ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
azadi ka amrit mahotsav

ਭਾਰਤ ਸਰਕਾਰ ਦੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਦੇ ਮੱਛੀ ਪਾਲਣ ਵਿਭਾਗ ਦੇ ਕੇਂਦਰੀ ਸਕੱਤਰ ਨੇ ਥਾਈਲੈਂਡ ਵਿੱਚ ਆਯੋਜਿਤ 5ਵੇਂ ਵਰਲਡ ਸਮਾਲ-ਸਕੇਲ ਫਿਸ਼ਰੀਜ਼ ਕਾਂਗਰਸ ਅਤੇ ਦੁਵੱਲੀ ਗੱਲਬਾਤ ਵਿੱਚ ਸ਼ਿਰਕਤ ਕੀਤੀ


ਭਾਰਤ ਛੋਟੇ ਪੱਧਰ ਦੇ ਮੱਛੀ ਪਾਲਣ ਦੇ ਸਮਾਵੇਸ਼ੀ ਅਤੇ ਈਕੋਸਿਸਟਮ ਅਧਾਰਿਤ ਸ਼ਾਸਨ ‘ਤੇ ਬਲ ਦਿੰਦਾ ਹੈ

Posted On: 27 APR 2026 6:10PM by PIB Chandigarh

ਭਾਰਤ ਸਰਕਾਰ ਦੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਦੇ ਮੱਛੀ ਪਾਲਣ ਵਿਭਾਗ ਦੇ ਸਕੱਤਰ ਡਾ. ਅਭਿਲਕਸ਼ ਲਿਖੀ, ਖੁਰਾਕ ਅਤੇ ਖੇਤੀਬਾੜੀ ਸੰਗਠਨ (ਐੱਫਏਓ) ਅਤੇ ਟੀਬੀਟੀਆਈ ਗਲੋਬਲ ਦੁਆਰਾ ਆਯੋਜਿਤ 5ਵੇਂ ਵਰਲਡ ਸਮਾਲ-ਸਕੇਲ ਫਿਸ਼ਰੀਜ਼ ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ਇੱਕ ਉੱਚ ਪੱਧਰੀ ਵਫ਼ਦ ਦੀ ਅਗਵਾਈ ਕਰ ਰਹੇ ਹਨ। ਇਹ ਸੰਮੇਲਨ 27 ਤੋਂ 30 ਅਪ੍ਰੈਲ 2026 ਤੱਕ ਥਾਈਲੈਂਡ ਦੇ ਹੁਆ ਹਿਨ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। 5ਵੇਂ ਵਰਲਡ ਸਮਾਲ-ਸਕੇਲ ਫਿਸ਼ਰੀਜ਼ ਕਾਂਗਰਸ ਦਾ ਮੁੱਖ ਵਿਸ਼ਾ ਹੈ “ਨਿਆਂਪੂਰਨ ਸਦਭਾਵਨਾ, ਯੁਵਾ ਭਵਿੱਖ ਅਤੇ ਪੁਨਰ-ਉਤਪਾਦਨ ਗਿਆਨ ਨੂੰ ਉਤਸ਼ਾਹਿਤ ਕਰਨ ਲਈ ਲਘੂ ਮੱਛੀ ਪਾਲਣ”। ਇਸ ਦਾ ਉਦੇਸ਼ ਤੱਟਵਰਤੀ ਅਤੇ ਸਮੁੰਦਰੀ ਖੇਤਰਾਂ ਵਿੱਚ ਨਿਆਂ ਅਤੇ ਸੰਘਰਸ਼ ਸਮਾਧਾਨ ਨੂੰ ਹੁਲਾਰਾ ਦੇਣਾ, ਮੱਛੀ ਪਾਲਣ ਅਤੇ ਸਮੁੰਦਰੀ ਪ੍ਰਬੰਧਨ ਵਿੱਚ ਨੌਜਵਾਨਾਂ ਨੂੰ ਸਸ਼ਕਤ ਬਣਾਉਣਾ ਅਤੇ ਰਵਾਇਤੀ ਗਿਆਨ ‘ਤੇ ਅਧਾਰਿਤ ਪੁਨਰ ਉਤਪਾਦਨ, ਜਲਵਾਯੂ-ਅਨੁਕੂਲ ਅਭਿਆਸਾਂ ਨੂੰ ਹੁਲਾਰਾ ਦੇਣਾ ਹੈ। ਇਸ ਆਯੋਜਨ ਵਿੱਚ ਲਗਭਗ 50 ਦੇਸ਼ਾਂ ਦੇ 300 ਪ੍ਰਤੀਨਿਧੀ ਸ਼ਾਮਲ ਹੋਏ ਅਤੇ ਇਸ ਵਿੱਚ 45 ਤਕਨੀਕੀ ਸੈਸ਼ਨ ਆਯੋਜਿਤ ਕੀਤੇ ਜਾਣਗੇ।

