ਵਿੱਤ ਮੰਤਰਾਲਾ
azadi ka amrit mahotsav

ਵਿੱਤੀ ਸੇਵਾ ਵਿਭਾਗ ਸਕੱਤਰ ਨੇ ਬੈਂਕ ਆਫ ਬੜੌਦਾ ਦੇ ਏਆਈ-ਸੰਚਾਲਿਤ ਬਹੁ-ਭਾਸ਼ਾਈ ਸੰਵਾਦ ਮੰਚ ‘ਬੌਬ ਸੰਵਾਦ’ ਲਾਂਚ ਕੀਤਾ, ਬ੍ਰਾਂਚਾਂ ਵਿੱਚ ਗ੍ਰਾਹਕਾਂ ਨਾਲ ਗੱਲਬਾਤ ਬਿਹਤਰ ਹੋਵੇਗੀ


ਬੈਂਕ ਦੁਆਰਾ ਸਵੈ-ਵਿਕਸਿਤ ਏਆਈ ਪਲੈਟਫਾਰਮ ਭਾਰਤ ਦੀ ਭਾਸ਼ਾਈ ਵਿਭਿੰਨਤਾ ਅਪਣਾਉਂਦੇ ਹੋਏ 22 ਭਾਸ਼ਾਵਾਂ ਵਿੱਚ ਰੀਅਲ ਟਾਈਮ ਅਤੇ ਘੱਟ ਦੇਰੀ ਨਾਲ ਇੱਕ ਦੋ-ਪਾਸੜ ਸੰਚਾਰ ਸਮਰੱਥ ਬਣਾਏਗਾ

ਡੀਐੱਫਐੱਸ ਸਕੱਤਰ ਨੇ ਬੌਬ ਸੰਵਾਦ ਨੂੰ ਸਮਾਵੇਸ਼ੀ ਬੈਂਕਿੰਗ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਦੱਸਿਆ, ਤਕਨਾਲੋਜੀ ਦੁਆਰਾ ਗ੍ਰਾਹਕਾਂ ਨੂੰ ਬਿਹਤਰ ਸੇਵਾ ਮਿਲੇਗੀ

Posted On: 07 APR 2026 2:43PM by PIB Chandigarh

ਵਿੱਤ ਮੰਤਰਾਲੇ ਦੇ ਵਿੱਤੀ ਸੇਵਾ ਵਿਭਾਗ ਸਕੱਤਰ ਸ਼੍ਰੀ ਐੱਮ. ਨਾਗਰਾਜੂ ਨੇ 28 ਮਾਰਚ 2026 ਨੂੰ ਮੁੰਬਈ ਵਿੱਚ ਰਸਮੀ ਤੌਰ ‘ਤੇ ਬੈਂਕ ਆਫ ਬੜ੍ਹੌਦਾ (ਬੈਂਕ) ਦਾ ਬੌਬ ਸੰਵਾਦ ਲਾਂਚ ਕੀਤਾ।

ਇਹ ਪਲੈਟਫਾਰਮ ਏਆਈ-ਸੰਚਾਲਿਤ ਬਹੁ-ਭਾਸ਼ਾਈ ਵਿਸ਼ੇਸ਼ ਸੰਵਾਦ ਮੰਚ ਹੈ, ਜਿਸ ਦਾ ਉਦੇਸ਼ ਬ੍ਰਾਂਚਾਂ ਵਿੱਚ ਗ੍ਰਾਹਕਾਂ ਦੇ ਨਾਲ ਗੱਲਬਾਤ ਬਿਹਤਰ ਬਣਾਉਣਾ ਹੈ। ਪਹਿਲੀ ਵਾਰ ਕਿਸੇ ਬੈਂਕ ਨੇ ਇਸ ਤਰ੍ਹਾਂ ਦਾ ਪਲੈਟਫਾਰਮ ਸਥਾਪਿਤ ਕੀਤਾ ਹੈ। ਭਾਸ਼ਾ ਸਬੰਧੀ ਪਰੇਸ਼ਾਨੀਆਂ ਦੂਰ ਕਰਨ ਲਈ ਤਿਆਰ ਕੀਤੇ ਗਏ ਇਸ ਪਲੈਟਫਾਰਮ ਨਾਲ ਗ੍ਰਾਹਕਾਂ ਅਤੇ ਬੈਂਕ ਬ੍ਰਾਂਚ ਦੇ ਕਰਮਚਾਰੀਆਂ ਨੂੰ ਪਸੰਦ ਦੀ ਭਾਸ਼ਾ ਵਿੱਚ ਇੱਕ-ਦੂਜੇ ਨਾਲ ਨਿਮਰਤਾ ਨਾਲ ਗੱਲ ਕਰਨ ਵਿੱਚ ਅਸਾਨੀ ਹੋਵੇਗੀ।

