ਭਾਰਤ ਚੋਣ ਕਮਿਸ਼ਨ
azadi ka amrit mahotsav

ਆਮ ਚੋਣਾਂ ਅਤੇ ਉਪ-ਚੋਣਾਂ 2026 : ਪੱਛਮ ਬੰਗਾਲ ਵਿੱਚ 510 ਕਰੋੜ ਰੁਪਏ ਤੋਂ ਵੱਧ ਦੀ ਜ਼ਬਤੀ

Posted On: 27 APR 2026 3:49PM by PIB Chandigarh
  1. ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ 15 ਮਾਰਚ, 2026 ਨੂੰ ਅਸਾਮ, ਕੇਰਲ, ਪੁਡੂਚੇਰੀ, ਤਮਿਲ ਨਾਡੂ ਅਤੇ ਪੱਛਮ ਬੰਗਾਲ ਦੀਆਂ ਵਿਧਾਨ ਸਭਾਵਾਂ ਦੀਆਂ ਆਮ ਚੋਣਾਂ ਅਤੇ ਉਪ-ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕੀਤਾ। ਕਮਿਸ਼ਨ ਨੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਨੂੰ ਮਾਡਲ ਕੋਡ ਆਫ ਕੰਡਕਟ (MCC) ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਦਾ ਨਿਰਦੇਸ਼ ਦਿੱਤਾ ਹੈ।

  2. ਇਸ ਤੋਂ ਪਹਿਲਾਂ ਕਮਿਸ਼ਨ ਨੇ ਚੋਣਾਂ ਵਾਲੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਉਨ੍ਹਾਂ ਦੇ ਸਰਹੱਦੀ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ, ਸੀਈਓ, ਡੀਜੀਪੀ ਅਤੇ ਸੀਨੀਅਰ ਅਧਿਕਾਰੀਆਂ ਦੇ ਨਾਲ-ਨਾਲ ਲਾਗੂਕਰਨ ਏਜੰਸੀਆਂ ਦੇ ਪ੍ਰਮੁੱਖਾਂ ਦੇ ਨਾਲ ਕਈ ਸਮੀਖਿਆ ਬੈਠਕਾਂ ਕੀਤੀਆਂ ਹਨ। ਕਮਿਸ਼ਨ ਨੇ ਹਿੰਸਾ-ਮੁਕਤ, ਧਮਕੀ-ਮੁਕਤ ਅਤੇ ਲਾਲਚ-ਮੁਕਤ ਚੋਣਾਂ ਨੂੰ ਯਕੀਨੀ ਬਣਾਉਣ ਦਾ ਨਿਰਦੇਸ਼ ਦਿੱਤਾ ਹੈ।

  1. ਇਸ ਨੂੰ ਯਕੀਨੀ ਬਣਾਉਣ ਲਈ, ਰਾਜਾਂ ਵਿੱਚ 2,728 ਤੋਂ ਵੱਧ ਫਲਾਇੰਗ ਸਕੁਆਡ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਿ ਸ਼ਿਕਾਇਤਾਂ ਦਾ ਨਿਪਟਾਰਾ 100 ਮਿੰਟਾਂ ਦੇ ਅੰਦਰ ਹੋ ਜਾਵੇ। ਇਸ ਤੋਂ ਇਲਾਵਾ, ਵੱਖ-ਵੱਖ ਸਥਾਨਾਂ ‘ਤੇ ਸਰਪ੍ਰਾਈਜ਼ ਨਾਕੇਬੰਦੀ ਕਰਨ ਲਈ 3,142 ਤੋਂ ਵੱਧ ਸਟੈਟਿਕ ਸਰਵੀਲਾਂਸ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਅਵੈਧ ਸ਼ਰਾਬ ਦੇ ਨਿਰਮਾਣ, ਸਟੋਰੇਜ ਅਤੇ ਵੰਡ ਵਿਰੁੱਧ ਵਿਸ਼ੇਸ਼ ਅਭਿਆਨ ਚਲਾਏ ਜਾ ਰਹੇ ਹਨ।

  2. 26 ਫਰਵਰੀ, 2026 ਨੂੰ ਚੋਣ ਜ਼ਬਤੀ ਪ੍ਰਬੰਧਨ ਪ੍ਰਣਾਲੀ ਦੇ ਸਰਗਰਮ ਹੋਣ ਦੇ ਬਾਅਦ ਤੋਂ 27 ਅਪ੍ਰੈਲ, 2026 ਤੱਕ ਦੇ ਅੰਕੜੇ ਇਸ ਪ੍ਰਕਾਰ ਹਨ।

 

ਰਾਜ

ਨਗਦ (ਕਰੋੜ ਰੁਪਏ ਵਿੱਚ)

ਸ਼ਰਾਬ ਦੀ ਮਾਤਰਾ (ਲੀਟਰ ਵਿੱਚ)

ਸ਼ਰਾਬ ਦਾ ਮੁੱਲ (ਕਰੋੜ ਰੁਪਏ ਵਿੱਚ)

ਨਸ਼ੀਲੇ ਪਦਾਰਥ ਦਾ ਮੁੱਲ (ਕਰੋੜ ਰੁਪਏ ਵਿੱਚ)

ਕੀਮਤੀ ਧਾਤੂ (ਕਰੋੜ ਰੁਪਏ ਵਿੱਚ)

ਮੁਫ਼ਤ ਵੰਡੀਆਂ ਜਾਣ ਵਾਲੀਆਂ ਚੀਜ਼ਾਂ/ਹੋਰ (ਕਰੋੜ ਰੁਪਏ ਵਿੱਚ)

ਕੁੱਲ (ਕਰੋੜ ਰੁਪਏ ਵਿੱਚ)

ਪੱਛਮ ਬੰਗਾਲ

30.00

48,46,183

126.85

110.12

58.28

184.85

510.10

 

  1. ਇਸ ਦੇ ਨਾਲ ਹੀ ਪੱਛਮ ਬੰਗਾਲ ਵਿੱਚ ਅਵੈਧ ਲਾਲਚਾਂ ਦੀ ਕੁੱਲ ਜ਼ਬਤੀ 510 ਕਰੋੜ ਤੋਂ ਵੱਧ ਹੋ ਗਈ ਹੈ। ਇਹ ਰਾਜ ਵਿੱਚ ਵਿਧਾਨ ਸਭਾ ਚੋਣਾਂ, 2021 ਦੌਰਾਨ ਦਰਜ ਕੀਤੀ ਗਈ 339 ਕਰੋੜ ਰੁਪਏ ਦੀ ਜ਼ਬਤੀ ਤੋਂ ਵੀ ਵੱਧ ਹੈ।

**********

ਪੀਕੇ/ਜੀਡੀਐੱਚ/ਆਰਪੀ/ ਏਕੇ


(Release ID: 2256539) ਵਿਜ਼ੀਟਰ ਕਾਊਂਟਰ : 13