ਮੱਛੀ ਪਾਲਣ ਵਿਭਾਗ ਦੇ ਸਕੱਤਰ ਡਾ. ਅਭਿਲਕਸ਼ ਲਿਖੀ ਨੇ 27 ਅਪ੍ਰੈਲ ਨੂੰ 5ਵੇਂ ਵਰਲਡ ਸਮਾਲ-ਸਕੇਲ ਫਿਸ਼ਰੀਜ਼ ਕਾਂਗਰਸ ਵਿੱਚ ਸਮਾਜਿਕ-ਆਰਥਿਕ ਵਿਕਾਸ, ਖੁਰਾਕ ਅਤੇ ਪੋਸ਼ਣ ਸੁਰੱਖਿਆ ਅਤੇ ਵਾਤਾਵਰਣਿਕ ਸਥਿਰਤਾ ਵਿੱਚ ਸਮਾਲ ਫਿਸ਼ਰੀਜ਼ ਅਤੇ ਐਕੂਆਕਲਚਰ ਦੀ ਮਹੱਤਵਪੂਰਨ ਭੂਮਿਕਾ ਦਾ ਜ਼ਿਕਰ ਕੀਤਾ। ਉਨ੍ਹਾਂ ਨੇ 19.7 ਮਿਲੀਅਨ ਟਨ ਦੇ ਰਿਕਾਰਡ ਉਤਪਾਦਨ ਦੇ ਨਾਲ ਵਿਸ਼ਵ ਦੇ ਦੂਜੇ ਸਭ ਤੋਂ ਵੱਡੇ ਮੱਛੀ ਉਤਪਾਦਕ ਦੇ ਰੂਪ ਵਿੱਚ ਭਾਰਤ ਦੀ ਸਥਿਤੀ ਨੂੰ ਰੇਖਾਂਕਿਤ ਕੀਤਾ ਅਤੇ ਆਧੁਨਿਕੀਕਰਣ, ਨਵੀਨਤਾ ਅਤੇ ਟਿਕਾਊ ਨਿਵੇਸ਼ਾਂ ਤੋਂ ਪ੍ਰੇਰਿਤ ਸਮੁੰਦਰੀ ਖੁਰਾਕ ਨਿਰਯਾਤ ਵਿੱਚ ਮਜ਼ਬੂਤ ਵਾਧੇ ਦਾ ਜ਼ਿਕਰ ਕੀਤਾ।

ਉਨ੍ਹਾਂ ਨੇ ਟਿਕਾਊ ਅਤੇ ਪਤਾ ਲਗਾਉਣ ਯੋਗ ਮੱਛੀ ਪਾਲਣ, ਡਿਜੀਟਲ ਪਰਿਵਰਤਨ ਅਤੇ ਭਾਈਚਾਰਾ-ਅਧਾਰਿਤ ਦ੍ਰਿਸ਼ਟੀਕੋਣਾਂ ਦੇ ਪ੍ਰਤੀ ਭਾਰਤ ਦੀ ਵਚਨਬੱਧਤਾ ‘ਤੇ ਵੀ ਬਲ ਦਿੱਤਾ, ਨਾਲ ਹੀ ਬੰਗਾਲ ਦੀ ਖਾੜੀ ਪ੍ਰੋਗਰਾਮ ਅੰਤਰ-ਸਰਕਾਰੀ ਸੰਗਠਨ ਰਾਹੀਂ ਮਜ਼ਬੂਤ ਖੇਤਰੀ ਸਹਿਯੋਗ ਦਾ ਵੀ ਜ਼ਿਕਰ ਕੀਤਾ। ਇਸ ਦੀ ਪ੍ਰਧਾਨਗੀ ਵਰਤਮਾਨ ਵਿੱਚ ਭਾਰਤ ਕਰ ਰਿਹਾ ਹੈ।

