ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਭਾਰਤੀ ਫਾਰਮਾਕੋਪੀਆ ਕਮਿਸ਼ਨ ਨੇ ਦਵਾਈ ਦੀ ਗੁਣਵੱਤਾ, ਖੋਜ, ਅਤੇ ਮਰੀਜ਼ ਦੀ ਸੁਰੱਖਿਆ ਨੂੰ ਹੁਲਾਰਾ ਦੇਣ ਲਈ ਫਾਰਮਾਸਿਊਟੀਕਲਜ਼ ਐਂਡ ਮੈਡੀਕਲ ਡਿਵਾਈਸਿਸ ਬਿਊਰੋ ਆਫ਼ ਇੰਡੀਆ ਅਤੇ ਨੈਸ਼ਨਲ ਇੰਸਟੀਟਿਊਟ ਆਫ਼ ਫਾਰਮਾਸਿਊਟੀਕਲਸ ਐਜੂਕੇਸ਼ਨ ਐਂਡ ਰਿਸਰਚ, ਹਾਜੀਪੁਰ ਦੇ ਨਾਲ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ


ਆਈਪੀਸੀ-ਪੀਐੱਮਬੀਆਈ ਸਾਂਝੇਦਾਰੀ ਦਾ ਉਦੇਸ਼ ਦੇਸ਼ ਭਰ ਦੇ ਜਨ ਔਸ਼ਧੀ ਕੇਂਦਰਾਂ ਵਿੱਚ ਗੁਣਵੱਤਾ ਭਰੋਸੇ ਵਿੱਚ ਤਬਦੀਲੀ ਲਿਆਉਣਾ, ਫਾਰਮਾਕੋਵਿਜੀਲੈਂਸ ਨੂੰ ਮਜ਼ਬੂਤ ਕਰਨਾ ਅਤੇ ਤਰਕਸੰਗਤ ਦਵਾਈ ਵਰਤੋਂ ਨੂੰ ਸੰਸਥਾਗਤ ਰੂਪ ਦੇਣਾ ਹੈ

ਆਈਪੀਸੀ-ਐੱਨਆਈਪੀਈਆਰ ਹਾਜੀਪੁਰ ਸਹਿਮਤੀ ਪੱਤਰ ਦਾ ਉਦੇਸ਼ ਫਾਰਮਾਸਿਊਟੀਕਲ ਖੋਜ ਨੂੰ ਹੁਲਾਰਾ ਦੇਣਾ, ਫਾਰਮਾਕੋਪੀਅਲ ਮਿਆਰਾਂ ਨੂੰ ਮਜ਼ਬੂਤ ਕਰਨਾ ਅਤੇ ਬਾਇਓਲੌਜਿਕਸ ਅਤੇ ਉਭਰਦੀਆਂ ਹੋਈਆਂ ਚਿਕਿਤਸਾਵਾਂ ਦੀ ਸੁਰੱਖਿਆ ਨੂੰ ਵਧਾਉਣਾ ਹੈ

