ਖੇਤੀਬਾੜੀ ਮੰਤਰਾਲਾ
azadi ka amrit mahotsav

ਉੱਤਰੀ ਖੇਤਰ ਖੇਤੀਬਾੜੀ ਸੰਮੇਲਨ 24 ਅਪ੍ਰੈਲ, 2026 ਨੂੰ ਲਖਨਊ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਦੀ ਮੌਜੂਦਗੀ ਵਿੱਚ ਆਯੋਜਿਤ ਹੋਣ ਵਾਲਾ ਹੈ


ਇਸ ਮਹੱਤਵਪੂਰਨ ਸੰਮਲੇਨ ਤੋਂ ਖੇਤੀਬਾੜੀ ਅਤੇ ਖੇਤੀ ਲਈ ਇੱਕ ਨਵਾਂ ਰੋਡਮੈਪ ਪੇਸ਼ ਹੋਣ ਦੀ ਉਮੀਦ ਹੈ, ਨਾਲ ਹੀ ਉੱਤਰੀ ਭਾਰਤ ਵਿੱਚ ਖੇਤੀਬਾੜੀ ਵਿਕਾਸ ਦੇ ਭਵਿੱਖ ਦੀ ਦਿਸ਼ਾ ਨੂੰ ਵੀ ਪਰਿਭਾਸ਼ਿਤ ਕੀਤਾ ਜਾਵੇਗਾ

ਇਸ ਪ੍ਰੋਗਰਾਮ ਵਿੱਚ ਛੇ ਰਾਜਾਂ ਅਤੇ ਤਿੰਨ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਖੇਤੀਬਾੜੀ ਅਤੇ ਬਾਗਬਾਨੀ ਮੰਤਰੀ, ਸੀਨੀਅਰ ਅਧਿਕਾਰੀ, ਵਿਗਿਆਨਿਕ, ਮਾਹਿਰ ਅਤੇ ਪ੍ਰਗਤੀਸ਼ੀਲ ਕਿਸਾਨ ਇੱਕ ਸਾਂਝੇ ਪਲੈਟਫਾਰਮ ‘ਤੇ ਇਕੱਠੇ ਹੋਣਗੇ

Posted On: 23 APR 2026 3:49PM by PIB Chandigarh

ਕੱਲ੍ਹ ਲਖਨਊ ਵਿੱਚ ਖੇਤੀਬਾੜੀ ਨੀਤੀ, ਕਿਸਾਨ ਭਲਾਈ ਅਤੇ ਵਿਆਪਕ ਖੇਤੀਬਾੜਈ ਵਿਕਾਸ ‘ਤੇ ਕੇਂਦ੍ਰਿਤ ਇੱਕ ਮਹੱਤਵਪੂਰਨ ਸੰਵਾਦ ਦਾ ਕੇਂਦਰ ਬਣਨ ਜਾ ਰਿਹਾ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਮੌਜੂਦਗੀ ਨਾਲ ਸੰਮੇਲਨ ਨੂੰ ਰਾਸ਼ਟਰੀ ਮਹੱਤਵ ਮਿਲੇਗਾ। ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸ਼੍ਰੀ ਭਾਗੀਰਥ ਚੌਧਰੀ ਅਤੇ ਸ਼੍ਰੀ ਰਾਮਨਾਥ ਠਾਕੁਰ ਵੀ ਇਸ ਵਿੱਚ ਸ਼ਾਮਲ ਹੋਣਗੇ।

ਉੱਤਰੀ ਖੇਤਰ ਸੰਮੇਲਨ ਦਾ ਆਯੋਜਨ 24 ਅਪ੍ਰੈਲ ਨੂੰ ਲਖਨਊ ਦੇ ਹੋਟਲ ਸੈਂਟ੍ਰਮ ਵਿੱਚ ਕੀਤਾ ਜਾਵੇਗਾ। ਪ੍ਰੋਗਰਾਮ ਦੀ ਸ਼ੁਰੂਆਤ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੇ ਉਦਘਾਟਨੀ ਭਾਸ਼ਣ ਨਾਲ ਹੋਵੇਗੀ, ਜਿਸ ਤੋਂ ਬਾਅਦ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਦਾ ਸੰਬੋਧਨ ਹੋਵੇਗਾ। ਇਸ ਸੰਮੇਲਨ ਨੂੰ ਸਿਰਫ਼ ਇੱਕ ਸਰਕਾਰੀ ਮੀਟਿੰਗ ਨਹੀਂ, ਸਗੋਂ ਖੇਤੀਬਾੜੀ ਨੂੰ ਨਵੇਂ ਵਿਚਾਰਾਂ, ਨਵੀਆਂ ਤਕਨੀਕਾਂ ਅਤੇ ਨਵੇਂ ਬਜ਼ਾਰਾਂ ਨਾਲ ਜੋੜਨ ਵਾਲੇ ਇੱਕ ਪਲੈਟਫਾਰਮ ਵਜੋਂ ਦੇਖਿਆ ਜਾ ਰਿਹਾ ਹੈ। ਉਦਘਾਟਨੀ ਸੈਸ਼ਨ ਦੇ ਤੁਰੰਤ ਬਾਅਦ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਨਗੇ।