ਮੱਛੀ ਪਾਲਣ ਵਿਭਾਗ ਦੇ ਸਕੱਤਰ ਲਘੂ ਮੱਛੀ ਪਾਲਣ ਲਈ ਰਾਸ਼ਟਰੀ ਕਾਰਜ ਯੋਜਨਾ ‘ਤੇ ਐੱਫਏਓ ਦੁਆਰਾ ਸੰਚਾਲਿਤ ਇੱਕ ਸੈਸ਼ਨ ਵਿੱਚ ਪੈਨਲਿਸਟ ਦੇ ਰੂਪ ਵਿੱਚ ਸ਼ਾਮਲ ਹੋਏ। ਇੱਥੇ ਟਿਕਾਊ ਅਤੇ ਸਮਾਵੇਸ਼ੀ ਲਘੂ ਮੱਛੀ ਪਾਲਣ ਲਈ ਨੀਤੀਗਤ ਢਾਂਚਿਆਂ ਨੂੰ ਮਜ਼ਬੂਤ ਕਰਨ ‘ਤੇ ਵਿਚਾਰ ਸਾਂਝੇ ਕੀਤੇ ਗਏ। ਉਨ੍ਹਾਂ ਨੇ ਇਸ ਗੱਲ ‘ਤੇ ਬਲ ਦਿੱਤਾ ਕਿ ਲਘੂ ਮੱਛੀ ਪਾਲਣ ਖੁਰਾਕ ਸੁਰੱਖਿਆ, ਆਜੀਵਿਕਾ, ਸੱਭਿਆਚਾਰਕ ਪਛਾਣ ਅਤੇ ਤੱਟਵਰਤੀ ਅਰਥਵਿਵਸਥਾਵਾਂ, ਵਿਸ਼ੇਸ਼ ਤੌਰ ‘ਤੇ ਬੰਗਾਲ ਦੀ ਖਾੜੀ ਖੇਤਰ ਲਈ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਲਘੂ ਮੱਛੀ ਪਾਲਣ ਦੀ ਵਿਭਿੰਨਤਾ ਅਤੇ ਸੰਦਰਭ-ਵਿਸ਼ੇਸ਼ ਪ੍ਰਕਿਰਿਤੀ ਦਾ ਜ਼ਿਕਰ ਕੀਤਾ ਅਤੇ ਵੱਖ-ਵੱਖ ਸਥਾਨਕ ਅਸਲੀਅਤਾਂ ਨੂੰ ਪਛਾਣਨ ਅਤੇ ਵੈਲਿਊ ਚੇਨਸ ਵਿੱਚ ਹਾਸ਼ੀਏ ‘ਤੇ ਪਏ ਸਮੂਹਾਂ ਨੂੰ ਸ਼ਾਮਲ ਕਰਨ ਵਾਲੇ ਸ਼ਾਸਨ ਢਾਂਚਿਆਂ ਦੀ ਜ਼ਰੂਰਤ ‘ਤੇ ਬਲ ਦਿੱਤਾ। ਉਨ੍ਹਾਂ ਨੇ ਲਘੂ ਮੱਛੀ ਪਾਲਣ ਲਈ ਰਾਸ਼ਟਰੀ ਕਾਰਜ ਯੋਜਨਾ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਬੀਓਬੀਪੀ-ਆਈਜੀਓ ਮੈਂਬਰ ਦੇਸ਼ਾਂ ਦੇ ਸਮੂਹਿਕ ਯਤਨਾਂ ਦਾ ਜ਼ਿਕਰ ਕੀਤਾ। ਨਾਲ ਹੀ ਸਮਾਵੇਸ਼ੀ, ਭਾਈਚਾਰਾ-ਕੇਂਦ੍ਰਿਤ ਅਤੇ ਈਕੋਸਿਸਟਮ-ਅਧਾਰਿਤ ਦ੍ਰਿਸ਼ਟੀਕੋਣਾਂ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਸੰਸਥਾਨਾਂ ਨੂੰ ਮਜ਼ਬੂਤ ਕਰਨ, ਆਮ ਸਹਿਮਤੀ ਬਣਾਉਣ ਅਤੇ ਟਿਕਾਊ ਮੱਛੀ ਪਾਲਣ ਸ਼ਾਸਨ ਨੂੰ ਯਕੀਨੀ ਬਣਾਉਣ ਲਈ ਕ੍ਰਮਵਾਰ ਅਤੇ ਭਾਗੀਦਾਰੀ ਨੀਤੀ ਪ੍ਰਕਿਰਿਆਵਾਂ ਦੀ ਮੰਗ ਕੀਤੀ।

