ਭਾਰਤ ਚੋਣ ਕਮਿਸ਼ਨ
ਵਿਧਾਨ ਸਭਾਵਾਂ ਲਈ ਆਮ ਚੋਣਾਂ ਅਤੇ ਜ਼ਿਮਣੀ ਚੋਣਾਂ 2026: ਤਮਿਲ ਨਾਡੂ ਅਤੇ ਪੱਛਮੀ ਬੰਗਾਲ ਵਿੱਚ 1,000 ਕਰੋੜ ਰੁਪਏ ਤੋਂ ਵੱਧ ਦੀ ਜ਼ਬਤੀ
Posted On:
22 APR 2026 4:44PM by PIB Chandigarh
- ਭਾਰਤੀ ਚੋਣ ਕਮਿਸ਼ਨ (ਈਸੀਆਈ) ਨੇ 15 ਮਾਰਚ, 2026 ਨੂੰ ਅਸਾਮ, ਕੇਰਲ, ਪੁਡੂਚੇਰੀ, ਤਮਿਲ ਨਾਡੂ ਅਤੇ ਪੱਛਮੀ ਬੰਗਾਲ ਦੀਆਂ ਵਿਧਾਨ ਸਭਾਵਾਂ ਦੇ ਲਈ ਆਮ ਚੋਣਾਂ ਅਤੇ ਜ਼ਿਮਣੀ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਸੀ। ਕਮਿਸ਼ਨ ਨੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਨੂੰ ਆਦਰਸ਼ ਚੋਣ ਜ਼ਾਬਤੇ (ਐੱਮਸੀਸੀ) ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਦਾ ਨਿਰਦੇਸ਼ ਦਿੱਤਾ ਹੈ।
- ਇਹ ਜ਼ਿਕਰਯੋਗ ਹੈ ਕਿ ਕਮਿਸ਼ਨ ਨੇ ਚੋਣਾਂ ਵਾਲੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਉਨ੍ਹਾਂ ਦੇ ਸਰਹੱਦੀ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ, ਸੀਈਓ, ਡੀਜੀਪੀ ਅਤੇ ਸੀਨੀਅਰ ਅਧਿਕਾਰੀਆਂ ਦੇ ਨਾਲ-ਨਾਲ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਪ੍ਰਮੁੱਖਾਂ ਦੇ ਨਾਲ ਕਈ ਸਮੀਖਿਆ ਮੀਟਿੰਗਾਂ ਕੀਤੀਆਂ ਹਨ ਅਤੇ ਉਨ੍ਹਾਂ ਨੂੰ ਹਿੰਸਾ-ਮੁਕਤ, ਡਰ-ਮੁਕਤ ਅਤੇ ਲਾਲਚ-ਮੁਕਤ ਚੋਣਾਂ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।
- ਇਸ ਨੂੰ ਯਕੀਨੀ ਬਣਾਉਣ ਲਈ ਦੋਹਾਂ ਰਾਜਾਂ ਵਿੱਚ ਸ਼ਿਕਾਇਤਾਂ ‘ਤੇ 100 ਮਿੰਟਾਂ ਦੇ ਅੰਦਰ ਕਾਰਵਾਈ ਕਰਨ ਲਈ 5,011 (ਪੱਛਮੀ ਬੰਗਾਲ ਵਿੱਚ 2,728 ਅਤੇ ਤਮਿਲ ਨਾਡੂ ਵਿੱਚ 2,283) ਤੋਂ ਵੱਧ ਫਲਾਇੰਗ ਸਕੁਐਡ ਟੀਮਾਂ (ਐੱਫਐੱਸਟੀ) ਤੈਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਵੱਖ-ਵੱਖ ਸਥਾਨਾਂ ‘ਤੇ ਅਚਾਨਕ ਨਾਕੇ ਸਥਾਪਿਤ ਕਰਨ ਲਈ 5,363 (ਪੱਛਮੀ ਬੰਗਾਲ ਵਿੱਚ 3,142 ਅਤੇ ਤਮਿਲ ਨਾਡੂ ਵਿੱਚ 2,221) ਤੋਂ ਵੱਧ ਸਟੈਟਿਟ ਨਿਗਰਾਨੀ ਟੀਮਾਂ (ਐੱਸਐੱਸਟੀ) ਵੀ ਤੈਨਾਤ ਕੀਤੀਆਂ ਗਈਆਂ ਹਨ।
