ਸੱਭਿਆਚਾਰ ਮੰਤਰਾਲਾ
ਵਿਸ਼ਵ ਧਰਤੀ ਦਿਵਸ 2026: ‘ਸਾਡੀ ਸ਼ਕਤੀ, ਸਾਡਾ ਗ੍ਰਹਿ’ ਦੇ ਜਸ਼ਨ ਦੀ ਤਿਆਰੀ
ਰਾਸ਼ਟਰੀ ਵਿਗਿਆਨ ਕੇਂਦਰ ਵਿਦਿਆਰਥੀਆਂ ਲਈ ਓਪਨ ਹਾਊਸ ਕੁਇਜ਼ ਦਾ ਆਯੋਜਨ ਕਰੇਗਾ
ਇਸਰੋ ਦੇ ਪੁਲਾੜ ਵਿਭਾਗ ਦੇ ਪ੍ਰਸਿੱਧ ਪ੍ਰੋਫੈਸਰ ਅੰਟਾਰਕਟਿਕ ਖੋਜ ‘ਤੇ ਭਾਸ਼ਣ ਦੇਣਗੇ
Posted On:
21 APR 2026 11:20AM by PIB Chandigarh
ਦਿੱਲੀ ਸਥਿਤ ਰਾਸ਼ਟਰੀ ਵਿਗਿਆਨ ਕੇਂਦਰ, ਵਿਦਿਆਰਥੀਆਂ ਅਤੇ ਵਿਗਿਆਨ ਪ੍ਰੇਮੀਆਂ ਨੂੰ 22 ਅਪ੍ਰੈਲ 2026, ਬੁੱਧਵਾਰ ਨੂੰ ਵਿਸ਼ਵ ਪ੍ਰਿਥਵੀ ਦਿਵਸ 2026 ਮਨਾਉਣ ਲਈ ਸੱਦਾ ਦਿੰਦਾ ਹੈ। ਇਸ ਵਰ੍ਹੇ ਦਾ ਇਹ ਪ੍ਰੋਗਰਾਮ “ਸਾਡੀ ਸ਼ਕਤੀ, ਸਾਡਾ ਗ੍ਰਹਿ” ਦੀ ਵਿਸ਼ਵਵਿਆਪੀ ਥੀਮ ‘ਤੇ ਅਧਾਰਿਤ ਹੈ, ਜੋ ਵਾਤਾਵਰਣ ਸੰਭਾਲ ਅਤੇ ਸੁਰੱਖਿਆ ਦੇ ਪ੍ਰਤੀ ਸਾਡੀ ਸਮੁਹਿਕ ਜ਼ਿੰਮੇਵਾਰੀ ਨੂੰ ਦਰਸਾਉਂਦਾ ਹੈ।
ਪ੍ਰੋਗਰਾਮ ਵਿੱਚ “ਅੰਟਾਰਕਟਿਕਾ ਖੋਜ: ਸਫੇਦ ਮਹਾਦੀਪ ਦੀ ਯਾਤਰਾ” ਸਿਰਲੇਖ ਨਾਲ ਇੱਕ ਪ੍ਰਸਿੱਧ ਵਿਗਿਆਨ ਭਾਸ਼ਣ ਪੇਸ਼ ਕੀਤਾ ਜਾਵੇਗਾ, ਜਿਸ ਦਾ ਸੰਚਾਲਨ ਇਸਰੋ ਦੇ ਪੁਲਾੜ ਵਿਭਾਗ ਦੇ ਪ੍ਰਸਿੱਧ ਪ੍ਰੋਫੈਸਰ ਡਾ. ਅਮਿਤਾਭ ਸੇਨ ਗੁਪਤਾ ਕਰਨਗੇ। ਇਹ ਭਾਸ਼ਣ ਸਵੇਰੇ 10 ਵਜੇ ਸ਼ੁਰੂ ਹੋਵੇਗਾ ਜੋ ਭਾਗੀਦਾਰਾਂ ਨੂੰ ਬਰਫੀਲੇ ਮਹਾਦੀਪ ਦੇ ਵਿਗਿਆਨਿਕ ਰਹੱਸਾਂ ਦਾ ਡੂੰਘਾ ਵਿਸ਼ਲੇਸ਼ਣ ਪੇਸ਼ ਕਰੇਗਾ।