ਪੈਨਲ ਚਰਚਾ ਵਿੱਚ ਜ਼ਿਕਰ ਕੀਤਾ ਗਿਆ ਕਿ ਲਘੂ ਮੱਛੀ ਪਾਲਣ ਲਈ ਪ੍ਰਭਾਵਸ਼ਾਲੀ ਰਾਸ਼ਟਰੀ ਕਾਰਜ ਯੋਜਨਾਵਾਂ (ਐੱਨਪੀਓਏ-ਐੱਸਐੱਸਐੱਫ) ਦਾ ਲਾਗੂਕਰਨ ਲਘੂ ਮਛੇਰਿਆਂ ਅਤੇ ਉਨ੍ਹਾਂ ਦੇ ਸੰਗਠਨਾਂ ਦੀ ਸੰਸਥਾਗਤ ਅਤੇ ਤਕਨੀਕੀ ਸਮਰੱਥਾਵਾਂ ਨੂੰ ਮਜ਼ਬੂਤ ਕਰਨ, ਸਮਾਵੇਸ਼ੀ ਅਤੇ ਵਿਕੇਂਦ੍ਰੀਕ੍ਰਿਤ ਸਲਾਹ-ਮਸ਼ਵਰਾ ਯਕੀਨੀ ਕਰਨ ਅਤੇ ਵਿੱਤ ਅਤੇ ਬੁਨਿਆਦੀ ਢਾਂਚੇ ਤੱਕ ਪਹੁੰਚ ਵਿੱਚ ਸੁਧਾਰ ਕਰਨ ‘ਤੇ ਨਿਰਭਰ ਕਰਦਾ ਹੈ। ਭਾਗੀਦਾਰਾਂ ਨੇ ਐੱਨਪੀਓਏ-ਐੱਸਐੱਸਐੱਫ ਨੂੰ ਵਰਤਮਾਨ ਸ਼ਾਸਨ ਢਾਂਚੇ ਵਿੱਚ ਏਕੀਕ੍ਰਿਤ ਕਰਨ, ਅੰਤਰ-ਮੰਤਰਾਲਾ ਤਾਲਮੇਲ ਨੂੰ ਹੁਲਾਰਾ ਦੇਣ ਅਤੇ ਐੱਸਐੱਸਐੱਫ ਨਾਲ ਜੁੜੇ ਹਿਤਧਾਰਕਾਂ ਦੀ ਸਾਰਥਕ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਰਾਸ਼ਟਰੀ ਯੋਜਨਾਵਾਂ ਦਾ ਲਾਭ ਉਠਾਉਣ ‘ਤੇ ਜ਼ੋਰ ਦਿੱਤਾ। ਇਸ ਪ੍ਰਕਿਰਿਆ ਨੂੰ ਛੋਟੇ ਮਛੇਰਿਆਂ ਦਾ ਆਵਾਜ਼ ਨੂੰ ਬੁਲੰਦ ਕਰਨ ਅਤੇ ਭਾਗੀਦਾਰੀ, ਨਿਆਂਸੰਗਤ ਅਤੇ ਟਿਕਾਊ ਮੱਛੀ ਪਾਲਣ ਸ਼ਾਸਨ ਨੂੰ ਅੱਗੇ ਵਧਾਉਣ ਲਈ ਇੱਕ ਮਹੱਤਵਪੂਰਨ ਪਲੈਟਫਾਰਮ ਵਜੋਂ ਨੋਟ ਕੀਤਾ ਗਿਆ।

  

