ਸਹਿਕਾਰਤਾ ਮੰਤਰਾਲਾ
azadi ka amrit mahotsav

"ਸਹਕਾਰ ਸੇ ਸਮ੍ਰਿੱਧੀ" ਦੇ ਦ੍ਰਿਸ਼ਟੀਕੋਣ ਨੂੰ ਤੇਜ਼ ਕਰਨ ਲਈ, ਰਾਸ਼ਟਰੀ ਸਹਿਕਾਰੀ ਸੁਧਾਰ ਮਿਸ਼ਨ ਦੇ ਤਹਿਤ ਜੈਪੁਰ ਵਿੱਚ ਪਹਿਲੀ ਖੇਤਰੀ ਵਰਕਸ਼ੌਪ ਦਾ ਆਯੋਜਨ ਕੀਤਾ ਗਿਆ


ਸਾਲ 2026-27 ਲਈ ਵਿਕੇਂਦ੍ਰੀਕ੍ਰਿਤ ਅਨਾਜ ਭੰਡਾਰਣ, ਪੀਏਸੀਐੱਸ, ਡੇਅਰੀ ਅਤੇ ਮੱਛੀ ਪਾਲਣ ਸਹਿਕਾਰੀ ਸਭਾਵਾਂ ਦੇ ਵਿਸਥਾਰ, 'ਸਹਿਕਾਰੀ ਸਭਾਵਾਂ ਵਿੱਚ ਸਹਿਯੋਗ' ਅਤੇ ਰਾਜ-ਵਾਰ ਕਾਰਜ ਯੋਜਨਾਵਾਂ 'ਤੇ ਵਿਸ਼ੇਸ਼ ਧਿਆਨ

Posted On: 24 APR 2026 8:08PM by PIB Chandigarh

ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ "ਸਹਕਾਰ ਸੇ ਸਮ੍ਰਿੱਧੀ" ਦੇ ਮੰਤਰ ਰਾਹੀਂ ਇੱਕ ਸਮ੍ਰਿੱਧ ਅਤੇ ਸਵੈ-ਨਿਰਭਰ ਭਾਰਤ ਬਣਾਉਣ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ, ਸਹਿਕਾਰਤਾ ਮੰਤਰਾਲਾ ਸਹਿਕਾਰੀ ਖੇਤਰ ਵਿੱਚ ਪਰਿਵਰਤਨਸ਼ੀਲ ਸੁਧਾਰਾਂ ਨੂੰ ਤੇਜ਼ ਕਰਨ ਲਈ ਦੇਸ਼ ਭਰ ਵਿੱਚ ਖੇਤਰੀ ਵਰਕਸ਼ੌਪਸ ਦੀ ਇੱਕ ਲੜੀ ਦਾ ਆਯੋਜਨ ਕਰ ਰਿਹਾ ਹੈ। ਮਾਣਯੋਗ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਅਗਵਾਈ ਹੇਠ, ਇਨ੍ਹਾਂ ਪਹਿਲਕਦਮੀਆਂ ਦਾ ਉਦੇਸ਼ ਕਿਸਾਨਾਂ ਨੂੰ ਨਜ਼ਦੀਕੀ ਪੱਧਰ 'ਤੇ ਆਧੁਨਿਕ ਅਨਾਜ ਭੰਡਾਰਣ ਸਹੂਲਤਾਂ ਪ੍ਰਦਾਨ ਕਰਨਾ, ਪ੍ਰਾਇਮਰੀ ਐਗਰੀਕਲਚਰਲ ਕ੍ਰੈਡਿਟ ਸੋਸਾਇਟੀਜ਼ ( PACS ) ਦੇ ਨੈੱਟਵਰਕ ਨੂੰ ਮਜ਼ਬੂਤ ​​ਅਤੇ ਵਿਸਤਾਰ ਕਰਨਾ, ਸਹਿਕਾਰੀ ਗਤੀਵਿਧੀਆਂ ਵਿੱਚ ਵਿਭਿੰਨਤਾ ਲਿਆਉਣਾ ਅਤੇ ਸਹਿਕਾਰੀ ਸੰਸਥਾਵਾਂ ਦੇ ਮੈਂਬਰਾਂ ਅਤੇ ਲਾਭਪਾਤਰੀਆਂ ਦੀ ਭਲਾਈ ਲਈ  'ਸਹਿਕਾਰਤਾ ਵਿੱਚ ਸਹਕਾਰ' ਨੂੰ ਉਤਸ਼ਾਹਿਤ ਕਰਨਾ ਹੈ।

