕਲ ਕੇਅਰ, ਉੱਚ-ਗੁਣਵੱਤਾ ਵਾਲੀ ਮੈਡੀਕਲ ਐਜੂਕੇਸ਼ਨ ਅਤੇ ਰਿਸਰਚ ਦਾ ਕੇਂਦਰ ਹੈ: ਸ਼੍ਰੀ ਨੱਡਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਵਿੱਚ, ਭਾਰਤ ਨੇ ਸਿਹਤ ਸੰਭਾਲ ਸਮੇਤ ਸਾਰੇ ਖੇਤਰਾਂ ਵਿੱਚ ਇੱਕ ਇਤਿਹਾਸਿਕ ਛਾਲ ਲਗਾਈ ਹੈ: ਸ਼੍ਰੀ ਨੱਡਾ

ਸ਼੍ਰੀ ਨੱਡਾ ਨੇ 2014 ਦੇ ਬਾਅਦ ਤੋਂ ਮੈਡੀਕਲ ਇਨਫ੍ਰਾਸਟ੍ਰਕਚਰ ਦੇ ਪਰਿਵਰਤਨਕਾਰੀ ਵਿਸਤਾਰ ਨੂੰ ਉਜਾਗਰ ਕੀਤਾ: ਏਮਸ ਦੀ ਸੰਖਿਆ ਵਧ ਕੇ 23 ਹੋਈ, ਮੈਡੀਕਲ ਕਾਲਜ 818 ਹੋਏ ਅਤੇ ਕੁੱਲ ਮੈਡੀਕਲ ਸੀਟਾਂ ਦੀ ਗਿਣਤੀ 2 ਲੱਖ ਤੋਂ ਵੱਧ ਹੋ ਗਈ

ਕਨਵੋਕੇਸ਼ਨ ਵਿੱਚ 61 ਪੀਐੱਚਡੀ ਅਤੇ 114 ਡੀਐੱਮ ਸਮੇਤ 682 ਗ੍ਰੈਜੂਏਟਾਂ ਨੇ ਡਿਗਰੀਆਂ ਪ੍ਰਾਪਤ ਕੀਤੀਆਂ ਅਤੇ 95 ਮੈਡਲ ਪ੍ਰਦਾਨ ਕੀਤੇ ਗਏ

Posted On: 30 APR 2026 5:38PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਅੱਜ ਪੋਸਟ ਗ੍ਰੈਜੂਏਟ ਇੰਸਟੀਟਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈਐੱਮਈਆਰ), ਚੰਡੀਗੜ੍ਹ ਦੇ 39ਵੇਂ  ਕਨਵੋਕੇਸ਼ਨ ਨੂੰ ਸੰਬੋਧਨ ਕੀਤਾ । ਇਸ ਮੌਕੇ ‘ਤੇ ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਅਤੇ ਨੀਤੀ ਆਯੋਗ ਦੇ ਸਾਬਕਾ ਮੈਂਬਰ ਡਾ. ਵਿਨੋਦ ਕੇ. ਪੌਲ ਵੀ ਮੌਜੂਦ ਰਹੇ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਨੱਡਾ ਨੇ ਗ੍ਰੈਜੂਏਟ ਪੂਰਾ ਕਰਨ ਵਾਲੇ ਵਿਦਿਆਰਥੀਆਂ ਨੂੰ “ਇੱਕ ਮਹੱਤਵਪੂਰਨ ਉਪਲਬਧੀ” ਹਾਸਲ ਕਰਨ ਲਈ ਵਧਾਈ ਦਿੱਤੀ, ਜੋ ਉਨ੍ਹਾਂ ਦੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਦ੍ਰਿੜ੍ਹ ਸੰਕਲਪ ਦੇ ਨਾਲ-ਨਾਲ ਉਨ੍ਹਾਂ ਦੇ ਅਧਿਆਪਕਾਂ, ਫੈਕਲਟੀ ਮੈਂਬਰਾਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਦੇ ਯਤਨਾਂ ਦਾ ਨਤੀਜਾ ਹੈ। ਉਨ੍ਹਾਂ ਨੇ ਭਾਰਤ ਵਿੱਚ ਮੈਡੀਕਲ ਸਾਇੰਸ ਐਜੂਕੇਸ਼ਨ ਅਤੇ ਮਰੀਜ਼ਾਂ ਦੀ ਦੇਖਭਾਲ ਨੂੰ ਅੱਗੇ ਵਧਾਉਣ ਵਿੱਚ ਪੀਜੀਆਈਐੱਮਈਆਰ ਦੇ ਯੋਗਦਾਨ ਦੀ ਸ਼ਲਾਘਾ ਕੀਤੀ।

