ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
azadi ka amrit mahotsav

ਵਿਰਾਸਤ ਅਤੇ ਇੰਟੈਲੀਜੈਂਸ ਦਾ ਸੰਗਮ: ਏਆਈ ਦੇ ਜ਼ਰੀਏ ਕਾਰੀਗਰਾਂ ਦਾ ਸਸ਼ਕਤੀਕਰਣ


ਸੂਖਮ, ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰਾਲੇ ਨੇ ਪੀਐੱਮ ਵਿਸ਼ਵਕਰਮਾ ਯੋਜਨਾ ਦੇ ਤਹਿਤ ਇੱਕ ਪਰਿਵਰਤਨਕਾਰੀ ਪਹਿਲ ਵਿੱਚ 2,500 ਤੋਂ ਵੱਧ ਕਾਰੀਗਰਾਂ ਨੂੰ ਟ੍ਰੇਂਡ ਕੀਤਾ

Posted On: 19 APR 2026 5:53PM by PIB Chandigarh

ਸਮਾਵੇਸ਼ੀ ਡਿਜੀਟਲ ਪਰਿਵਰਤਨ ਦੀ ਦਿਸ਼ਾ ਵਿੱਚ ਇੱਕ ਮੋਹਰੀ ਕਦਮ ਚੁੱਕਦੇ ਹੋਏ, ਭਾਰਤ ਸਰਕਾਰ ਦੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰਾਲੇ ਨੇ ਪੀਐੱਮ ਵਿਸ਼ਵਕਰਮਾ ਯੋਜਨਾ ਦੇ ਤਹਿਤ 2,500 ਤੋਂ ਵੱਧ ਲਾਭਾਰਥੀਆਂ- ਜਿਨ੍ਹਾਂ ਵਿੱਚ ਰਵਾਇਤੀ ਕਾਰੀਗਰ ਅਤੇ ਸ਼ਿਲਪਕਾਰ ਸ਼ਾਮਲ ਹਨ-ਨੂੰ ਆਪਣੀ ਆਜੀਵਿਕਾ ਅਤੇ ਕਾਰੋਬਾਰੀ ਸੰਭਾਵਨਾਵਾਂ ਨੂੰ ਬਿਹਤਰ ਬਣਾਉਣ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਦੇ ਉਪਕਰਣਾਂ ਦੀ ਵਰਤੋਂ ਕਰਨ ਦੇ ਸਬੰਧ ਵਿੱਚ ਸਫ਼ਲਤਾਪੂਰਵਕ ਟ੍ਰੇਂਡ ਕੀਤਾ ਹੈ।

ਇਹ ਪਹਿਲ “ਸਮਾਜਿਕ ਭਲਾਈ ਲਈ ਏਆਈ” ਦੀ ਕਲਪਨਾ ਦੇ ਅਨੁਸਾਰ ਹੈ। ਮਾਣਯੋਗ ਪ੍ਰਧਾਨ ਮੰਤਰੀ ਨੇ ਇੰਡੀਆਏਆਈ ਇੰਪੈਕਟ ਸਮਿਟ ਦੌਰਾਨ ਇਸ ਕਲਪਨਾ ‘ਤੇ ਜ਼ੋਰ ਦਿੱਤਾ ਸੀ ਅਤੇ ਇਹ ਦਿੱਲੀ ਘੋਸ਼ਣਾ ਪੱਤਰ ਵਿੱਚ ਵੀ ਪ੍ਰਤੀਬਿੰਬਤ ਹੁੰਦਾ ਹੈ। ਇਹ ਭਾਰਤ ਸਰਕਾਰ ਦੇ ਮੰਤਰਾਲਿਆਂ ਦੁਆਰਾ ਕੀਤਾ ਗਿਆ ਆਪਣੀ ਤਰ੍ਹਾਂ ਦਾ ਪਹਿਲਾ ਯਤਨ ਹੈ, ਜਿਸ ਦਾ ਉਦੇਸ਼ ਜ਼ਮੀਨੀ ਪੱਧਰ ‘ਦੇ ਕਾਰੀਗਰਾਂ ਨੂੰ ਤੇਜ਼ੀ ਨਾਲ ਵਿਕਸਿਤ ਹੋ ਰਹੇ ਏਆਈ ਈਕੋਸਿਸਟਮ ਵਿੱਚ ਏਕੀਕ੍ਰਿਤ ਕਰਨਾ ਹੈ।