ਇਸ ਦੇਸ਼ ਵਿਆਪੀ ਪਹਿਲਕਦਮੀ ਦੇ ਹਿੱਸੇ ਵਜੋਂ, "ਸਹਕਾਰ ਸੇ ਸਮ੍ਰਿੱਧੀ" 'ਤੇ ਪਹਿਲੀ ਖੇਤਰੀ ਵਰਕਸ਼ੌਪ ਅੱਜ ਜੈਪੁਰ, ਰਾਜਸਥਾਨ ਵਿੱਚ ਆਯੋਜਿਤ ਕੀਤੀ ਗਈ, ਜਿਸ ਵਿੱਚ ਭਾਰਤ ਸਰਕਾਰ, ਨਾਬਾਰਡ, ਰਾਸ਼ਟਰੀ ਸਹਿਕਾਰੀ ਸੰਸਥਾਵਾਂ ਦੇ ਸੀਨੀਅਰ ਅਧਿਕਾਰੀਆਂ ਅਤੇ ਵੱਖ -ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਸ਼ਿਰਕਤ ਕੀਤੀ। ਇਹ ਵਰਕਸ਼ੌਪ ਨੀਤੀ ਸਮੀਖਿਆ, ਪ੍ਰਗਤੀ ਮੁਲਾਂਕਣ, ਵਧੀਆ ਅਭਿਆਸਾਂ ਦੇ ਅਦਾਨ-ਪ੍ਰਦਾਨ ਅਤੇ ਜ਼ਮੀਨੀ ਪੱਧਰ 'ਤੇ ਸਹਿਕਾਰੀ ਵਾਤਾਵਰਣ ਪ੍ਰਣਾਲੀ ਨੂੰ ਹੋਰ ਮਜ਼ਬੂਤ ​​ਕਰਨ ਲਈ ਸਮਾਂਬੱਧ ਕਾਰਜ ਯੋਜਨਾਵਾਂ ਦੀ ਤਿਆਰੀ ਲਈ ਇੱਕ ਪ੍ਰਭਾਵਸ਼ਾਲੀ ਪਲੈਟਫਾਰਮ ਵਜੋਂ ਆਯੋਜਿਤ ਕੀਤੀ ਗਈ।

ਇਹ ਵਰਕਸ਼ੌਪ ਦੇਸ਼ ਭਰ ਵਿੱਚ PACS, ਡੇਅਰੀ ਸਹਿਕਾਰੀ ਸਭਾਵਾਂ, ਮੱਛੀ ਪਾਲਣ ਸਹਿਕਾਰੀ ਸਭਾਵਾਂ ਅਤੇ ਸਟੋਰੇਜ ਬੁਨਿਆਦੀ ਢਾਂਚੇ ਦੀ ਪਹੁੰਚ ਅਤੇ ਕੁਸ਼ਲਤਾ ਨੂੰ ਵਧਾਉਣ ਲਈ ਪ੍ਰਮੁੱਖ ਸਹਿਕਾਰੀ ਪਹਿਲਕਦਮੀਆਂ ਦੀ ਪ੍ਰਗਤੀ ਦੀ ਸਮੀਖਿਆ ਕਰਨ, ਲਾਗੂ ਕਰਨ ਦੀਆਂ ਚੁਣੌਤੀਆਂ 'ਤੇ ਚਰਚਾ ਕਰਨ ਅਤੇ ਵਿਵਹਾਰਿਕ ਰਣਨੀਤੀਆਂ ਨੂੰ ਅੰਤਿਮ ਰੂਪ ਦੇਣ ਲਈ ਇੱਕ ਮਹੱਤਵਪੂਰਨ ਪਲੈਟਫਾਰਮ ਸਾਬਤ ਹੋਈ ।

ਉਦਘਾਟਨੀ ਸੈਸ਼ਨ ਵਿੱਚ ਸਵਾਗਤੀ ਭਾਸ਼ਣ ਤੋਂ ਬਾਅਦ, ਨਾਬਾਰਡ ਦੇ ਚੇਅਰਮੈਨ, ਸਹਿਕਾਰਤਾ ਮੰਤਰਾਲੇ ਦੇ ਵਧੀਕ ਸਕੱਤਰ ਅਤੇ ਸਹਿਕਾਰਤਾ ਮੰਤਰਾਲੇ ਦੇ ਸਕੱਤਰ ਨੇ ਭਾਸ਼ਣ ਦਿੱਤੇ। ਵਿਚਾਰ-ਵਟਾਂਦਰੇ ਪੇਂਡੂ ਖੁਸ਼ਹਾਲੀ, ਰੁਜ਼ਗਾਰ ਪੈਦਾ ਕਰਨ ਅਤੇ ਸਮਾਵੇਸ਼ੀ ਆਰਥਿਕ ਵਿਕਾਸ ਦੇ ਇੱਕ ਮੁੱਖ ਥੰਮ੍ਹ ਵਜੋਂ ਸਹਿਕਾਰੀ ਖੇਤਰ ਨੂੰ ਮਜ਼ਬੂਤ ​​ਕਰਨ 'ਤੇ ਕੇਂਦ੍ਰਿਤ ਸਨ।