ਭਾਸ਼ਣ ਤੋਂ ਬਾਅਦ, ਸਵੇਰੇ 11 ਵਜੇ ਕੇਂਦਰ ਵਿੱਚ ਇੱਕ ਓਪਨ ਹਾਊਸ ਕੁਇਜ਼ ਮੁਕਾਬਲਾ ਆਯੋਜਿਤ ਕੀਤਾ ਜਾਵੇਗਾ। ਇਸ ਇੰਟਰਐਕਟਿਵ ਸੈਸ਼ਨ ਦਾ ਉਦੇਸ਼ ਯੁਵਾ ਭਾਗੀਦਾਰਾਂ ਦੇ ਵਾਤਾਵਰਣ ਵਿਗਿਆਨ ਅਤੇ ਪ੍ਰਿਥਵੀ ਦੀ ਜੈਵ ਵਿਭਿੰਨਤਾ ਨਾਲ ਜੁੜੇ ਗਿਆਨ ਨੂੰ ਪਰਖਨਾ ਹੈ। ਨਾਲ ਹੀ, ਇਹ ਸਿਹਤਮੰਦ ਮੁਕਾਬਲਾ ਅਤੇ ਵਿਗਿਆਨਿਕ ਉਤਸੁਕਤਾ ਦੀ ਭਾਵਨਾ ਨੂੰ ਪ੍ਰੋਤਸਾਹਿਤ ਕਰਨ ਲਈ ਆਯੋਜਿਤ ਕੀਤਾ ਗਿਆ ਹੈ।
ਰਾਸ਼ਟਰੀ ਵਿਗਿਆਨ ਕੇਂਦਰ ਵਿਦਿਆਰਥੀਆਂ ਨੂੰ ਮੋਹਰੀ ਮਾਹਿਰਾਂ ਨਾਲ ਜੋੜਨ, ਉਨ੍ਹਾਂ ਨੂੰ ਪ੍ਰੇਰਿਤ ਕਰਨ ਅਤੇ ਸਾਡੇ ਗ੍ਰਹਿ ਦੀ ਸੁਰੱਖਿਆ ਵਿੱਚ ਵਿਗਿਆਨ ਦੀ ਮਹੱਤਵਪੂਰਨ ਭੂਮਿਕਾ ਨੂੰ ਦਰਸਾਉਂਣ ਦੇ ਆਪਣੇ ਮਿਸ਼ਨ ਨੂੰ ਨਿਰੰਤਰ ਅੱਗੇ ਵਧਾ ਰਿਹਾ ਹੈ।
ਪ੍ਰੋਗਰਾਮ ਦਾ ਵੇਰਵਾ:
ਮਿਤੀ: 22 ਅਪ੍ਰੈਲ, 2026 ਸਮਾਂ ਸਵੇਰੇ 10:00 ਵਜੇ ਤੋਂ
ਸਥਾਨ: ਰਾਸ਼ਟਰੀ ਵਿਗਿਆਨ ਕੇਂਦਰ, ਪ੍ਰਗਤੀ ਮੈਦਾਨ, ਨਵੀਂ ਦਿੱਲੀ ਸੰਪਰਕ: ਦਿਨੇਕ ਮਲਿਕ, ਸਿੱਖਿਆ ਅਧਿਕਾਰੀ, ਮੋਬਾਈਲ: +91 98996 52233
************
ਐੱਮ ਅੰਨਾਦੁਰਾਈ/ਬਲਜੀਤ
(Release ID: 2254149)
ਵਿਜ਼ੀਟਰ ਕਾਊਂਟਰ : 14