ਵਣਜ ਤੇ ਉਦਯੋਗ ਮੰਤਰਾਲਾ
ਸੀਟੀਆਈਐੱਲ ਨੇ ਨਵੀਂ ਦਿੱਲੀ ਵਿੱਚ ਅੰਤਰਰਾਸ਼ਟਰੀ ਸਬਸਿਡੀ ‘ਤੇ ਡਬਲਿਊਟੀਓ ਦੇ ਫੈਸਲੇ ‘ਤੇ ਇੱਕ ਪੈਨਲ ਚਰਚਾ ਦਾ ਆਯੋਜਨ ਕੀਤਾ
Posted On:
19 APR 2026 3:24PM by PIB Chandigarh
ਸੈਂਟਰ ਫਾਰ ਟ੍ਰੇਡ ਐਂਡ ਇਨਵੈਸਟਮੈਂਟ ਲਾਅ (ਸੀਟੀਆਈਐੱਲ), ਇੰਡੀਅਨ ਇੰਸਟੀਟਿਊਟ ਆਫ਼ ਫਾਰੇਨ ਟ੍ਰੇਡ ਨੇ ਸਾਊਥ ਏਸ਼ੀਅਨ ਇੰਟਰਨੈਸ਼ਨਲ ਇਕਨੌਮਿਕ ਲਾਅ ਨੈੱਟਵਰਕ (ਐੱਸਏਆਈਐੱਲਐੱਨ) ਅਤੇ ਇੰਡੀਅਨ ਸੋਸਾਇਟੀ ਆਫ਼ ਇੰਟਰਨੈਸ਼ਨਲ ਲਾਅ (ਆਈਐੱਸਆਈਐੱਲ) ਦੇ ਸਹਿਯੋਗ ਨਾਲ ਨਵੀਂ ਦਿੱਲੀ ਵਿਖੇ ਇੰਡੀਅਨ ਸੋਸਾਇਟੀ ਆਫ਼ ਇੰਟਰਨੈਸ਼ਨਲ ਲਾਅ ਵਿੱਚ ਇੰਡੋਨੇਸ਼ੀਆ ਤੋਂ ਸਟੇਨਲੈਸ ਸਟੀਲ ਕੋਲਡ-ਰੋਲਡ ਫਲੈਟ ਉਤਪਾਦਾਂ ‘ਤੇ ਯੂਰੋਪੀਅਨ ਯੂਨੀਅਨ ਕਾਊਂਟਰਵੇਲਿੰਗ ਅਤੇ ਐੰਟੀ-ਡੰਪਿੰਗ ਡਿਊਟੀਆਂ (ਡੀਐੱਸ616) ਵਿਵਾਦ ਵਿੱਚ ਅੰਤਰਰਾਸ਼ਟਰੀ ਸਬਸਿਡੀ ‘ਤੇ ਡਬਲਿਊਟੀਓ ਪੈਨਲ ਦੇ ਫੈਸਲੇ ‘ਤੇ ਇੱਕ ਪੈਨਲ ਚਰਚਾ ਦਾ ਆਯੋਜਨ ਕੀਤਾ।
ਚਰਚਾ ਵਿਸ਼ਵ ਵਪਾਰ ਸੰਗਠਨ ਪੈਨਲ ਦੀ ਰਿਪੋਰਟ ਤੋਂ ਪੈਦਾ ਹੋਣ ਵਾਲੇ ਕਾਨੂੰਨੀ ਅਤੇ ਨੀਤੀਗਤ ਪ੍ਰਭਾਵਾਂ ‘ਤੇ ਕੇਂਦ੍ਰਿਤ ਸੀ, ਵਿਸ਼ੇਸ਼ ਤੌਰ ‘ਤੇ ਸਬਸਿਡੀ ਅਤੇ ਕਾਊਂਟਰਵੇਲਿੰਗ ਉਪਾਵਾਂ ‘ਤੇ ਸਮਝੌਤਾ (ਐੱਸਸੀਐੱਮ ਸਮਝੌਤੇ) ਅਤੇ ਅੰਤਰਰਾਸ਼ਟਰੀ ਸਬਸਿਡੀ ਲਈ ਇਸ ਦੀ ਵਰਤੋਂ ਦੇ ਸੰਦਰਭ ਵਿੱਚ। ਵਿਚਾਰ-ਵਟਾਂਦਰੇ ਵਿੱਚ ਵਿਦੇਸ਼ੀ ਸੰਸਥਾਵਾਂ, ਜਿਨ੍ਹਾਂ ਵਿੱਚ ਰਾਜ ਨਾਲ ਸਬੰਧਿਤ ਧਿਰਾਂ ਵੀ ਸ਼ਾਮਲ ਹਨ, ਜਿਨ੍ਹਾਂ ਵਿੱਚ ਇੰਡੋਨੇਸ਼ੀਆ ਸਰਕਾਰ ਨੂੰ ਪ੍ਰਦਾਨ ਕੀਤੇ ਗਏ ਵਿੱਤੀ ਯੋਗਦਾਨਾਂ ਨੂੰ ਅਲਾਟ ਕਰਨ ਅਤੇ ਅਜਿਹੇ ਯੋਗਦਾਨਾਂ ਨੂੰ ਕਾਊਂਟਰ ਉਪਲਬਧ ਸਬਸਿਡੀਆਂ ਦੇ ਰੂਪ ਵਿੱਚ ਮੰਨਣ ਦੇ ਸਬੰਧ ਵਿੱਚ ਯੂਰੋਪੀਅਨ ਯੂਨੀਅਨ ਦੀ ਪਹੁੰਚ ਦੀ ਜਾਂਚ ਕੀਤੀ ਗਈ।
