ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ (ਐੱਮਓਈਐੱਫਸੀਸੀ) ਅਤੇ ਰਾਸ਼ਟਰੀ ਜੈਵਿਕ ਵਿਭਿੰਨਤਾ ਅਥਾਰਿਟੀ (ਐੱਨਬੀਏ) ਨੇ ਤਮਿਲ ਨਾਡੂ ਅਤੇ ਮੇਘਾਲਿਆ ਵਿੱਚ ਜ਼ਮੀਨੀ ਪੱਧਰ ‘ਤੇ ਜੈਵਿਕ ਵਿਭਿੰਨਤਾ ਸ਼ਾਸਨ ਨੂੰ ਮਜ਼ਬੂਤ ਕਰਨ ਲਈ ਪੰਜ ਵਰ੍ਹਿਆ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ
प्रविष्टि तिथि:
26 APR 2026 8:48AM by PIB Chandigarh
ਗ੍ਰਾਮ ਪੰਚਾਇਤ ਵਿਕਾਸ ਯੋਜਨਾਵਾਂ (ਜੀਪੀਡੀਪੀ) ਨੂੰ ਹਰਿਤ ਰੂਪ ਦੇਣ ਅਤੇ ਨਵੀਨਤਾਕਾਰੀ ਵਿੱਤ ਪੋਸ਼ਣ ਰਾਹੀਂ ਸਥਾਨਕ ਭਾਈਚਾਰਿਆਂ ਅਤੇ ਸੰਸਥਾਨਾਂ ਨੂੰ ਸਸ਼ਕਤ ਬਣਾ ਕੇ ਜ਼ਮੀਨੀ ਪੱਧਰ ‘ਤੇ ਜੈਵਿਕ ਵਿਭਿੰਨਤਾ ਸ਼ਾਸਨ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ, ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ (ਐੱਮਓਈਐੱਫਸੀਸੀ) ਅਤੇ ਰਾਸ਼ਟਰੀ ਜੈਵਿਕ ਵਿਭਿੰਨਤਾ ਅਥਾਰਿਟੀ (ਐੱਨਬੀਏ) ਨੇ ‘ਜੈਵ ਵਿਭਿੰਨਤਾ ਸੰਭਾਲ ਵਚਨਬੱਧਤਾਵਾਂ ਨੂੰ ਯਕੀਨੀ ਬਣਾਉਣ ਲਈ ਸੰਸਥਾਗਤ ਸਮਰੱਥਾਵਾਂ ਨੂੰ ਮਜ਼ਬੂਤ ਕਰਨਾ’ ਨਾਮਕ ਇੱਕ ਇਤਿਹਾਸਿਕ ਪੰਜ ਵਰ੍ਹਿਆ ਪ੍ਰੋਜੈਕਟ ਸ਼ੁਰੂ ਕੀਤਾ ਹੈ। ਇਹ ਪ੍ਰੋਜੈਕਟ ਭਾਰਤ ਸਰਕਾਰ, ਗਲੋਬਲ ਵਾਤਾਵਰਣ ਸੁਵਿਧਾ (ਜੀਈਐੱਫ) ਅਤੇ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂਐੱਨਡੀਪੀ)ਦੀ ਇੱਕ ਸੰਯੁਕਤ ਪਹਿਲ ਹੈ, ਜਿਸ ਦੇ ਲਈ 2025-2030 ਦੀ ਮਿਆਦ ਲਈ 4.88 ਮਿਲੀਅਨ ਅਮਰੀਕੀ ਡਾਲਰ ਦੀ ਗ੍ਰਾਂਟ ਦਿੱਤੀ ਗਈ ਹੈ।
