ਕਾਨੂੰਨ ਤੇ ਨਿਆਂ ਮੰਤਰਾਲਾ
ਨਿਆਂ ਵਿਭਾਗ ਨੇ ਸਵੱਛਤਾ ਪਖਵਾੜਾ 2026 ਦੌਰਾਨ ਕਈ ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਕੀਤਾ
Posted On:
16 APR 2026 2:23PM by PIB Chandigarh
ਨਿਆਂ ਵਿਭਾਗ ਨੇ 1 ਅਪ੍ਰੈਲ ਤੋਂ 15 ਅਪ੍ਰੈਲ, 2026 ਤੱਕ 'ਸਵੱਛਤਾ ਪਖਵਾੜਾ 2026' ਦਾ ਆਯੋਜਨ ਕੀਤਾ, ਜਿਸ ਵਿੱਚ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਨਿਜੀ ਅਤੇ ਪੇਸ਼ੇਵਰ ਜੀਵਨ ਵਿੱਚ ਸਿਹਤ, ਨਿਜੀ ਸਵੱਛਤਾ ਅਤੇ ਮਾਨਸਿਕ ਤੰਦਰੁਸਤੀ ਪ੍ਰਤੀ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕਈ ਗਤੀਵਿਧੀਆਂ ਸ਼ਾਮਲ ਸਨ।
2 ਅਪ੍ਰੈਲ, 2026 ਨੂੰ, ਵਿਭਾਗ ਨੇ ਸਾਰੇ ਕਰਮਚਾਰੀਆਂ ਲਈ ਅੱਧੇ ਘੰਟੇ ਦੇ ਯੋਗਾ ਸੈਸ਼ਨ ਦਾ ਆਯੋਜਨ ਕੀਤਾ, ਜਿਸ ਦਾ ਉਦੇਸ਼ ਉਨ੍ਹਾਂ ਨੂੰ ਯੋਗ ਨੂੰ ਆਪਣੀ ਜੀਵਨ ਸ਼ੈਲੀ ਦਾ ਅਨਿੱਖੜਵਾਂ ਅੰਗ ਬਣਾਉਣ ਲਈ ਉਤਸ਼ਾਹਿਤ ਕਰਨਾ ਸੀ। ਇਹ ਪਖਵਾੜਾ ਸੈਸ਼ਨ ਕਰਮਚਾਰੀਆਂ ਨੂੰ ਉਨ੍ਹਾਂ ਦੇ ਨਿਜੀ ਅਤੇ ਪੇਸ਼ੇਵਰ ਦੋਵਾਂ ਖੇਤਰਾਂ ਵਿੱਚ ਸਵੱਛਤਾ, ਸਿਹਤ ਅਤੇ ਤੰਦਰੁਸਤੀ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਣ ਲਈ ਪ੍ਰੇਰਿਤ ਕਰਨ ਲਈ ਆਯੋਜਿਤ ਕੀਤਾ ਗਿਆ ਸੀ।

ਸਵੱਛਤਾ ਅਤੇ ਸਾਫ ਸਫਾਈ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਲਈ ਵਿਭਾਗ ਵਿੱਚ 09.04.2026 ਨੂੰ ਅਧਿਕਾਰੀਆਂ ਅਤੇ ਸਟਾਫ਼ ਲਈ ਹਿੰਦੀ ਵਿੱਚ ਇੱਕ ਲੇਖ ਲਿਖਣ ਦਾ ਮੁਕਾਬਲਾ ਕਰਵਾਇਆ ਗਿਆ।

10 ਅਪ੍ਰੈਲ, 2026 ਨੂੰ, ਜੈਸਲਮੇਰ ਹਾਊਸ ਕੰਪਲੈਕਸ ਅੰਦਰ ਇੱਕ 'ਸ਼੍ਰਮਦਾਨ' (ਸਵੈ-ਇੱਛਤ ਕਿਰਤ) ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਤੋਂ ਬਾਅਦ ਸਕੱਤਰ (ਨਿਆਂ) ਸ਼੍ਰੀ ਨੀਰਜ ਵਰਮਾ ਦੀ ਅਗਵਾਈ ਹੇਠ ਰੁੱਖ ਲਗਾਉਣ ਦੀ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦਾ ਉਦੇਸ਼ ਅਧਿਕਾਰੀਆਂ ਨੂੰ ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਦੇ ਉਦੇਸ਼ ਨਾਲ - ਜਾਂ ਤਾਂ ਉਨ੍ਹਾਂ ਦੇ ਨਿਵਾਸ ਸਥਾਨਾਂ ਦੇ ਨੇੜੇ ਜਾਂ ਕਿਸੇ ਹੋਰ ਢੁਕਵੀਂ ਜਗ੍ਹਾ 'ਤੇ - ਰੁੱਖ ਲਗਾਉਣ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਾ ਹੈ। ਸਕੱਤਰ (ਨਿਆਂ) ਨੇ ਇੱਕ ਸਵੱਛ, ਹਰਾ ਅਤੇ ਟਿਕਾਊ ਵਾਤਾਵਰਣ ਪ੍ਰਾਪਤ ਕਰਨ ਲਈ ਨਿਰੰਤਰ ਯਤਨਾਂ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।