ਪੈਨਲ ਨੇ ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ) ਪੈਨਲ ਦੇ ਨਤੀਜਿਆਂ ਦਾ ਵਿਸ਼ਲੇਸ਼ਣ ਕੀਤਾ, ਜਿਸ ਵਿੱਚ ਸਪਸ਼ਟ ਕੀਤਾ ਗਿਆ ਕਿ ਐੱਸਸੀਐੱਮ ਸਮਝੌਤੇ ਦੀ ਧਾਰਾ 1.1 (ਏ) (1) ਦੇ ਤਹਿਤ ਸਰਕਾਰ ਦੁਆਰਾ “ਵਿੱਤੀ ਯੋਗਦਾਨ” ਦੀ ਪਰਿਭਾਸ਼ਾ ਇੱਕ ਸੀਮਿਤ ਸੂਚੀ ਹੈ, ਜਿਸ ਨਾਲ ਸਰਕਾਰ-ਤੋਂ ਸਰਕਾਰ ਪ੍ਰੇਰਣਾ ਇਸ ਦੇ ਦਾਇਰੇ ਤੋਂ ਬਾਹਰ ਹੋ ਜਾਂਦੀ ਹੈ। ਚਰਚਾ ਵਿੱਚ “ਜਨਤਕ ਸੰਸਥਾ” ਦਾ ਦਰਜਾ ਨਿਰਧਾਰਿਤ ਕਰਨ ਨਾਲ ਸਬੰਧਿਤ ਮੁੱਦਿਆਂ ‘ਤੇ ਵੀ ਵਿਚਾਰ ਕੀਤਾ ਗਿਆ, ਜਿਸ ਵਿੱਚ ਕਿਸੇ ਸੰਸਥਾ ਦੀਆਂ ਵਿਸ਼ੇਸ਼ਤਾਵਾਂ ਅਤੇ ਸਰਕਾਰ ਦੇ ਨਾਲ ਉਸ ਦੇ ਸਬੰਧਾਂ ਦੇ ਠੋਸ ਮੁਲਾਂਕਣ ਦੀ ਜ਼ਰੂਰਤ ‘ਤੇ ਬਲ ਦਿੱਤਾ ਗਿਆ।
ਅੰਤਰਰਾਸ਼ਟਰੀ ਸਬਸਿਡੀਆਂ ਨੂੰ ਰੈਗੂਲੇਟ ਕਰਨ ਲਈ ਇਸ ਫੈਸਲੇ ਦੇ ਵਿਆਪਕ ਪ੍ਰਭਾਵਾਂ ਦੀ ਵੀ ਜਾਂਚ ਕੀਤੀ ਗਈ, ਜਿਸ ਵਿੱਚ ਅੰਤਰਰਾਸ਼ਟਰੀ ਵਪਾਰ ਕਾਨੂੰਨ ਅਤੇ ਵਿਕਸਿਤ ਹੋ ਰਹੀ ਉਦਯੋਗਿਕ ਨੀਤੀਆਂ ਦਰਮਿਆਨ ਸਬੰਧਾਂ ‘ਤੇ ਇਸ ਦੇ ਸੰਭਾਵਿਤ ਪ੍ਰਭਾਵ ਸ਼ਾਮਲ ਹਨ। ਸੈਸ਼ਨ ਵਿੱਚ ਸੀਮਾ ਪਾਰ ਰਾਜ ਸਹਾਇਤਾ ਵਿਧੀਆਂ ਦੀ ਵਧਦੀ ਗੁੰਝਲਤਾ ਅਤੇ ਮੌਜੁਦਾ ਡਬਲਿਊਟੀਓ ਢਾਂਚੇ ਲਈ ਉਨ੍ਹਾਂ ਦੇ ਦੁਆਰਾ ਪੈਦਾ ਚੁਣੌਤੀਆਂ ਨੂੰ ਉਜਾਗਰ ਕੀਤਾ ਗਿਆ।