ਸ਼੍ਰੀ ਐੱਮ. ਨਾਗਰਾਜੂ ਨੇ ਇਹ ਪਹਿਲ ਸ਼ੁਰੂ ਕਰਨ ֲ‘ਤੇ ਬੈਂਕ ਆਫ ਬੜ੍ਹੌਦਾ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਬੈਂਕ ਦੇ ਕੰਮਾਂ ਵਿੱਚ ਭਾਸ਼ਾਈ ਰੁਕਾਵਟ ਨੂੰ ਦੂਰ ਕਰਨ ਅਤੇ ਗ੍ਰਾਹਕਾਂ ਨੂੰ ਬਿਹਤਰ ਸਹੂਲਤ ਪ੍ਰਦਾਨ ਕਰਨ ਲਈ ਬੈਂਕ ਆਫ ਬੜ੍ਹੌਦਾ ਦੀ ਇਨੋਵੇਟਿਵ ਟੈਕਨੋਲੋਜੀ ਵਰਤੋਂ ਦੀ ਸ਼ਲਾਘਾ ਕੀਤੀ।

ਵਿੱਤੀ ਸੇਵਾ ਵਿਭਾਗ ਸਕੱਤਰ ਨੇ ਕਿਹਾ ਕਿ ਬੌਬ ਸੰਵਾਦ ਵਧੇਰੇ ਸਮਾਵੇਸ਼ੀ ਅਤੇ ਪਹੁੰਚਯੋਗ ਸੇਵਾ ਨੂੰ ਉਤਸ਼ਾਹਿਤ ਕਰੇਗਾ ਅਤੇ ਬੈਂਕ ਬ੍ਰਾਂਚਾਂ ਵਿੱਚ ਗ੍ਰਾਹਕ ਸੇਵਾ ਵਿੱਚ ਸੁਧਾਰ ਵਿੱਚ ਸਹਾਇਕ ਹੋਵੇਗਾ। ਉਨ੍ਹਾਂ ਕਿਹਾ ਕਿ ਬੈਂਕ ਆਫ ਬੜ੍ਹੌਦਾ ਦੀ ਇਸ ਪਹਿਲਕਦਮੀ ਨੇ ਇਸ ਖੇਤਰ ਵਿੱਚ ਨਵਾਂ ਮਾਪਦੰਡ ਸਥਾਪਿਤ ਕੀਤਾ ਹੈ।

ਸ਼੍ਰੀ ਨਾਗਰਾਜੂ ਨੇ   ‘ਬੌਬ ਫੌਰੈਸਟ’ ਦਾ ਵੀ ਦੌਰਾ ਕੀਤਾ। ਇਹ ਕਿ ਬੌਬ ਅਰਥ, ਗ੍ਰੀਨ ਡਿਪੌਜਿਟਸ ਅਤੇ ਗ੍ਰੀਨ ਬੌਂਡਸ ਤੋਂ ਬਾਅਦ ਬੈਂਕ ਦੀ ਇੱਕ ਹੋਰ ਗ੍ਰੀਨ (ਹਰਿਤ) ਪਹਿਲਕਦਮੀ ਹੈ ਜੋ ਸਥਿਰਤਾ ਅਤੇ ਸੰਪੂਰਨ ESG ਟੀਚਿਆਂ ਪ੍ਰਤੀ ਬੈਂਕ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ‘ਬੌਬ ਫੌਰੈਸਟ’ ਮੁੰਬਈ ਵਿੱਚ ਬੈਂਕ ਆਫ ਬੜ੍ਹੌਦਾ ਦੇ BKC ਦਫ਼ਤਰ ਵਿੱਚ 6,000 ਵਰਗ ਫੁੱਟ ਵਿੱਚ ਬਣਾਇਆ ਗਿਆ ਇੱਕ ਗ੍ਰੀਨ ਓਏਸਿਸ (green oasis) ਹੈ, ਜੋ ਜੈਵ ਵਿਭਿੰਨਤਾ ਅਤੇ ਸਵੱਛ ਹਵਾ ਨੂੰ ਹੁਲਾਰਾ ਦਿੰਦਾ ਹੈ।

