ਖੇਤੀਬਾੜੀ ਮੰਤਰਾਲਾ
azadi ka amrit mahotsav

ਸਿਵਿਲ ਸੇਵਾਵਾਂ ਦਿਵਸ ਦੇ ਮੌਕੇ ‘ਤੇ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਖੇਤੀਬਾੜੀ ਪੈਨਲ ਚਰਚਾ ਵਿੱਚ ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕੀਤੀ ਸ਼ਮੂਲੀਅਤ


ਕਿਸਾਨ ਨੂੰ ਕ੍ਰੈਡਿਟ ਨਹੀਂ, ਭਰੋਸਾ ਅਤੇ ਸਰਲ ਵਿਵਸਥਾ ਚਾਹੀਦੀ ਹੈ- ਸ਼੍ਰੀ ਸ਼ਿਵ ਰਾਜ ਸਿੰਘ ਚੌਹਾਨ

ਕੇਸੀਸੀ ਦੇ ਨਾਲ ਪ੍ਰਕਿਰਿਆਵਾਂ ਦਾ ਸਰਲੀਕਰਣ ਅਤੇ ਮਨੁੱਖੀ ਵਿਵਹਾਰ ਵੀ ਜ਼ਰੂਰੀ- ਸ਼੍ਰੀ ਚੌਹਾਨ

ਤਕਨਾਲੋਜੀ ਉਪਯੋਗੀ ਹੈ ਲੇਕਿਨ ਉਸ ਦੀਆਂ ਸੀਮਾਵਾਂ ਸਮਝਣਾ ਵੀ ਓਨਾ ਹੀ ਜ਼ਰੂਰੀ- ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ

ਛੋਟੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਇੰਟੀਗ੍ਰੇਟਿਡ ਫਾਰਮਿੰਗ ਮਾਡਲ ‘ਤੇ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦਾ ਜ਼ੋਰ

ਯੋਜਨਾ ਤਦ ਸਫਲ, ਜਦੋਂ ਕਿਸਾਨਾਂ ਨੂੰ ਉਸ ਦਾ ਅਸਲ ਅਤੇ ਸਰਲ ਲਾਭ ਮਿਲੇ-ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਚੌਹਾਨ

Posted On: 21 APR 2026 7:36PM by PIB Chandigarh

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਕਿਸਾਨਾਂ ਨੂੰ ਸ਼ਾਹੂਕਾਰੀ, ਉੱਚੇ ਵਿਆਜ, ਜਟਿਲ ਲੋਨ ਪ੍ਰਕਿਰਿਆ ਅਤੇ ਅਸੰਵੇਦਨਸ਼ੀਲ ਪ੍ਰਣਾਲੀ ਤੋਂ ਰਾਹਤ ਦਿਵਾਉਣ ਲਈ ਖੇਤੀਬਾੜੀ ਵਿੱਤ ਵਿਧੀ ਨੂੰ ਹੋਰ ਵਧੇਰੇ ਸਰਲ, ਵਿਵਹਾਰਿਕ, ਮਨੁੱਖੀ ਅਤੇ ਨਤੀਜਾ-ਮੁਖੀ ਬਣਾਉਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਕਿਸਾਨ ਕ੍ਰੈਡਿਟ ਕਾਰਡ (ਕੇਸੀਸੀ) ਨੇ ਕਿਸਾਨਾਂ ਨੂੰ ਰਾਹਤ ਦਿੱਤੀ ਹੈ, ਲੇਕਿਨ ਹੁਣ ਜ਼ਰੂਰਤ ਇਸ ਗੱਲ ਦੀ ਹੈ ਕਿ ਤਕਨੀਕ ਦਾ ਵਿਵੇਕਪੂਰਨ ਉਪਯੋਗ ਹੋਵੇ, ਬੈਂਕਿੰਗ ਵਿਵਸਥਾ ਗ੍ਰਾਮੀਣ ਜ਼ਰੂਰਤਾਂ ਦੇ ਅਨੁਸਾਰ ਮਜ਼ਬੂਤ ਬਣੇ, ਯੋਜਨਾਵਾਂ ਜ਼ਮੀਨ ‘ਤੇ ਵਿਵਹਾਰਿਕ ਤੌਰ ‘ਲਾਗੂ ਹੋਣ ਅਤੇ ਛੋਟੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਏਕੀਕ੍ਰਿਤ ਖੇਤੀ ਜਿਹੇ ਮਾਡਲ ਨੂੰ ਅੱਗੇ ਵਧਾਇਆ ਜਾਵੇ।

