ਰੇਲ ਮੰਤਰਾਲਾ
ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਗਰਮੀਆਂ ਦੇ ਮੌਸਮ ਦੌਰਾਨ ਵਾਧੂ ਰੇਲਗੱਡੀਆਂ ਦੇ ਸੰਚਾਲਨ ਦੀ ਸਮੀਖਿਆ ਕੀਤੀ
प्रविष्टि तिथि:
23 APR 2026 7:18PM by PIB Chandigarh
ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਅੱਜ ਨਵੀਂ ਦਿੱਲੀ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਵਿੱਚ ਗਰਮੀਆਂ ਦੌਰਾਨ ਚਲਾਈਆਂ ਜਾ ਰਹੀਆਂ ਵਿਸ਼ੇਸ਼ ਰੇਲਗੱਡੀਆਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ।
ਭਾਰਤੀ ਰੇਲਵੇ ਮੁਸਾਫਰਾਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਅਤੇ ਯਾਤਰਾ ਨੂੰ ਸੁਵਿਧਾਜਨਕ ਬਣਾਉਣ ਲਈ ਉੱਚ ਮੰਗ ਵਾਲੇ ਮਾਰਗਾਂ ਅਤੇ ਗਲਿਆਰਿਆਂ ਉੱਤੇ ਵੱਡੇ ਪੱਧਰ ’ਤੇ ਵਿਸ਼ੇਸ਼ ਰੇਲਗੱਡੀਆਂ ਦਾ ਸੰਚਾਲਨ ਕਰ ਰਿਹਾ ਹੈ।
ਗਰਮੀਆਂ ਦੇ ਸਿਖਰਲੇ ਸਮੇਂ (15 ਅਪ੍ਰੈਲ - 15 ਜੁਲਾਈ, 2026) ਦੌਰਾਨ, ਰੇਲਵੇ ਸੰਪਰਕ ਵਧਾਉਣ ਅਤੇ ਭੀੜ-ਭੜੱਕੇ ਨੂੰ ਘੱਟ ਕਰਨ ਲਈ 18,262 ਗਰਮੀਆਂ ਦੀਆਂ ਵਿਸ਼ੇਸ਼ ਰੇਲਗੱਡੀਆਂ ਚਲਾਉਣ ਦੀ ਯੋਜਨਾ ਬਣਾ ਰਿਹਾ ਹੈ। ਹੁਣ ਤੱਕ 11,878 ਰੇਲਗੱਡੀਆਂ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਜਾ ਚੁੱਕੀ ਹੈ ਅਤੇ ਬਾਕੀ ਰੇਲਗੱਡੀਆਂ ਦੀ ਨੋਟੀਫਿਕੇਸ਼ਨ ਵੀ ਮੁਸਾਫਰਾਂ ਦੀ ਸਹੂਲਤ ਲਈ ਜਾਰੀ ਕੀਤੀ ਜਾ ਰਹੀ ਹੈ। ਇਹ ਵੱਡੇ ਪੱਧਰ ’ਤੇ ਸੰਚਾਲਨ, ਬਿਹਤਰ ਰੇਲ ਬੁਨਿਆਦੀ ਢਾਂਚੇ, ਅਨੁਕੂਲ ਸਮਾਂ-ਸਾਰਣੀ ਅਤੇ ਨਿਰੰਤਰ ਨਿਗਰਾਨੀ ਵੱਲੋਂ ਸਮਰਥਿਤ ਇੱਕ ਸੁਚੱਜੀ ਪਹੁੰਚ ਨੂੰ ਦਰਸਾਉਂਦਾ ਹੈ।
ਨਵੀਂ ਦਿੱਲੀ, ਮੁੰਬਈ (ਐੱਲਟੀਟੀ,ਸੀਐੱਸਐੱਮਟੀ, ਪੁਣੇ ਸਮੇਤ), ਸੂਰਤ (ਊਧਨਾ ਸਮੇਤ), ਅਹਿਮਦਾਬਾਦ, ਬੰਗਲੁਰੂ ਆਦਿ ਵਰਗੇ ਸਟੇਸ਼ਨ ਖੇਤਰਾਂ ਵਿੱਚ ਮੁਸਾਫ਼ਰਾਂ ਦੀ ਆਵਾਜਾਈ ਨੂੰ ਬਿਹਤਰ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।