ਲਘੂ ਮੱਛੀ ਪਾਲਣ (ਐੱਸਐੱਸਐੱਫ) ਵਿਸ਼ਵਵਿਆਪੀ ਮੱਛੀ ਪਾਲਣ ਦੀ ਰੀੜ੍ਹ ਦੀ ਹੱਡੀ ਹੈ। ਇਹ ਦੁਨੀਆ ਦੇ ਲਗਭਗ 90% ਮਛੇਰਿਆਂ ਨੂੰ ਰੁਜ਼ਗਾਰ ਪ੍ਰਦਾਨ ਕਰਦਾ ਹੈ ਅਤੇ ਸਮੁੰਦਰੀ ਅਤੇ ਅੰਦਰੂਨੀ ਮੱਛੀ ਫੜਨ ਵਿੱਚ ਲਗਭਗ 40% ਦਾ ਯੋਗਦਾਨ ਦਿੰਦਾ ਹੈ। ਨਾਲ ਹੀ ਇਹ ਖੁਰਾਕ ਸੁਰੱਖਿਆ, ਪੋਸ਼ਣ, ਗ਼ਰੀਬੀ ਖਾਤਮੇ ਅਤੇ ਜੈਂਡਰ ਸਮਾਨਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਵਿਸ਼ੇਸ਼ ਤੌਰ ‘ਤੇ ਵਾਢੀ ਤੋਂ ਬਾਅਦ ਦੀਆਂ ਗਤੀਵਿਧੀਆਂ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਦੇ ਮਾਧਿਅਮ ਨਾਲ। ਏਸ਼ੀਆ ਵਿੱਚ ਜਿੱਥੇ ਐੱਸਐੱਸਐੱਫ ਵਰਕਰਾਂ ਅਤੇ ਖਪਤਕਾਰਾਂ ਦਾ ਸਭ ਤੋਂ ਵੱਡਾ ਹਿੱਸਾ ਹੈ, ਮੱਛੀ ਪਾਲਣ ਮੁੱਖ ਤੌਰ ‘ਤੇ ਬਹੁ-ਪ੍ਰਜਾਤੀਆਂ, ਬਹੁ-ਉਪਕਰਣ ਅਤੇ ਪਰਿਵਾਰ-ਅਧਾਰਿਤ ਕੁਦਰਤ ਦਾ ਹੈ। ਇਹ ਲੱਖਾਂ ਤੱਟਵਰਤੀ ਅਤੇ ਅੰਦਰੂਨੀ ਆਜੀਵਿਕਾ ਦਾ ਸਮਰਥਨ ਕਰਦਾ ਹੈ। ਨਾਲ ਹੀ, ਇਹ ਖੇਤਰ  ਜ਼ਮੀਨ ਦੀ ਮਲਕੀਅਤ ਦੀ ਅਸੁਰੱਖਿਆ, ਡੇਟਾ ਦੀ ਕਮੀ, ਤੱਟਵਰਤੀ ਭੀੜ, ਸੰਸਾਧਨ ਗਿਰਾਵਟ, ਉਦਯੋਗਿਕ ਮੱਛੀ ਪਾਲਣ ਦੇ ਨਾਲ ਸੰਘਰਸ਼ ਅਤੇ ਜਲਵਾਯੂ ਸਬੰਧੀ ਜੋਖਮਾਂ ਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰਦਾ ਹੈ। ਉਤਪਾਦਨ ਤੋਂ ਪਰੇ ਇਸ ਦੇ ਮਹੱਤਵ ਨੂੰ ਪਛਾਣਦੇ ਹੋਏ, ਸਮਾਲ-ਸਕੇਲ ਫਿਸ਼ਰੀਜ਼ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਦਿੱਤੀ ਗਈ ਹੈ। ਇਸ ਵਿੱਚ ਐੱਫਏਓ ਦੇ ਟਿਕਾਊ ਲ਼ਘੂ-ਪੱਧਰੀ ਮੱਛੀ ਪਾਲਣ ਨੂੰ ਸੁਰੱਖਿਅਤ ਰੱਖਣ ਲਈ ਸਵੈ-ਇੱਛਤ ਦਿਸ਼ਾ-ਨਿਰਦੇਸ਼ (ਵੀਜੀਐੱਸਐੱਸਐੱਫ) ਅਤੇ ਖੇਤਰੀ ਪੱਧਰ ‘ਤੇ ਐੱਫਏਓ-ਏਪੀਐੱਫਆਈਸੀ ਅਤੇ ਬੀਓਬੀਪੀ-ਆਈਜੀਓ ਜਿਹੇ ਸਹਿਯੋਗ ਮੰਚਾਂ ਰਾਹੀਂ ਟਿਕਾਊ ਪ੍ਰਬੰਧਨ, ਕਾਰਜਕਾਲ ਅਧਿਕਾਰਾਂ ਅਤੇ ਸਮਾਜਿਕ ਸੁਰੱਖਿਆ ‘ਤੇ ਬਲ ਦਿੱਤਾ ਗਿਆ ਹੈ।