ਸ਼੍ਰੀ ਨੱਡਾ ਨੇ ਜ਼ਿਕਰ ਕੀਤਾ ਕਿ “ਪੀਜੀਆਈ ਚੰਡੀਗੜ੍ਹ ਉੱਤਰ ਭਾਰਤ ਦੇ ਸਭ ਤੋਂ ਵੱਡੇ ਪਬਲਿਕ ਹੈਲਥ ਈਕੋਸਿਸਟਮ ਵਿੱਚੋਂ ਇੱਕ ਹੈ ਅਤੇ ਵਿਸ਼ਵ ਪੱਧਰੀ ਮੈਡੀਕਲ ਕੇਅਰ, ਉੱਚ ਗੁਣਵੱਤਾ ਵਾਲੀ ਮੈਡੀਕਲ ਐਜੂਕੇਸ਼ਨ ਅਤੇ ਰਿਸਰਚ ਦਾ ਕੇਂਦਰ ਹੈ।” ਉਨ੍ਹਾਂ ਨੇ ਕਿਹਾ ਕਿ ਦਹਾਕਿਆਂ ਤੋਂ ਡਾਕਟਰਾਂ, ਵਿਗਿਆਨਿਕਾਂ ਅਤੇ ਸਿਹਤ ਸੰਭਾਲ ਪੇਸ਼ੇਵਰਾਂ ਦੀਆਂ ਪੀੜ੍ਹੀਆਂ ਦੇ ਸਮਰਪਿਤ ਯਤਨਾਂ ਨੇ ਪੀਜੀਆਈ ਨੂੰ ਇੱਕ ਪ੍ਰਤਿਸ਼ਠਿਤ ਬ੍ਰਾਂਡ ਦੇ ਰੂਪ ਵਿੱਚ ਸਥਾਪਿਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪੀਜੀਆਈ ਦੇ ਗ੍ਰੈਜੂਏਟਾਂ ਦੇ ਨਾਲ ਸੰਸਥਾਨ ਦੀ ਪ੍ਰਤਿਸ਼ਠਾ ਜੁੜੀ ਹੁੰਦੀ ਹੈ ਅਤੇ ਇਸ ਪ੍ਰਤਿਸ਼ਠਿਤ ਸੰਸਥਾਨ ਤੋਂ ਪਾਸ ਹੋਣ ‘ਤੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

ਸ਼੍ਰੀ ਨੱਡਾ ਨੇ ਪਥ-ਪ੍ਰਦਰਸ਼ਕ ਕਲੀਨਿਕਲ ਰਿਸਰਚ ਅਤੇ ਮੋਹਰੀ ਸਰਜੀਆਂ ਵਿੱਚ ਸੰਸਥਾਨ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ “ਵਰਤਮਾਨ ਵਿੱਚ ਪੀਜੀਆਈ ਵਿੱਚ 850 ਤੋਂ ਵੱਧ ਬਾਹਰੀ (extramural) ਪ੍ਰੋਜੈਕਟਸ ਅਤੇ 100 ਤੋਂ ਵੱਧ ਅੰਦਰੂਨੀ (intramural)  ਪ੍ਰੋਜੈਕਟਸ ਸੰਚਾਲਿਤ ਕੀਤੇ ਜਾ ਰਹੇ ਹਨ, ਜੋ ਨਾ ਸਿਰਫ਼ ਇੱਕ ਪੋਸਟ ਗ੍ਰੈਜੂਏਟ ਇੰਸਟੀਟਿਊਟ ਦੇ ਰੂਪ ਵਿੱਚ ਸਗੋਂ ਸਿੱਖਿਆ ਅਤੇ ਖੋਜ ਵਿੱਚ ਉੱਤਮਤਾ ਦੇ ਕੇਂਦਰ ਵਜੋਂ ਇਸ ਦੀ ਸਥਿਤੀ ਨੂੰ ਦਰਸਾਉਂਦੇ ਹਨ।” ਉਨ੍ਹਾਂ ਨੇ ਇਕੱਠੇ ਪ੍ਰੈਨਕ੍ਰੀਅਸ-ਕਿਡਨੀ-ਟ੍ਰਾਂਸਪਲਾਂਟ, ਰਿਨਲ (renal) ਟ੍ਰਾਂਸਪਲਾਂਟ ਅਤੇ ਲੀਵਰ ਟ੍ਰਾਂਸਪਲਾਂਟ ਵਿੱਚ ਸੰਸਥਾਨ ਦੀ ਮੁਹਾਰਤ ਦੀ ਵੀ ਸ਼ਲਾਘਾ ਕੀਤੀ।

ਸ਼੍ਰੀ ਨੱਡਾ ਨੇ ਕਿਹਾ ਕਿ “ਇੰਨੇ ਪ੍ਰਤਿਸ਼ਠਿਤ ਸੰਸਥਾਨ ਤੋਂ ਗ੍ਰੈਜੂਏਟ ਹੋਣਾ ਵਿਦਿਆਰਥੀਆਂ ਲਈ ਮਾਣ ਦੀ ਗੱਲ ਹੈ” ਅਤੇ ਉਨ੍ਹਾਂ ਨੇ ਖੁਦ ਪੀਜੀਆਈਐੱਮਈਆਰ, ਚੰਡੀਗੜ੍ਹ ਦੇ ਪ੍ਰੈਜ਼ੀਡੈਂਟ ਦੇ ਰੂਪ ਵਿੱਚ ਇਸ ਪ੍ਰੋਗਰਾਮ ਦਾ ਹਿੱਸਾ ਹੋਣ ‘ਤੇ ਮਾਣ ਵਿਅਕਤ ਕੀਤਾ।