ਇਨ੍ਹਾਂ ਯਤਨਾਂ ਦੇ ਤਹਿਤ, ਪੱਛਮੀ ਰੇਲਵੇ ਵੱਲੋਂ ਊਧਨਾ ਸਟੇਸ਼ਨ ’ਤੇ ਅਸਲ-ਸਮੇਂ ਦੀ ਭੀੜ ਪ੍ਰਬੰਧਨ, ਬਿਹਤਰ ਜ਼ਮੀਨੀ ਸਹਾਇਤਾ ਅਤੇ ਕੁਸ਼ਲ ਰੇਲ ਸੰਚਾਲਨ ਰਾਹੀਂ ਕੀਤੇ ਗਏ ਸਰਗਰਮ ਉਪਾਅ ਦਰਸਾਉਂਦੇ ਹਨ ਕਿ ਖੇਤਰੀ ਪੱਧਰ ਦੀਆਂ ਪਹਿਲਕਦਮੀਆਂ ਮੁਸਾਫ਼ਰਾਂ ਨੂੰ ਸੁਰੱਖਿਅਤ, ਸੁਵਿਧਾਜਨਕ ਅਤੇ ਮੁਸ਼ਕਲ ਮੁਕਤ ਸਫ਼ਰ ਦਾ ਅਨੁਭਵ ਪ੍ਰਦਾਨ ਕਰਨ ਦੇ ਰਾਸ਼ਟਰੀ ਯਤਨਾਂ ਵਿੱਚ ਕਿਵੇਂ ਪ੍ਰਭਾਵਸ਼ਾਲੀ ਸਾਬਤ ਹੋ ਰਹੀਆਂ ਹਨ। ਆਪਣੇ ਜੱਦੀ ਸ਼ਹਿਰਾਂ ਦਾ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ ਅਤੇ ਸੁਚਾਰੂ ਬੋਰਡਿੰਗ ਪ੍ਰਕਿਰਿਆ ਦੀ ਸਹੂਲਤ ਲਈ ਜ਼ਮੀਨੀ ਪ੍ਰਬੰਧਾਂ ਵਿੱਚ ਸੁਧਾਰ ਕੀਤੇ ਗਏ ਹਨ।
ਇਨ੍ਹਾਂ ਯਤਨਾਂ ਦੇ ਤਹਿਤ, ਮੁਸਾਫ਼ਰਾਂ ਨੂੰ ਉਨ੍ਹਾਂ ਦੇ ਜੱਦੀ ਸ਼ਹਿਰ ਜਾਣ ਵਿੱਚ ਸਹੂਲਤ ਪ੍ਰਦਾਨ ਕਰਨ ਲਈ ਸਟੇਸ਼ਨ ’ਤੇ ਬਿਹਤਰ ਅਤੇ ਸੁਚੱਜੇ ਪ੍ਰਬੰਧ ਲਾਗੂ ਕੀਤੇ ਗਏ ਹਨ । ਗੱਡੀ ਨੰਬਰ 19045 ਊਧਨਾ-ਥਾਵੇ ਤਾਪਤੀ ਗੰਗਾ ਐਕਸਪ੍ਰੈਸ ਵਿੱਚ, ਆਰ.ਪੀ.ਐਫ. ਕਰਮਚਾਰੀਆਂ ਨੇ ਮੁਸਾਫ਼ਰਾਂ ਨੂੰ ਸੁਰੱਖਿਅਤ ਅਤੇ ਯੋਜਨਾਬੱਧ ਢੰਗ ਨਾਲ ਗੱਡੀ ਵਿੱਚ ਚੜ੍ਹਨ ਵਿੱਚ ਸਹਾਇਤਾ ਕੀਤੀ ਅਤੇ ਭੀੜ ’ਤੇ ਕਾਬੂ ਬਣਾਈ ਰੱਖਣ ਤੇ ਸਫ਼ਰ ਨੂੰ ਬਿਹਤਰ ਬਣਾਉਣ ਲਈ ਗੱਡੀ ਵਿੱਚ ਚੜ੍ਹਨ ਅਤੇ ਬੈਠਣ ਦੀ ਪ੍ਰਕਿਰਿਆ ਨੂੰ ਯੋਜਨਾਬੱਧ ਤਰੀਕੇ ਨਾਲ ਸੰਭਾਲਿਆ ਗਿਆ।
ਭਾਰਤੀ ਰੇਲਵੇ ਯਾਤਰਾ ਦੇ ਰੁਝੇਵੇਂ ਭਰੇ ਸਮੇਂ ਦੌਰਾਨ ਮੁਸਾਫ਼ਰਾਂ ਦੀ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ, ਜਿਸ ਲਈ ਉਹ ਸਰਗਰਮ ਯੋਜਨਾਬੰਦੀ ਅਤੇ ਤੁਰੰਤ ਸੰਚਾਲਨ ਨੂੰ ਤਰਜੀਹ ਦਿੰਦਾ ਹੈ। ਇਹ ਯਤਨ ਗਰਮੀ ਦੇ ਸੀਜ਼ਨ ਵਿੱਚ ਭੀੜ-ਭੜੱਕੇ ਦੌਰਾਨ ਸੇਵਾਵਾਂ ਵਿੱਚ ਸੁਧਾਰ ਅਤੇ ਸੁਚਾਰੂ, ਸੁਰੱਖਿਅਤ ਤੇ ਮੁਸ਼ਕਲ ਮੁਕਤ ਸਫ਼ਰ ਨੂੰ ਯਕੀਨੀ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਪ੍ਰਭਾਵਸ਼ੀਲਤਾ ਨੂੰ ਦਰਸਾਉਂਦੇ ਹਨ।
*****
ਧਰਮਿੰਦਰ ਤਿਵਾੜੀ/ਡਾ.ਨਯਨ ਸੋਲੰਕੀ/ਰਿਤੂ ਰਾਜ/ਮਾਨਿਕ ਸ਼ਰਮਾ
(रिलीज़ आईडी: 2255364)
आगंतुक पटल : 42