ਸਵੱਛਤਾ ਦਿਵਸ ਦੇ ਮੌਕੇ 'ਤੇ, 10 ਅਪ੍ਰੈਲ, 2026 ਨੂੰ ਨਿਆਂ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਬੱਚਿਆਂ ਲਈ ਇੱਕ ਚਿੱਤਰਕਲਾ ਮੁਕਾਬਲਾ ਆਯੋਜਿਤ ਕੀਤਾ ਗਿਆ। ਬੱਚਿਆਂ ਨੇ ਇਸ ਸਮਾਗਮ ਵਿੱਚ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਇਹ ਉਨ੍ਹਾਂ ਲਈ ਪ੍ਰੇਰਨਾ ਦਾ ਇੱਕ ਮਜ਼ਬੂਤ ਸਰੋਤ ਬਣ ਗਿਆ।

ਇਸ ਪਖਵਾੜੇ ਦੌਰਾਨ, ਵਿਭਾਗ ਨੇ 13 ਅਪ੍ਰੈਲ, 2026 ਨੂੰ iGOT ਮਿਸ਼ਨ LiFE (ਵਾਤਾਵਰਣ ਲਈ ਜੀਵਨਸ਼ੈਲੀ) ਦੇ ਤਹਿਤ ਇੱਕ ਸੈਸ਼ਨ/ਮੌਡਿਊਲ ਦਾ ਆਯੋਜਨ ਕੀਤਾ, ਜਿਸ ਨਾਲ ਹਰ ਕੋਈ ਵਾਤਾਵਰਣ ਸੰਭਾਲ ਲਈ ਟਿਕਾਊ ਰੋਜ਼ਾਨਾ ਅਭਿਆਸਾਂ ਨੂੰ ਸਿੱਖਣ ਅਤੇ ਅਪਣਾਉਣ ਦੇ ਯੋਗ ਹੋ ਗਿਆ, ਨਾਲ ਹੀ ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਨ ਲਈ 'ਵਾਤਾਵਰਣ ਪੱਖੀ ਲੋਕਾਂ' ਦਾ ਇੱਕ ਨੈੱਟਵਰਕ ਵਿਕਸਿਤ ਕੀਤਾ ਗਿਆ। ਸੈਸ਼ਨ ਦਾ ਉਦੇਸ਼ 'ਯੂਜ਼ ਐਂਡ ਡਿਸਪੋਜ਼ ਇਕੋਨਮੀ’ ਅਰਥਵਿਵਸਥਾ ਤੋਂ 'ਸਰਕੂਲਰ ਅਰਥਵਿਵਸਥਾ' ਵਿੱਚ ਤਬਦੀਲੀ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ, ਜਿਸ ਵਿੱਚ ਵਾਤਾਵਰਣ ਸਥਿਰਤਾ ਲਈ ਵਿਅਕਤੀਗਤ ਜ਼ਿੰਮੇਵਾਰੀ 'ਤੇ ਜ਼ੋਰ ਦਿੱਤਾ ਗਿਆ ਸੀ।