ਸ਼੍ਰੀ ਨੱਡਾ ਨੇ ਜ਼ੋਰ ਦੇ ਕੇ ਕਿਹਾ ਕਿ “ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਵਿੱਚ, ਭਾਰਤ ਨੇ ਸਿਹਤ ਸੇਵਾ ਸਮੇਤ ਵੱਖ-ਵੱਖ ਖੇਤਰਾਂ ਵਿੱਚ ਇੱਕ ਇਤਿਹਾਸਿਕ ਛਾਲ ਲਗਾਈ ਹੈ।” ਉਨ੍ਹਾਂ ਨੇ ਮੈਡੀਕਲ ਐਜੂਕੇਸ਼ਨ ਦੇ ਬੁਨਿਆਦੀ ਢਾਂਚੇ ਦੇ ਵਿਸਤਾਰ ਵਿੱਚ ਨੀਤੀਗਤ ਫੈਸਲਿਆਂ ਦੀ ਭੂਮਿਕਾ ਨੂੰ ਉਜਾਗਰ ਕੀਤਾ ਅਤੇ ਕਿਹਾ ਕਿ “20ਵੀਂ ਸਦੀ ਦੇ ਅੰਤ ਤੱਕ, ਭਾਰਤ ਵਿੱਚ ਸਿਰਫ਼ ਇੱਕ ਆਲ ਇੰਡੀਆ ਇੰਸਟੀਟਿਊਟ ਆਫ਼ ਮੈਡੀਕਲ ਸਾਇੰਸ (ਏਮਸ) ਅਤੇ ਇੱਕ ਪੋਸਟ ਗ੍ਰੈਜੂਏਟ ਇੰਸਟੀਟਿਊਟ ਸੀ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਨੇ 6 ਨਵੇਂ ਏਮਸ ਦੀ ਸਥਾਪਨਾ ਸ਼ੁਰੂ ਕੀਤੀ ਸੀ ਅਤੇ ਪਿਛਲੇ 10 ਵਰ੍ਹਿਆਂ ਵਿੱਚ 16 ਹੋਰ ਏਮਸ ਜੋੜੇ ਗਏ ਹਨ, ਜਿਸ ਨਾਲ ਕੁੱਲ ਗਿਣਤੀ 23 ਹੋ ਗਈ ਹੈ।”

ਸ਼੍ਰੀ ਨੱਡਾ ਨੇ ਅੱਗੇ ਕਿਹਾ ਕਿ ਸਰਕਾਰ ਦਾ ਟੀਚਾ ਦੇਸ਼ ਭਰ ਵਿੱਚ ਤੀਜੇ ਦਰਜੇ ਦੀ ਸਿਹਤ ਸੰਭਾਲ ਨੂੰ ਮਜ਼ਬੂਤ ਕਰਨਾ ਹੈ। ਮੈਡੀਕਲ ਐਜੂਕੇਸ਼ਨ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਸਰਕਾਰ ਦੇ ਯਤਨਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ “ਮੈਡੀਕਲ ਕਾਲਜਾਂ ਦੀ ਸੰਖਿਆ ਇੱਕ ਦਹਾਕੇ ਪਹਿਲਾਂ 387 ਤੋਂ ਵਧ ਕੇ ਅੱਜ 818 ਹੋ ਗਈ ਹੈ। ਗ੍ਰੈਜੂਏਟ (ਯੂਜੀ) ਮੈਡੀਕਲ ਸੀਟਾਂ 51,000 ਤੋਂ ਵਧ ਕੇ 1,26,000 ਤੋਂ ਵੱਧ ਹੋ ਗਈਆਂ ਹਨ, ਅਗਲੇ ਪੰਜ ਵਰ੍ਹਿਆਂ ਵਿੱਚ 75,000 ਹੋਰ ਯੂਜੀ ਅਤੇ ਪੀਜੀ ਕੋਰਸਾਂ ਦੀਆਂ ਸੀਟਾਂ ਜੋੜਨ ਦਾ ਟੀਚਾ ਹੈ, ਜਿਨ੍ਹਾਂ ਵਿੱਚੋਂ 28,000 ਸੀਟਾਂ ਪਿਛਲੇ ਦੋ ਵਰ੍ਹਿਆਂ ਵਿੱਚ ਹੀ ਜੋੜਨ ਦਾ ਟੀਚਾ ਹਾਸਲ ਕਰ ਲਿਆ ਗਿਆ ਹੈ। ਇਸੇ ਤਰ੍ਹਾਂ, ਪੋਸਟ ਗ੍ਰੈਜੂਏਟ (ਪੀਜੀ) ਸੀਟਾਂ 31,000 ਤੋਂ ਵਧ ਕੇ ਲਗਭਗ 81,000-85,000 ਹੋ ਗਈਆਂ ਹਨ।”

 