ਭਾਰਤ ਵਿੱਚ ਲਘੂ ਮੱਛੀ ਪਾਲਣ (ਐੱਸਐੱਸਐੱਫ) ਸਮੁੰਦਰੀ ਮੱਛੀ ਪਾਲਣ ਗਤੀਵਿਧੀਆਂ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਂਦਾ ਹੈ। ਇਸ ਵਿੱਚ ਲਗਭਗ 40 ਲੱਖ ਮਛੇਰੇ ਮੁੱਖ ਤੌਰ ‘ਤੇ 12 ਸਮੁੰਦਰੀ ਮੀਲ ਤੱਕ ਦੇ ਖੇਤਰੀ ਜਲ ਖੇਤਰ ਵਿੱਚ ਕੰਮ ਕਰਦੇ ਹਨ। ਇਹ ਖੇਤਰ ਮੁੱਖ ਤੌਰ ‘ਤੇ ਸਟੇਟ ਮਰੀਨ ਫਿਸ਼ਰੀਜ਼ ਰੈਗੂਲੇਸ਼ਨ ਐਕਟ (ਐੱਮਐੱਫਆਰਏ) ਦੁਆਰਾ ਸ਼ਾਸਿਤ ਹੈ ਅਤੇ ਤੱਟਵਰਤੀ ਮੱਛੀ ਪਾਲਣ ਦੇ ਦਬਾਅ, ਜਲਵਾਯੂ ਜੋਖਮਾਂ ਅਤੇ ਬਜ਼ਾਰ ਦੀ ਅਸਥਿਰਤਾ ਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰਦਾ ਹੈ। ਭਾਰਤ ਵਿੱਚ ਹਾਲ ਹੀ ਵਿੱਚ ਨੀਤੀਗਤ ਫੋਕਸ ਮੱਛੀ ਪਾਲਣ ਸਹਿਕਾਰੀ ਕਮੇਟੀਆਂ ਅਤੇ ਮੱਛੀ ਕਿਸਾਨ ਉਤਪਾਦਕ ਸੰਗਠਨਾਂ (ਐੱਫਐੱਫਪੀਓ) ਰਾਹੀਂ ਸੰਸਥਾਨਾਂ ਨੂੰ ਮਜ਼ਬੂਤ ਕਰਨ ‘ਤੇ ਕੇਂਦ੍ਰਿਤ ਰਿਹਾ ਹੈ। ਇਸ ਨੂੰ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ (ਪੀਐੱਮਐੱਮਐੱਸਵਾਈ) ਅਤੇ ਈਈਜੈੱਡ ਨਿਯਮ 2025 ਦੇ ਤਹਿਤ ਦਖਲਅੰਦਾਜ਼ੀ ਦੁਆਰਾ ਸਮਰਥਿਤ ਕੀਤਾ ਗਿਆ ਹੈ, ਤਾਂ ਜੋ ਸਥਿਰਤਾ ਅਤੇ ਮਛੇਰਿਆਂ ਦੀ ਆਜੀਵਿਕਾ ਨੂੰ ਵਧਾਇਆ ਜਾ ਸਕੇ।

 

ਪਿਛੋਕੜ

ਭਾਰਤ ਵਿਸ਼ਵ ਦਾ ਦੂਜਾ ਸਭ ਤੋਂ ਵੱਡਾ ਮੱਛੀ ਉਤਪਾਦਕ ਦੇਸ਼ ਹੈ। ਇਹ ਗਲੋਬਲ ਉਤਪਾਦਨ ਵਿੱਚ 8% ਦਾ ਯੋਗਦਾਨ ਦਿੰਦਾ ਹੈ, ਮੱਛੀ ਪਾਲਣ ਉਤਪਾਦਨ ਵਿੱਚ ਦੂਜੇ ਸਥਾਨ ‘ਤੇ ਹੈ, ਝੀਂਗਾ ਉਤਪਾਦਨ ਅਤੇ ਨਿਰਯਾਤ ਵਿੱਚ ਮੋਹਰੀ ਹੈ ਅਤੇ ਮੱਛੀ ਫੜਨ ਦੇ ਖੇਤਰ ਵਿੱਚ ਦੂਜਾ ਸਭ ਤੋਂ ਵੱਡਾ ਉਤਪਾਦਕ ਹੈ।

ਭਾਰਤ ਸਰਕਾਰ ਨੇ ਦੇਸ਼ ਵਿੱਚ ਫਿਸ਼ਰੀਜ਼ ਅਤੇ ਐਕੂਆਕਲਚਰ ਸੈਕਟਰ ਦੇ ਵਿਆਪਕ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕਈ ਪਰਿਵਰਤਨਾਕਾਰੀ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ। ਪਿਛਲੇ ਕੁਝ ਵਰ੍ਹਿਆਂ ਵਿੱਚ ਇਸ ਖੇਤਰ ਦੇ ਲਈ ਕੇਂਦਰ ਸਰਕਾਰ ਦੇ ਨਿਵੇਸ਼ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ। 2015 ਵਿੱਚ ਇਸ ਯਤਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ, ਵੱਖ-ਵੱਖ ਯੋਜਨਾਵਾਂ ਜਿਹੇ ਬਲੂ ਰੈਵੋਲਿਊਸ਼ਨ, ਮੱਛੀ ਪਾਲਣ ਅਤੇ ਐਕੂਆਕਲਚਰ ਇਨਫ੍ਰਾਸਟ੍ਰਕਚਰ ਡਿਵੈਲਪਮੈਂਟ ਫੰਡ (ਐੱਫਆਈਡੀਐੱਫ), ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ (ਪੀਐੱਮਐੱਮਐੱਸਵਾਈ) ਅਤੇ ਪ੍ਰਧਾਨ ਮੰਤਰੀ ਮਤਸਯ ਕਿਸਾਨ ਸਮ੍ਰਿਧੀ ਸਹਿ-ਯੋਜਨਾ (ਪੀਐੱਮਐੱਮਕੇਐੱਸਐੱਸਵਾਈ) ਦੇ ਤਹਿਤ ਕੁੱਲ ਮਿਲਾ ਕੇ 39,272 ਕਰੋੜ ਰੁਪਏ ਦਾ ਨਿਵੇਸ਼ ਸਵੀਕ੍ਰਿਤ ਜਾਂ ਘੋਸ਼ਿਤ ਕੀਤਾ ਜਾ ਚੁੱਕਿਆ ਹੈ।