- 26 ਫਰਵਰੀ, 2026 ਨੂੰ ਚੋਣ ਜ਼ਬਤੀ ਪ੍ਰਬੰਧਨ ਪ੍ਰਣਾਲੀ ਦੇ ਸਰਗਰਮ ਹੋਣ ਤੋਂ ਬਾਅਦ 22 ਅਪ੍ਰੈਲ, 2026 ਤੱਕ ਦਾ ਡੇਟਾ ਹੇਠਾਂ ਦਿੱਤਾ ਗਿਆ ਹੈ:
|
ਸੀਰੀਅਲ ਨੰਬਰ
|
ਰਾਜ
|
ਨਕਦ (ਰੁਪਏ ਕਰੋੜ)
|
ਸ਼ਰਾਬ ਦੀ ਮਾਤਰਾ (ਲੀਟਰ)
|
ਸ਼ਰਾਬ ਦੀ ਕੀਮਤ (ਰੁਪਏ) ਕਰੋੜ)
|
ਦਵਾਈਆਂ ਦੀ ਕੀਮਤ (ਰੁਪਏ) ਕਰੋੜ)
|
ਕੀਮਤੀ ਧਾਤ (ਰੁਪਏ) ਕਰੋੜ)
|
ਮੁਫ਼ਤ/ਹੋਰ (ਰੁਪਏ ਕਰੋੜ)
|
ਕੁੱਲ (ਰੁਪਏ. ਕਰੋੜ)
|
|
1.
|
ਪੱਛਮੀ ਬੰਗਾਲ
|
27.48
|
39,31,463
|
102.45
|
108.11
|
55.88
|
178.83
|
472.89
|
|
2.
|
ਤਮਿਲ ਨਾਡੂ
|
100.19
|
1,17,713
|
3.85
|
76.72
|
159.31
|
259.14
|
599.24
|
|
|
ਕੁੱਲ
|
127.67
|
40,49,176
|
106.3
|
184.83
|
215.19
|
437.97
|
1072.13
|
- ਕਮਿਸ਼ਨ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਹੈ ਕਿ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਜਾਂਚ ਅਤੇ ਨਿਰੀਖਣ ਦੇ ਦੌਰਾਨ ਆਮ ਨਾਗਰਿਕਾਂ ਨੂੰ ਅਸੁਵਿਧਾ ਜਾਂ ਪਰੇਸ਼ਾਨੀ ਨਾ ਹੋਵੇ। ਇਸ ਸਬੰਧ ਵਿੱਚ ਕਿਸੇ ਵੀ ਸ਼ਿਕਾਇਤ ਦੇ ਸਮਾਧਾਨ ਲਈ ਜ਼ਿਲ੍ਹਾ ਸ਼ਿਕਾਇਤ ਕਮੇਟੀਆਂ ਗਠਿਤ ਕੀਤੀਆਂ ਗਈਆਂ ਹਨ।
- ਨਾਗਰਿਕ/ਰਾਜਨੀਤਕ ਪਾਰਟੀਆਂ ਈਸੀਆਈਐੱਨਈਟੀ ‘ਤੇ ਸੀ-ਵੀਆਈਜੀਆਈਐੱਲ ਮੌਡਿਊਲ ਦੀ ਵਰਤੋਂ ਕਰਕੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੀ ਰਿਪੋਰਟ ਕਰ ਸਕਦੀਆਂ ਹਨ।
**********
ਪੀਕੇ/ਜੀਡੀਐੱਚ/ਆਰਪੀ/ਬਲਜੀਤ
(Release ID: 2254890)
ਵਿਜ਼ੀਟਰ ਕਾਊਂਟਰ : 7