ਲੋਨ ਪ੍ਰਕਿਰਿਆ ਨੂੰ ਸਰਲ ਬਣਾਉਣਾ ਬਹੁਤ ਜ਼ਰੂਰੀ

ਸਿਵਿਲ ਸੇਵਾਵਾਂ ਦਿਵਸ ਦੇ ਮੌਕੇ ‘ਤੇ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਖੇਤੀਬਾੜੀ ‘ਤੇ ਆਯੋਜਿਤ ਪੈਨਲ ਚਰਚਾ ਵਿੱਚ ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਉਨ੍ਹਾਂ ਦਾ ਬਚਪਨ ਪਿੰਡ ਵਿੱਚ ਬਿਤਾਇਆ ਹੈ ਅਤੇ ਉਨ੍ਹਾਂ ਨੇ ਬਹੁਤ ਕਰੀਬ ਨਾਲ ਦੇਖਿਆ ਹੈ ਕਿ ਪਹਿਲੇ ਪਿੰਡਾਂ ਵਿੱਚ ਕਿਸ ਤਰ੍ਹਾਂ ਵਿਆਜ ‘ਤੇ ਪੈਸਾ ਦੇਣ ਦਾ ਧੰਦਾ ਚਲਦਾ ਸੀ। ਲੋੜਵੰਦ ਲੋਕ ਭਾਂਡੇ, ਗਹਿਣੇ, ਜ਼ਮੀਨ ਜਾਂ ਘਰ ਦਾ ਸਮਾਨ ਗਿਰਵੀ ਰੱਖ ਕੇ ਪੈਸਾ ਲੈਂਦਾ ਸੀ ਅਤੇ ਫਿਰ ਵਿਆਜ ਦਾ ਕੋਈ ਠਿਕਾਣਾ ਨਹੀਂ ਹੁੰਦਾ ਸੀ; ਇਸ ਲਈ ਅੱਜ ਦੀ ਜ਼ਰੂਰਤ ਕਿਸਾਨਾਂ ਨੂੰ ਇਸ ਸ਼ੋਸ਼ਣ ਚੱਕਰ ਤੋਂ ਬਾਹਰ ਨਿਕਾਲਣ ਦੀ ਹੈ। ਉਨ੍ਹਾਂ ਨੇ ਕਿਹਾ ਕਿ ਕੇਸੀਸੀ ਅਤੇ ਬੈਂਕਿੰਗ ਲੋਨ ਸੁਵਿਧਾਵਾਂ ਨੇ ਕਿਸਾਨਾਂ ਨੂੰ ਰਾਹਤ ਪਹੁੰਚਾਈ ਹੈ, ਟ੍ਰੈਕਟਰ, ਸਿੰਚਾਈ, ਬੀਜ ਅਤੇ ਦੂਸਰੀਆਂ ਜ਼ਰੂਰਤਾਂ ਦੇ ਲਈ ਲੋਨ ਮਿਲਣ ਨਾਲ ਉਤਪਾਦਨ ਵਧਾਉਣ ਵਿੱਚ ਮਦਦ ਮਿਲੀ ਹੈ ਲੇਕਿਨ ਉਨ੍ਹਾਂ ਨੇ ਇਹ ਵੀ ਸਾਫ ਕਿਹਾ ਕਿ ਬੈਂਕ ਤੋਂ ਲੋਨ ਲੈਣਾ ਅੱਜ ਵੀ ਪਿੰਡਾਂ ਵਿੱਚ ਅਸਾਨ ਨਹੀਂ ਹੈ ਕਿਉਂਕਿ ਕਿਸਾਨ ਨੂੰ ਕਾਗਜ਼ਾਂ, ਰਿਕਾਰਡਾਂ, ਤਹਿਸੀਲ, ਪਟਵਾਰੀ ਅਤੇ ਕਈ ਪੱਧਰਾਂ ਦੀਆਂ ਪ੍ਰਕਿਰਿਆਵਾਂ ਤੋਂ ਲੰਘਣਾ ਪੈਂਦਾ ਹੈ ਇਸ ਲਈ ਲੋਨ ਪ੍ਰਕਿਰਿਆ ਦਾ ਸਰਲੀਕਰਣ ਬਹੁਤ ਜ਼ਰੂਰੀ ਹੈ।