ਵਰਕਸ਼ੌਪ ਦੇ ਇੱਕ ਮੁੱਖ ਸੈਸ਼ਨ ਵਿੱਚ ਸਹਿਕਾਰੀ ਖੇਤਰ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਅਨਾਜ ਭੰਡਾਰਣ ਯੋਜਨਾ (WLGSP) ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ। ਵਿਚਾਰ-ਵਟਾਂਦਰੇ ਵਿੱਚ ਕਰਜ਼ਾ ਪ੍ਰਵਾਨਗੀ ਪ੍ਰਕਿਰਿਆਵਾਂ ਦੀ ਨਿਗਰਾਨੀ, ਖੇਤੀਬਾੜੀ ਮਾਰਕੀਟਿੰਗ ਬੁਨਿਆਦੀ ਢਾਂਚੇ (AMI) ਅਧੀਨ ਲਾਗੂਕਰਨ, PACS ਦੀ ਪਛਾਣ, ਜ਼ਮੀਨ ਦੀ ਚੋਣ, ਵਿਸਤ੍ਰਿਤ ਪ੍ਰੋਜੈਕਟ ਰਿਪੋਰਟਾਂ(DPRs) ਦੀ ਤਿਆਰੀ, ਅਤੇ ਸੰਚਾਲਨ ਤਾਲਮੇਲ ਸ਼ਾਮਲ ਸਨ। ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਸਤੰਬਰ 2026 ਅਤੇ ਸਤੰਬਰ 2027 ਤੱਕ ਅਨਾਜ ਭੰਡਾਰਣ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਆਪਣੀਆਂ ਕਾਰਜ ਯੋਜਨਾਵਾਂ ਵੀ ਪੇਸ਼ ਕੀਤੀਆਂ ।

FCI , NAFED, NCCF, CWC ਅਤੇ SWC ਦੇ ਪ੍ਰਤੀਨਿਧੀਆਂ ਨੇ ਵੇਅਰਹਾਊਸ ਵਿਕਾਸ ਦੀ ਪ੍ਰਗਤੀ ਬਾਰੇ ਪੇਸ਼ਕਾਰੀਆਂ ਦਿੱਤੀਆਂ, ਜਿਸ ਵਿੱਚ ਸਥਾਨ ਦੀ ਚੋਣ, ਜ਼ਿਲ੍ਹਾ-ਵਾਰ ਜ਼ਰੂਰਤਾਂ, ਕਿਰਾਏ ਦੀ ਵਿਧੀ, ਸੰਕੇਤਕ ਦਰਾਂ ਅਤੇ ਸਟੋਰੇਜ ਬੁਨਿਆਦੀ ਢਾਂਚੇ ਦੇ ਸੰਚਾਲਨ ਲਈ ਯੋਜਨਾਵਾਂ ਸ਼ਾਮਲ ਹਨ।

ਵਰਕਸ਼ੌਪ ਵਿੱਚ WDRA ਢਾਂਚੇ 'ਤੇ ਇੱਕ ਵਿਸ਼ੇਸ਼ ਸੈਸ਼ਨ ਵੀ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵੇਅਰਹਾਊਸਿੰਗ ਵਿਕਾਸ ਅਤੇ ਰੈਗੂਲੇਟਰੀ ਅਥਾਰਿਟੀ ਅਧੀਨ PACS ਨੂੰ ਏਕੀਕ੍ਰਿਤ ਕਰਨ ਦੀ ਪ੍ਰਕਿਰਿਆ, ਸਰਲ ਪ੍ਰਕਿਰਿਆਵਾਂ, ਯੋਗਤਾ ਮਾਪਦੰਡ, ਸਿਖਲਾਈ ਸਹਾਇਤਾ ਅਤੇ ਸਹਿਕਾਰੀ ਸਭਾਵਾਂ ਨੂੰ ਉਪਲਬਧ ਲਾਭਾਂ ਬਾਰੇ ਚਰਚਾ ਕੀਤੀ ਗਈ ।