Posted On: 24 APR 2026 12:13PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ, ਭਾਰਤ ਗੁਣਵੱਤਾਪੂਰਨ ਸਿਹਤ ਸੰਭਾਲ ਤੱਕ ਪਹੁੰਚ ਨੂੰ ਯਕੀਨੀ ਬਣਾਉਣ ਲਈ ਅਤੇ ਰਣਨੀਤਕ ਸੰਸਥਾਗਤ ਸਹਿਯੋਗ ਰਾਹੀਂ ਫਾਰਮਾਸਿਊਟੀਕਲ ਉੱਤਮਤਾ ਨੂੰ ਹੁਲਾਰਾ ਦੇਣ ਦੀ ਆਪਣੀ ਵਚਨਬੱਧਤਾ ਨੂੰ ਨਿਰੰਤਰ ਮਜ਼ਬੂਤ ਕਰ ਰਿਹਾ ਹੈ। ਇਸੇ ਦ੍ਰਿਸ਼ਟੀਕੋਣ ਦੇ ਅਨੁਸਾਰ, ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਧੀਨ ਭਾਰਤੀ ਫਾਰਮਾਕੋਪੀਆ ਕਮਿਸ਼ਨ  (ਆਈਪੀਸੀ) ਨੇ ਭਾਰਤ ਸਰਕਾਰ ਦੇ ਰਸਾਇਣ ਅਤੇ ਖਾਦ ਮੰਤਰਾਲੇ ਦੇ ਔਸ਼ਧੀ ਵਿਭਾਗ ਦੇ ਅਧੀਨ ਫਾਰਮਾਸਿਊਟੀਕਲਸ ਐਂਡ ਮੈਡੀਕਲ ਡਿਵਾਈਸਿਸ ਬਿਊਰੋ ਆਫ਼ ਇੰਡੀਆ (ਪੀਐੱਮਬੀਆਈ) ਅਤੇ ਭਾਰਤ ਸਰਕਾਰ ਦੇ ਰਸਾਇਣ ਅਤੇ ਖਾਦ ਮੰਤਰਾਲੇ ਦੇ ਅਧੀਨ ਇੱਕ ਖੁਦਮੁਖਤਿਆਰੀ ਸੰਸਥਾ, ਰਾਸ਼ਟਰੀ ਔਸ਼ਧੀ ਸਿੱਖਿਆ ਅਤੇ ਖੋਜ ਸੰਸਥਾਨ (ਐੱਨਆਈਪੀਈਆਰ), ਹਾਜੀਪੁਰ, ਬਿਹਾਰ ਦੇ ਨਾਲ ਦੋ ਮਹੱਤਵਪੂਰਨ ਸਹਿਮਤੀ ਪੱਤਰਾਂ (ਐੱਮਓਯੂ) ‘ਤੇ ਹਸਤਾਖਰ ਕੀਤੇ ਹਨ।