ਇਸ ਲਾਂਚ ‘ਤੇ ਟਿੱਪਣੀ ਕਰਦੇ ਹੋਏ, ਬੈਂਕ ਆਫ ਬੜ੍ਹੌਦਾ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ, ਡਾ. ਦੇਬਦੱਤ ਚੰਦ ਨੇ ਕਿਹਾ, ‘ਬੌਬ ਸੰਵਾਦ’ ਨਾਲ, ਬੈਂਕ ਆਫ ਬੜ੍ਹੌਦਾ ਏਆਈ ਦੀ ਵਰਤੋਂ ਕਰਕੇ ਆਪਣੀਆਂ ਬ੍ਰਾਂਚਾਂ ਨੂੰ ਹੋਰ ਜ਼ਿਆਦਾ ਸਮਾਵੇਸ਼ੀ ਅਤੇ ਗ੍ਰਾਹਕ –ਅਨੁਕੂਲ ਬਣਾ ਰਿਹਾ ਹੈ, ਜਿਸ ਨਾਲ ਸਥਾਨਕ ਭਾਸ਼ਾਵਾਂ ਵਿੱਚ ਬਗੈਰ ਕਿਸੇ ਰੁਕਾਵਟ ਦੇ ਰੀਅਲ-ਟਾਈਮ ਗੱਲਬਾਤ ਹੋ ਸਕੇ। ਇਹ ਪਹਿਲ ਤਕਨਾਲੋਜੀ ਨੂੰ ਗ੍ਰਾਹਕ-ਕੇਂਦ੍ਰਿਤ ਡਿਜ਼ਾਈਨ ਦੇ ਨਾਲ ਮਿਲਾ ਕੇ ਆਪ੍ਰੇਸ਼ਨਲ ਉੱਤਮਤਾ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ।”

ਪੂਰੀ ਤਰ੍ਹਾਂ ਨਾਲ ਇਨ-ਹਾਊਸ ਵਿਕਸਿਤ, ਬੌਬ ਸੰਵਾਦ ਏਆਈ-ਸੰਚਾਲਿਤ ਭਾਸ਼ਣ ਅਤੇ ਭਾਸ਼ਾ ਤਕਨਾਲੋਜੀਆਂ ਦਾ ਲਾਭ ਲੈ ਕੇ 22 ਭਾਸ਼ਾਵਾਂ ਵਿੱਚ ਰੀਅਲ-ਟਾਈਮ, ਘੱਟ-ਲੇਟੈਂਸੀ, ਅਤੇ ਇੱਕ ਦੋ-ਪੱਖੀ ਸੰਚਾਰ ਨੂੰ ਸਮਰੱਥ ਬਣਾਉਂਦਾ ਹੈ, ਇਹ ਭਾਰਤ ਦੀ ਭਾਸ਼ਾਈ ਵਿਭਿੰਨਤਾ ਨੂੰ ਅਪਣਾਉਂਦੇ ਹੋਏ, ਪ੍ਰਾਸੰਗਿਕ ਸ਼ੁੱਧਤਾ ਅਤੇ ਕੁਦਰਤੀ ਰਵਾਨਗੀ ਨੂੰ ਯਕੀਨੀ ਬਣਾਉਂਦਾ ਹੈ।