ਇੱਕ ਹੋਰ ਮੁੱਖ ਵਿਸ਼ਾ ਸਾਲ 2026-27 ਲਈ ਮਲਟੀਪਰਪਜ਼ ਪੀਏਸੀਐੱਸ (ਐੱਮ-ਪੀਏਸੀਐੱਸ) ਦੀ ਸਥਾਪਨਾ ਅਤੇ ਮਜ਼ਬੂਤੀ ਸੀ। ਰਾਜਾਂ ਨੇ ਨਵੇਂ ਗਠਨ, ਰਜਿਸਟ੍ਰੇਸ਼ਨ, ਮਾਨਤਾ ਅਤੇ ਕਾਰੋਬਾਰੀ ਵਿਕਾਸ ਲਈ ਜ਼ਿਲ੍ਹਾ-ਵਾਰ ਟੀਚੇ ਸਾਂਝੇ ਕੀਤੇ। ਯੋਜਨਾਬੱਧ ਦਖਲਅੰਦਾਜ਼ੀ ਰਾਹੀਂ ਉਧਾਰ ਗਤੀਵਿਧੀਆਂ ਦਾ ਵਿਸਤਾਰ ਕਰਨ, ਜਮ੍ਹਾਂ ਰਾਸ਼ੀ ਵਧਾਉਣ, ਕਾਰੋਬਾਰਾਂ ਵਿੱਚ ਵਿਭਿੰਨਤਾ ਅਪਣਾਉਣ ਅਤੇ ਪੀਏਸੀਐੱਸ ਦੀ ਆਮਦਨ ਵਿੱਚ ਮਹੱਤਵਪੂਰਨ ਵਾਧਾ ਕਰਨ ਲਈ ਰਣਨੀਤੀਆਂ 'ਤੇ ਚਰਚਾ ਕੀਤੀ ਗਈ।

ਡੇਅਰੀ ਅਤੇ ਮੱਛੀ ਪਾਲਣ ਸਹਿਕਾਰੀ ਸਭਾਵਾਂ ਬਾਰੇ ਸੈਸ਼ਨ ਮੌਜੂਦਾ ਸੰਸਥਾਵਾਂ ਨੂੰ ਮਜ਼ਬੂਤ ​​ਕਰਨ, ਮੈਂਬਰਸ਼ਿਪ ਵਧਾਉਣ, ਉਤਪਾਦਕਤਾ ਵਧਾਉਣ, ਖਰੀਦ ਪ੍ਰਣਾਲੀਆਂ ਨੂੰ ਮਜ਼ਬੂਤ ​​ਕਰਨ ਅਤੇ ਟਿਕਾਊ ਮੁੱਲ ਲੜੀ ਬਣਾਉਣ 'ਤੇ ਕੇਂਦ੍ਰਿਤ ਸਨ। ਕਮਜ਼ੋਰ ਸਹਿਕਾਰੀ ਸਭਾਵਾਂ ਨੂੰ ਮੁੜ ਸੁਰਜੀਤ ਕਰਨ ਅਤੇ ਉਨ੍ਹਾਂ ਨੂੰ ਸੰਸਥਾਗਤ ਵਿੱਤੀ ਪ੍ਰਣਾਲੀਆਂ ਵਿੱਚ ਏਕੀਕ੍ਰਿਤ ਕਰਨ 'ਤੇ ਵੀ ਚਰਚਾ ਕੀਤੀ ਗਈ ।

ਸਹਿਕਾਰਤਾ ਮੰਤਰਾਲੇ ਨੇ ਆਧੁਨਿਕੀਕਰਣ, ਪਾਰਦਰਸ਼ਿਤਾ, ਪੇਸ਼ੇਵਰ ਪ੍ਰਬੰਧਨ, ਅਤੇ ਰਾਜਾਂ ਅਤੇ ਜ਼ਮੀਨੀ ਪੱਧਰ ਦੀਆਂ ਸੰਸਥਾਵਾਂ ਦੀ ਮਜ਼ਬੂਤ ​​ਭਾਗੀਦਾਰੀ ਰਾਹੀਂ ਸਹਿਕਾਰੀ ਖੇਤਰ ਨੂੰ ਭਾਰਤ ਦੀ ਪੇਂਡੂ ਅਰਥਵਿਵਸਥਾ ਦਾ ਇੱਕ ਮਜ਼ਬੂਤ ​​ਥੰਮ੍ਹ ਬਣਾਉਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਜੈਪੁਰ ਵਰਕਸ਼ੌਪ ਤੋਂ ਸਹਿਕਾਰੀ ਸੁਧਾਰਾਂ ਦੇ ਲਾਗੂਕਰਨ ਵਿੱਚ ਹੋਰ ਤੇਜ਼ੀ ਲਿਆਉਣ ਅਤੇ "ਸਹਕਾਰ ਸੇ ਸਮ੍ਰਿੱਧੀ" ਦੇ ਦ੍ਰਿਸ਼ਟੀਕੋਣ ਨੂੰ ਅਰਥਪੂਰਨ ਢੰਗ ਨਾਲ ਅੱਗੇ ਵਧਾਉਣ ਦੀ ਉਮੀਦ ਹੈ ।

************

ਏ.ਕੇ./ਏ.ਕੇ.


(Release ID: 2255592) ਵਿਜ਼ੀਟਰ ਕਾਊਂਟਰ : 5