ਇਸ ਸੰਮੇਲਨ ਵਿੱਚ ਦਿਨ ਭਰ ਚਲਣ ਵਾਲੇ ਥੀਮੈਟਿਕ ਸੈਸ਼ਨ ਸ਼ਾਮਲ ਹੋਣਗੇ ਜਿਨ੍ਹਾਂ ਵਿੱਚ ਕਿਸਾਨ ਕ੍ਰੈਡਿਟ ਕਾਰਡ, ਐਗਰੀਕਲਚਰ ਇਨਫ੍ਰਾਸਟ੍ਰਚਰ ਫੰਡ, ਬਾਗਬਾਨੀ ਵਿੱਚ ਮੌਕਾ, ਦਾਲਾਂ ਦਾ ਆਤਮਨਿਰਭਰਤਾ ਮਿਸ਼ਨ, ਖਾਣ ਵਾਲੇ ਤੇਲ ਦੇ ਬੀਜਾਂ ‘ਤੇ ਰਾਸ਼ਟਰੀ ਮਿਸ਼ਨ ਅਤੇ ਡਿਜੀਟਲ ਐਗਰੀਕਲਚਰ ਮਿਸ਼ਨ ਦੇ ਤਹਿਤ ਕਿਸਾਨ ਰਜਿਸਟਰੀ ਜਿਹੇ ਪ੍ਰਮੁੱਖ ਵਿਸ਼ਿਆਂ ਨੂੰ ਸ਼ਾਮਲ ਕੀਤਾ ਜਾਵੇਗਾ।

ਇਨ੍ਹਾਂ ਸੈਸ਼ਨਾਂ ਵਿੱਚ ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਦਿੱਲੀ, ਚੰਡੀਗੜ੍ਹ, ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਖੇਤੀਬਾੜੀ ਅਤੇ ਬਾਗਬਾਨੀ ਮੰਤਰੀ ਹਿੱਸਾ ਲੈਣਗੇ। ਇਸ ਤੋਂ ਇਲਾਵਾ, ਪ੍ਰਗਤੀਸ਼ੀਲ ਕਿਸਾਨ, ਕ੍ਰਿਸ਼ੀ ਵਿਗਿਆਨ ਕੇਂਦਰ (ਕੇਵੀਕੇ) ਸਟਾਰਟਅੱਪ, ਕਿਸਾਨ ਉਤਪਾਦਕ ਸੰਗਠਨ (ਐੱਫਪੀਓ), ਖੇਤੀਬਾੜੀ ਵਿਗਿਆਨਿਕ, ਨਾਬਾਰਡ ਦੇ ਪ੍ਰਤੀਨਿਧੀ, ਬੈਂਕ ਅਤੇ ਫੂਡ ਪ੍ਰੋਸੈੱਸਿੰਗ ਯੂਨਿਟਾਂ ਵੀ ਹਿੱਸਾ ਲੈਣਗੀਆਂ, ਜਿਸ ਨਾਲ ਇਹ ਯਕੀਨੀ ਹੋਵੇਗਾ ਕਿ ਚਰਚਾਵਾਂ ਪ੍ਰਸ਼ਾਸਨਿਕ ਮਾਮਲਿਆਂ ਤੱਕ ਸੀਮਿਤ ਰਹਿਣ ਦੀ ਬਜਾਏ ਵਿਵਹਾਰਿਕ ਚੁਣੌਤੀਆਂ ਅਤੇ ਅਸਲ ਸਮਾਧਾਨਾਂ ‘ਤੇ ਕੇਂਦ੍ਰਿਤ ਹੋਣ।

ਇਸ ਮੌਕੇ ‘ਤੇ ਉੱਤਰ ਪ੍ਰਦੇਸ਼ ਸਰਕਾਰ ਗੰਨੇ ਦੇ ਨਾਲ ਅੰਤਰ-ਫਸਲੀ ਖੇਤੀ ਅਤੇ ਝੋਨੇ ਦੀ ਸਿੱਧੀ ਬਿਜਾਈ ਸਮੇਤ ਆਪਣੀਆਂ ਪ੍ਰਮੁੱਖ ਪਹਿਲਕਦਮੀਆਂ ਨੂੰ ਪੇਸ਼ ਕਰੇਗੀ, ਜਿਸ ਨਾਲ ਰਾਸ਼ਟਰੀ ਪੱਧਰ ‘ਤੇ ਰਾਜ ਦੀ ਖੇਤੀਬਾੜੀ ਨਵੀਨਤਾ ਨੂੰ ਉਜਾਗਰ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ, ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਆਪਣੀਆਂ ਸਰਵੋਤਮ ਪ੍ਰਣਾਲੀਆਂ ਦਾ ਪ੍ਰਦਰਸ਼ਨ ਕਰਨਗੇ, ਜਿਸ ਨਾਲ ਗਿਆਨ ਦਾ ਅਦਾਨ-ਪ੍ਰਦਾਨ ਮਜ਼ਬੂਤ ਹੋਵੇਗਾ ਅਤੇ ਉੱਤਰੀ ਭਾਰਤ ਵਿੱਚ ਖੇਤੀਬਾੜੀ ਸੁਧਾਰਾਂ ਨੂੰ ਹੁਲਾਰਾ ਮਿਲੇਗਾ।