2014 ਵਿੱਚ ਅਨੁਮੋਦਿਤ ਐੱਫਏਓ ਦੇ ਸਸਟੇਨੇਬਲ ਸਮਾਲ-ਸਕੇਲ ਫਿਸ਼ਰੀਜ਼ ਨੂੰ ਸੁਰੱਖਿਅਤ ਕਰਨ ਲਈ ਸਵੈ-ਇੱਛਤ ਦਿਸ਼ਾ-ਨਿਰਦੇਸ਼ (ਵੀਜੀਐੱਸਐੱਸਐੱਫ) ਸਮਾਲ ਫਿਸ਼ਰੀਜ਼ ਲਈ ਸਮਰਪਿਤ ਪਹਿਲਾਂ ਗਲਬੋਲ, ਮਨੁੱਖੀ-ਅਧਿਕਾਰ- ਅਧਾਰਿਤ ਢਾਂਚਾ ਪ੍ਰਦਾਨ ਕਰਦੇ ਹਨ। ਇਹ ਵਾਢੀ ਤੋਂ ਲੈ ਕੇ ਵਪਾਰ ਤੱਕ ਸੰਪੂਰਨ ਵੈਲਿਓ ਚੇਨ ਨੂੰ ਕਵਰ ਕਰਦਾ ਹੈ। ਇਹ ਦਿਸ਼ਾ-ਨਿਰਦੇਸ਼ ਖੁਰਾਕ ਸੁਰੱਖਿਆ, ਸੁਰੱਖਿਅਤ ਮਲਕੀਅਤ, ਜੈਂਡਰ ਸਮਾਨਤਾ, ਈਕੋਸਿਸਟਮ-ਅਧਾਰਿਤ ਪ੍ਰਬੰਧਨ, ਆਪਦਾ ਜੋਖਮ ਘਟਾਉਣ, ਜਲਵਾਯੂ ਲਚਕਤਾ ‘ਤੇ ਬਲ ਦਿੰਦੇ ਹਨ ਅਤੇ ਰਾਸ਼ਟਰੀ ਪੱਧਰ ‘ਤੇ ਲਾਗੂਕਰਨ ਲ਼ਘੂ ਮੱਛੀ ਪਾਲਣ ਲਈ ਰਾਸ਼ਟਰੀ ਕਾਰਜ ਯੋਜਨਾਵਾਂ (ਐੱਨਪੀਓਏ-ਐੱਸਐੱਸਐੱਫ) ਰਾਹੀਂ ਪਰਿਕਲਪਿਤ ਹੈ। ਖੇਤਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਹਿੰਦ ਮਹਾਸਾਗਰ ਦੇ ਤੱਟਵਰਤੀ ਮੱਛੀ ਪਾਲਣ ਵਿੱਚ ਲਘੂ ਮੱਛੀ ਪਾਲਣ ਦੀ ਪ੍ਰਭੂਸੱਤਾ ਦੇ ਬਾਵਜੂਦ, ਹਿੰਦ ਮਹਾਸਾਗਰ ਟੂਨਾ ਕਮਿਸ਼ਨ (ਆਈਓਟੀਸੀ) ਸਮੇਤ ਖੇਤਰੀ ਮੱਛੀ ਪ੍ਰਬੰਧਨ ਸੰਗਠਨਾਂ ਜਿਹੇ ਸੰਸਥਾਨਾਂ ਵਿੱਚ ਲਘੂ ਮੱਛੀ ਪਾਲਣ ਦੀ ਪ੍ਰਤੀਨਿਧਤਾ ਘੱਟ ਹੈ।