ਭਾਰਤੀ ਫਾਰਮਾਕੋਪੀਆ ਕਮਿਸ਼ਨ ਅਤੇ ਫਾਰਮਾਸਿਊਟੀਕਲਸ ਐਂਡ ਮੈਡੀਕਲ ਡਿਵਾਈਸਿਸ ਬਿਊਰੋ ਆਫ਼ ਇੰਡੀਆ ਦਰਮਿਆਨ ਹੋਏ ਸਹਿਮਤੀ ਪੱਤਰ ਦਾ ਉਦੇਸ਼ ਪ੍ਰਧਾਨ ਮੰਤਰੀ ਭਾਰਤੀਯ ਜਨਔਸ਼ਧੀ ਕੇਂਦਰਾਂ (ਪੀਐੱਮਬੀਜੇਕੇ) ਰਾਹੀਂ ਉਪਲਬਧ ਕਰਵਾਈਆਂ ਜਾਣ ਵਾਲੀਆਂ ਦਵਾਈਆਂ ਲਈ ਗੁਣਵੱਤਾ ਭਰੋਸਾ ਢਾਂਚੇ ਨੂੰ ਮਜ਼ਬੂਤ ਕਰਨਾ ਹੈ। ਇਸ ਸਹਿਯੋਗ ਦੇ ਤਹਿਤ, ਪੀਐੱਮਬੀਆਈ ਗੁਣਵੱਤਾ ਜਾਂਚ ਲਈ ਆਈਪੀਸੀ ਨੂੰ ਜਨ ਔਸ਼ਧੀ ਦਵਾਈਆਂ ਦੇ ਬੇਤਰਤੀਬੇ ਚੁਣੇ ਹੋਏ ਬੈਚ ਪੇਸ਼ ਕਰ ਸਕਦਾ ਹੈ। ਇਹ ਸਾਂਝੇਦਾਰੀ ਦਵਾਈਆਂ ਦੇ ਤਰਕਸੰਗਤ ਉਪਯੋਗ ਨੂੰ ਯਕੀਨੀ ਬਣਾਉਣ ਲਈ ਪੀਐੱਮਬੀਜੇਕੇ ਵਿੱਚ ਨੈਸ਼ਨਲ ਫਾਰਮੂਲੇਰੀ ਆਫ਼ ਇੰਡੀਆ (ਐੱਨਐੱਫਆਈ) ਦੇ ਉਪਯੋਗ ਨੂੰ ਉਤਸ਼ਾਹਿਤ ਕਰੇਗੀ। ਇਸ ਦਾ ਉਦੇਸ਼ ਦੇਸ਼ ਭਰ ਦੇ ਪੀਐੱਮਬੀਜੇਕੇ ਵਿੱਚ ਫਾਰਮਾਕੋਵਿਜੀਲੈਂਸ ਪ੍ਰੋਗਰਾਮ ਆਫ਼ ਇੰਡੀਆ (ਪੀਵੀਪੀਆਈ) ਦਾ ਕਿਊਆਰ ਕੋਡ ਅਤੇ ਟੋਲ-ਫ੍ਰੀ-ਹੈਲਪਲਾਈਨ ਨੰਬਰ (1800-180-3024) ਪ੍ਰਦਰਸ਼ਿਤ ਕਰਕੇ ਫਾਰਮਾਕੋਵਿਜੀਲੈਂਸ ਗਤੀਵਿਧੀਆਂ ਨੂੰ ਮਜ਼ਬੂਤ ਕਰਨਾ ਵੀ ਹੈ, ਜਿਸ ਨਾਲ ਪ੍ਰਤੀਕੂਲ ਦਵਾਈ ਪ੍ਰਤੀਕਿਰਿਆਵਾਂ (ਏਡੀਆਰ) ਦੀ ਰਿਪੋਰਟਿੰਗ ਨੂੰ ਪ੍ਰੋਤਸਾਹਨ ਮਿਲੇ ਅਤੇ ਮਰੀਜ਼ ਦੀ ਸੁਰੱਖਿਆ ਵਿੱਚ ਸੁਧਾਰ ਹੋਵੇ। ਇਸ ਤੋਂ ਇਲਾਵਾ, ਆਈਪੀਸੀ ਅਤੇ ਪੀਐੱਮਬੀਆਈ ਸੰਯੁਕਤ ਤੌਰ ‘ਤੇ ਫਾਰਮਾਸਿਸਟਾਂ ਅਤੇ ਹਿਤਧਾਰਕਾਂ ਲਈ ਦਵਾਈਆਂ ਦੇ ਤਰਕਸੰਗਤ ਉਪਯੋਗ, ਫਾਰਮਾਕੋਵਿਜੀਲੈਂਸ, ਏਡੀਆਰ ਰਿਪੋਰਟਿੰਗ ਟੂਲਸ ਅਤੇ ਜਨਤਕ ਸਿਹਤ ਦੀ ਰੱਖਿਆ ਵਿੱਚ ਫਾਰਮਾਸਿਸਟਾਂ ਦੀ ਭੂਮਿਕਾ ‘ਤੇ ਸੰਵੇਦਨਸ਼ੀਲਤਾ, ਜਾਗਰੂਕਤਾ ਅਤੇ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕਰਨਗੇ।