ਗ੍ਰੈਜੂਏਟ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਨੱਡਾ ਨੇ ਕਿਹਾ ਕਿ ਉਨ੍ਹਾਂ ਦੀ ਉਪਲਬਧੀਆਂ ਦ੍ਰਿੜ੍ਹਤਾ, ਸਖ਼ਤ ਮਿਹਨਤ ਅਤੇ ਵਚਨਬੱਧਤਾ ਦਾ ਨਤੀਜਾ ਹਨ। ਨਾਲ ਹੀ, ਉਨ੍ਹਾਂ ਨੇ ਉਨ੍ਹਾਂ ਨੂੰ ਯਾਦ ਦਿਵਾਇਆ ਕਿ “ਜਿੱਥੇ ਬੁਨਿਆਦੀ ਸਿੱਖਿਆ ਇੱਕ ਅਧਿਕਾਰ ਹੈ, ਉੱਥੇ ਉੱਚ ਅਤੇ ਪੇਸ਼ੇਵਰ ਸਿੱਖਿਆ ਇੱਕ ਵਿਸ਼ੇਸ਼ ਅਧਿਕਾਰ ਹੈ ਜੋ ਮਹੱਤਵਪੂਰਨ ਜਨਤਕ ਨਿਵੇਸ਼ ਦੁਆਰਾ ਸਮਰਥਿਤ ਹੈ।” ਉਨ੍ਹਾਂ ਨੇ ਦੱਸਿਆ ਕਿ “ਸਰਕਾਰ ਦੁਆਰਾ ਪ੍ਰਤੀ ਵਰ੍ਹੇ ਲਗਭਗ 30-35 ਲੱਖ ਰੁਪਏ ਖਰਚ ਕੀਤੇ ਜਾਂਦੇ ਹਨ ਅਤੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਸੀਟਾਂ ਵਧਾਉਣ ਦੇ ਲਈ ਅਗਲੇ ਪੰਜ ਵਰ੍ਹਿਆਂ ਵਿੱਚ ਪ੍ਰਤੀ ਵਿਦਿਆਰਥੀ 1.5 ਕਰੋੜ ਰੁਪਏ ਸਵੀਕ੍ਰਿਤ ਕੀਤੇ ਗਏ ਹਨ।”

ਸਿਹਤ ਸੰਭਾਲ ਦੇ ਭਵਿੱਖ ਬਾਰੇ ਗੱਲ ਕਰਦੇ ਹੋਏ, ਸ਼੍ਰੀ ਨੱਡਾ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ), ਸਟੈਮ ਸੈੱਲ ਰਿਸਰਚ, ਜੀਨ ਥੈਰੇਪੀ, ਪ੍ਰਿਸੀਜਨ ਮੈਡੀਸਿਨ ਅਤੇ ਟੈਲੀਹੈਲਥ ਸਮੇਤ ਤਕਨੀਕ ਦੀ ਵਧਦੀ ਭੂਮਿਕਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ “ਹਾਲਾਂਕਿ ਤਕਨੀਕੀ ਪ੍ਰਗਤੀ ਸਿਹਤ ਸੰਭਾਲ ਨੂੰ ਬਦਲ ਰਹੀ ਹੈ, ਲੇਕਿਨ ਮਨੁੱਖੀ ਭੂਮਿਕਾ ਵੀ ਬਣੀ ਰਹਿਣੀ ਚਾਹੀਦੀ ਹੈ।” ਉਨ੍ਹਾਂ ਨੇ ਕਿਹਾ “ਦਇਆ ਦੀ ਆਪਣੀ ਤਾਕਤ ਹੁੰਦੀ ਹੈ ਅਤੇ ਇਹ ਮੈਡੀਕਲ ਅਭਿਆਸ ਦੇ ਕੇਂਦਰ ਵਿੱਚ ਹੋਣੀ ਚਾਹੀਦੀ ਹੈ।” ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮਰੀਜ਼ਾਂ ਅਤੇ ਸਮਾਜ ਦੇ ਲਾਭ ਲਈ ਤਕਨੀਕ ਦਾ ਪੂਰੀ ਤਰ੍ਹਾਂ ਨਾਲ ਉਪਯੋਗ ਕਰਨ ਲਈ ਪ੍ਰੋਤਸਾਹਿਤ ਕੀਤਾ, ਨਾਲ ਹੀ ਇਹ ਯਕੀਨੀ ਬਣਾਉਣ ਨੂੰ ਕਿਹਾ ਕਿ ਸੰਵੇਦਨਾ ਅਤੇ ਦਇਆ ਉਨ੍ਹਾਂ ਦੇ ਕੰਮ ਦਾ ਮਾਰਗਦਰਸ਼ਨ ਕਰਦੀ ਰਹੇ।

ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸਿੱਖਿਆ ਨੂੰ ਸਮਾਜ ਲਈ ਕੁਝ ਕਰਨ ਦੀ ਜ਼ਿੰਮੇਵਾਰੀ ਦੇ ਰੂਪ ਵਿੱਚ ਦੇਖਣ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਉਹ ਇਸ ਵਿੱਚ ਸਾਰਥਕ ਯੋਗਦਾਨ ਦੇਣਗੇ ਅਤੇ ਨਾਲ ਹੀ ਇਹ ਵੀ ਕਿਹਾ ਕਿ ਕਨਵੋਕੇਸ਼ਨ ਗ੍ਰੈਜੂਏਟਾਂ ਨੂੰ ਉਨ੍ਹਾਂ ਦੇ ਕਰਤੱਵਾਂ ਦੀ ਯਾਦ ਦਿਵਾਉਣ ਦਾ ਇੱਕ ਮੌਕਾ ਹੁੰਦਾ ਹੈ। ਉਨ੍ਹਾਂ ਨੇ ਉਨ੍ਹਾਂ ਨੂੰ ਬਾਹਰੀ ਮਾਨਤਾਵਾਂ ਤੋਂ ਪਰੇ ਦੇਖਣ ਲਈ ਵੀ ਪ੍ਰੋਤਸਾਹਿਤ ਕੀਤਾ ਅਤੇ ਇਮਾਨਦਾਰੀ ਨਾਲ ਆਪਣਾ ਸਵੈ-ਮੁਲਾਂਕਣ ਕਰਨ, ਲਗਾਤਾਰ ਸੁਧਾਰ ਕਰਨ ਅਤੇ ਆਪਣੇ ਯਤਨਾਂ ਅਤੇ ਸਮਰਪਣ ਰਾਹੀਂ ਬਿਹਤਰ ਪੇਸ਼ੇਵਰ ਅਤੇ ਬਿਹਤਰ ਇਨਸਾਨ ਬਣਦੇ ਹੋਏ ਉੱਤਮਤਾ ਦੀਆਂ ਉੱਚ ਮਿਆਰਾਂ ਨੂੰ ਪ੍ਰਾਪਤ ਕਰਨ ਲਈ ਯਤਨ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ।