ਸੇਵਾ ਕਾਊਂਟਰ 'ਤੇ, ਇਹ ਐਪਲੀਕੇਸ਼ਨ ਨਾਲ ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਗ੍ਰਾਹਕਾਂ ਅਤੇ ਬ੍ਰਾਂਚ ਸਟਾਫ ਦੇ ਵਿਚਕਾਰ ਨਿਰਵਿਘਨ ਸੰਚਾਰ ਸਮਰੱਥ ਹੋਵੇਗਾ। ਗ੍ਰਾਹਕ ਦੀ ਪਸੰਦੀਦਾ ਭਾਸ਼ਾ ਜਾਂ ਸਵਾਲ ਦਾ ਸਟਾਫ ਤੁਰੰਤ ਭਾਸ਼ਾ ਅਨੁਵਾਦ ਕਰ ਸਕਣਗੇ ਅਤੇ ਉਨ੍ਹਾਂ ਦੀ ਗੱਲ ਵੀ ਗ੍ਰਾਹਕ ਆਪਣੀ ਭਾਸ਼ਾ ਵਿੱਚ ਸਮਝ ਲੈਣਗੇ। ਇਸ ਨਾਲ ਰੀਅਲ-ਟਾਈਮ ਵਿੱਚ ਸਹਿਜ ਗੱਲਬਾਤ ਸੰਭਵ ਹੋਵੇਗੀ, ਜਿਸ ਨਾਲ ਕਾਰਜਾਂ ਦੀ ਸਟੀਕ ਸਮਝ ਅਤੇ ਕੁਸ਼ਲ ਸੇਵਾ ਪ੍ਰਦਾਨ ਹੋਵੇਗੀ। ਇਸ ਪ੍ਰਣਾਲੀ ਵਿੱਚ ਗੱਲਬਾਤ ਸਕ੍ਰੀਨ ‘ਤੇ ਟੈਕਸਟ ਦੇ ਰੂਪ ਵਿੱਚ ਪ੍ਰਦਰਸ਼ਿਤ ਹੁੰਦੀ ਹੈ, ਨਾਲ ਹੀ ਇੱਕ ਵਿਕਲਪਿਕ ਵੌਇਸ ਮੋਡ ਵੀ ਹੈ ਜੋ ਟੈਕਸਟ ਨੂੰ ਭਾਸ਼ਣ ਵਿੱਚ ਬਦਲਦਾ ਹੈ, ਅਤੇ ਜੋ ਗ੍ਰਾਹਕ ਪੜ੍ਹਨ ਨਾਲੋਂ ਆਡੀਓ ਨੂੰ ਸੁਣਨਾ ਪਸੰਦ ਕਰਦੇ ਹਨ- ਇਸ ਦੇ ਨਾਲ ਹੀ ਇਹ ਸਾਰਿਆਂ ਲਈ ਪੂਰੀ ਤਰ੍ਹਾਂ ਪਹੁੰਚਯੋਗ ਸੰਵਾਦ ਪ੍ਰਦਾਨ ਕਰਦਾ ਹੈ।

ਪਹਿਲੇ ਪੜਾਅ ਵਿੱਚ, ਬੌਬ ਸੰਵਾਦ ਨੂੰ ਬੈਂਕ ਆਫ ਬੜ੍ਹੌਦਾ ਦੀ ਤਮਿਲ ਨਾਡੂ, ਕਰਨਾਟਕ, ਤੇਲੰਗਾਨਾ, ਆਂਧਰ ਪ੍ਰਦੇਸ਼ ਅਤੇ ਮਹਾਰਾਸ਼ਟਰ ਦੀਆਂ 250 ਸ਼ਾਖਾਵਾਂ ਵਿੱਚ ਸਥਾਪਿਤ ਕੀਤਾ ਜਾਵੇਗਾ। ਇਸ ਤੋਂ ਬਾਅਦ ਇਸ ਦੀ ਬੈਂਕ ਦੇ ਬ੍ਰਾਂਚ ਨੈੱਟਵਰਕ ਵਿੱਚ ਇੱਕ ਪੜਾਅਵਾਰ, ਵੱਡੇ ਪੱਧਰ 'ਤੇ ਵਰਤੋਂ ਹੋਵੇਗੀ।

 

************

ਏਕੇ/ਏਡੀ/ਬਲਜੀਤ ਸਿੰਘ


(Release ID: 2250002) ਵਿਜ਼ੀਟਰ ਕਾਊਂਟਰ : 8