ਭਾਰਤੀ ਫਾਰਮਾਕੋਪੀਆ ਕਮਿਸ਼ਨ ਅਤੇ ਐੱਨਆਈਪੀਈਆਰ, ਹਾਜੀਪੁਰ ਦਰਮਿਆਨ ਹਸਤਾਖਰ ਕੀਤੇ ਗਏ ਸਹਿਮਤੀ ਪੱਤਰ ਫਾਰਮਾਸਿਊਟੀਕਲ ਵਿਗਿਆਨ ਅਤੇ ਹੈਲਥ ਕੇਅਰ ਉਤਪਾਦਾਂ ਦੇ ਖੇਤਰ ਵਿੱਚ ਸਹਿਯੋਗਾਤਮਕ ਖੋਜ, ਅਕਾਦਮਿਕ ਅਦਾਨ-ਪ੍ਰਦਾਨ ਅਤੇ ਸਮਰੱਥਾ ਨਿਰਮਾਣ ‘ਤੇ ਕੇਂਦ੍ਰਿਤ ਹੈ। ਰਾਸ਼ਟਰੀ ਮਹੱਤਵ ਦਾ ਸੰਸਥਾਨ, ਐੱਨਆਈਪੀਈਆਰ ਹਾਜੀਪੁਰ, ਫਾਰਮਾਸਿਊਟੀਕਲ ਵਿਸ਼ਲੇਸ਼ਣ, ਬਾਇਓਲੌਜਿਕਸ ਅਤੇ ਕਲੀਨਿਕਲ ਖੋਜ ਵਿੱਚ ਉੱਨਤ ਮੁਹਾਰਤ ਰੱਖਦਾ ਹੈ, ਜੋ ਇਸ ਨੂੰ ਫਾਰਮਾਕੋਪੀਅਲ ਵਿਗਿਆਨ ਅਤੇ ਮਰੀਜ਼ ਸੁਰੱਖਿਆ ਨੂੰ ਮਜ਼ਬੂਤ ਕਰਨ ਵਿੱਚ ਇੱਕ ਕੀਮਤੀ ਭਾਗੀਦਾਰ ਬਣਾਉਂਦਾ ਹੈ। ਇਸ ਸਹਿਯੋਗ ਵਿੱਚ ਅਸ਼ੁੱਧੀਆਂ ਦੀ ਪ੍ਰੋਫਾਈਲਿੰਗ ‘ਤੇ ਸੰਯੁਕਤ ਖੋਜ ਪ੍ਰੋਗਰਾਮ ਸ਼ਾਮਲ ਹੋਣਗੇ, ਜਿਸ ਵਿੱਚ ਨਾਈਟ੍ਰੋਸੈਮਾਈਨ ਜਿਹੀਆਂ ਜੀਨੋਟੌਕਸਿਕ ਅਸ਼ੁੱਧੀਆਂ ਅਤੇ ਪ੍ਰਤੀਕੂਲ ਡਰੱਗ ਪ੍ਰਤੀਕਿਰਿਆ ਡੇਟਾ ਦੇ ਨਾਲ ਉਨ੍ਹਾਂ ਦਾ ਸਬੰਧ ਸ਼ਾਮਲ ਹੈ, ਤਾਂ ਜੋ ਸਬੂਤ-ਅਧਾਰਿਤ ਫਾਰਮਾਕੋਪੀਅਲ ਸੀਮਾਵਾਂ ਸਥਾਪਿਤ ਕੀਤੀਆਂ ਜਾ ਸਕਣ।