ਆਪਣੇ ਸੰਬੋਧਨ ਦੇ ਅੰਤ ਵਿੱਚ ਸ਼੍ਰੀ ਨੱਡਾ ਨੇ ਕਿਹਾ ਕਿ ਗ੍ਰੈਜੂਏਟ ਵਿਦਿਆਰਥੀ ਜੀਵਨ ਦੇ ਇੱਕ ਨਵੇਂ ਪੜਾਅ ਵਿੱਚ ਪ੍ਰਵੇਸ਼ ਕਰ ਰਹੇ ਹਨ, ਜਿੱਥੇ ਸਿੱਖਣਾ ਵਿਵਹਾਰਿਕ ਅਤੇ ਜ਼ਿੰਮੇਵਾਰੀ ਅਧਾਰਿਤ ਹੋਵੇਗਾ। ਉਨ੍ਹਾਂ ਨੇ ਉਨ੍ਹਾਂ ਨੂੰ ਇਸ ਸਮਝ ਦੇ ਨਾਲ ਅੱਗੇ ਵਧਣ ਅਤੇ ਪੋਸਟ ਗ੍ਰੈਜੂਏਟ ਇੰਸਟੀਟਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ, ਚੰਡੀਗੜ੍ਹ ਦੀਆਂ ਮਿਆਰਾਂ ਅਤੇ ਕਦਰਾਂ-ਕੀਮਤਾਂ ਨੂੰ ਬਣਾਏ ਰੱਖਣ ਦੀ ਸਲਾਹ ਦਿੱਤੀ।

ਕਨਵੋਕੇਸ਼ਨ ਵਿੱਚ 682 ਉਮੀਦਵਾਰਾਂ ਨੂੰ ਡਿਗਰੀ ਦਿੱਤੀ ਗਈ, ਜਿਨ੍ਹਾਂ ਵਿੱਚ 61 ਪੀਐੱਚਡੀ, 114 ਡੀਐੱਮ, 67 ਐੱਮਸੀਐੱਚ, 323 ਐੱਮਡੀ, 103 ਐੱਮਐੱਸ ਅਤੇ 14 ਐੱਮਡੀਐੱਸ ਗ੍ਰੈਜੂਏਟ ਸ਼ਾਮਲ ਸਨ। ਇਸ ਤੋਂ ਇਲਾਵਾ, ਸੰਸਥਾਨ ਦੀ ਅਕਾਦਮਿਕ ਉੱਤਮਤਾ ਨੂੰ ਦਰਸਾਉਂਦੇ ਹੋਏ 95 ਮੈਡਲ (18 ਗੋਲਡ, 37 ਸਿਲਵਰ ਅਤੇ 40 ਕਾਂਸੀ) ਪ੍ਰਦਾਨ ਕੀਤੇ ਗਏ।

ਇਸ ਮੌਕੇ ‘ਤੇ ਪ੍ਰੋਫੈਸਰ ਵਿਵੇਕ ਲਾਲ, ਡਾਇਰੈਕਟਰ, ਪੀਜੀਆਈਐੱਮਈਆਰ ਅਤੇ ਕੇਂਦਰ ਸਰਕਾਰ ਅਤੇ ਪੰਜਾਬ ਅਤੇ ਚੰਡੀਗੜ੍ਹ ਸਰਕਾਰ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

 