ਇੰਡੀਅਨ ਸੋਸਾਇਟੀ ਆਫ਼ ਇੰਟਰਨੈਸ਼ਨਲ ਲਾਅ (ਆਈਐੱਸਆਈਐੱਲ) ਦੇ ਪ੍ਰੈਜ਼ੀਡੈਂਟ ਅਤੇ ਧਰਮਸ਼ਾਸਤਰ ਨੈਸ਼ਨਲ ਲਾਅ ਯੂਨੀਵਰਸਿਟੀ (ਡੀਐੱਲਐੱਲਯੂ), ਜਬਲਪੁਰ ਦੇ ਵਾਈਸ ਚਾਂਸਲਰ ਪ੍ਰੋਫੈਸਰ (ਡਾ.) ਮਨੋਜ ਕੁਮਾਰ ਸਿਨਹਾ (ਵਰਚੁਅਲ) ਨੇ ਉਦਘਾਟਨੀ ਭਾਸ਼ਣ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਸਰਹੱਦ ਪਾਰ ਆਰਥਿਕ ਸਹਿਯੋਗ ਅਤੇ ਵਿਕਸਿਤ ਹੋ ਰਹੀਆਂ ਉਦਯੋਗਿਕ ਰਣਨੀਤੀਆਂ ਦੇ ਸੰਦਰਭ ਵਿੱਚ ਅੰਤਰਰਾਸ਼ਟਰੀ ਵਪਾਰ ਨਿਯਮ ਦੀ ਵਧਦੀ ਜਟਿਲਤਾ ‘ਤੇ ਜ਼ੋਰ ਦਿੱਤਾ।
ਇਸ ਪੈਨਲ ਚਰਚਾ ਦੀ ਪ੍ਰਧਾਨਗੀ ਸੀਟੀਆਈਐੱਲ ਦੇ ਪ੍ਰੋਫੈਸਰ ਅਤੇ ਵਿਭਾਗ ਮੁਖੀ ਡਾ. ਜੇਮਜ਼ ਜੇ. ਨੇਦੁਮਪਾਰਾ ਨੇ ਕੀਤੀ ਅਤੇ ਇਸ ਵਿੱਚ ਏਐੱਸਐੱਲ ਲੀਗਲ ਦੇ ਪ੍ਰਬੰਧ ਭਾਗੀਦਾਰ ਸ਼੍ਰੀ ਸ਼ਰਦ ਭੰਸਾਲੀ; ਡਬਲਿਊਟੀਓ ਅਧਿਐਨ ਕੇਂਦਰ ਦੇ ਸਹਾਇਕ ਪ੍ਰੋਫੈਸਰ ਸ਼੍ਰੀ ਮੁਕੇਸ਼ ਭਟਨਾਗਰ; ਆਰਥਿਕ ਕਾਨੂੰਨ ਅਭਿਆਸ (ਈਐੱਲਪੀ) ਦੇ ਭਾਗੀਦਾਰ ਸ੍ਰੀ ਪਾਰਥਸਾਰਥੀ ਝਾਅ; ਅਤੇ ਸੀਟੀਆਈਐੱਲ ਦੇ ਰਿਸਰਚ ਫੈਲੋ ਸ਼੍ਰੀ ਆਸ਼ੁਤੋਸ਼ ਕਸ਼ਯਪ ਸ਼ਾਮਲ ਹੋਏ ਸਨ।
ਸੈਸ਼ਨ ਦੀ ਸਮਾਪਤੀ ਸੈਂਟਰ ਫਾਰ ਸਟੱਡੀਜ਼ ਇਨ ਇੰਟਰਨੈਸ਼ਨਲ ਟ੍ਰੇਡ ਐਂਡ ਇਨਵੈਸਟਮੈਂਟ ਲਾਅਜ਼ ਦੇ ਡਾਇਰੈਕਟਰ ਅਤੇ ਧਰਮਸ਼ਾਸਤਰ ਨੈਸ਼ਨਲ ਲਾਅ ਯੂਨੀਵਰਸਿਟੀ (ਡੀਐੱਨਐੱਲਯੂ), ਜਬਲਪੁਰ ਵਿੱਚ ਕਾਨੂੰਨ ਦੇ ਸਹਾਇਕ ਪ੍ਰੋਫੈਸਰ ਡਾ. ਉਤਕਰਸ਼ ਕੇ ਮਿਸ਼ਰਾ (ਵਰਚੁਅਲ) ਦੇ ਸੰਬੋਧਨ ਨਾਲ ਹੋਈ, ਜਿਸ ਤੋਂ ਬਾਅਦ ਪੈਨਲ ਰਿਪੋਰਟ ਦੇ ਭਵਿੱਖ ਦੇ ਵਪਾਰ ਵਿਵਾਦਾਂ ‘ਤੇ ਪੈਣ ਵਾਲੇ ਪ੍ਰਭਾਵਾਂ ‘ਤੇ ਭਾਗੀਦਾਰਾਂ ਦੇ ਨਾਲ ਇੱਕ ਸੰਵਾਦਾਤਮਕ ਚਰਚਾ ਹੋਈ।
*********
ਅਭਿਸ਼ੇਕ ਦਿਆਲ/ਗਰਿਮਾ ਸਿੰਘ/ਅਨੁਸ਼ਕਾ ਪਾਂਡੇ
(Release ID: 2253707)
ਵਿਜ਼ੀਟਰ ਕਾਊਂਟਰ : 14