ਸਿਸਟਮ ਵਿੱਚ ਸੰਵੇਦਨਾ ਅਤੇ ਸੰਤੁਲਨ ਦੋਵੇਂ ਹੋਣੇ ਚਾਹੀਦੇ ਹਨ

ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਵਿਵਸਥਾ ਵਿੱਚ ਸੰਵੇਦਨਾ ਅਤੇ ਸੰਤੁਲਨ ਦੋਵੇਂ ਹੋਣੇ ਚਾਹੀਦੇ ਹਨ, ਕਿਉਂਕਿ ਸੰਵੇਦਨਾ ਉਦੋ ਆਉਂਦੀ ਹੈ ਜਦੋਂ ਅਸੀਂ ਦੂਸਰਿਆਂ ਨੂੰ ਆਪਣਾ ਮੰਨਦੇ ਹਨ। ਉਨ੍ਹਾਂ ਨੇ ਕਿਹਾ ਕਿ ਕਈ ਵਾਰ ਕੁਰਸੀ ‘ਤੇ ਬੈਠਾ ਵਿਅਕਤੀ ਸਾਹਮਣੇ ਵਾਲੇ ਕਿਸਾਨ ਨੂੰ ਨੀਵਾਂ ਦੇਖਣਾ ਸ਼ੁਰੂ ਕਰ ਦਿੰਦਾ ਹੈ, ਜਦੋਂ ਕਿ ਕਿਸਾਨ ਕੋਈ ਭਿਖਾਰੀ ਨਹੀਂ ਹੁੰਦਾ; ਉਹ ਆਪਣੇ ਹੱਕ, ਜ਼ਰੂਰਤ ਅਤੇ ਸਨਮਾਨ ਦੇ ਨਾਲ ਵਿਵਸਥਾ ਦੇ ਕੋਲ ਆਉਂਦਾ ਹੈ।