ਇਹ ਪ੍ਰੋਜੈਕਟ ਦੋ ਵਾਤਾਵਰਣਿਕ ਤੌਰ ‘ਤੇ ਮਹੱਤਵਪੂਰਨ ਭੂ-ਭਾਗਾਂ ‘ਤੇ ਅਧਾਰਿਤ ਹੈ। ਤਮਿਲ ਨਾਡੂ ਵਿੱਚ, ਪੱਛਮੀ ਅਤੇ ਪੂਰਬੀ ਘਾਟਾਂ ਦੇ ਸੰਗਮ ‘ਤੇ ਸਥਿਤ ਸੱਤਿਆਮੰਗਲਮ ਭੂ-ਭਾਗ, ਜਿਸ ਵਿੱਚ ਮੁਦੁਮਲਈ ਟਾਈਗਰ ਰਿਜ਼ਰਵ ਅਤੇ ਸੱਤਿਆਮੰਗਲਮ ਟਾਈਗਰ ਰਿਜ਼ਰਵ ਸ਼ਾਮਲ ਹਨ, ਵਣ-ਸੀਮਾਵਰਤੀ ਭਾਈਚਾਰਿਆਂ ਨੂੰ ਇਕਜੁੱਟ ਕਰਦਾ ਹੈ ਜੋ ਜੰਗਲੀ ਜੀਵ ਕੌਰੀਡੋਰਾਂ ਦੇ ਦੀਰਘਕਾਲੀ ਸੁਰੱਖਿਅਕ ਹਨ। ਉਨ੍ਹਾਂ ਦੇ ਡੂੰਘੇ ਵਾਤਾਵਰਣਿਕ ਗਿਆਨ ਨੂੰ ਗ੍ਰਾਮ ਵਿਕਾਸ ਪ੍ਰੋਜੈਕਟਾਂ (ਜੀਪੀਡੀਪੀ) ਵਿੱਚ ਸ਼ਾਮਲ ਕੀਤਾ ਜਾਵੇਗਾ, ਜਿਸ ਨਾਲ ਜੈਵ ਵਿਭਿੰਨਤਾ ਸੰਭਾਲ ਨੂੰ ਸਥਾਨਕ ਸ਼ਾਸਨ ਵਿੱਚ ਪ੍ਰਮੁੱਖ ਸਥਾਨ ਮਿਲੇਗਾ। ਮੇਘਾਲਿਆ ਦੇ ਗਾਰੋ ਹਿਲਸ ਵਿੱਚ, ਨੋਕਰੇਕ ਬਾਇਓਸਫੀਅਰ ਸੈਂਚੁਰੀ, ਬਾਲਪਕ੍ਰਮ ਨੈਸ਼ਨਲ ਪਾਰਕ ਅਤੇ ਸਿਜੂ ਵਾਈਲਡਲਾਈਫ ਸੈਂਚੂਰੀ ਮਿਲ ਕੇ ਸਰਕਾਰੀ ਜੰਗਲਾਂ ਅਤੇ ਰਿਜ਼ਰਵ ਜੰਗਲਾਂ ਦਾ ਇੱਕ ਜੀਵੰਤ ਤਾਣਾ-ਬਾਣਾ ਬੁਣਦੇ ਹਨ, ਜੋ ਗ੍ਰਾਮ ਪੰਚਾਇਤਾਂ ਦੇ ਸਾਹਮਣੇ ਗ੍ਰਾਮ ਰੁਜ਼ਗਾਰ ਪ੍ਰੀਸ਼ਦਾਂ (ਵੀਈਸੀ) ਵਿੱਚ ਭਾਈਚਾਰੇ ਦੀ ਅਗਵਾਈ ਵਾਲੀ ਸੰਭਾਲ ਨੂੰ ਸ਼ਾਮਲ ਕਰਨ ਲਈ ਇੱਕ ਆਦਰਸ਼ ਵਾਤਾਵਰਣ ਪ੍ਰਦਾਨ ਕਰਦੇ ਹਨ।
ਇਸ ਪ੍ਰੋਜੈਕਟ ਦਾ ਇੱਕ ਪ੍ਰਮੁੱਖ ਉਦੇਸ਼ ਪੰਚਾਇਤੀ ਰਾਜ ਸੰਸਥਾਨਾਂ (ਪੀਆਰਆਈ) ਅਤੇ ਜੈਵ ਵਿਭਿੰਨਤਾ ਪ੍ਰਬੰਧਨ ਕਮੇਟੀਆਂ (ਬੀਐੱਮਸੀ) ਨੂੰ ਮਜ਼ਬੂਤ ਕਰਨ ਲਈ ਸਥਾਨਕ ਵਿਕਾਸ ਯੋਜਨਾਵਾਂ ਵਿੱਚ ਜੈਵ ਵਿਭਿੰਨਤਾ ਨੂੰ ਮੁੱਖਧਾਰਾ ਵਿੱਚ ਲਿਆਉਣਾ ਅਤੇ ਵਣ ਵਿਭਾਗਾਂ, ਰੈਵੇਨਿਊ ਅਥਾਰਿਟੀਆਂ, ਚੁਣੇ ਗਏ ਪ੍ਰਤੀਨਿਧੀਆਂ ਅਤੇ ਨਾਗਰਿਕ ਸਮਾਜ ਨੂੰ ਇਕੱਠੇ ਲਿਆਉਣ ਵਾਲੇ ਭੂ-ਪੱਧਰੀ ਬਹੁ-ਹਿਤਧਾਰਕ ਪਲੈਟਫਾਰਮਾਂ ਦਾ ਨਿਰਮਾਣ ਕਰਨਾ ਹੈ ਤਾਂ ਜੋ ਭਾਈਚਾਰੇ ਦੀ ਮਲਕੀਅਤ ਵਾਲੀ, ਵਿੱਤ ਪੋਸ਼ਿਤ ਜੈਵ ਵਿਭਿੰਨਤਾ ਯੋਜਨਾਵਾਂ ਤਿਆਰ ਕੀਤੀਆਂ ਜਾ ਸਕਣ।
