ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
azadi ka amrit mahotsav

ਸੰਚਾਰ ਖਾਤਿਆਂ ਦੇ ਪ੍ਰਿੰਸੀਪਲ ਕੰਟਰੋਲਰ ਨੇ ਮਈ 2026 ਦੇ ਮਹੀਨੇ ਲਈ ਦਿੱਲੀ ਵਿੱਚ ਟੈਲੀਕੌਮ ਪੈਨਸ਼ਨਰਾਂ ਦੇ ਜੀਵਨ ਪ੍ਰਮਾਣ ਕੈਂਪਾਂ ਦੀ ਸਮਾਂ-ਸਾਰਣੀ ਜਾਰੀ ਕੀਤੀ

Posted On: 29 APR 2026 4:56PM by PIB Chandigarh

ਦੂਰਸੰਚਾਰ ਖਾਤਿਆਂ ਦੇ ਪ੍ਰਿੰਸੀਪਲ ਕੰਟਰੋਲਰ, ਦੂਰਸੰਚਾਰ ਵਿਭਾਗ (DoT) ਮਈ, 2026 ਦੇ ਮਹੀਨੇ ਦੌਰਾਨ ਟੈਲੀਕੌਮ ਪੈਨਸ਼ਨਰਾਂ ਦੇ ਜੀਵਨ ਪ੍ਰਮਾਣ ਕੈਂਪਾਂ ਦਾ ਆਯੋਜਨ ਪ੍ਰਿੰਸੀਪਲ ਸੀਸੀਏ ਦਿੱਲੀ, ਦਿੱਲੀ ਸੰਚਾਰ ਲੇਖਾ ਭਵਨ, ਪ੍ਰਸਾਦ ਨਗਰ, ਨਵੀਂ ਦਿੱਲੀ-110005, ਪੂਰਬੀ ਕੋਰਟ ਜਨਪਥ, ਨਵੀਂ ਦਿੱਲੀ ਵਿਖੇ ਐਕਸਟੈਂਸ਼ਨ ਕਾਊਂਟਰ ਅਤੇ ਦਿੱਲੀ ਅਤੇ ਐੱਨਸੀਆਰ ਵਿੱਚ ਵੱਖ-ਵੱਖ ਥਾਵਾਂ 'ਤੇ ਐੱਮਟੀਐੱਨਐੱਲ/ਬੀਐੱਸਐੱਨਐੱਲ ਦੇ ਪਰਿਸਰਾਂ ਵਿੱਚ ਪੈਨਸ਼ਨਰਾਂ ਦੀ ਸਹੂਲਤ ਲਈ ਕਰ ਰਿਹਾ ਹੈ।

ਪੈਨਸ਼ਨਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਨ੍ਹਾਂ ਕੈਂਪਾਂ ਵਿੱਚ ਸ਼ਾਮਲ ਹੋਣ ਅਤੇ ਲਾਈਫ ਸਰਟੀਫਿਕੇਟ ਦੀ ਮੌਕੇ 'ਤੇ ਤਸਦੀਕ ਦੇ ਨਾਲ ਸਬੰਧਿਤ ਦਸਤਾਵੇਜ਼ਾਂ  ਨਾਲ ਆਪਣੀ ਸਹੂਲਤ ਅਨੁਸਾਰ ਸੁਵਿਧਾਵਾਂ ਦਾ ਲਾਭ ਲੈਣ।

 

ਪੈਨਸ਼ਨਰ ਸੁਵਿਧਾ ਕੈਂਪ ਦੀਆਂ ਸਮਾਂ-ਸਾਰਣੀਆਂ ਹੇਠ ਲਿਖੇ ਅਨੁਸਾਰ ਹਨ: 

 

ਲੜੀ ਨੰ.

ਸਥਾਨ

ਮਿਤੀ

1

ਐੱਮਟੀਐੱਨਐੱਲ ਐਕਸਚੇਂਜ ਬਿਲਡਿੰਗ, ਯਮੁਨਾ ਵਿਹਾਰ, ਦਿੱਲੀ

05.05.2026

2

ਐੱਮਟੀਐੱਨਐੱਲ ਐਕਸਚੇਂਜ ਬਿਲਡਿੰਗ, ਰੋਹਿਣੀ ਸੈਕਟਰ-3, ਦਿੱਲੀ

08.05.2026

3

ਐੱਮਟੀਐੱਨਐੱਲ ਐਕਸਚੇਂਜ ਬਿਲਡਿੰਗ, ਲਕਸ਼ਮੀ ਨਗਰ, ਦਿੱਲੀ

15.05.2026

4

ਐੱਮਟੀਐੱਨਐੱਲ ਐਕਸਚੇਂਜ ਬਿਲਡਿੰਗ, ਦਵਾਰਕਾ ਸੈਕਟਰ-6, ਨਵੀਂ ਦਿੱਲੀ

19.05.2026

 

ਫੈਸੀਲਿਟੇਸ਼ਨ ਕੈਂਪਾਂ ਦਾ ਸਮਾਂ: ਸਵੇਰੇ 11.00 ਵਜੇ ਤੋਂ ਸ਼ਾਮ 4.00 ਵਜੇ ਤੱਕ

ਪੈਨਸ਼ਨਰਜ਼ ਫੈਸੀਲਿਟੇਸ਼ਨ ਕੈਂਪਾਂ ਵਿੱਚ ਉਪਲਬਧ ਸਹੂਲਤਾਂ:

  • www.jeevanpramaan.gov.in 'ਤੇ ਡਿਜੀਟਲ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾਉਣ ਲਈ ਟ੍ਰੇਨਿੰਗ

  • ਜੀਵਨ ਪ੍ਰਮਾਣ ਪੱਤਰ ਚਿਹਰਾ ਪ੍ਰਮਾਣੀਕਰਨ ਐਪਲੀਕੇਸ਼ਨ ਦੀ ਵਰਤੋਂ ਲਈ ਟ੍ਰੇਨਿੰਗ

  • ਕੇਵਾਈਪੀ ਫਾਰਮ ਜਮ੍ਹਾਂ ਕਰਵਾਉਣਾ - ਕਿਰਪਾ ਕਰਕੇ ਇੱਕ ਫੋਟੋ ਅਤੇ ਆਧਾਰ ਕਾਰਡ/ਪੈਨ ਕਾਰਡ/ਪੀਪੀਓ ਦੀ ਕਾਪੀ ਲਿਆਓ।

  • ਸ਼ਿਕਾਇਤਾਂ ਅਤੇ ਪੁੱਛਗਿੱਛ ਜਮ੍ਹਾਂ ਕਰਵਾਉਣਾ।

ਨੋਟ: ਜਿਨ੍ਹਾਂ ਪੈਨਸ਼ਨਰਾਂ ਨੇ ਪਹਿਲਾਂ ਹੀ ਆਪਣਾ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾ ਦਿੱਤਾ ਹੈ, ਉਹ ਇਸ ਲਈ ਕੈਂਪਾਂ ਵਿੱਚ ਸ਼ਾਮਲ ਨਹੀਂ ਹੋ ਸਕਦੇ।

****

ਐੱਨਜੇ/ਏਆਰਜੇ/ਸ਼ੀਨਮ ਜੈਨ


(Release ID: 2257051) ਵਿਜ਼ੀਟਰ ਕਾਊਂਟਰ : 6