ਕੇਂਦਰੀ ਮੰਤਰੀ ਸ਼੍ਰੀ ਚੌਹਾਨ ਨੇ ਇੱਕ ਉਦਾਹਰਣ ਦਿੰਦੇ ਹੋਏ ਕਿਹਾ ਕਿ ਇੱਕ ਕਿਸਾਨ ਬੱਚਿਆਂ ਦੀ ਪੜ੍ਹਾਈ ਲਈ ਕਸਬਿਆਂ ਵਿੱਚ ਘਰ ਬਣਾ ਕੇ ਲੋਨ ਵਿੱਚ ਫਸ ਗਿਆ। 18 ਲੱਖ ਰੁਪਏ ਦਾ ਲੋਨ ਵਿਆਜ ਵਧਦੇ-ਵਧਦੇ 40 ਲੱਖ ਰੁਪਏ ਤੱਕ ਪਹੁੰਚ ਗਿਆ, ਤਦ ਉਹ ਆਪਣੇ ਬੱਚਿਆਂ ਨੂੰ ਲੈ ਕੇ ਮਦਦ ਦੀ ਗੁਹਾਰ ਲਗਾਉਣ ਆਇਆ; ਇਸ ‘ਤੇ ਉਨ੍ਹਾਂ ਨੇ ਬੈਂਕ ਨਾਲ ਗੱਲ ਕਰਕੇ ਵਨ ਟਾਈਮ ਸੈਟਲਮੈਂਟ ਦੇ ਜ਼ਰੀਏ ਰਾਹਤ ਦੇਣ ਜਿਹੇ ਵਿਵਹਾਰਿਕ ਸਮਾਧਾਨ ‘ਤੇ ਵਿਚਾਰ ਕਰਨ ਦੀ ਗੱਲ ਕਹੀ। ਉਨ੍ਹਾਂ ਨੇ ਕਿਹਾ ਕਿ ਤਕਨੀਕ ਦਾ ਬਿਹਤਰ ਉਪਯੋਗ ਜ਼ਰੂਰੀ ਹੈ, ਲੇਕਿਨ ਉਸ ਦੀ ਵਰਤੋਂ ਬਹੁਤ ਸੋਚ-ਸਮਝ ਕੇ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਉਦਾਹਰਣ ਦਿੰਦੇ ਹੋਏ ਕਿਹਾ ਕਿ ਕਣਕ ਖਰੀਦ ਦੌਰਾਨ ਕਈ ਥਾਂ ਸੈਟੇਲਾਈਟ ਤਸਦੀਕ ਵਿੱਚ ਗੜਬੜੀ ਜਿਹੀ ਸਥਿਤੀ ਆਈ, ਜਿਸ ਦੇ ਕਾਰਨ ਕਿਸਾਨ ਪਰੇਸ਼ਾਨ ਹੁੰਦੇ ਰਹੇ; ਇਸ ਲਈ ਤਕਨੀਕ ਦੀਆਂ ਸੀਮਾਵਾਂ ਨੂੰ ਸਮਝਦੇ ਹੋਏ ਖੇਤੀਬਾੜੀ ਵਿਭਾਗ, ਨਾਬਾਰਡ, ਆਰਬੀਆਈ ਅਤੇ ਸਬੰਧਿਤ ਸੰਸਥਾਵਾਂ ਨੂੰ ਮਿਲ ਕੇ ਬਿਹਤਰ ਅਤੇ ਵਿਵਹਾਰਿਕ ਵਿਵਸਥਾ ‘ਤੇ ਕੰਮ ਕਰਨਾ ਚਾਹੀਦਾ ਹੈ।

ਕੰਮ ਦੇ ਦਬਾਅ ਅਤੇ ਜ਼ਰੂਰਤ ਦੇ ਹਿਸਾਬ ਨਾਲ ਮਨੁੱਖੀ ਸੰਸਾਧਨ ਦੀ ਉਪਲਬਧਤਾ ਨੂੰ ਯਕੀਨੀ ਕੀਤਾ ਜਾਣਾ ਚਾਹੀਦਾ ਹੈ

ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਗ੍ਰਾਮੀਣ ਬੈਂਕਾਂ ਅਤੇ ਸ਼ਾਖਾਵਾਂ ਵਿੱਚ ਕਰਮਚਾਰੀਆਂ ਦੀ ਕਮੀ ਦੀ ਗੱਲ ਕਹਿੰਦੇ ਹੋਏ ਕਿਹਾ ਕਿ ਗ੍ਰਾਮੀਣ ਇਲਾਕਿਆਂ ਵਿੱਚ ਯੋਜਨਾਵਾਂ ਦਾ ਦਬਾਅ ਬਹੁਤ ਵੱਧ ਹੈ, ਖਾਤਿਆਂ ਵਿੱਚ ਸਿੱਧੇ ਭੁਗਤਾਨ ਦੀ ਸੰਖਿਆ ਵਧੀ ਹੈ, ਮਨਰੇਗਾ ਦੀ ਮਜ਼ਦੂਰੀ, ਕਿਸਾਨ ਸਨਮਾਨ ਨਿਧੀ ਅਤੇ ਹੋਰ ਰਕਮ ਸਿੱਧੇ ਖਾਤਿਆਂ ਵਿੱਚ ਆਉਂਦੀ ਹੈ, ਲੇਕਿਨ ਸੀਮਿਤ ਬੈਂਕ ਕਰਮਚਾਰੀਆਂ ‘ਤੇ ਇੰਨ੍ਹਾ ਕੰਮ ਰਹਿੰਦਾ ਹੈ ਕਿ ਉਹ ਕਈ ਵਾਰ ਢੰਗ ਨਾਲ ਸੇਵਾ ਨਹੀਂ ਦੇ ਪਾਉਂਦੇ: ਇਸ ਲਈ ਵਰਤਮਾਨ ਜ਼ਰੂਰਤਾਂ ਦੇ ਅਨੁਸਾਰ ਬੈਂਕ ਸਟਾਫ ਦੀ ਲੋੜੀਂਦੀ ਉਪਲਬਧਤਾ ‘ਤੇ ਗੰਭੀਰ ਵਿਸ਼ਲੇਸ਼ਣ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਕਈ ਵਾਰ 8 ਤੋਂ 10 ਕਿਲੋਮੀਟਰ ਚਲ ਕੇ ਬੈਂਕ ਪਹੁੰਚਦਾ ਹੈ, ਲੇਕਿਨ ਲੰਬੀ ਲਾਈਨ ਅਤੇ ਸੀਮਿਤ ਸਟਾਫ ਦੇ ਕਾਰਨ ਉਸ ਦਾ ਕੰਮ ਨਹੀਂ ਹੋ ਪਾਉਂਦਾ। ਅਜਿਹੇ ਵਿੱਚ ਉਸ ਦਾ ਸਮਾਂ, ਮਿਹਨਤ ਅਤੇ ਰੋਜ਼ੀ-ਰੋਟੀ ਤਿੰਨੋਂ ਪ੍ਰਭਾਵਿਤ ਹੁੰਦੇ ਹਨ; ਇਸ ਲਈ ਕੰਮ ਦੇ ਦਬਾਅ ਅਤੇ ਜ਼ਰੂਰਤ ਦੇ ਹਿਸਾਬ ਨਾਲ ਮਨੁੱਖੀ ਸੰਸਾਧਨ ਦੀ ਉਪਲਬਧਤਾ ਯਕੀਨੀ ਹੋਣੀ ਚਾਹੀਦੀ ਹੈ।