ਇੱਕ ਹੋਰ ਪ੍ਰਮੁੱਖ ਉਦੇਸ਼ ਸੰਭਾਲ ਪ੍ਰਬੰਧਨ ਲਈ ਪ੍ਰਤੱਖ ਪੁਰਸਕਾਰ ਦੇ ਰੂਪ ਵਿੱਚ ਟਿਕਾਊ ਆਜੀਵਿਕਾ ਸਿਰਜਿਤ ਕਰਨ ਵਾਲੀ ਪਹੁੰਚ ਅਤੇ ਲਾਭ ਸਾਂਝੇਕਰਣ (ਏਬੀਐੱਸ) ਵਿਵਸਥਾਵਾਂ, ਸੀਐੱਸਆਰ ਸਹਿ-ਵਿੱਤ ਪੋਸ਼ਣ ਅਤੇ ਹਰਿਤ ਸੂਖਮ ਉੱਦਮਾਂ ਨੂੰ ਸਰਗਰਮ ਕਰਕੇ ਨਵੀਨ ਵਿੱਤ ਪੋਸ਼ਣ ਵਿਧੀਆਂ ਨੂੰ ਹੁਲਾਰਾ ਦੇਣਾ ਹੈ। ਤੀਜਾ ਉਦੇਸ਼ ਗਿਆਨ ਪ੍ਰਬੰਧਨ ਅਤੇ ਸਮਰੱਥਾ ਨਿਰਮਾਣ ‘ਤੇ ਕੇਂਦ੍ਰਿਤ ਹੈ, ਜਿਸ ਵਿੱਚ ਐੱਨਬੀਏ ਅਤੇ ਐੱਮਓਈਐੱਫਸੀਸੀ ਪਲੈਟਫਾਰਮਾਂ ਰਾਹੀਂ ਰਾਸ਼ਟਰ ਵਿਆਪੀ ਪੱਧਰ ‘ਤੇ ਅਨੁਕਰਣ ਲਈ ਦੋਹਾਂ ਖੇਤਰਾਂ ਨੂੰ ਵਿਵਸਥਿਤ ਤੌਰ ‘ਤੇ ਇਕੱਠਾ ਕਰਨਾ ਸ਼ਾਮਲ ਹੈ, ਜਿਸ ਵਿੱਚ ਮਹਿਲਾਵਾਂ, ਅਨੁਸੂਚਿਤ ਜਾਤੀਆਂ ਅਤੇ ਕਬਾਇਲੀ ਭਾਈਚਾਰਿਆਂ ਦੀ ਆਰਥਿਕ ਅਤੇ ਸ਼ਾਸਨ ਭੂਮਿਕਾਵਾਂ ਨੂੰ ਅੱਗੇ ਵਧਾਉਣ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ।
ਸ਼ਾਸਨ ਢਾਂਚਾ ਜ਼ਮੀਨੀ ਪੱਧਰ ‘ਤੇ ਉੱਪਰ ਵੱਲੋਂ (ਬੌਟਮ-ਅੱਪ) ਦ੍ਰਿਸ਼ਟੀਕੋਣ ‘ਤੇ ਅਧਾਰਿਤ ਹੈ, ਜਿਸ ਵਿੱਚ ਪੰਚਾਇਤੀ ਰਾਜ ਸੰਸਥਾਵਾਂ ਪ੍ਰਮੁੱਖ ਪ੍ਰਬੰਧਕੀ ਭੂਮਿਕਾ ਨਿਭਾਉਂਦੀਆਂ ਹਨ। ਇਹ ਪ੍ਰੋਜੈਕਟ ਭਾਰਤ ਦੀ ਅੱਪਗ੍ਰੇਡ ਰਾਸ਼ਟਰੀ ਜੈਵ ਵਿਭਿੰਨਤਾ ਰਣਨੀਤੀ ਅਤੇ ਕਾਰਜ ਯੋਜਨਾ (ਐੱਨਬੀਐੱਸਏਪੀ 2024-2030), ਕੁਨਮਿੰਗ-ਮਾਂਟਰੀਅਲ ਗਲੋਬਲ ਜੈਵ ਵਿਭਿੰਨਤਾ ਢਾਂਚੇ ਦੇ ਇਤਿਹਾਸਿਕ 30x30 ਟੀਚਾ, ਪੈਰਿਸ ਸਮਝੌਤੇ ਦੇ ਤਹਿਤ ਭਾਰਤ ਦੇ ਰਾਸ਼ਟਰੀ ਪੱਧਰ ‘ਤੇ ਨਿਰਧਾਰਿਤ ਯੋਗਦਾਨ (ਐੱਨਡੀਸੀ) ਅਤੇ ਤਮਿਲ ਨਾਡੂ ਵਿਜ਼ਨ 2030 ਅਤੇ ਮੇਘਾਲਿਆ ਵਿਜ਼ਨ 2030 ਦੇ ਟੀਚਿਆਂ ਦੇ ਲਾਗੂਕਰਨ ਨੂੰ ਅੱਗੇ ਵਧਾਉਂਦੀ ਹੈ। ਇਹ ਸਾਰੇ ਖੇਤਰਾਂ ਅਤੇ ਭਾਈਚਾਰਿਆਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ‘ਸੂੰਪਰਨ ਸਰਕਾਰ’ ਅਤੇ ‘ਸੰਪੂਰਨ ਸਮਾਜ’ ਦੇ ਦ੍ਰਿਸ਼ਟੀਕੋਣ ਨੂੰ ਅਪਣਾਉਂਦੀ ਹੈ।
*****
ਜੀਐੱਸ/ਏਕੇ
(रिलीज़ आईडी: 2255975)
आगंतुक पटल : 48