ਕਾਨੂੰਨ ਤੇ ਨਿਆਂ ਮੰਤਰਾਲਾ
azadi ka amrit mahotsav

ਨਿਆਂ ਵਿਭਾਗ ਵਿੱਚ ਸਵੱਛਤਾ ਪਖਵਾੜਾ 2026 ਵਿੱਚ ਅਧਿਕਾਰੀਆਂ ਅਤੇ ਸਟਾਫ਼ ਦੀ ਉਤਸ਼ਾਹਪੂਰਨ ਸਰਗਰਮ ਭਾਗੀਦਾਰੀ


Posted On: 07 APR 2026 5:55PM by PIB Chandigarh

ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਨਿਆਂ ਵਿਭਾਗ ਵਿੱਚ 1 ਅਪ੍ਰੈਲ ਤੋਂ 15 ਅਪ੍ਰੈਲ 2026 ਤੱਕ ਸਵੱਛਤਾ ਪਖਵਾੜਾ 2026 ਮਨਾਇਆ ਜਾ ਰਿਹਾ ਹੈ। ਇਸ ਅਧੀਨ ਸਵੱਛਤਾ, ਸਾਫ- ਸਫਾਈ ਅਤੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਿੱਚ ਜਾਗਰੂਕਤਾ ਲਈ ਵਿਭਿੰਨ ਗਤੀਵਿਧੀਆਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ।

 

ਸਵੱਛਤਾ ਪਖਵਾੜਾ 1 ਅਪ੍ਰੈਲ 2026 ਨੂੰ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਸਵੱਛਤਾ ਸਹੁੰ ਚੁਕਾਉਣ ਨਾਲ ਸ਼ੁਰੂ ਹੋਇਆ। ਸ਼੍ਰੀ ਨੀਰਜ ਵਰਮਾ, ਸਕੱਤਰ (ਨਿਆਂ ਵਿਭਾਗ) ਨੇ ਸਾਰਿਆਂ ਨੂੰ ਸਹੁੰ ਚੁਕਾਈ ਅਤੇ ਸਵੱਛ ਭਾਰਤ ਪ੍ਰਤੀ ਵਚਨਬੱਧਤਾ ਨੂੰ ਦੁਹਰਾਇਆ।

ਇਸ ਪ੍ਰੋਗਰਾਮ ਤੋਂ ਬਾਅਦ ਜੈਸਲਮੇਰ ਹਾਊਸ ਪਰਿਸਰ ਵਿੱਚ ਸਵੈ-ਇੱਛਤ ਸ਼੍ਰਮਦਾਨ ਆਯੋਜਿਤ ਕੀਤਾ ਗਿਆ, ਅਧਿਕਾਰੀਆਂ ਅਤੇ ਸਟਾਫ਼ ਨੇ ਇਸ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਸਵੱਛ ਭਾਰਤ ਅਭਿਆਨ ਪ੍ਰਤੀ ਆਪਣਾ ਸਮਰਥਨ/ਪ੍ਰਤੀਬੱਧਤਾ ਪ੍ਰਗਟ ਕੀਤੀ।

 

ਇਸ ਸਮਾਗਮ ਵਿੱਚ ਅਧਿਕਾਰੀਆਂ ਅਤੇ ਸਟਾਫ਼ ਦੀ ਉਤਸ਼ਾਹਪੂਰਨ ਭਾਗੀਦਾਰੀ ਰਹੀ, ਜਿਸ ਨਾਲ ਕਾਰਜ ਸਥਾਨਾਂ ਅਤੇ ਇਸ ਆਲੇ-ਦੁਆਲੇ ਸਾਫ-ਸਫਾਈ ਬਣਾਈ ਰੱਖਣ ਦੀ ਸਮੂਹਿਕ ਜ਼ਿੰਮੇਵਾਰੀ ਦੀ ਭਾਵਨਾ ਮਜ਼ਬੂਤ ਹੋਈ।

ਨਿਆਂ ਵਿਭਾਗ ਵਿੱਚ ਸਵੱਛਤਾ ਪਖਵਾੜੇ ਦੇ ਦੌਰਾਨ ਕਈ ਹੋਰ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ, ਜਿਸ ਵਿੱਚ ਯੋਗਾ ਸੈਸ਼ਨ, ਸਵੱਛਤਾ 'ਤੇ ਵਰਕਸ਼ਾਪ, ਸਵੱਛਤਾ 'ਤੇ ਲੇਖ ਲਿਖਣ ਅਤੇ ਡਰਾਇੰਗ ਮੁਕਾਬਲਾ ਅਤੇ ਬੇਕਾਰ ਵਸਤੂਆਂ ਦੀ ਛਟਾਈ ਕਰਕੇ ਵੱਖ ਕਰਨਾ ਅਤੇ ਉਨ੍ਹਾਂ ਦੀ ਨੀਲਾਮੀ ਸ਼ਾਮਲ ਹੈ।

 

*********

ਸਮਰਾਟ/ਪੀਐੱਨ/ਏਕੇ


(Release ID: 2250139) ਵਿਜ਼ੀਟਰ ਕਾਊਂਟਰ : 5