ਪਿਛੋਕੜ: 1962 ਵਿੱਚ ਸਥਾਪਿਤ ਅਤੇ 1967 ਵਿੱਚ ਰਾਸ਼ਟਰੀ ਮਹੱਤਵ ਦੇ ਸੰਸਥਾਨ ਦੇ ਰੂਪ ਵਿੱਚ ਐਲਾਨ, ਪੀਜੀਆਈਐੱਮਈਆਰ, ਚੰਡੀਗੜ੍ਹ, ਭਾਰਤ ਦੇ ਪ੍ਰਮੁੱਖ ਤੀਜੇ ਦਰਜੇ ਦੀ ਸਿਹਤ ਸੰਭਾਲ, ਮੈਡੀਕਲ ਐਜੂਕੇਸ਼ਨ ਅਤੇ ਰਿਸਰਚ ਇੰਸਟੀਟਿਊਟਸ ਵਿੱਚੋਂ ਇੱਕ ਹੈ। ਵਰ੍ਹਿਆਂ ਤੋਂ, ਸੰਸਥਾਨ ਨੇ ਆਪਣੇ ਮਰੀਜ਼ਾਂ ਦੇ ਦੇਖਭਾਲ ਸੇਵਾਵਾਂ ਦਾ ਵਿਸਤਾਰ ਮੂਲ ਨੇਹਿਰੂ ਹਸਪਤਾਲ ਤੋਂ ਲੈ ਕੇ ਕਈ ਵਿਸ਼ੇਸ਼ ਸੁਵਿਧਾਵਾਂ ਤੱਕ ਕੀਤਾ ਹੈ, ਜਿਨ੍ਹਾਂ ਵਿੱਚ ਨਵਾਂ ਓਪੀਡੀ ਬਲਾਕ, ਐਡਵਾਂਸਡ ਪੀਡੀਆਟ੍ਰਿਕ ਸੈਂਟਰ, ਨਵਾਂ ਐਮਰਜੈਂਸੀ ਬਲਾਕ, ਐਡਵਾਂਸਡ ਆਈ ਸੈਂਟਰ, ਨਸ਼ਾ ਮੁਕਤ ਕੇਂਦਰ, ਐਡਵਾਂਸਡ ਕਾਰਡੀਅਕ ਸੈਂਟਰ ਅਤੇ ਐਡਵਾਂਸਡ ਟਰੌਮਾ ਸੈਂਟਰ ਸ਼ਾਮਲ ਹਨ। ਆਪਣੀ ਨਿਰੰਤਰ ਉਤਕ੍ਰਿਸ਼ਟਤਾ ਨੂੰ ਦਰਸਾਊਂਦੇ ਹੋਏ, ਪੀਜੀਆਈਐੱਮਈਆਰ ਨੇ ਐੱਨਆਈਆਰਐੱਫ 2025 ਦੀ ਮੈਡੀਕਲ ਸ਼੍ਰੇਣੀ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ, ਜਿਸ ਨਾਲ ਦੇਸ਼ ਦੇ ਟੌਪ ਮੈਡੀਕਲ ਇੰਸਟੀਟਿਊਟਸ ਵਿੱਚ ਇਸ ਦੀ ਸਥਿਤੀ ਦੀ ਪੁਸ਼ਟੀ ਹੋਈ।

ਵਰਤਮਾਨ ਵਿੱਚ ਪੀਜੀਆਈਐੱਮਈਆਰ ਵਿੱਚ 47 ਸਪੈਸ਼ਲਿਟੀ ਅਤੇ ਸੁਪਰ-ਸਪੈਸ਼ਲਿਟੀ ਵਿਭਾਗਾਂ ਵਿੱਚ 2,233 ਬਿਸਤਰ ਉਪਲਬਧ ਹਨ ਅਤੇ ਇਹ ਇੱਕ ਉੱਚ ਪੱਧਰੀ ਤੀਜੇ ਦਰਜੇ ਦੇ ਦੇਖਭਾਲ ਕੇਂਦਰ ਵਜੋਂ ਕੰਮ ਕਰਦਾ ਹੈ। ਹਰ ਸਾਲ, ਸੰਸਥਾਨ ਲਗਭਗ 27-28 ਲੱਖ ਬਾਹਰੀ ਮਰੀਜ਼ਾਂ ਅਤੇ ਲਗਭਗ 1 ਲੱਖ ਅੰਦਰੂਨੀ ਮਰੀਜ਼ਾਂ ਨੂੰ ਸੇਵਾਵਾਂ ਪ੍ਰਦਾਨ ਕਰਦਾ ਹੈ ਅਤੇ 95,000 ਤੋਂ ਵੱਧ ਸਰਜਰੀਆਂ/ਪ੍ਰਕਿਰਿਆਵਾਂ ਕਰਦਾ ਹੈ। ਪੀਐੱਮ-ਜੇਏਵਾਈ ਯੋਜਨਾ ਦੇ ਤਹਿਤ, ਲਗਭਗ 1.81 ਲੱਖ ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ, ਜੋ ਪਹੁੰਚਯੋਗ ਅਤੇ ਕਿਫਾਇਤੀ ਸਿਹਤ ਸੰਭਾਲ ਦੇ ਪ੍ਰਤੀ ਇਸ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਸੰਸਥਾਨ ਨੇ ਟ੍ਰਾਂਸਪਲਾਂਟ ਸੇਵਾਵਾਂ ਵਿੱਚ ਵੀ ਉੱਤਮਤਾ ਪ੍ਰਦਰਸ਼ਿਤ ਕੀਤੀ ਹੈ, 2025 ਵਿੱਚ 250 ਕਿਡਨੀ ਟ੍ਰਾਂਸਪਲਾਂਟ ਕੀਤੇ ਅਤੇ ਪੈਨਕ੍ਰੀਆਸ ਕਿਡਨੀ (ਐੱਸਪੀਕੇ) ਟ੍ਰਾਂਸਪਲਾਂਟ ਵਿੱਚ ਰਾਸ਼ਟਰੀ ਪੱਧਰ ‘ਤੇ ਮੋਹਰੀ ਸਥਾਨ ਬਣਾਏ ਰੱਖਿਆ ਹੈ, 2025 ਵਿੱਚ 11 ਪ੍ਰਕਿਰਿਆਵਾਂ ਅਤੇ ਸਥਾਪਨਾ ਦੇ ਬਾਅਦ ਤੋਂ ਹੁਣ ਤੱਕ 67 ਪ੍ਰਕਿਰਿਆਵਾਂ ਕੀਤੀਆਂ ਗਈਆਂ ਹਨ।