ਇਹ ਟ੍ਰੇਨਿੰਗ ਪ੍ਰੋਗਰਾਮ ਵਿਵਹਾਰਿਕ ਅਤੇ ਵਿਵਹਾਰਿਕ ਸੈਸ਼ਨਾਂ ਦੇ ਜ਼ਰੀਏ ਆਯੋਜਿਤ ਕੀਤਾ ਗਿਆ। ਇਸ ਨੂੰ ਸਰਲ ਭਾਸ਼ਾ ਵਿੱਚ ਪੇਸ਼ ਕੀਤਾ ਗਿਆ ਅਤੇ ਸਥਾਨਕ ਸਥਿਤੀਆਂ ਦੇ ਅਨੁਸਾਰ ਤਿਆਰ ਕੀਤਾ ਗਿਆ, ਤਾਂ ਜੋ ਵੱਖ-ਵੱਖ ਕਾਰੋਬਾਰਾਂ ਦੇ ਕਾਰੀਗਰਾਂ ਦੇ ਲਈ ਇਸ ਦੀ ਪਹੁੰਚਯੋਗਤਾ ਅਤੇ ਪ੍ਰਾਸੰਗਿਕਤਾ ਨੂੰ ਯਕੀਨੀ ਬਣਾਇਆ ਜਾ ਸਕੇ।

ਭਾਗੀਦਾਰਾਂ ਨੂੰ ਚੈਟਜੀਪੀਟੀ, ਇੰਡਸ ਅਤੇ ਗੂਗਲ ਜੈਮਿਨੀ ਵਰਗੇ ਪ੍ਰਮੁੱਖ ਏਆਈ ਪਲੈਟਫਾਰਮ ਤੋਂ ਜਾਣੂ ਕਰਵਾਇਆ ਗਿਆ, ਤਾਂ ਜੋ ਉਹ ਅਸਲ ਦੁਨੀਆ ਦੀਆਂ ਐਪਲੀਕੇਸ਼ਨਾਂ ਲਈ ਤਕਨਾਲੋਜੀ ਦਾ ਲਾਭ ਲੈ ਸਕਣ।

 

https://static.pib.gov.in/WriteReadData/userfiles/image/image001JY7S.jpg

ਇਸ ਟ੍ਰੇਨਿੰਗ ਦੀਆਂ ਮੁੱਖ ਵਿਸ਼ੇਸ਼ਤਾਵਾਂ

ਇਸ ਪ੍ਰੋਗਰਾਮ ਦਾ ਉਦੇਸ਼ ਕਾਰੀਗਰਾਂ ਨੂੰ ਵਿਵਹਾਰਿਕ ਏਆਈ-ਅਧਾਰਿਤ ਕੌਸ਼ਲ ਤੋਂ ਸਸ਼ਕਤ ਬਣਾਉਣਾ ਸੀ, ਜਿਨ੍ਹਾਂ ਵਿੱਚ ਸ਼ਾਮਲ ਹਨ:

* ਆਰਟੀਫਿਸ਼ੀਅਲ ਇੰਟੈਲੀਜੈਂਸ: (ਏਆਈ) ਤੋਂ ਜਾਣੂ ਅਤੇ ਵਿਆਪਕ ਤੌਰ ‘ਤੇ ਉਪਯੋਗ ਕੀਤੇ ਜਾਣ ਵਾਲੇ ਏਆਈ ਉਪਕਰਣਾਂ ਦਾ ਸੰਖੇਪ ਵੇਰਵਾ