ਪ੍ਰਗਤੀਸ਼ੀਲ ਕਿਸਾਨਾਂ ਨੂੰ ਵਧੇਰੇ ਵਿੱਤੀ ਸਹਿਯੋਗ ਦੇਣ ‘ਤੇ ਵਿਚਾਰ ਜ਼ਰੂਰੀ

ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਸਿਰਫ਼ ਕੇਸੀਸੀ ਹਰ ਸਮੱਸਿਆ ਦਾ ਸਮਾਧਾਨ ਨਹੀਂ ਹੈ। ਜੇਕਰ ਕਿਸਾਨ ਬਾਗਬਾਨੀ, ਸ਼ਿਮਲਾ ਮਿਰਚ, ਪੌਲੀਹਾਊਸ, ਗ੍ਰੀਨਹਾਊਸ, ਡ੍ਰਿਪ ਜਾਂ ਸਪ੍ਰਿੰਕਲਰ ਜਿਹੀ ਉੱਨਤ ਖੇਤੀ ਕਰਨਾ ਚਾਹੁੰਦਾ ਹੈ, ਤਾਂ ਉਸ ਦੇ ਲਈ ਵਧੇਰੇ ਨਿਵੇਸ਼ ਦੀ ਜ਼ਰੂਰਤ ਹੁੰਦੀ ਹੈ; ਉਨ੍ਹਾਂ ਨੇ ਕਿਹਾ ਕਿ ਇੱਕ ਏਕੜ ਵਿੱਚ ਸ਼ਿਮਲਾ ਮਿਰਚ ਜਿਹੀ ਫਸਲ ‘ਤੇ ਡੇਢ ਤੋਂ ਦੋ ਲੱਖ ਰੁਪਏ ਤੱਕ ਖਰਚ ਆ ਸਕਦਾ ਹੈ ਅਤੇ ਕਿਸਾਨ ਤਿੰਨ ਤੋਂ ਚਾਰ ਲੱਖ ਰੁਪਏ ਪ੍ਰਤੀ ਏਕੜ ਤੱਕ ਕਮਾ ਵੀ ਸਕਦਾ ਹੈ, ਲੇਕਿਨ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸ਼ੁਰੂਆਤੀ ਨਿਵੇਸ਼ ਲਈ ਉਸ ਦੇ ਕੋਲ ਪੂੰਜੀ ਅਤੇ ਜਾਣਕਾਰੀ ਹੈ ਜਾਂ ਨਹੀਂ। ਉਨ੍ਹਾਂ ਨੇ ਕਿਹਾ ਕਿ ਸਰਕਾਰ ਸਬਸਿਡੀ ਦਿੰਦੀ ਹੈ, ਲੇਕਿਨ ਸਾਰਿਆਂ ਨੂੰ ਨਹੀਂ ਦੇ ਸਕਦੀ, ਕਿਉਂਕਿ ਉਸ ਦੀ ਇੱਕ ਸੀਮਾ ਹੁੰਦੀ ਹੈ, ਇਸ ਲਈ ਪ੍ਰਗਤੀਸ਼ੀਲ ਕਿਸਾਨਾਂ ਨੂੰ ਵਧੇਰੇ ਵਿੱਤੀ ਸਹਿਯੋਗ ਕਿਵੇਂ ਦਿੱਤਾ ਜਾਵੇ, ਇਸ ਤੇ ਵਿਚਾਰ ਜ਼ਰੂਰੀ ਹੈ, ਤਾਂ ਜੋ ਉਹ ਨਵੀਂ ਤਕਨੀਕ, ਉੱਨਤ ਖੇਤੀ ਅਤੇ ਉੱਚ ਮੁੱਲ ਵਾਲੀਆਂ ਖੇਤੀਬਾੜੀ ਗਤੀਵਿਧੀਆਂ ਵੱਲ ਵਧ ਸਕਣ।

ਛੋਟੇ ਅਤੇ ਸੀਮਾਂਤ ਕਿਸਾਨਾਂ ਦੀ ਆਮਦਨ ਵਧਾਉਣ ਲਈ ਇੰਟੀਗ੍ਰੇਟਿਡ ਫਾਰਮਿੰਗ ਮਾਡਲ ‘ਤੇ ਜ਼ੋਰ

ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਛੋਟੇ ਅਤੇ ਸੀਮਾਂਤ ਕਿਸਾਨਾਂ ਦੀ ਆਮਦਨ ਵਧਾਉਣ ਲਈ ਇੰਟੀਗ੍ਰੇਟਿਡ ਫਾਰਮਿੰਗ ਮਾਡਲ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇੱਕ- ਦੋ ਜਾਂ ਢਾਈ ਏਕੜ ਵਾਲੇ ਛੋਟੇ ਕਿਸਾਨਾਂ ਦੀ ਆਜੀਵਿਕਾ ਸਿਰਫ਼ ਅਨਾਜ ‘ਤੇ ਨਹੀਂ ਚਲ ਸਕਦੀ; ਉਸ ਨੂੰ ਫਲ, ਸਬਜ਼ੀਆਂ, ਪਸ਼ੂ-ਪਾਲਣ, ਬੱਕਰੀ ਪਾਲਣ, ਮੱਛੀ ਪਾਲਣ, ਮਧੂ-ਮੱਖੀ ਪਾਲਣ ਜਿਹੀਆਂ ਦੋ-ਚਾਰ ਗਤੀਵਿਧੀਆਂ ਨਾਲ ਲੈ ਕੇ ਚਲਣੀਆਂ ਹੋਣਗੀਆਂ, ਤਦ ਉਸ ਦੀ ਆਮਦਨ ਸਥਾਈ ਤੌਰ ‘ਤੇ ਵਧ ਸਕੇਗੀ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸਾਨ ਡੇਅਰੀ ਫਾਰਮਿੰਗ ਕਰਨਾ ਚਾਹੁੰਦਾ ਹੈ, ਚੰਗੀ ਨਸਲ ਦਾ ਪਸ਼ੂ ਲੈਣਾ ਚਾਹੁੰਦਾ ਹੈ, ਮੱਛੀ ਪਾਲਣ ਕਰਨਾ ਚਾਹੁੰਦਾ ਹੈ, ਤਾਂ ਉਸ ਦੇ ਲਈ ਵੀ ਪੂੰਜੀ ਚਾਹੀਦੀ ਹੈ। ਇਨ੍ਹਾਂ ਖੇਤਰਾਂ ਵਿੱਚ ਕੇਸੀਸੀ ਲਾਗੂ ਹੋਣ ਦੇ ਬਾਵਜੂਦ ਲਾਭਾਰਥੀਆਂ ਦੀ ਸੰਖਿਆ ਸੀਮਿਤ ਹੈ, ਇਸ ਲਈ ਵੱਖ-ਵੱਖ ਯੋਜਨਾਵਾਂ ਅਤੇ ਸੰਸਾਧਨਾਂ ਦੇ ਕਨਵਰਜੈਂਸ ਦੇ ਜ਼ਰੀਏ ਇੰਟੀਗ੍ਰੇਟਿਡ ਫਾਰਮਿੰਗ ਨੂੰ ਸਫਲ ਅਤੇ ਵਿਵਾਹਰਿਕ ਬਣਾਉਣਾ ਜ਼ਰੂਰੀ ਹੈ।

