ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਪ੍ਰਿੰਸੀਪਲ ਸੀਸੀਏ ਦਿੱਲੀ ਨੇ ਬੀਐੱਸਐੱਨਐੱਲ/ਐੱਮਟੀਐੱਨਐੱਲ ਪੈਨਸ਼ਨਰਾਂ ਨੂੰ ਕੇਵਾਈਪੀ ਫਾਰਮ ਸਮੇਂ ਸਿਰ ਜਮ੍ਹਾਂ ਕਰਵਾਉਣ ਲਈ ਨਿਰਦੇਸ਼ ਜਾਰੀ ਕੀਤੇ ਹਨ
Posted On:
29 APR 2026 5:48PM by PIB Chandigarh
ਸੰਚਾਰ ਖਾਤਿਆਂ ਦੇ ਪ੍ਰਿੰਸੀਪਲ ਕੰਟਰੋਲਰ ਨੇ ਬੁੱਧਵਾਰ ਨੂੰ ਸੂਚਿਤ ਕੀਤਾ ਹੈ ਕਿ ਦਿੱਲੀ ਸਰਕਲ ਵਿੱਚ ਭਾਰਤ ਸੰਚਾਰ ਨਿਗਮ ਲਿਮਿਟੇਡ (BSNL) ਅਤੇ ਮਹਾਨਗਰ ਟੈਲੀਫੋਨ ਨਿਗਮ ਲਿਮਿਟੇਡ (MTNL) ਦੇ ਉਹ ਪੈਨਸ਼ਨਰਾਂ, ਜਿਨ੍ਹਾਂ ਨੇ ਪਿਛਲੇ ਇੱਕ ਸਾਲ ਦੌਰਾਨ ਆਪਣੇ KYP (ਆਪਣੇ ਪੈਨਸ਼ਨਰ ਨੂੰ ਜਾਣੋ) ਫਾਰਮ ਜਮ੍ਹਾਂ ਨਹੀਂ ਕਰਵਾਏ ਹਨ, ਉਨ੍ਹਾਂ ਨੂੰ ਆਪਣੇ KYP ਫਾਰਮ ਜਲਦੀ ਤੋਂ ਜਲਦੀ ਜਮ੍ਹਾਂ ਕਰਾਉਣੇ ਚਾਹੀਦੇ ਹਨ।
EPPO ਜਾਰੀ ਕਰਨ ਲਈ ਨਵੀਨਤਮ ਜਾਣਕਾਰੀ ਵਾਲੇ KYP ਫਾਰਮ ਲਾਜ਼ਮੀ ਹਨ। KYP ਫਾਰਮ ਜਮ੍ਹਾਂ ਕਰਨ ਵਿੱਚ ਕਿਸੇ ਵੀ ਦੇਰੀ ਦੇ ਨਤੀਜੇ ਵਜੋਂ ਪੈਨਸ਼ਨ ਲਾਭਾਂ ਦੀ ਪ੍ਰਕਿਰਿਆ ਵਿੱਚ ਦੇਰੀ ਵੀ ਹੋ ਸਕਦੀ ਹੈ।
ਇਸ ਲਈ, ਸਾਰੇ ਸਬੰਧਿਤ ਪੈਨਸ਼ਨਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਹੇਠਾਂ ਦੱਸੇ ਗਏ ਤਿੰਨ ਤਰੀਕਿਆਂ ਵਿੱਚੋਂ ਕਿਸੇ ਵੀ ਇੱਕ ਦੀ ਵਰਤੋਂ ਕਰਕੇ ਬਿਨਾ ਕਿਸੇ ਦੇਰੀ ਦੇ ਆਪਣੇ KYP ਫਾਰਮ ਜਮ੍ਹਾਂ ਕਰਾਉਣ:
1 ਭੌਤਿਕ ਤੌਰ 'ਤੇ ਜਮ੍ਹਾਂ ਕਰਵਾਉਣ ਦਾ ਸਥਾਨ:
ਏ. ਪੈਨਸ਼ਨ ਲਾਉਂਜ, ਪ੍ਰਿੰਸੀਪਲ ਅਕਾਊਂਟਸ ਦਫ਼ਤਰ, ਦਿੱਲੀ, ਪ੍ਰਸਾਦ ਨਗਰ, ਨਵੀਂ ਦਿੱਲੀ-110005।
ਬੀ. ਪੈਨਸ਼ਨ ਲਾਉਂਜ – ਈਸਟਰਨ ਕੋਰਟ, ਜਨਪਥ, ਨਵੀਂ ਦਿੱਲੀ-110001।
2. ਭਰਿਆ ਹੋਇਆ ਕੇਵਾਈਪੀ ਫਾਰਮ ਹੇਠਾਂ ਦਿੱਤੇ ਪਤੇ 'ਤੇ ਭੇਜੋ:
ਸੀਨੀਅਰ ਅਕਾਊਂਟਸ ਅਫ਼ਸਰ (ਸਿਖਲਾਈ ਪ੍ਰਾਪਤ),
ਪ੍ਰਿੰਸੀਪਲ ਸੀਸੀਏ ਦਾ ਦਫ਼ਤਰ, ਦਿੱਲੀ,
ਸੰਚਾਰ ਲੇਖਾ ਭਵਨ, ਪ੍ਰਸਾਦ ਨਗਰ,
ਨਵੀਂ ਦਿੱਲੀ-110005।
KYP ਲਈ ਜ਼ਰੂਰੀ ਦਸਤਾਵੇਜ਼:
ਚੰਗੀ ਤਰ੍ਹਾਂ ਭਰਿਆ KYP ਫਾਰਮ
ਦੋ ਫੋਟੋਆਂ
ਆਧਾਰ ਕਾਰਡ ਦੀ ਕਾਪੀ
ਪੈਨ ਕਾਰਡ ਦੀ ਕਾਪੀ
ਰੱਦ ਕੀਤੇ ਗਏ ਚੈੱਕ ਦੀ ਕਾਪੀ
PPO ਦੀ ਕਾਪੀ
ਜਾਣਕਾਰੀ ਲਈ, ਉਹ ਹੇਠ ਲਿਖੇ ਚੈਨਲਾਂ ਰਾਹੀਂ ਸੰਪਰਕ ਕਰ ਸਕਦੇ ਹਨ:
ਟੋਲ-ਫ੍ਰੀ ਨੰਬਰ: 1800 118 119
ਪੈਨਸ਼ਨਰ ਹੈਲਪਲਾਈਨ ਨੰਬਰ: 011 25721117
ਵਾਟ੍ਹਸਐਪ ਨੰਬਰ: 74288 01010
ਈਮੇਲ: aopg.ccadl-dot[at]gov[dot]in
****
ਐੱਨਜੇ/ਏਆਰਜੇ/ਸ਼ੀਨਮ ਜੈਨ
(Release ID: 2256957)
ਵਿਜ਼ੀਟਰ ਕਾਊਂਟਰ : 7