* ਬ੍ਰਾਂਡਿੰਗ, ਉਤਪਾਦ ਡਿਜ਼ਾਈਨ, ਪੈਕੇਜਿੰਗ ਅਤੇ ਮਾਰਕੀਟਿੰਗ ਸਬੰਧੀ ਰਣਨੀਤੀਆਂ

* ਡਿਜੀਟਲ ਅਤੇ ਏਆਈ-ਅਧਾਰਿਤ ਉਪਾਵਾਂ ਦੀ ਵਰਤੋਂ ਕਰਕੇ ਕਾਰੋਬਾਰੀ ਕੁਸ਼ਲਤਾ ਵਧਾਉਣਾ

* ਗ੍ਰਾਹਕਾਂ ਦੇ ਨਾਲ ਜੁੜਾਅ ਅਤੇ ਬਜ਼ਾਰ ਦੀ ਪਹੁੰਚ ਦੇ ਵਿਸਤਾਰ ਲਈ ਏਆਈ ਦਾ ਲਾਭ ਚੁੱਕਣਾ

* ਏਆਈ-ਤਿਆਰ ਉਤਪਾਦ ਵੇਰਵੇ ਅਤੇ ਉੱਚ ਗੁਣਵੱਤਾ ਵਾਲੀ ਵਿਜ਼ੂਅਲ ਸਮੱਗਰੀ ਤਿਆਰ ਕਰਨਾ

ਪੈਨ- ਇੰਡੀਆ ਕਵਰੇਜ

ਇਸ ਪਹਿਲ ਵਿੱਚ ਕਈ ਰਾਜਾਂ ਅਤੇ ਕੇਂਦਰ-ਸ਼ਾਸਿਤ ਪ੍ਰਦੇਸ਼ਾਂ ਦੀ ਵਿਆਪਕ ਭਾਗੀਦਾਰੀ ਦੇਖੀ ਗਈ। ਲਾਭਾਰਥੀਆਂ ਦਾ ਵੇਰਵਾ ਇਸ ਤਰ੍ਹਾਂ ਹੈ:

* ਤੇਲੰਗਾਨਾ – 387

* ਮਹਾਰਾਸ਼ਟਰ – 295

* ਗੁਜਰਾਤ – 262

* ਰਾਜਸਥਾਨ – 251

* ਬਿਹਾਰ – 250

* ਕਰਨਾਟਕ – 248

* ਉੱਤਰ ਪ੍ਰਦੇਸ਼ – 210

* ਪੰਜਾਬ – 100

* ਦਿੱਲੀ – 82

* ਓਡੀਸ਼ਾ – 70

* ਗੋਆ – 68

* ਉੱਤਰਾਖੰਡ – 51

* ਮੇਘਾਲਿਆ – 51

* ਤ੍ਰਿਪੁਰਾ – 50

* ਝਾਰਖੰਡ – 43

* ਦਮਨ ਅਤੇ ਦੀਓ – 38

* ਚੰਡੀਗੜ੍ਹ – 36

* ਹਿਮਾਚਲ ਪ੍ਰਦੇਸ਼ – 31

* ਸਿੱਕਮ – 20

* ਕੁੱਲ ਲਾਭਾਰਥੀ : 2,543

 

ਤਕਨਾਲੋਜੀ ਦੇ ਨਾਲ ਪਰੰਪਰਾ ਦਾ ਸਸ਼ਕਤੀਕਰਣ

ਰਵਾਇਤੀ ਸ਼ਿਲਪਕਲਾ ਵਿੱਚ ਏਆਈ ਨੂੰ ਏਕੀਕ੍ਰਿਤ ਕਰਕੇ, ਮੰਤਰਾਲੇ ਦਾ ਟੀਚਾ ਹੈ:

* ਜ਼ਮੀਨੀ ਪੱਧਰ ਦੇ ਉੱਦਮੀਆਂ ਦਰਮਿਆਨ ਵਿਆਪਕ ਡਿਜੀਟਲ ਵੰਡ ਦੇ ਪਾੜੇ ਨੂੰ ਪੂਰਾ ਕਰਨਾ

* ਉਤਪਾਦ ਮੁੱਲ ਅਤੇ ਵਿਸ਼ਵਵਿਆਪੀ ਮੁਕਾਬਲੇਬਾਜ਼ੀ ਨੂੰ ਵਧਾਉਣਾ

* ਕਾਰੀਗਰਾਂ ਨੂੰ ਨਵੇਂ ਬਜ਼ਾਰਾਂ ਅਤੇ ਗ੍ਰਾਹਕ ਵਰਗਾਂ ਤੱਕ ਪਹੁੰਚ ਪ੍ਰਦਾਨ ਕਰਨਾ

* ਟਿਕਾਊ ਅਤੇ ਸਮਾਵੇਸ਼ੀ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨਾ

ਇਹ ਪਹਿਲ ਭਾਰਤੀ ਸ਼ਿਲਪਕਲਾ ਦੀ ਸਮ੍ਰਿੱਧ ਵਿਰਾਸਤ ਨੂੰ ਡਿਜੀਟਲ ਤੌਰ ‘ਤੇ ਸਸ਼ਕਤ ਅਤੇ ਗਲੋਬਲ ਪੱਧਰ ‘ਤੇ ਪ੍ਰਤੀਯੋਗੀ ਖੇਤਰ ਵਿੱਛ ਬਦਲਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।

 

*********

 

ਸੁਨੀਲ ਕੁਮਾਰ ਤਿਵਾਰੀ/ਏਕੇ


(Release ID: 2253815) ਵਿਜ਼ੀਟਰ ਕਾਊਂਟਰ : 16