ਇਸ ਸੰਮੇਲਨ ਵਿੱਚ ਨਕਲੀ ਕੀਟਨਾਸ਼ਕਾਂ ਅਤੇ ਖਾਦਾਂ ‘ਤੇ ਕੰਟਰੋਲ, ਖਾਦਾਂ ਦੀ ਕਾਲਾਬਜ਼ਾਰੀ ‘ਤੇ ਰੋਕ, ਵੰਡ ਪ੍ਰਣਾਲੀਆਂ ਵਿੱਚ ਸੁਧਾਰ ਅਤੇ ਸੰਤੁਲਿਤ ਉਪਯੋਗ ਨੂੰ ਹੁਲਾਰਾ ਦੇਣ ਜਿਹੇ ਮਹੱਤਵਪੂਰਨ ਮੁੱਦਿਆਂ ‘ਤੇ ਵੀ ਚਰਚਾ ਕੀਤੀ ਜਾਵੇਗੀ। ਭਾਰਤੀ ਖੇਤੀਬਾੜੀ ਖੋਜ ਪਰਿਸ਼ਦ (ਆਈਸੀਏਆਰ) ਦੁਆਰਾ ਏਕੀਕ੍ਰਿਤ ਖੇਤੀਬਾੜੀ ਪ੍ਰਣਾਲੀਆਂ ‘ਤੇ ਦਿੱਤੀ ਜਾਣ ਵਾਲੀ ਪੇਸ਼ਕਾਰੀ, ਜਿਸ ਵਿੱਚ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਟਿਕਾਊ ਅਤੇ ਵਿਭਿੰਨ ਖੇਤੀਬਾੜੀ ਮਾਡਲਾਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ, ਸੰਮੇਲਨ ਦੇ ਮਹੱਤਵ ਨੂੰ ਹੋਰ ਵਧਾਏਗੀ।

ਸਮਾਪਤੀ ਸੈਸ਼ਨ ਵਿੱਚ ਉੱਤਦ ਪ੍ਰਦੇਸ਼ ਦੇ ਖੇਤੀਬਾੜੀ ਮੰਤਰੀ ਸ਼੍ਰੀ ਸੂਰਯ ਪ੍ਰਤਾਪ ਸ਼ਾਹੀ ਸਮੇਤ ਵੱਖ-ਵੱਖ ਰਾਜਾਂ ਦੇ ਖੇਤੀਬਾੜੀ ਅਤੇ ਬਾਗਬਾਨੀ ਮੰਤਰੀਆਂ ਦੇ ਸੰਬੋਧਨ ਸ਼ਾਮਲ ਹੋਣਗੇ। ਪ੍ਰੋਗਰਾਮ ਦੀ ਸਮਾਪਤੀ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੇ ਮੁੱਖ ਭਾਸ਼ਣ ਨਾਲ ਹੋਵੇਗੀ।

ਕੁੱਲ ਮਿਲਾ ਕੇ, ਲਖਨਊ ਵਿੱਚ ਆਯੋਜਿਤ ਇਹ ਸੰਮੇਲਨ ਉੱਤਰ ਭਾਰਤ ਲਈ ਖੇਤੀਬਾੜੀ ਪ੍ਰਾਥਮਿਕਤਾਵਾਂ ਨੂੰ ਨਿਰਧਾਰਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਦੀ ਉਮੀਦ ਹੈ ਅਤੇ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਦੀ ਅਗਵਾਈ ਵਿੱਚ ਕਿਸਾਨ-ਕੇਂਦ੍ਰਿਤ ਨੂੰ ਉਤਸ਼ਾਹਿਤ ਕਰਨ ਲਈ ਇੱਕ ਸਸ਼ਕਤ ਸੰਦੇਸ਼ ਦੇ ਰੂਪ ਵਿੱਚ ਕੰਮ ਕਰੇਗਾ।

 

******

ਆਰਸੀ/ਐੱਮਐੱਸ/ਏਕੇਵੀ/ਏਕੇ


(Release ID: 2255250) ਵਿਜ਼ੀਟਰ ਕਾਊਂਟਰ : 3