ਇਹ ਬਾਇਓਲੌਜਿਕਸ, ਬਾਇਓਸਿਮੀਲਰਸ ਅਤੇ ਉਭਰਦੇ ਸੈੱਲ ਅਤੇ ਜੀਨ ਥੈਰੇਪੀ ਉਤਪਾਦਾਂ ਲਈ ਵਿਸ਼ਲੇਸ਼ਣਾਤਮਕ ਵਿਧੀਆਂ, ਗੁਣਵੱਤਾ ਕੰਟਰੋਲ ਪ੍ਰੋਟੋਕੋਲ ਅਤੇ ਸੰਦਰਭ ਮਿਆਰਾਂ ਦੇ ਵਿਕਾਸ ‘ਤੇ ਵੀ ਧਿਆਨ ਕੇਂਦ੍ਰਿਤ ਕਰੇਗਾ, ਤਾਂ ਜੋ ਉਨ੍ਹਾਂ ਨੂੰ ਭਾਰਤੀ ਫਾਰਮਾਕੋਪੀਆ ਵਿੱਚ ਸ਼ਾਮਲ ਕੀਤਾ ਜਾ ਸਕੇ। ਦੋਵੇਂ ਸੰਸਥਾਨ ਟ੍ਰੇਨਿੰਗ ਪ੍ਰੋਗਰਾਮਾਂ, ਵਰਕਸ਼ੌਪਸ, ਸੈਮੀਨਾਰਾਂ ਅਤੇ ਸੰਮੇਲਨਾਂ ਦੇ ਆਯੋਜਨ ਵਿੱਚ ਸਹਿਯੋਗ ਕਰਨਗੇ, ਨਾਲ ਹੀ ਫੈਕਲਟੀ ਅਦਾਨ-ਪ੍ਰਦਾਨ ਪਹਿਲਕਦਮੀਆਂ ਅਤੇ ਉੱਨਤ ਵਿਸ਼ਲੇਸ਼ਣਾਤਮਕ ਉਪਕਰਣ ਸੁਵਿਧਾਵਾਂ ਨੂੰ ਸਾਂਝੇ ਕਰਨ ਵਿੱਚ ਵੀ ਸਹਿਯੋਗ ਕਰਨਗੇ। ਫਾਰਮੈਸੀ ਗ੍ਰੈਜੂਏਟਾਂ ਅਤੇ ਪੋਸਟ ਗ੍ਰੈਜੂਏਟਾਂ ਲਈ ਇੰਟਰਨਸ਼ਿਪ ਅਤੇ ਫੈਲੋਸ਼ਿਪ ਦੇ ਮੌਕੇ, ਨਾਲ ਹੀ ਖੋਜ ਪੱਤਰਾਂ, ਟ੍ਰੇਨਿੰਗ ਮੈਨੂਅਲ ਅਤੇ ਵਿਦਿਅਕ ਸਮੱਗਰੀਆਂ ਦਾ ਸੰਯੁਕਤ ਪ੍ਰਕਾਸ਼ਨ, ਵਿਗਿਆਨਿਕ ਜੁੜਾਅ ਅਤੇ ਸੰਸਥਾਗਤ ਸਮਰੱਥਾ ਨਿਰਮਾਣ ਨੂੰ ਹੋਰ ਮਜ਼ਬੂਤ ਕਰੇਗਾ।

ਇਹ ਸਹਿਮਤੀ ਪੱਤਰ ਗੁਣਵੱਤਾ ਭਰੋਸਾ, ਮਰੀਜ਼ ਦੀ ਸੁਰੱਖਿਆ, ਦਵਾਈਆਂ ਦੇ ਤਰਕਸੰਗਤ ਉਪਯੋਗ ਅਤੇ ਫਾਰਮਾਸਿਊਟੀਕਲ ਮਿਆਰਾਂ ਵਿੱਚ ਨਵੀਨਤਾ ਨੂੰ ਉਤਸ਼ਾਹਿਤ ਕਰਕੇ ਦੇਸ਼ ਦੀ ਸਿਹਤ ਸੰਭਾਲ ਵਿਧੀ ਨੂੰ ਮਜ਼ਬੂਤ ਕਰਨ ਲਈ ਆਈਪੀਸੀ ਦੇ ਨਿਰੰਤਰ ਯਤਨਾਂ ਨੂੰ ਦਰਸਾਉਂਦੇ ਹਨ। ਇਸ ਤਰ੍ਹਾਂ ਦੇ ਸਹਿਯੋਗ ਨਾਲ ਫਾਰਮਾਸਿਊਟੀਕਲ ਗੁਣਵੱਤਾ, ਰੈਗੂਲੇਟਰੀ ਉੱਤਮਤਾ ਅਤੇ ਜਨਤਕ ਸਿਹਤ ਉੱਨਤੀ ਵਿੱਚ ਵਿਸ਼ਵਵਿਆਪੀ ਪੱਧਰ ‘ਤੇ ਭਾਰਤ ਦੀ ਮੋਹਰੀ ਸਥਿਤੀ ਹੋਰ ਵੀ ਮਜ਼ਬੂਤ ਹੋਵੇਗੀ।

*****

ਐੱਸਆਰ/ਬਲਜੀਤ


(Release ID: 2255294) ਵਿਜ਼ੀਟਰ ਕਾਊਂਟਰ : 3