ਵਿਵਹਾਰਿਕ ਧਿਰਾਂ ‘ਤੇ ਵੀ ਧਿਆਨ ਦੇਣਾ ਜ਼ਰੂਰੀ

ਕੇਂਦਰੀ ਮੰਤਰੀ ਸ਼੍ਰੀ ਚੌਹਾਨ ਨੇ ਵੇਅਰਹਾਊਸ ਰਸੀਦ ‘ਤੇ ਲੋਨ ਦੇਣ ਦੀ ਯੋਜਨਾ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਹ ਯੋਜਨਾ ਬਹੁਤ ਚੰਗੀ ਹੈ, ਲੇਕਿਨ ਇਸ ਨੂੰ ਪ੍ਰਭਾਵਸ਼ਾਲੀ ਅਤੇ ਵਿਵਹਾਰਿਕ ਬਣਾਉਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਜਦੋਂ ਕਿਸਾਨ ਦੇ ਕੋਲ ਅਨਾਜ ਰੱਖਿਆ ਹੋਵੇ ਅਤੇ ਬਜ਼ਾਰ ਕੀਮਤ ਘੱਟ ਹੋਵੇ , ਲੇਕਿਨ ਉਸ ਨੂੰ ਸ਼ਾਦੀ-ਵਿਆਹ, ਬੱਚਿਆਂ ਦੀ ਜ਼ਰੂਰਤ ਜਾਂ ਉਧਾਰ ਚੁਕਾਉਣ ਲਈ ਤਤਕਾਲ ਪੈਸੇ ਦੀ ਜ਼ਰੂਰਤ ਹੋਵੇ, ਤਦ ਉਹ ਦਬਾਅ ਵਿੱਚ ਆ ਕੇ ਔਨੇ-ਪੌਨੇ ਦਾਮ ‘ਤੇ ਉਪਜ ਵੇਚ ਦਿੰਦਾ ਹੈ, ਜੇਕਰ ਅਜਿਹੀ ਸਥਿਤੀ ਵਿੱਚ ਸਰਲ ਪ੍ਰਕਿਰਿਆ ਨਾਲ ਲੋਨ ਮਿਲ ਜਾਵੇ, ਤਾਂ ਕਿਸਾਨ ਬਿਹਤਰ ਸਮੇਂ ‘ਤੇ ਫਸਲ ਵੇਚ ਕੇ ਵਧੇਰੇ ਲਾਭ ਪਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਕਈ ਯੋਜਨਾਵਾਂ ਚੰਗੀਆਂ ਹਨ, ਜ਼ਰੂਰੀ ਇਹ ਹੈ ਕਿ ਯੋਜਨਾ, ਪ੍ਰਕਿਰਿਆ, ਨਤੀਜਾ ਅਤੇ ਨਤੀਜਿਆਂ ਦੇ ਪਿੱਛੇ ਦੇ ਕਾਰਨ- ਸਾਰਿਆਂ ‘ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇ ਅਤੇ ਜਿੱਥੇ ਜਟਿਲਤਾਵਾਂ ਹੋਣ, ਉੱਥੇ ਉਨ੍ਹਾਂ ਨੂੰ ਦੂਰ ਕੀਤਾ ਜਾਵੇ। ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਸਿਰਫ਼ ਅੰਕੜਿਆਂ ਦੇ ਜਾਲ ਵਿੱਚ ਉਲਝਣ ਦੀ ਬਜਾਏ ਵਿਵਹਾਰਿਕ ਧਿਰਾਂ ‘ਤੇ ਵੀ ਧਿਆਨ ਦੇਣਾ ਜ਼ਰੂਰੀ ਹੈ। ਉਨ੍ਹਾਂ ਨੇ ਐੱਨਪੀਏ, ਕਵਰੇਜ, ਛੋਟੇ ਕਿਸਾਨਾਂ ਦੀ ਪਹੁੰਚ ਅਤੇ ਅਸਲ ਲਾਭ ਜਿਹੇ ਸਵਾਲਾਂ ‘ਤੇ ਕਾਰਨ ਲੱਭ ਕੇ ਸਮਾਧਾਨ ਦੀ ਦਿਸ਼ਾ ਵਿੱਚ ਵਧਣ ਦੀ ਗੱਲ ਕਹੀ।