ਇਹ ਸੰਸਥਾਨ ਇੱਕ ਸੁਚਾਰੂ ਸ਼ਾਸਨ ਪ੍ਰਣਾਲੀ ਦੇ ਤਹਿਤ ਸੰਚਾਲਿਤ ਹੁੰਦਾ ਹੈ। ਅਕਾਦਮਿਕ ਤੌਰ ‘ਤੇ, ਪੀਜੀਆਈਐੱਮਈਆਰ ਉਤਕ੍ਰਿਸ਼ਟਤਾ ਦਾ ਕੇਂਦਰ ਬਣਿਆ ਹੋਇਆ ਹੈ, ਜੋ ਮੈਡੀਕਲ, ਨਰਸਿੰਗ ਅਤੇ ਸਹਾਇਕ ਸਿਹਤ ਵਿਗਿਆਨਾਂ ਵਿੱਚ ਗ੍ਰੈਜੂਏਟ, ਪੋਸਟ ਗ੍ਰੈਜੂਏਟ ਅਤੇ ਸੁਪਰ-ਸਪੈਸ਼ਲਿਟੀ ਕੋਰਸਾਂ ਦੀ ਇੱਕ ਵਿਸਤ੍ਰਿਤ ਲੜੀ ਪ੍ਰਦਾਨ ਕਰਦਾ ਹੈ। 2025 ਵਿੱਚ, ਸੰਸਥਾਨ ਨੇ 1,024 ਉਮੀਦਵਾਰਾਂ ਦੇ ਗ੍ਰੈਜੂਏਟ ਹੋਣ ਦੇ ਨਾਲ  ਇੱਕ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ, ਜਿਸ ਨਾਲ ਦੇਸ਼ ਦੇ ਕੁਸ਼ਲ ਸਿਹਤ ਸੰਭਾਲ ਕਾਰਜਬਲ ਵਿੱਚ ਮਹੱਤਵਪੂਰਨ ਯੋਗਦਾਨ ਮਿਲਿਆ।

ਪੀਜੀਆਈਐੱਮਈਆਰ ਵਿੱਚ ਇੱਕ ਮਜ਼ਬੂਤ ਰਿਸਰਚ ਈਕੋਸਿਸਟਮ ਵੀ ਹੈ, ਜਿਸ ਵਿੱਚ ਡਬਲਿਊਐੱਚਓ, ਐੱਨਆਈਐੱਚ, ਆਈਸੀਐੱਮਆਰ, ਡੀਬੀਟੀ, ਡੀਐੱਸਟੀ ਅਤੇ ਸੀਐੱਸਆਈਆਰ ਜਿਹੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਏਜੰਸੀਆਂ ਦੁਆਰਾ ਸਮਰਥਿਤ 800 ਤੋਂ ਵੱਧ ਪ੍ਰੋਜੈਕਟਸ ਚਲ ਰਹੇ ਹਨ। ਇਸ ਦੇ ਖੋਜ ਯੋਗਦਾਨ ਨਾਲ ਕਲੀਨਿਕਲ ਅਭਿਆਸ ਅਤੇ ਜਨਤਕ ਸਿਹਤ ਨਤੀਜਿਆਂ ਵਿੱਚ ਨਿਰੰਤਰ ਸੁਧਾਰ ਹੋ ਰਿਹਾ ਹੈ। ਸੰਸਥਾਨ ਅਤਿਆਧੁਨਿਕ ਮੈਡੀਕਲ ਤਕਨਾਲੋਜੀਆਂ ਨਾਲ ਲੈਸ ਹੈ, ਜਿਨ੍ਹਾਂ ਵਿੱਚ ਰੋਬੋਟਿਕ ਸਰਜੀਕਲ ਸਿਸਟਮਸ, ਉੱਨਤ ਐੱਮਆਰਆਈ ਅਤੇ ਇਮੇਜਿੰਗ ਸੁਵਿਧਾਵਾਂ ਅਤੇ ਉੱਚ ਪੱਧਰੀ ਡਾਇਗਨੌਸਟਿਕ ਅਤੇ ਸਰਜੀਕਲ ਉਪਕਰਣ ਸ਼ਾਮਲ ਹਨ, ਜੋ ਅਤਿ-ਆਧੁਨਿਕ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨਾ ਯਕੀਨੀ ਬਣਾਉਂਦੇ ਹਨ।