ਬਹੁ-ਪੱਖੀ ਪੱਧਰ ‘ਤੇ ਭਾਰਤ ਨੇ ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ) ਦੇ ਮੱਛੀ ਪਾਲਣ ਢਾਂਚੇ ਦੇ ਤਹਿਤ ਆਜੀਵਿਕਾ-ਉਨਮੁਖ ਲਘੂ ਮੱਛੀ ਪਾਲਣ ਦੀ ਸੁਰੱਖਿਆ ਦੀ ਜ਼ਰੂਰਤ ‘ਤੇ ਲਗਾਤਾਰ ਬਲ ਦਿੱਤਾ ਹੈ। ਨਾਲ ਹੀ ਗੈਰ-ਕਾਨੂੰਨੀ, ਅਨਿਯਮਿਤ ਅਤੇ ਅਨਿਯੰਤ੍ਰਿਤ ਮੱਛੀ ਪਾਲਣ ਅਤੇ ਵਾਧੂ ਮੱਛੀ ਭੰਡਾਰਾਂ ਦੇ ਵਿਰੁੱਧ ਨਿਯਮਾਂ ਦਾ ਸਮਰਥਨ ਕਰਦੇ ਹੋਏ ਵਿਕਾਸਸ਼ੀਲ ਦੇਸ਼ਾਂ ਲਈ ਵਿਸ਼ੇਸ਼ ਅਤੇ ਵੱਖ-ਵੱਖ ਵਿਵਹਾਰ ਦੀ ਵਕਾਲਤ ਕੀਤੀ ਹੈ। ਘਰੇਲੂ ਪੱਧਰ ‘ਤੇ ਈਜੈੱਡ ਖੇਤਰ ਨਿਯਮ 2025 ਛੋਟੇ ਮਛੇਰਿਆਂ ਅਤੇ ਮਛੇਰਾ ਸਮੂਹਾਂ ਨੂੰ ਤਰਜੀਹ ਦਿੰਦੇ ਹਨ, ਰਵਾਇਤੀ ਜਹਾਜ਼ਾਂ ਨੂੰ ਪਹੁੰਚ ਪਾਸ ਦੀ ਜ਼ਰੂਰਤ ਤੋਂ ਛੋਟ ਦਿੰਦੇ ਹਨ, ਵਿਨਾਸ਼ਕਾਰੀ ਮੱਛੀ ਫੜਨ ਦੇ ਅਭਿਆਸਾਂ ‘ਤੇ ਰੋਕ ਲਗਾਉਂਦੇ ਹਨ ਅਤੇ ਮੱਛੀ ਪ੍ਰਬੰਧਨ ਯੋਜਨਾਵਾਂ ਨੂੰ ਹੁਲਾਰਾ ਦਿੰਦੇ ਹਨ। ਤੱਟਵਰਤੀ ਸੰਸਾਧਨਾਂ ‘ਤੇ ਦਬਾਅ ਘੱਟ ਕਰਨ ਅਤੇ ਐੱਫਏਓ ਦੇ ਜ਼ਿੰਮੇਵਾਰ ਮੱਛੀ ਪਾਲਣ ਆਚਾਰ ਸੰਹਿਤਾ ਅਤੇ ਸੰਯੁਕਤ ਰਾਸ਼ਟਰ ਦੇ ਟਿਕਾਊ ਵਿਕਾਸ ਟੀਚਿਆਂ ਦੇ ਤਹਿਤ ਵਚਨਬੱਧਤਾਵਾਂ ਨੂੰ ਅੱਗੇ ਵਧਾਉਣ ਲਈ ਮੱਛੀ ਪਾਲਣ ਸਹਿਕਾਰੀ ਕਮੇਟੀਆਂ ਅਤੇ ਉਤਪਾਦਕ ਸੰਗਠਨਾਂ ਨੂੰ ਮਜ਼ਬੂਤ ਕਰਨਾ, ਰੈਗੂਲੇਟਰੀ ਅਤੇ ਭਾਈਚਾਰਾ-ਅਧਾਰਿਤ ਉਪਾਵਾਂ ਰਾਹੀਂ ਗੈਰ-ਕਾਨੂੰਨੀ, ਅਨਿਯਮਿਤ ਅਤੇ ਅਨਿਯੰਤ੍ਰਿਤ ਮੱਛੀ ਪਾਲਣ ਦੇ ਪ੍ਰਭਾਵਾਂ ਨੂੰ ਸੰਬੋਧਨ ਕਰਨਾ ਅਤੇ ਲਘੂ ਮੱਛੀ-ਪਾਲਣ ਨੂੰ ਐਕੂਆਕਲਚਰ, ਸਮੁੰਦਰੀ ਖੇਤੀਬਾੜੀ ਅਤੇ ਸਮੁੰਦਰੀ ਸ਼ੈਵਾਲ ਦੀ ਖੇਤੀ ਦੇ ਨਾਲ ਏਕੀਕ੍ਰਿਤ ਕਰਨਾ ਜਿਹੇ ਯਤਨ ਕੀਤੇ ਜਾ ਰਹੇ ਹਨ।

 

***********

ਜੇਪੀ/ਬਲਜੀਤ


(Release ID: 2256277) ਵਿਜ਼ੀਟਰ ਕਾਊਂਟਰ : 2