ਸਿਵਿਲ ਸੇਵਾਵਾਂ ਨਾਲ ਜੁੜੇ ਅਧਿਕਾਰੀਆਂ ਨਾਲ ਆਤਮ-ਵਿਸ਼ਲੇਸ਼ਣ, ਬਿਹਤਰ ਲਾਗੂਕਰਨ ਅਤੇ ਆਊਟ-ਆਫ-ਦ-ਬਾਕਸ ਸੋਚ ਦੀ ਅਪੀਲ

ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਸਿਵਿਲ ਸੇਵਾਵਾਂ ਨਾਲ ਜੁੜੇ ਅਧਿਕਾਰੀਆਂ ਨਾਲ ਆਤਮ-ਵਿਸ਼ਲੇਸ਼ਣ, ਬਿਹਤਰ ਲਾਗੂਕਰਨ ਅਤੇ ਆਊਟ-ਆਫ-ਦ-ਬਾਕਸ ਸੋਚ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਸੇਵਾ, ਜਨਤਾ ਦੇ ਪ੍ਰਤੀ ਜ਼ਿੰਮੇਵਾਰੀ ਅਤੇ ਯੋਜਨਾਵਾਂ ਦੇ ਬਿਹਤਰ ਨਤੀਜਿਆਂ ਲਈ ਹਰ ਅਧਿਕਾਰੀ ਦੇ ਕੋਲ ਮੌਜੂਦ ਪ੍ਰਤਿਭਾ, ਸਮਰੱਥਾ ਅਤੇ ਚੰਗੇ ਵਿਚਾਰਾਂ ਦਾ ਉਪਯੋਗ ਹੋਣਾ ਚਾਹੀਦਾ ਹੈ; ਜੋ ਵੀ ਚੰਗਾ ਅਤੇ ਵਿਵਹਾਰਿਕ ਵਿਚਾਰ ਹੋਵੇ, ਉਸ ਨੂੰ ਅੱਗੇ ਲਿਆ ਕੇ ਲਾਗੂ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਣੀ ਚਾਹੀਦਾ ਹੈ।

 

*****

ਆਰਸੀ/ਐੱਮਐੱਸ


(Release ID: 2254439) ਵਿਜ਼ੀਟਰ ਕਾਊਂਟਰ : 7