ਬੁਨਿਆਦੀ ਢਾਂਚੇ ਦੇ ਵਿਸਤਾਰ ਦੇ ਸੰਦਰਭ ਵਿੱਚ, ਪੀਜੀਆਈਐੱਮਈਆਰ ਸਮਰੱਥਾ ਅਤੇ ਪਹੁੰਚ ਵਧਾਉਣ ਲਈ ਕਈ ਪ੍ਰਮੁੱਖ ਪ੍ਰੋਜੈਕਟਸ ਚਲ ਰਹੇ ਹਨ। ਸੰਗਰੂਰ (ਪੰਜਾਬ) ਵਿੱਚ ਸੈਟੇਲਾਈਟ ਸੈਂਟਰ ਪਹਿਲਾਂ ਹੀ ਕੰਮ ਕਰ ਰਿਹਾ ਹੈ ਅਤੇ ਊਨਾ (ਹਿਮਾਚਲ ਪ੍ਰਦੇਸ਼) ਅਤੇ ਫਿਰੋਜ਼ਪੁਰ (ਪੰਜਾਬ) ਵਿੱਚ ਨਿਰਮਾਣ ਅਧੀਨ ਕੇਂਦਰ ਵਿਸ਼ੇਸ਼ ਸਿਹਤ ਸੰਭਾਲ ਤੱਕ ਖੇਤਰੀ ਪਹੁੰਚ ਦਾ ਵਿਸਤਾਰ ਕਰਨ ਲਈ ਸਥਾਪਿਤ ਕੀਤੇ ਜਾ ਰਹੇ ਹਨ। ਸੰਗਰੂਰ ਸੈਟੇਲਾਈਟ ਸੈਂਟਰ ਮਾਲਵਾ ਖੇਤਰ ਲਈ ਇੱਕ ਪ੍ਰਮੁੱਖ ਸਿਹਤ ਸੰਭਾਲ ਕੇਂਦਰ ਵਜੋਂ ਉਭਰ ਰਿਹਾ ਹੈ, ਜਿੱਥੇ 1.27 ਲੱਖ ਤੋਂ ਵੱਧ ਬਾਹਰੀ ਮਰੀਜ਼ਾਂ ਅਤ 824 ਅੰਦਰੂਨੀ ਮਰੀਜ਼ਾਂ ਨੂੰ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਚੁੱਕੀਆਂ ਹਨ ਅਤੇ ਇਸ ਦੇ ਸੰਚਾਲਨ ਨੂੰ ਮਜ਼ਬੂਤ ਕਰਨ ਲਈ 35 ਵਾਧੂ ਅਸਾਮੀਆਂ ਸਿਰਜਿਤ ਕੀਤੀਆਂ ਗਈਆਂ ਹਨ।

ਮਰੀਜ਼ਾਂ ਦੇ ਅਨੁਭਵ ਅਤੇ ਸੇਵਾ ਵੰਡ ਨੂੰ ਬਿਹਤਰ ਬਣਾਉਣ ਲਈ, ਪੀਜੀਆਈਐੱਮਈਆਰ ਨੇ ਦਵਾਈਆਂ ਅਤੇ ਉਪਭੋਗ ਸਮੱਗਰੀਆਂ ਦੀ ਪਹੁੰਚਯੋਗ ਸਪਲਾਈ ਲਈ ਔਨਲਾਈਨ ਇੰਡੈਂਟਿੰਗ ਸਿਸਟਮ ਵਰਗੇ ਨਵੀਨਤਾਕਾਰੀ ਅਭਿਆਸਾਂ ਨੂੰ ਲਾਗੂ ਕੀਤਾ ਹੈ। ਇਸ ਤੋਂ ਇਲਾਵਾ, ਰਾਸ਼ਟਰੀ ਸੇਵਾ ਯੋਜਨਾ (ਐੱਨਐੱਸਐੱਸ) ਦੇ ਸਹਿਯੋਗ ਨਾਲ ਪ੍ਰੋਜੈਕਟ ਸਾਰਥੀ ਦੇ ਤਹਿਤ, ਲਗਭਗ 1,500 ਵਲੰਟੀਅਰਾਂ ਨੇ ਲਗਭਗ 90,000 ਸੇਵਾ ਘੰਟਿਆਂ ਦਾ ਯੋਗਦਾਨ ਦਿੱਤਾ, ਜਿਸ ਨਾਲ ਸੰਸਥਾਨ ਦੇ ਅੰਦਰ ਮਰੀਜ਼ ਮਾਰਗਦਰਸ਼ਨ ਅਤੇ ਸਹਾਇਤਾ ਸੇਵਾਵਾਂ ਵਿੱਚ ਮਹੱਤਵਪੂਰਨ ਸੁਧਾਰ ਹੋਇਆ ਹੈ।

ਮਰੀਜ਼ਾਂ ਦੀ ਦੇਖਭਾਲ, ਸਿੱਖਿਆ, ਖੋਜ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਉੱਤਮਤਾ ‘ਤੇ ਨਿਰੰਤਰ ਧਿਆਨ ਕੇਂਦ੍ਰਿਤ ਕਰਦੇ ਹੋਏ, ਪੀਜੀਆਈਐੱਮਈਆਰ ਚੰਡੀਗੜ੍ਹ ਰਾਸ਼ਟਰੀ ਅਤੇ ਵਿਸ਼ਵਵਿਆਪੀ ਪ੍ਰਸਿੱਧੀ ਪ੍ਰਾਪਤ ਇੱਕ ਮੋਹਰੀ ਮੈਡੀਕਲ ਇੰਸਟੀਟਿਊਟ ਦੇ ਰੂਪ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਨਾ ਜਾਰੀ ਰੱਖੇ ਹੋਏ ਹੈ।

*****

ਐੱਸਆਰ/ਏਕੇ


(Release ID: 2257164) ਵਿਜ਼ੀਟਰ ਕਾਊਂਟਰ : 5