ਭਾਰਤ ਰਤਨ ਡਾ. ਬੀ.ਆਰ. ਅੰਬੇਡਕਰ ਦੀ ਜਯੰਤੀ - ਮੰਗਲਵਾਰ, 14 ਅਪ੍ਰੈਲ, 2026 - ਦੇ ਮੌਕੇ 'ਤੇ, ਸਵੱਛਤਾ ਪਖਵਾੜਾ ਸਮਾਰੋਹ ਦੌਰਾਨ, ਨਿਆਂ ਵਿਭਾਗ ਨੇ ਡਾ. ਬੀ.ਆਰ. ਅੰਬੇਡਕਰ ਦੀ ਪ੍ਰਤਿਮਾ ਦਾ 'ਮਾਲਾ-ਅਰਪਣ' (Malyarpan) ਸਮਾਰੋਹ ਦਾ ਵੀ ਆਯੋਜਨ ਕੀਤਾ। ਇਹ ਸਮਾਗਮ ਭਾਰਤੀ ਸੰਵਿਧਾਨ ਦੇ ਨਿਰਮਾਤਾ ਨੂੰ ਸ਼ਰਧਾਂਜਲੀ ਦੇਣ ਅਤੇ ਔਰਤਾਂ, ਮਜ਼ਦੂਰਾਂ ਅਤੇ ਹਾਸ਼ੀਏ 'ਤੇ ਪਏ ਭਾਈਚਾਰਿਆਂ ਲਈ ਸਮਾਨਤਾ, ਨਿਆਂ, ਸਮਾਜਿਕ ਸਸ਼ਕਤੀਕਰਣ ਅਤੇ ਸਮਾਜਿਕ ਸੁਧਾਰਾਂ ਦੇ ਉਨ੍ਹਾਂ ਦੇ ਆਦਰਸ਼ਾਂ ਪ੍ਰਤੀ ਵਚਨਬੱਧਤਾ ਨੂੰ ਦੁਹਰਾਉਣ ਲਈ ਆਯੋਜਿਤ ਕੀਤਾ ਗਿਆ ਸੀ। ਕਾਨੂੰਨ ਅਤੇ ਨਿਆਂ ਰਾਜ ਮੰਤਰੀ (ਸੁਤੰਤਰ ਚਾਰਜ), ਸ਼੍ਰੀ ਅਰਜੁਨ ਰਾਮ ਮੇਘਵਾਲ ਨੇ ਜੈਸਲਮੇਰ ਹਾਊਸ ਕੰਪਲੈਕਸ ਦੇ ਸਾਹਮਣੇ ਸਥਿਤ ਡਾ. ਬੀ.ਆਰ. ਅੰਬੇਡਕਰ ਦੀ ਪ੍ਰਤਿਮਾ 'ਤੇ ਫੁੱਲ ਮਾਲਾਵਾਂ ਭੇਟ ਕੀਤੀਆਂ।
ਡਾ. ਅੰਬੇਡਕਰ ਦੇ ਸਮਾਜ ਪ੍ਰਤੀ ਸ਼ਾਨਦਾਰ ਯੋਗਦਾਨ ਨੂੰ ਯਾਦ ਕਰਦੇ ਹੋਏ, ਨਿਆਂ ਵਿਭਾਗ ਦੇ ਸਕੱਤਰ, ਸ਼੍ਰੀ ਨੀਰਜ ਵਰਮਾ - ਵਿਭਾਗ ਦੇ ਸਾਬਕਾ ਸਕੱਤਰਾਂ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਵੀ ਇਸ ਮੌਕੇ 'ਤੇ ਡਾ. ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕੀਤੀ।


ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਇਨ੍ਹਾਂ ਗਤੀਵਿਧੀਆਂ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ, ਜਿਸ ਨਾਲ ਕਾਰਜ ਸਥਾਨਾਂ ਅਤੇ ਹੋਰ ਥਾਵਾਂ 'ਤੇ ਸਵੱਛਤਾ ਅਤੇ ਸਾਫ-ਸਫਾਈ ਬਣਾਈ ਰੱਖਣ ਪ੍ਰਤੀ ਸਮੂਹਿਕ ਜ਼ਿੰਮੇਵਾਰੀ ਦੀ ਭਾਵਨਾ ਮਜ਼ਬੂਤ ਹੋਈ। ਪਖਵਾੜੇ ਦੌਰਾਨ, ਸਫਾਈ ਗਤੀਵਿਧੀਆਂ ਅਤੇ ਮੁਕਾਬਲਿਆਂ ਦੀਆਂ ਵੱਖ-ਵੱਖ ਸ਼੍ਰੇਣੀਆਂ ਵਿੱਚ ਅਧਿਕਾਰੀਆਂ ਨੂੰ ਕਈ ਪੁਰਸਕਾਰ ਪ੍ਰਦਾਨ ਕੀਤੇ ਗਏ। ਵਿਭਾਗ ਸਵੱਛ ਭਾਰਤ ਮਿਸ਼ਨ ਦੇ ਆਦਰਸ਼ਾਂ ਪ੍ਰਤੀ ਵਚਨਬੱਧ ਹੈ ਅਤੇ ਨਿਯਮਿਤ ਪਹਿਲਕਦਮੀਆਂ, ਮੁਹਿੰਮਾਂ ਅਤੇ ਗਤੀਵਿਧੀਆਂ ਰਾਹੀਂ ਸਫਾਈ ਅਤੇ ਸਥਿਰਤਾ ਨੂੰ ਉਤਸ਼ਾਹਿਤ ਕਰਨਾ ਜਾਰੀ ਰੱਖੇਗਾ।
*********
ਸਮਰਾਟ/ਪੀਐੱਨ/ਏਕੇ
(Release ID: 2252888)
ਵਿਜ਼ੀਟਰ ਕਾਊਂਟਰ : 5